Page 1268

ਇਸਤ੍ਰੀ ਰੂਪ ਚੇਰੀ ਕੀ ਨਿਆਈ ਸੋਭ ਨਹੀ ਬਿਨੁ ਭਰਤਾਰੇ ॥੧॥
ਮੈਂ, ਤੇਰੀ ਰੂਪਵੰਤੀ ਪਤਨੀ, ਤੇਰੀ ਗੋਲੀ ਦੀ ਮਾਨੰਦ ਹਾਂ। ਤੇਰੇ ਬਗੈਰ, ਹੇ ਮੇਰੇ ਕੰਤ! ਮੈਂ ਸੁਭਾਇਮਾਨ ਨਹੀਂ ਲਗਦੀ।

ਬਿਨਉ ਸੁਨਿਓ ਜਬ ਠਾਕੁਰ ਮੇਰੈ ਬੇਗਿ ਆਇਓ ਕਿਰਪਾ ਧਾਰੇ ॥
ਜਦ ਮੇਰੇ ਮਾਲਕ ਨੇ ਮੇਰੀ ਪ੍ਰਾਰਥਨਾ ਸੁਣੀ ਤਾਂ ਦਇਆਵਾਨ ਹੋ, ਉਹ ਤੁਰੰਤ ਹੀ ਮੇਰੇ ਕੋਲ ਆ ਗਿਆ।

ਕਹੁ ਨਾਨਕ ਮੇਰੋ ਬਨਿਓ ਸੁਹਾਗੋ ਪਤਿ ਸੋਭਾ ਭਲੇ ਅਚਾਰੇ ॥੨॥੩॥੭॥
ਗੁਰੂ ਜੀ ਆਖਦੇ ਹਨ, ਹੁਣ ਮੈਂ ਆਪਣੇ ਪਤੀ ਨੂੰ ਪਰਾਪਤ ਹੋ ਗਈ ਹਾਂ ਅਤੇ ਮੈਂ ਇਜ਼ਤ-ਆਬਰੂ, ਪ੍ਰਭਤਾ ਅਤੇ ਸਰੇਸ਼ਟ ਜੀਵਨ ਰਹੁ-ਰੀਤੀ ਪਾ ਲਈ ਹੈ।

ਮਲਾਰ ਮਹਲਾ ੫ ॥
ਮਾਲਰ ਪੰਜਵੀਂ ਪਾਤਿਸ਼ਾਹੀ।

ਪ੍ਰੀਤਮ ਸਾਚਾ ਨਾਮੁ ਧਿਆਇ ॥
ਹੇ ਬੰਦੇ! ਤੂੰ ਆਪਣੇ ਪਿਆਰੇ ਦੇ ਸੱਚੇ ਨਾਮ ਦਾ ਆਰਾਧਨ ਕਰ।

ਦੂਖ ਦਰਦ ਬਿਨਸੈ ਭਵ ਸਾਗਰੁ ਗੁਰ ਕੀ ਮੂਰਤਿ ਰਿਦੈ ਬਸਾਇ ॥੧॥ ਰਹਾਉ ॥
ਗੁਰਾਂ ਦੀ ਵਿਅਕਤੀ ਨੂੰ ਆਪਣੇ ਅੰਤਰ ਆਤਮੇ ਟਿਕਾਉਣ ਦੁਆਰਾ, ਤੂੰ ਭਿਆਨਕ ਸੰਸਾਰ-ਸਮੁੰਦਰ ਦੀ ਪੀੜ ਅਤੇ ਕਸ਼ਟ ਤੋਂ ਖਲਾਸੀ ਪਾ ਜਾਵੇਗਾਂ। ਠਹਿਰਾਉ।

ਦੁਸਮਨ ਹਤੇ ਦੋਖੀ ਸਭਿ ਵਿਆਪੇ ਹਰਿ ਸਰਣਾਈ ਆਇਆ ॥
ਸੁਆਮੀ ਦੀ ਸ਼ਰਣਾਗਤ ਲੈਣ ਦੁਆਰਾ ਵੈਰੀ ਨਾਸ ਹੋ ਜਾਂਦੇ ਹਨ ਅਤੇ ਬੁਰਾ ਕਰਨ ਵਾਲੇ ਸਾਰੇ ਬਰਬਾਦ ਹੋ ਜਾਂਦੇ ਹਨ।

ਰਾਖਨਹਾਰੈ ਹਾਥ ਦੇ ਰਾਖਿਓ ਨਾਮੁ ਪਦਾਰਥੁ ਪਾਇਆ ॥੧॥
ਆਪਣਾ ਹੱਥ ਦੇ ਕੇ, ਬਚਾਉਣ ਵਾਲੇ ਨੇ ਮੈਨੂੰ ਬਚਾ ਲਿਆ ਹੈ ਅਤੇ ਮੈਨੂੰ ਨਾਮ ਦੀ ਦੌਲਤ ਪਰਾਪਤ ਹੋ ਗਈ ਹੈ।

ਕਰਿ ਕਿਰਪਾ ਕਿਲਵਿਖ ਸਭਿ ਕਾਟੇ ਨਾਮੁ ਨਿਰਮਲੁ ਮਨਿ ਦੀਆ ॥
ਆਪਣੀ ਮਿਹਰ ਧਾਰ, ਸਾਈਂ ਨੇ ਮੇਰੇ ਸਾਰੇ ਪਾਪ ਮੇਟ ਦਿਤੇ ਹਨ ਅਤੇ ਪਵਿਤਰ ਨਾਮ ਮੇਰੇ ਅੰਤਰ-ਆਤਮੇ ਟਿਕਾ ਦਿਤਾ ਹੈ।

ਗੁਣ ਨਿਧਾਨੁ ਨਾਨਕ ਮਨਿ ਵਸਿਆ ਬਾਹੁੜਿ ਦੂਖ ਨ ਥੀਆ ॥੨॥੪॥੮॥
ਨੇਕੀਆਂ ਦਾ ਖ਼ਜ਼ਾਨਾ ਵਾਹਿਗੁਰੂ ਮੇਰੇ ਚਿੱਤ ਅੰਦਰ ਵਸਦਾ ਹੈ ਅਤੇ ਇਸ ਲਈ ਮੈਨੂੰ ਮੁੜ ਕੇ ਤਕਲੀਫ ਨਹੀਂ ਵਾਪਰੇਗੀ, ਹੇ ਨਾਨਕ!

ਮਲਾਰ ਮਹਲਾ ੫ ॥
ਮਲਾਰ ਪੰਜਵੀਂ ਪਾਤਿਸ਼ਾਹੀ।

ਪ੍ਰਭ ਮੇਰੇ ਪ੍ਰੀਤਮ ਪ੍ਰਾਨ ਪਿਆਰੇ ॥
ਮੇਰਾ ਮਿੱਠੜਾ ਮਾਲਕ ਮੈਨੂੰ ਆਪਣੀ ਜਿੰਦਜਾਨ ਵਰਗਾ ਲਾਡਲਾ ਹੈ।

ਪ੍ਰੇਮ ਭਗਤਿ ਅਪਨੋ ਨਾਮੁ ਦੀਜੈ ਦਇਆਲ ਅਨੁਗ੍ਰਹੁ ਧਾਰੇ ॥੧॥ ਰਹਾਉ ॥
ਹੇ ਮੇਰੇ ਮਿਹਰਬਾਨ ਮਾਲਕ! ਆਪਣੀ ਮਿਹਰ ਕਰਕੇ ਤੂੰ ਮੈਨੂੰ ਆਪਣੀ ਪਿਆਰੀ-ਉਪਾਸ਼ਨਾ ਅਤੇ ਨਾਮ ਪਰਦਾਨ ਕਰ। ਠਹਿਰਾਉ।

ਸਿਮਰਉ ਚਰਨ ਤੁਹਾਰੇ ਪ੍ਰੀਤਮ ਰਿਦੈ ਤੁਹਾਰੀ ਆਸਾ ॥
ਮੈਂ ਤੇਰੇ ਪੈਰਾਂ ਦਾ ਧਿਆਨ ਧਰਦਾ ਹਾਂ, ਹੇ ਮੇਰੇ ਪਿਆਰਿਆ ਅਤੇ ਆਪਣੇ ਦਿਲ ਅੰਦਰ ਮੈਂ ਤੇਰੇ ਤੇ ਹੀ ਉਮੈਦ ਬੰਨ੍ਹੀ ਹੋਈ ਹੈ।

ਸੰਤ ਜਨਾ ਪਹਿ ਕਰਉ ਬੇਨਤੀ ਮਨਿ ਦਰਸਨ ਕੀ ਪਿਆਸਾ ॥੧॥
ਮੈਂ ਪਵਿੱਤਰ ਪੁਰਸ਼ਾਂ ਅੱਗੇ ਪ੍ਰਾਰਥਨਾ ਕਰਦਾ ਹਾਂ ਅਤੇ ਮੇਰੇ ਚਿੱਤ ਵਿੱਚ ਆਪਣੇ ਪ੍ਰਭੂ ਦੇ ਦੀਦਾਰ ਦੀ ਤਰੇਹ ਹੈ।

ਬਿਛੁਰਤ ਮਰਨੁ ਜੀਵਨੁ ਹਰਿ ਮਿਲਤੇ ਜਨ ਕਉ ਦਰਸਨੁ ਦੀਜੈ ॥
ਵਾਹਿਗੁਰੂ ਨਾਲੋ ਵਿਛੋੜਾ ਮੌਤ ਹੈ ਅਤੇ ਉਸ ਦੇ ਨਾਲ ਮਿਲਾਪ ਜਿੰਦਗੀ। ਹੇ ਸੁਆਮੀ! ਤੂੰ ਆਪਣੇ ਗੋਲੇ ਨੂੰ ਆਪਣਾ ਦੀਦਾਰ ਬਖਸ਼।

ਨਾਮ ਅਧਾਰੁ ਜੀਵਨ ਧਨੁ ਨਾਨਕ ਪ੍ਰਭ ਮੇਰੇ ਕਿਰਪਾ ਕੀਜੈ ॥੨॥੫॥੯॥
ਹੇ ਪ੍ਰਭੂ! ਤੂੰ ਨਾਨਕ ਤੇ ਦਇਆਵਾਨ ਹੈ ਅਤੇ ਉਸ ਨੂੰ ਆਪਣਾ ਨਾਮ ਬਖਸ਼, ਜੋ ਉਸ ਦਾ ਆਸਰਾ, ਜਿੰਦਗੀ ਅਤੇ ਦੌਲਤ ਹੈ।

ਮਲਾਰ ਮਹਲਾ ੫ ॥
ਮਲਾਰ ਪੰਜਵੀਂ ਪਾਤਿਸ਼ਾਹੀ।

ਅਬ ਅਪਨੇ ਪ੍ਰੀਤਮ ਸਿਉ ਬਨਿ ਆਈ ॥
ਹੁਣ ਮੇਰੇ ਪਿਆਰੇ ਨਾਲ ਗੂੜ੍ਹੇ ਤਅਲੁਕਾਤ ਹਨ।

ਰਾਜਾ ਰਾਮੁ ਰਮਤ ਸੁਖੁ ਪਾਇਓ ਬਰਸੁ ਮੇਘ ਸੁਖਦਾਈ ॥੧॥ ਰਹਾਉ ॥
ਆਪਣੇ ਪ੍ਰਭੂ ਪਾਤਿਸ਼ਾਹੀ ਨੂੰ ਸਿਮਰ ਕੇ, ਮੈਂ ਆਰਾਮ ਪਾ ਲਿਆ ਹੈ। ਤੂੰ ਵਰ੍ਹ ਪਉ ਹੇ ਖੁਸ਼ੀ-ਬਖਸ਼ਣਹਾਰ ਬੱਦਲਾ। ਠਹਿਰਾਉ।

ਇਕੁ ਪਲੁ ਬਿਸਰਤ ਨਹੀ ਸੁਖ ਸਾਗਰੁ ਨਾਮੁ ਨਵੈ ਨਿਧਿ ਪਾਈ ॥
ਇਕ ਮੁਹਤ ਭਰ ਲਈ ਭੀ, ਮੈਂ ਠੰਡ-ਚੈਨ ਦੇ ਸੰਮੁਦਰ ਆਪਣੇ ਪ੍ਰਭੂ ਨੂੰ ਨਹੀਂ ਭੁਲਾਉੋਦਾ। ਨਾਮ ਦੇ ਰਾਹੀਂ, ਮੈਨੂੰ ਨੌਂ ਖ਼ਜ਼ਾਨੇ ਪਰਾਪਤ ਹੋ ਗਏ ਹਨ।

ਉਦੌਤੁ ਭਇਓ ਪੂਰਨ ਭਾਵੀ ਕੋ ਭੇਟੇ ਸੰਤ ਸਹਾਈ ॥੧॥
ਸਹਾਇਕ ਸਾਧੂਆਂ ਨਾਲ ਮਿਲ ਪੈਣ ਦੁਆਰਾ, ਮੇਰੀ ਪੂਰੀ ਪ੍ਰਾਲਭਧ ਜਾਗ ਉਠੀ ਹੈ।

ਸੁਖ ਉਪਜੇ ਦੁਖ ਸਗਲ ਬਿਨਾਸੇ ਪਾਰਬ੍ਰਹਮ ਲਿਵ ਲਾਈ ॥
ਸ਼ਰੋਮਣੀ ਸੁਆਮੀ ਨਾਲ ਪ੍ਰੀਤ ਪਾਉਣ ਦੁਆਰਾ ਅਰਾਮ ਉਤਪੰਨ ਹੋ ਆਇਆ ਹੈ ਤੇ ਸਾਰੇ ਦੁਖੜੇ ਨਾਸ ਹੋ ਗਏ ਹਨ।

ਤਰਿਓ ਸੰਸਾਰੁ ਕਠਿਨ ਭੈ ਸਾਗਰੁ ਹਰਿ ਨਾਨਕ ਚਰਨ ਧਿਆਈ ॥੨॥੬॥੧੦॥
ਸੁਆਮੀ ਦੇ ਪੈਰਾਂ ਦਾ ਸਿਮਰਨ ਕਰਨ ਦੁਆਰਾ, ਨਾਨਕ ਮੁਸ਼ਕਿਲ ਅਤੇ ਭਿਆਨਕ ਜਗਤ-ਸਮੁੰਦਰ ਤੋਂ ਪਾਰ ਹੋ ਗਿਆ ਹੈ।

ਮਲਾਰ ਮਹਲਾ ੫ ॥
ਮਲਾਰ ਪੰਜਵੀਂ ਪਾਤਿਸ਼ਾਹੀ।

ਘਨਿਹਰ ਬਰਸਿ ਸਗਲ ਜਗੁ ਛਾਇਆ ॥
ਸਾਰੇ ਪਾਸੀਂ ਫੈਲ ਕੇ ਬੱਦਲ ਸਾਰੇ ਸੰਸਾਰ ਤੇ ਵਸਿਆ ਹੈ।

ਭਏ ਕ੍ਰਿਪਾਲ ਪ੍ਰੀਤਮ ਪ੍ਰਭ ਮੇਰੇ ਅਨਦ ਮੰਗਲ ਸੁਖ ਪਾਇਆ ॥੧॥ ਰਹਾਉ ॥
ਮੇਰਾ ਪਿਆਰਾ ਪ੍ਰਭੂ ਮੇਰੇ ਤੇ ਮਿਹਰਬਾਨ ਹੋ ਗਿਆ ਹੈ ਅਤੇ ਮੈਨੂੰ ਖੁਸ਼ੀ, ਪ੍ਰਸੰਨਤਾ ਅਤੇ ਆਰਾਮ ਪਰਾਪਤ ਹੋ ਗਏ ਹਨ। ਠਹਿਰਾਉ।

ਮਿਟੇ ਕਲੇਸ ਤ੍ਰਿਸਨ ਸਭ ਬੂਝੀ ਪਾਰਬ੍ਰਹਮੁ ਮਨਿ ਧਿਆਇਆ ॥
ਆਪਣੇ ਚਿੱਤ ਅੰਦਰ ਪਰਮ ਪ੍ਰਭੂ ਦਾ ਆਰਾਧਨ ਕਰਨ ਦੁਆਰਾ, ਮੇਰੇ ਦੁਖੜੇ ਦੂਰ ਹੋ ਗਏ ਹਨ ਅਤੇ ਮੇਰੀ ਸਾਰੀ ਖਾਹਿਸ਼ ਬੁਝ ਗਈ ਹੈ।

ਸਾਧਸੰਗਿ ਜਨਮ ਮਰਨ ਨਿਵਾਰੇ ਬਹੁਰਿ ਨ ਕਤਹੂ ਧਾਇਆ ॥੧॥
ਸਤਿਸੰਗਤ ਕਰਨ ਦੁਆਰਾ, ਆਉਣੇ ਅਤੇ ਜਾਣੇ ਮੁਕ ਜਾਂਦੇ ਹਨ ਅਤੇ ਬੰਦਾ ਮੁੜ ਕੇ ਕਿਧਰੇ ਭਟਕਦਾ ਨਹੀਂ।

ਮਨੁ ਤਨੁ ਨਾਮਿ ਨਿਰੰਜਨਿ ਰਾਤਉ ਚਰਨ ਕਮਲ ਲਿਵ ਲਾਇਆ ॥
ਮੇਰੀ ਆਤਮਾ ਤੇ ਦੇਹ ਪ੍ਰਭੂ ਦੇ ਪਵਿੱਤ੍ਰ ਨਾਮ ਨਾਲ ਰੰਗੇ ਹੋਏ ਹਨ ਅਤੇ ਉਸ ਦੇ ਕੰਵਲ ਪੈਰਾਂ ਨਾਲ ਮੇਰੀ ਪ੍ਰੀਤ ਪਈ ਹੋਈ ਹੈ।

ਅੰਗੀਕਾਰੁ ਕੀਓ ਪ੍ਰਭਿ ਅਪਨੈ ਨਾਨਕ ਦਾਸ ਸਰਣਾਇਆ ॥੨॥੭॥੧੧॥
ਨੌਕਰ ਨਾਨਕ ਨੇ ਆਪਣੇ ਸੁਆਮੀ ਦੀ ਪਨਾਹ ਲਈ ਹੈ ਅਤੇ ਸੁਆਮੀ ਨੇ ਉਸ ਨੂੰ ਆਪਣਾ ਨਿਜ ਦਾ ਬਣਾ ਲਿਆ ਹੈ।

ਮਲਾਰ ਮਹਲਾ ੫ ॥
ਮਲਾਰ ਪੰਜਵੀਂ ਪਾਤਿਸ਼ਾਹੀ।

ਬਿਛੁਰਤ ਕਿਉ ਜੀਵੇ ਓਇ ਜੀਵਨ ॥
ਪ੍ਰਭੁ ਨਾਲੋਂ ਵਿਛੁੜ ਕੇ, ਹੇ ਬੰਦੇ! ਜਿੰਦਗੀ ਕਿਸ ਤਰ੍ਹਾਂ ਜੀਉਂਦੀ ਰਹਿ ਸਕਦੀ ਹੇ?

ਚਿਤਹਿ ਉਲਾਸ ਆਸ ਮਿਲਬੇ ਕੀ ਚਰਨ ਕਮਲ ਰਸ ਪੀਵਨ ॥੧॥ ਰਹਾਉ ॥
ਮੇਰੇ ਮਨ ਅੰਦਰ ਆਪਣੇ ਵਾਹਿਗੁਰੂ ਨੂੰ ਮਿਲਣ ਅਤੇ ਉਸ ਦਾ ਕੰਵਲ ਰੂਪੀ ਪੈਰਾਂ ਦਾ ਅੰਮ੍ਰਿਤ ਪਾਨ ਕਰਨ ਦੀ ਉਮੰਗ ਅਤੇ ਊਮੈਦ ਹੈ। ਠਹਿਰਾਉ।

ਜਿਨ ਕਉ ਪਿਆਸ ਤੁਮਾਰੀ ਪ੍ਰੀਤਮ ਤਿਨ ਕਉ ਅੰਤਰੁ ਨਾਹੀ ॥
ਜਿਨ੍ਹਾਂ ਨੂੰ ਤੇਰੀ ਤੇਹਿ ਹੈ, ਹੇ ਮੇਰੇ ਪਿਆਰਿਆ। ਉਨ੍ਹਾਂ ਦੇ ਅਤੇ ਤੇਰੇ ਵਿਚਕਾਰ ਕੋਈ ਵੱਖਰਾਪਣ ਨਹੀਂ।

ਜਿਨ ਕਉ ਬਿਸਰੈ ਮੇਰੋ ਰਾਮੁ ਪਿਆਰਾ ਸੇ ਮੂਏ ਮਰਿ ਜਾਂਹੀਂ ॥੧॥
ਜੋ ਮੇਰੇ ਪ੍ਰੀਤਮ ਪ੍ਰਭੂ ਨੂੰ ਭੁਲਾਉਂਦੇ ਹਨ, ਉਹ ਮੁਰਾਦ ਦੀ ਮਾਨੰਦ ਹਨ ਅਤੇ ਮਰ ਮਿਟ ਜਾਣਗੇ।

copyright GurbaniShare.com all right reserved. Email