ਕਾਗਦ ਕੋਟੁ ਇਹੁ ਜਗੁ ਹੈ ਬਪੁਰੋ ਰੰਗਨਿ ਚਿਹਨ ਚਤੁਰਾਈ ॥ ਇਹ ਗਰੀਬੜਾ ਸੰਸਾਰ ਆਪਣੀ ਰੰਗਤ, ਸਰੂਪ ਅਤੇ ਹੁਸ਼ਿਆਰੀ ਸਮੇਤ ਕਾਗਜ਼ ਦਾ ਇਕ ਕਿਲ੍ਹਾ ਹੈ। ਨਾਨ੍ਹ੍ਹੀ ਸੀ ਬੂੰਦ ਪਵਨੁ ਪਤਿ ਖੋਵੈ ਜਨਮਿ ਮਰੈ ਖਿਨੁ ਤਾਈ ॥੪॥ ਪਾਣੀ ਦਾ ਇਕ ਛੋਟਾ ਜੇਹਾ ਤੁਪਕਾ ਜਾ ਹਵਾ ਦਾ ਇਕ ਬੁਲਾ ਇਸ ਦੀ ਸੋਭਾ ਨੂੰ ਨਾਸ ਅਤੇ ਇਸ ਦੀ ਹੋਂਦ ਨੂੰ ਇਕ ਮੁਹਤ ਵਿੱਚ ਖਤਮ ਕਰ ਦਿੰਦਾ ਹੈ। ਨਦੀ ਉਪਕੰਠਿ ਜੈਸੇ ਘਰੁ ਤਰਵਰੁ ਸਰਪਨਿ ਘਰੁ ਘਰ ਮਾਹੀ ॥ ਜਿਸ ਤਰ੍ਹਾਂ ਦਰਿਆ ਦੇ ਕਿਨਾਰੇ ਦੇ ਲਾਗੇ ਮਕਾਨ ਜਾ ਬਿਰਛ ਹੁੰਦਾ ਹੈ ਜਾਂ ਗ੍ਰਹਿ ਅੰਦਰ ਨਾਗਨੀ ਦੀ ਖੁੰਡ ਹੈ ਏਸੇ ਤਰ੍ਹਾਂ ਹੀ ਹੈ ਦਵੈਤ ਭਾਵ ਪ੍ਰਾਣੀ ਦੇ ਹਿਰਦੇ ਅੰਦਰ। ਉਲਟੀ ਨਦੀ ਕਹਾਂ ਘਰੁ ਤਰਵਰੁ ਸਰਪਨਿ ਡਸੈ ਦੂਜਾ ਮਨ ਮਾਂਹੀ ॥੫॥ ਜਦ ਦਰਿਆ ਉਛਲਦਾ ਹੈ ਤਾਂ ਮਕਾਨ ਜਾ ਬਿਰਛ ਕਿਥੋਂ ਠਹਿਰ ਸਕਦਾ ਹੈ, ਜਾਂ ਜਦੋਂ ਨਾਗਨੀ ਡੰਗ ਮਾਰਦੀ ਹੈ, ਤਾਂ ਪ੍ਰਾਣੀ ਮੌਤ ਤੋਂ ਕਿਸ ਤਰ੍ਹਾਂ ਬਚ ਸਕਦਾ ਹੈ? ਗਾਰੁੜ ਗੁਰ ਗਿਆਨੁ ਧਿਆਨੁ ਗੁਰ ਬਚਨੀ ਬਿਖਿਆ ਗੁਰਮਤਿ ਜਾਰੀ ॥ ਗੁਰਾਂ ਦੀ ਦਇਆ, ਗੁਰਬਾਣੀ ਦੇ ਸਿਮਰਨ ਅਤੇ ਗੁਰਾਂ ਦੇ ਉਪਦੇਸ਼ ਦੇ ਮੰਤਰ ਰਾਹੀਂ, ਪਾਪ ਸੜ ਬਲ ਜਾਂਦੇ ਹਨ। ਮਨ ਤਨ ਹੇਂਵ ਭਏ ਸਚੁ ਪਾਇਆ ਹਰਿ ਕੀ ਭਗਤਿ ਨਿਰਾਰੀ ॥੬॥ ਸੁਆਮੀ ਦੇ ਅਦਭੁਤ ਸਿਮਰਨ ਦੇ ਰਾਹੀਂ, ਆਤਮਾ ਅਤੇ ਦੇਹ ਸੀਤਲ ਹੋ ਜਾਂਦੇ ਹਨ ਅਤੇ ਇਨਸਾਨ ਸੱਚ ਨੂੰ ਪਾ ਲੈਂਦਾ ਹੈ। ਜੇਤੀ ਹੈ ਤੇਤੀ ਤੁਧੁ ਜਾਚੈ ਤੂ ਸਰਬ ਜੀਆਂ ਦਇਆਲਾ ॥ ਜਿੰਨੀ ਭੀ ਰਚਨਾ ਹੈ, ਓਨੀ ਹੀ ਤੇਰੇ ਕੋਲੋ ਮੰਗਦੀ ਹੈ, ਹੇ ਸੁਆਮੀ! ਤੂੰ ਸਮੂਹ ਜੀਵਾਂ ਉਤੇ ਮਿਹਰਬਾਨ ਹੈ। ਤੁਮ੍ਹ੍ਹਰੀ ਸਰਣਿ ਪਰੇ ਪਤਿ ਰਾਖਹੁ ਸਾਚੁ ਮਿਲੈ ਗੋਪਾਲਾ ॥੭॥ ਹੇ ਸੁਆਮੀ! ਮੈਂ ਤੇਰੀ ਸ਼ਰਣ ਆਇਆ ਹਾਂ। ਤੂੰ ਮੇਰੀ ਇਜ਼ਤ ਰੱਖ ਅਤੇ ਮੈਨੂੰ ਆਪਣਾ ਸੱਚਾ ਨਾਮ ਬਖਸ਼। ਬਾਧੀ ਧੰਧਿ ਅੰਧ ਨਹੀ ਸੂਝੈ ਬਧਿਕ ਕਰਮ ਕਮਾਵੈ ॥ ਸੰਸਾਰੀ ਧੰਧਿਆ ਅੰਦਰ ਬੱਝੇ ਹੋਏ ਅੰਨ੍ਹੇ ਮਨੁੱਖ ਨੂੰ ਦਿੱਸਦਾ ਨਹੀਂ ਤੇ ਉਹ ਬੁਚੜਾਂ ਵਾਲੇ ਕੰਮ ਕਰਦਾ ਹੈ। ਸਤਿਗੁਰ ਮਿਲੈ ਤ ਸੂਝਸਿ ਬੂਝਸਿ ਸਚ ਮਨਿ ਗਿਆਨੁ ਸਮਾਵੈ ॥੮॥ ਜੇਕਰ ਉਹ ਸੱਚੇ ਗੁਰਾਂ ਨੂੰ ਮਿਲ ਪਵੇ, ਕੇਵਲ ਤਦ ਹੀ ਉਹ ਵੇਖਦਾ ਅਤੇ ਅਨੁਭਵ ਕਰਦਾ ਹੈ ਅਤੇ ਉਸ ਦੇ ਰਿਦੇ ਅੰਦਰ ਸੱਚੀ ਗਿਆਤ ਪ੍ਰਵੇਸ਼ ਕਰਦੀ ਹੈ। ਨਿਰਗੁਣ ਦੇਹ ਸਾਚ ਬਿਨੁ ਕਾਚੀ ਮੈ ਪੂਛਉ ਗੁਰੁ ਅਪਨਾ ॥ ਆਪਣੇ ਗੁਰਦੇਵ ਜੀ ਪਾਸੋਂ ਪੁੱਛ ਕੇ ਮੈਨੂੰ ਪਤਾ ਲੱਗਾ ਹੈ ਕਿ ਸੱਚੇ ਨਾਮ ਦੇ ਬਗੈਰ, ਇਹ ਖੂਬੀ ਵਿਹੁਣਾ ਸਰੀਰ ਕੇਵਲ ਕੂੜਾ ਹੀ ਹੈ। ਨਾਨਕ ਸੋ ਪ੍ਰਭੁ ਪ੍ਰਭੂ ਦਿਖਾਵੈ ਬਿਨੁ ਸਾਚੇ ਜਗੁ ਸੁਪਨਾ ॥੯॥੨॥ ਨਾਨਕ ਉਸ ਗੁਰੂ-ਪ੍ਰਮੇਸ਼ਰ ਨੇ ਮੈਨੂੰ ਸੁਆਮੀ ਵਿਖਾਲ ਦਿੱਤਾ ਹੈ। ਸੱਚੇ ਨਾਮ ਦੇ ਬਾਝੋਂ, ਸੰਸਾਰ ਸਮੂਹ ਇਕ ਸੁਫਨਾ ਹੀ ਹੈ। ਮਲਾਰ ਮਹਲਾ ੧ ॥ ਮਲਾਰ ਪਹਿਲੀ ਪਾਤਿਸ਼ਾਹੀ। ਚਾਤ੍ਰਿਕ ਮੀਨ ਜਲ ਹੀ ਤੇ ਸੁਖੁ ਪਾਵਹਿ ਸਾਰਿੰਗ ਸਬਦਿ ਸੁਹਾਈ ॥੧॥ ਪਪੀਹਾ ਅਤੇ ਮੱਛੀ ਪਾਣੀ ਦੇ ਰਾਹੀਂ ਆਰਾਮ ਪਾਉਂਦੇ ਹਨ ਅਤੇ ਹਰਨ ਨੂੰ ਘੰਡੇ ਹੇੜੇ ਦੀ ਆਵਾਜ਼ ਚੰਗੀ ਲਗਦੀ ਹੈ। ਰੈਨਿ ਬਬੀਹਾ ਬੋਲਿਓ ਮੇਰੀ ਮਾਈ ॥੧॥ ਰਹਾਉ ॥ ਪਪੀਹਾ ਰਾਤ ਨੂੰ ਚਹਿਚਹਾਉਂਦਾ ਹੈ, ਹੇ ਮੇਰੀ ਮਾਤਾ। ਠਹਿਰਾਉ। ਪ੍ਰਿਅ ਸਿਉ ਪ੍ਰੀਤਿ ਨ ਉਲਟੈ ਕਬਹੂ ਜੋ ਤੈ ਭਾਵੈ ਸਾਈ ॥੨॥ ਜੇਕਰ ਤੇਰੀ ਐਸੀ ਰਜਾ ਹੋਵੇ, ਹੇ ਸਾਹਿਬ! ਤਾਂ ਮੇਰਾ ਪਿਆਰ ਤੇਰੇ ਨਾਲੋਂ, ਹੇ ਪ੍ਰੀਤਮਾਂ! ਕਦੇ ਭੀ ਨਹੀਂ ਟੁਟੇਗਾ। ਨੀਦ ਗਈ ਹਉਮੈ ਤਨਿ ਥਾਕੀ ਸਚ ਮਤਿ ਰਿਦੈ ਸਮਾਈ ॥੩॥ ਮੇਰੀ ਨੀਂਦ੍ਰ ਜਾਂਦੀ ਰਹੀ ਹੈ, ਮੇਰੀ ਸਵੈ-ਹੰਗਤਾ ਮੇਰੀ ਦੇਹ ਵਿੱਚੋਂ ਨਵਿਰਤ ਹੋ ਗਈ ਹੈ ਅਤੇ ਸੱਚਾ ਉਪਦੇਸ਼ ਮੇਰੇ ਅੰਤਰ-ਆਤਮੇ ਹਮ ਗਿਆ ਹੈ। ਰੂਖੀ ਬਿਰਖੀ ਊਡਉ ਭੂਖਾ ਪੀਵਾ ਨਾਮੁ ਸੁਭਾਈ ॥੪॥ ਬਿਰਛਾ ਤੇ ਪੌਦਿਆਂ ਵਿੱਚ ਉਡਣ ਦੁਆਰਾ, ਮੈਂ ਭੁੱਖਾ ਰਹਿੰਦਾ ਹਾਂ, ਪ੍ਰੰਤੂ ਪਿਆਰ ਨਾਲ ਨਾਮ ਨੂੰ ਪਾਨ ਕਰ ਕੇ ਮੈਂ ਸੰਤੁਸ਼ਟ ਹੋ ਜਾਂਦਾ ਹਾਂ। ਲੋਚਨ ਤਾਰ ਲਲਤਾ ਬਿਲਲਾਤੀ ਦਰਸਨ ਪਿਆਸ ਰਜਾਈ ॥੫॥ ਮੇਰੀਆਂ ਅੱਖਾਂ ਦੀ ਟਿਕ ਟਿਕੀ ਤੇਰੇ ਤੇ ਬੱਝੀ ਹੋੲਾਂੀ ਹੈ, ਮੇਰੀ ਜੀਭ ਤੇਰੇ ਨਾਮ ਨੂੰ ਪੁਕਾਰਦੀ ਹੈ ਅਤੇ ਮੈਨੂੰ ਤੇਰੇ ਦੀਦਾਰ ਦੀ ਤਰੇਹ ਹੈ, ਹੇ ਰਜ਼ਾ ਦੇ ਸੁਆਮੀ! ਪ੍ਰਿਅ ਬਿਨੁ ਸੀਗਾਰੁ ਕਰੀ ਤੇਤਾ ਤਨੁ ਤਾਪੈ ਕਾਪਰੁ ਅੰਗਿ ਨ ਸੁਹਾਈ ॥੬॥ ਆਪਣੇ ਪਿਆਰੇ ਦੇ ਬਾਝੋਂ, ਜਿੰਨੇ ਬਹੁਤੇ ਮੈਂ ਸ਼ਿੰਗਾਰ ਕਰਦੀ ਹਾਂ ਓਨੀ ਬਹੁਤੀ ਮੇਰੀ ਦੇਹ ਸੜਦੀ ਹੈ ਅਤੇ ਕਪੜੇ ਮੇਰੀ ਦੇਹ ਨੂੰ ਚੰਗੇ ਨਹੀਂ ਲਗਦੇ। ਅਪਨੇ ਪਿਆਰੇ ਬਿਨੁ ਇਕੁ ਖਿਨੁ ਰਹਿ ਨ ਸਕਂਉ ਬਿਨ ਮਿਲੇ ਨੀਦ ਨ ਪਾਈ ॥੭॥ ਆਪਣੇ ਪ੍ਰੀਤਮ ਦੇ ਬਗੈਰ, ਮੈਂ ਇਕ ਮੁਹਤ ਭਰ ਭੀ ਨਹੀਂ ਰਹਿ ਸਕਦੀ ਅਤੇ ਉਸ ਨੂੰ ਮਿਲਣ ਦੇ ਬਾਝੋਂ, ਮੈਨੂੰ ਨੀਦਰ ਨਹੀਂ ਪੈਦੀ। ਪਿਰੁ ਨਜੀਕਿ ਨ ਬੂਝੈ ਬਪੁੜੀ ਸਤਿਗੁਰਿ ਦੀਆ ਦਿਖਾਈ ॥੮॥ ਕੰਤ ਐਨ-ਨੇੜੇ ਹੀ ਹੈ ਪਰੰਤੂ ਨਿਕਰਮਣ ਪਤਨੀ ਨੂੰ ਇਸ ਗੱਲ ਦਾ ਪਤਾ ਹੀ ਨਹੀਂ। ਸੱਚੇ ਗੁਰੂ ਜੀ ਉਸ ਨੂੰ ਉਸ ਦਾ ਕੰਤ ਵਿਖਾਲ ਦਿੰਦੇ ਹਨ। ਸਹਜਿ ਮਿਲਿਆ ਤਬ ਹੀ ਸੁਖੁ ਪਾਇਆ ਤ੍ਰਿਸਨਾ ਸਬਦਿ ਬੁਝਾਈ ॥੯॥ ਜਦ ਭਰਤਾ ਸੁਤੇ ਸਿਧ ਹੀ ਮਿਲ ਪੈਂਦਾ ਹੈ, ਤਦ ਮੈਨੂੰ ਆਰਾਮ ਪਰਾਪਤ ਹੋ ਜਾਂਦਾ ਹੈ ਅਤੇ ਨਾਮ ਦੇ ਰਾਹੀਂ, ਮੇਰੀ ਖ਼ਾਹਿਸ਼ ਬੁਝ ਜਾਂਦੀ ਹੈ। ਕਹੁ ਨਾਨਕ ਤੁਝ ਤੇ ਮਨੁ ਮਾਨਿਆ ਕੀਮਤਿ ਕਹਨੁ ਨ ਜਾਈ ॥੧੦॥੩॥ ਗੁਰੂ ਜੀ ਫੁਰਮਾਉਂਦੇ ਹਨ, ਹੇ ਸੁਆਮੀ! ਤੇਰੇ ਰਾਹੀਂ ਮੇਰੇ ਚਿੱਤ ਦੀ ਤਸੱਲੀ ਹੋ ਗਈ ਹੈ। ਮੈਂ ਤੇਰਾ ਮੁੱਲ ਦੱਸ ਨਹੀਂ ਸਕਦਾ, ਹੇ ਮੇਰੇ ਮਾਲਕ! ਮਲਾਰ ਮਹਲਾ ੧ ਅਸਟਪਦੀਆ ਘਰੁ ੨ ਮਲਾਰ ਪਹਿਲੀ ਪਾਤਿਸ਼ਾਹੀ। ਅਸ਼ਟਪਦੀਆਂ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ। ਅਖਲੀ ਊਂਡੀ ਜਲੁ ਭਰ ਨਾਲਿ ॥ ਸਾਰੀ ਧਰਤੀ ਝੁਕੀ ਹੋਈ ਹੈ ਇਹਨਾਂ ਦੇ ਭਾਰ ਨਾਲ: ਸਮੁੰਦਰਾਂ ਦੇ ਪਾਣੀ, ਡੂਗਰੁ ਊਚਉ ਗੜੁ ਪਾਤਾਲਿ ॥ ਉਚੇ ਪਹਾੜ ਅਤੇ ਪਇਆਲ ਵਰਗੀਆਂ ਡੂੰਘੀਆਂ ਖਾਈਆਂ। ਸਾਗਰੁ ਸੀਤਲੁ ਗੁਰ ਸਬਦ ਵੀਚਾਰਿ ॥ ਗੁਰਾਂ ਦੀ ਬਾਣੀ ਦੀ ਸੋਚ ਵੀਚਾਰ ਕਰਨ ਦੁਆਰਾ ਸਮੁੰਦਰ ਸ਼ਾਤ ਹੋ ਜਾਂਦੇ ਹਨ, ਮਾਰਗੁ ਮੁਕਤਾ ਹਉਮੈ ਮਾਰਿ ॥੧॥ ਸਵੈ-ਹੰਗਤਾ ਮਿਟ ਜਾਂਦੀ ਹੈ ਅਤੇ ਮੁਕਤੀ ਦਾ ਰਸਤਾ ਲੱਭ ਪੈਂਦਾ ਹੈ। ਮੈ ਅੰਧੁਲੇ ਨਾਵੈ ਕੀ ਜੋਤਿ ॥ ਮੈ, ਅੰਨ੍ਹਾ, ਵਾਹਿਗੁਰੂ ਦੇ ਨਾਮ ਨਾਲ ਰੌਸ਼ਨ ਹੁੰਦਾ ਹਾਂ। ਨਾਮ ਅਧਾਰਿ ਚਲਾ ਗੁਰ ਕੈ ਭੈ ਭੇਤਿ ॥੧॥ ਰਹਾਉ ॥ ਮੈਨੂੰ ਕੇਵਲ ਨਾਮ ਦਾ ਹੀ ਆਸਰਾ ਹੈ ਅਤੇ ਗੁਰਾਂ ਦੇ ਡਰ ਵਿੱਚ ਮੈਂ ਗੈਬੀ ਰਸਤੇ ਤੇ ਟੁਰਦਾ ਹਾਂ। ਠਹਿਰਾਉ। copyright GurbaniShare.com all right reserved. Email |