Page 1277

ਬਿਨੁ ਸਤਿਗੁਰ ਕਿਨੈ ਨ ਪਾਇਓ ਮਨਿ ਵੇਖਹੁ ਕੋ ਪਤੀਆਇ ॥
ਸੱਚੇ ਗੁਰਾਂ ਦੇ ਬਗੈਰ, ਕਿਸੇ ਨੂੰ ਭੀ ਪ੍ਰਭੂ ਪਰਾਪਤ ਨਹੀਂ ਹੁੰਦਾ। ਬੇਸ਼ਕ ਕੋਈ ਜਣਾ ਇਸ ਦਾ ਪਰਤਾਵਾ ਕਰ ਕੇ ਦੇਖ ਲਵੇ।

ਹਰਿ ਕਿਰਪਾ ਤੇ ਸਤਿਗੁਰੁ ਪਾਈਐ ਭੇਟੈ ਸਹਜਿ ਸੁਭਾਇ ॥
ਹਰੀ ਦੀ ਦਇਆ ਦੁਆਰਾ, ਜੀਵ ਸੱਚੇ ਗੁਰਾਂ ਨੂੰ ਪਾ ਲੈਂਦਾ ਹੈ ਅਤੇ ਤਦ ਉਹ ਸੁਤੇ-ਸਿਧ ਹੀ ਸੁਆਮੀ ਨੂੰ ਮਿਲ ਪੈਦਾ ਹੈ।

ਮਨਮੁਖ ਭਰਮਿ ਭੁਲਾਇਆ ਬਿਨੁ ਭਾਗਾ ਹਰਿ ਧਨੁ ਨ ਪਾਇ ॥੫॥
ਮਨਮਤੀਆਂ ਸੰਦੇਹ ਅੰਦਰ ਭਟਕਦਾ ਹੈ ਅਤੇ ਚੰਗੀ ਪ੍ਰਾਲਭਧ ਦੇ ਬਗੈਰ, ਪ੍ਰਭੂ ਦੀ ਦੌਲਤ ਨੂੰ ਪਰਾਪਤ ਨਹੀਂ ਹੁੰਦਾ।

ਤ੍ਰੈ ਗੁਣ ਸਭਾ ਧਾਤੁ ਹੈ ਪੜਿ ਪੜਿ ਕਰਹਿ ਵੀਚਾਰੁ ॥
ਤਿੰਨਾਂ ਲੱਛਣਾ ਦਾ ਖਿਆਲ ਸਮੂਹ ਮਾਇਆ ਹੀ ਹੈ, ਜਿਸ ਨੂੰ ਲੋਕ ਪੜ੍ਹਦੇ, ਪੜ੍ਹਦੇ ਤੇ ਸੋਚਦੇ ਵਿਚਾਰਦੇ ਹਨ।

ਮੁਕਤਿ ਕਦੇ ਨ ਹੋਵਈ ਨਹੁ ਪਾਇਨ੍ਹ੍ਹਿ ਮੋਖ ਦੁਆਰੁ ॥
ਉਨ੍ਹਾਂ ਦੀ ਕਦਾਚਿਤ ਮੁਕਤੀ ਨਹੀਂ ਹੁੰਦੀ, ਨਾਂ ਹੀ ਉਹ ਕਲਿਆਣ ਦੇ ਦਰ ਨੂੰ ਪਰਾਪਤ ਹੁੰਦੇ ਹਨ।

ਬਿਨੁ ਸਤਿਗੁਰ ਬੰਧਨ ਨ ਤੁਟਹੀ ਨਾਮਿ ਨ ਲਗੈ ਪਿਆਰੁ ॥੬॥
ਸੱਚੇ ਗੁਰਾਂ ਦੇ ਬਗੈਰ, ਬੇੜੀਆਂ ਕੱਟੀਆਂ ਨਹੀਂ ਜਾਂਦੀਆਂ, ਨਾਂ ਹੀ ਪ੍ਰਭੂ ਦੇ ਨਾਮ ਨਾਲ ਪਿਰਹੜੀ ਪੈਦੀ ਹੈ।

ਪੜਿ ਪੜਿ ਪੰਡਿਤ ਮੋਨੀ ਥਕੇ ਬੇਦਾਂ ਕਾ ਅਭਿਆਸੁ ॥
ਪੰਡਤ ਅਤੇ ਖਾਮੋਸ਼ ਰਿਸ਼ੀ ਵੇਦਾਂ ਨੂੰ ਪੜ੍ਹਦੇ, ਪੜ੍ਹਦੇ ਤੇ ਵਾਚਦੇ ਹਾਰ ਟੁਟ ਗਏ ਹਨ।

ਹਰਿ ਨਾਮੁ ਚਿਤਿ ਨ ਆਵਈ ਨਹ ਨਿਜ ਘਰਿ ਹੋਵੈ ਵਾਸੁ ॥
ਉਹ ਸੁਆਮੀ ਦੇ ਨਾਮ ਦਾ ਸਿਮਰਨ ਨਹੀਂ ਕਰਦੇ, ਨਾਂ ਹੀ ਆਪਣੇ ਨਿਜ ਦੇ ਗ੍ਰਹਿ ਅੰਦਰ ਵਸਦੇ ਹਨ।

ਜਮਕਾਲੁ ਸਿਰਹੁ ਨ ਉਤਰੈ ਅੰਤਰਿ ਕਪਟ ਵਿਣਾਸੁ ॥੭॥
ਮੌਤ ਦਾ ਫਰੇਸ਼ਤਾ ਉਨ੍ਹਾਂ ਦੇ ਸਿਰ ਤੇ ਖਲੋਤਾ ਹੈ ਅਤੇ ਆਪਣੇ ਅੰਦਰਲੇ ਛਲ ਫਰੇਬ ਦੇ ਕਾਰਨ ਉਹ ਤਬਾਹ ਹੋ ਜਾਂਦੇ ਹਨ।

ਹਰਿ ਨਾਵੈ ਨੋ ਸਭੁ ਕੋ ਪਰਤਾਪਦਾ ਵਿਣੁ ਭਾਗਾਂ ਪਾਇਆ ਨ ਜਾਇ ॥
ਹਰ ਕੋਈ ਵਾਹਿਗੁਰੂ ਦੇ ਨਾਮ ਦੀ ਚਾਹਨਾ ਕਰਦਾ ਹੈ, ਪ੍ਰਰੰਤੂ ਚੰਗੀ ਪ੍ਰਾਲਭਧ ਦੇ ਬਗੈਰ, ਇਹ ਪਰਾਪਤ ਨਹੀਂ ਹੁੰਦਾ।

ਨਦਰਿ ਕਰੇ ਗੁਰੁ ਭੇਟੀਐ ਹਰਿ ਨਾਮੁ ਵਸੈ ਮਨਿ ਆਇ ॥
ਜਦ ਮਾਲਕ ਮਿਹਰ ਧਾਰਦਾ ਹੈ, ਇਨਸਾਨ ਗੁਰਾਂ ਨੂੰ ਮਿਲ ਪੈਦਾ ਹੈ ਅਤੇ ਵਾਹਿਗੁਰੂ ਦਾ ਨਾਮ ਆ ਕੇ ਉਸ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ।

ਨਾਨਕ ਨਾਮੇ ਹੀ ਪਤਿ ਊਪਜੈ ਹਰਿ ਸਿਉ ਰਹਾਂ ਸਮਾਇ ॥੮॥੨॥
ਨਾਨਕ ਨਾਮ ਦੇ ਰਾਹੀਂ, ਇਜ਼ਤ ਆਬਰੂ ਉਤਪੰਨ ਹੁੰਦੀ ਹੈ ਅਤੇ ਇਨਸਾਨ ਪ੍ਰਭੂ ਨਾਲ ਅਭੇਦ ਹੋਇਆ ਰਹਿੰਦਾ ਹੈ।

ਮਲਾਰ ਮਹਲਾ ੩ ਅਸਟਪਦੀ ਘਰੁ ੨ ॥
ਮਲਾਰ ਤੀਜੀ ਪਾਤਿਸ਼ਾਹੀ। ਅਸ਼ਟਪਦੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਹਰਿ ਹਰਿ ਕ੍ਰਿਪਾ ਕਰੇ ਗੁਰ ਕੀ ਕਾਰੈ ਲਾਏ ॥
ਜਦ ਸੁਆਮੀ ਵਾਹਿਗੁਰੂ ਮਿਹਰ ਧਾਰਦਾ ਹੈ, ਉਹ ਬੰਦੇ ਨੂੰ ਗੁਰਾਂ ਦੀ ਟਹਿਲ ਅੰਦਰ ਜੋੜ ਦਿੰਦਾ ਹੈ।

ਦੁਖੁ ਪਲ੍ਹ੍ਹਰਿ ਹਰਿ ਨਾਮੁ ਵਸਾਏ ॥
ਇਨਸਾਨ ਦੀ ਪੀੜ ਨੂੰ ਦੂਰ ਕਰ ਉਹ ਸੁਆਮੀ ਦੇ ਨਾਮ ਨੂੰ ਉਸ ਦੇ ਹਿਰਦੇ ਅੰਦਰ ਟਿਕਾ ਦਿੰਦਾ ਹੈ।

ਸਾਚੀ ਗਤਿ ਸਾਚੈ ਚਿਤੁ ਲਾਏ ॥
ਸੱਚੇ ਸੁਆਮੀ ਨਾਲ ਬਿਰਤੀ ਜੋੜਨ ਦੁਆਰਾ, ਸੱਚੀ ਮੁਕਤੀ ਪਰਾਪਤ ਹੁੰਦੀ ਹੈ,

ਗੁਰ ਕੀ ਬਾਣੀ ਸਬਦਿ ਸੁਣਾਏ ॥੧॥
ਅਤੇ ਪ੍ਰਾਣੀ ਗੁਰਾਂ ਦੀ ਬਾਣੀ ਅਤੇ ਪ੍ਰਭੂ ਦੇ ਨਾਮ ਨੂੰ ਸ੍ਰਵਣ ਕਰਦਾ ਹੈ।

ਮਨ ਮੇਰੇ ਹਰਿ ਹਰਿ ਸੇਵਿ ਨਿਧਾਨੁ ॥
ਹੇ ਮੇਰੀ ਜਿੰਦੜੀਏ! ਤੂੰ ਆਪਣੇ ਸੁਆਮੀ ਮਾਲਕ ਦੀ ਘਾਲ ਕਮਾ, ਜੋ ਕਿ ਖੁਸ਼ੀ ਦਾ ਖ਼ਜ਼ਾਨਾ ਹੈ।

ਗੁਰ ਕਿਰਪਾ ਤੇ ਹਰਿ ਧਨੁ ਪਾਈਐ ਅਨਦਿਨੁ ਲਾਗੈ ਸਹਜਿ ਧਿਆਨੁ ॥੧॥ ਰਹਾਉ ॥
ਗੁਰਾਂ ਦੀ ਦਇਆ ਦੁਆਰਾ, ਵਾਹਿਗੁਰੂ ਦਾ ਪਦਾਰਥ ਪਰਾਪਤ ਹੁੰਦਾ ਹੈ ਅਤੇ ਰੈਣ ਤੇ ਦਿਨ ਆਦਮੀ ਦੀ ਬਿਰਤੀ ਸਾਹਿਬ ਅੰਦਰ ਜੁੜੀ ਰਹਿੰਦੀ ਹੈ। ਠਹਿਰਾਉ।

ਬਿਨੁ ਪਿਰ ਕਾਮਣਿ ਕਰੇ ਸੀਗਾਰੁ ॥
ਪਤਨੀ ਜੋ ਆਪਣੇ ਪਤੀ ਦੇ ਬਾਝੋਂ ਹਾਰਸ਼ਿੰਗਾਰ ਕਰਦੀ ਹੈ,

ਦੁਹਚਾਰਣੀ ਕਹੀਐ ਨਿਤ ਹੋਇ ਖੁਆਰੁ ॥
ਬਦਚਲਨ ਆਖੀ ਜਾਂਦੀ ਹੈ ਅਤੇ ਹਮੇਸ਼ਾਂ ਹੀ ਖੱਜਲ ਖੁਆਰ ਹੁੰਦੀ ਹੈ।

ਮਨਮੁਖ ਕਾ ਇਹੁ ਬਾਦਿ ਆਚਾਰੁ ॥
ਇਹ ਹੈ ਫ਼ਜੂਲ ਜੀਵਨ ਰਹੁ-ਰੀਤੀ ਮਨਮਤੀਏ ਦੀ,

ਬਹੁ ਕਰਮ ਦ੍ਰਿੜਾਵਹਿ ਨਾਮੁ ਵਿਸਾਰਿ ॥੨॥
ਕਿ ਨਾਮ ਨੂੰ ਭੁਲਾ ਕੇ ਉਹ ਹੋਰ ਘਣੇਰੇ ਕਰਮਕਾਂਡ ਕਰਦਾ ਹੈ।

ਗੁਰਮੁਖਿ ਕਾਮਣਿ ਬਣਿਆ ਸੀਗਾਰੁ ॥
ਹਾਰ-ਸ਼ਿੰਗਾਰ ਉਸ ਪਵਿੱਤਰ ਪਤਨੀ ਨੂੰ ਸੋਭਦੇ ਹਨ,

ਸਬਦੇ ਪਿਰੁ ਰਾਖਿਆ ਉਰ ਧਾਰਿ ॥
ਜੋ ਗੁਰਾਂ ਦੇ ਉਪਦੇਸ਼ ਤਾਬੇ ਆਪਣੇ ਪਤੀ ਨੂੰ ਆਪਣੇ ਦਿਲ ਅੰਦਰ ਟਿਕਾਈ ਰਖਦੀ ਹੈ।

ਏਕੁ ਪਛਾਣੈ ਹਉਮੈ ਮਾਰਿ ॥
ਆਪਣੀ ਹੰਗਤਾ ਨੂੰ ਮਾਰ, ਜੋ ਇਕ ਸੁਆਮੀ ਨੂੰ ਅਨੁਭਵ ਕਰਦੀ ਹੈ,

ਸੋਭਾਵੰਤੀ ਕਹੀਐ ਨਾਰਿ ॥੩॥
ਸੁਭਾਇਮਾਨ ਆਖੀ ਜਾਂਦੀ ਹੈ ਉਹ ਪਤਨੀ।

ਬਿਨੁ ਗੁਰ ਦਾਤੇ ਕਿਨੈ ਨ ਪਾਇਆ ॥
ਦਾਤਾਰ ਗੁਰਾਂ ਦੇ ਬਗੈਰ, ਕੋਈ ਜਣਾ ਕਦੇ ਭੀ ਪ੍ਰਭੂ ਨੂੰ ਪਰਾਪਤ ਨਹੀਂ ਹੋ ਸਕਦਾ।

ਮਨਮੁਖ ਲੋਭਿ ਦੂਜੈ ਲੋਭਾਇਆ ॥
ਲਾਲਚੀ ਮਨਮਤੀਏ ਨੂੰ ਦਵੈਤ-ਭਾਵ ਲੁਭਾਇਮਾਨ ਕਰ ਲੈਂਦਾ ਹੈ।

ਐਸੇ ਗਿਆਨੀ ਬੂਝਹੁ ਕੋਇ ॥
ਰੱਬ ਨੂੰ ਜਾਣਨ ਵਾਲਾ ਕੋਈ ਵਿਰਲਾ ਜਣਾ ਹੀ ਇਸ ਤਰ੍ਹਾਂ ਅਨੁਭਵ ਕਰਦਾ ਹੈ,

ਬਿਨੁ ਗੁਰ ਭੇਟੇ ਮੁਕਤਿ ਨ ਹੋਇ ॥੪॥
ਕਿ ਗੁਰਾਂ ਨਾਲ ਮਿਲਣ ਦੇ ਬਗੈਰ, ਕਿਸੇ ਦੀ ਭੀ ਕਲਿਆਣ ਨਹੀਂ ਹੁੰਦੀ।

ਕਹਿ ਕਹਿ ਕਹਣੁ ਕਹੈ ਸਭੁ ਕੋਇ ॥
ਹਰ ਕੋਈ ਹੋਰਨਾ ਦੀਆਂ ਬਹੁਤੀ ਵਾਰੀ ਵਰਨਣ ਕੀਤੀਆਂ ਹੋਈਆਂ ਕਹਾਣੀਆਂ ਉਚਾਰਨ ਕਰਦਾ ਹੈ।

ਬਿਨੁ ਮਨ ਮੂਏ ਭਗਤਿ ਨ ਹੋਇ ॥
ਆਪਣੇ ਮਨੂਏ ਨੂੰ ਮਾਰਣ ਦੇ ਬਗੈਰ, ਇਨਸਾਨ ਪ੍ਰਭੂ ਦੀ ਉਪਾਸ਼ਨਾ ਨਹੀਂ ਕਰ ਸਕਦਾ।

ਗਿਆਨ ਮਤੀ ਕਮਲ ਪਰਗਾਸੁ ॥
ਈਸ਼ਵਰੀ ਅਕਲ ਰਾਹੀਂ ਮਨੁਸ਼ ਦਾ ਦਿਲ-ਕੰਵਲ ਖਿੜ ਜਾਂਦਾ ਹੈ।

ਤਿਤੁ ਘਟਿ ਨਾਮੈ ਨਾਮਿ ਨਿਵਾਸੁ ॥੫॥
ਅਤੇ ਕੇਵਲ ਨਾਮ ਹੀ ਉਸ ਦੇ ਹਿਰਦੇ ਅੰਦਰ ਵਸਦਾ ਹੈ।

ਹਉਮੈ ਭਗਤਿ ਕਰੇ ਸਭੁ ਕੋਇ ॥
ਹੰਗਤਾ ਅੰਦਰ ਵਸ, ਹਰ ਕੋਈ ਸਾਈਂ ਦੀ ਸੇਵਾ ਕਰਦਾ ਹੈ।

ਨਾ ਮਨੁ ਭੀਜੈ ਨਾ ਸੁਖੁ ਹੋਇ ॥
ਇਸ ਤਰ੍ਹਾਂ ਨਾਂ ਮਨੂਆ ਮੋਮ ਹੁੰਦਾ ਹੈ ਅਤੇ ਨਾਂ ਹੀ ਆਰਾਮ ਪਰਾਪਤ ਹੁੰਦਾ ਹੈ।

ਕਹਿ ਕਹਿ ਕਹਣੁ ਆਪੁ ਜਾਣਾਏ ॥
ਧਾਰਮਕ ਵਾਰਤਾਵਾਂ ਆਖ ਅਤੇ ਵਰਨਣ ਕਰ, ਪ੍ਰਾਣੀ ਆਪਣੀ ਸਵੈ-ਹੰਗਤਾ ਨੂੰ ਪਰਗਟ ਕਰਦਾ ਹੈ।

ਬਿਰਥੀ ਭਗਤਿ ਸਭੁ ਜਨਮੁ ਗਵਾਏ ॥੬॥
ਵਿਅਰਥ ਹੈ ਉਸ ਦੀ ਘਾਲ ਅਤੇ ਉਹ ਆਪਣੇ ਸਾਰੇ ਜੀਵਨ ਨੂੰ ਬਰਬਾਦ ਕਰ ਲੈਂਦਾ ਹੈ।

ਸੇ ਭਗਤ ਸਤਿਗੁਰ ਮਨਿ ਭਾਏ ॥
ਕੇਵਲ ਉਹ ਹੀ ਸੰਤ ਹਨ ਜੋ ਸੱਚੇ ਗੁਰਾਂ ਦੇ ਚਿੱਤ ਨੂੰ ਚੰਗੇ ਲਗਦੇ ਹਨ।

ਅਨਦਿਨੁ ਨਾਮਿ ਰਹੇ ਲਿਵ ਲਾਏ ॥
ਰੈਣ ਅਤੇ ਦਿਨ ਉਹ ਸਾਹਿਬ ਦੇ ਨਾਮ ਨਾਲ ਪਿਰਹੜੀ ਪਾਈ ਰਖਦੇ ਹਨ।

ਸਦ ਹੀ ਨਾਮੁ ਵੇਖਹਿ ਹਜੂਰਿ ॥
ਉਹ ਸਾਈਂ ਨੂੰ ਸਦੀਵ ਹੀ ਆਪਣੇ ਸਾਹਮਣੇ ਦੇਖਦੇ ਹਨ।

copyright GurbaniShare.com all right reserved. Email