Page 1278

ਗੁਰ ਕੈ ਸਬਦਿ ਰਹਿਆ ਭਰਪੂਰਿ ॥੭॥
ਗੁਰਾਂ ਦੀ ਬਾਣੀ ਰਾਹੀਂ, ਉਹ ਪ੍ਰਭੂ ਨੂੰ ਸਾਰੇ ਪਰੀਪੂਰਨ ਦੇਖਦੇ ਹਨ।

ਆਪੇ ਬਖਸੇ ਦੇਇ ਪਿਆਰੁ ॥
ਖੁਦ ਹੀ ਪ੍ਰਭੂ ਮਾਫੀ ਦਿੰਦਾ ਹੈ ਅਤੇ ਆਪਣੀ ਪ੍ਰੀਤ ਪਰਦਾਨ ਕਰਦਾ ਹੈ।

ਹਉਮੈ ਰੋਗੁ ਵਡਾ ਸੰਸਾਰਿ ॥
ਜਗਤ ਸਵੈ-ਹੰਗਤਾ ਦੀ ਦੀਰਘ ਬੀਮਾਰੀ ਅੰਦਰ ਗ੍ਰਸਿਆ ਹੋਇਆ ਹੈ।

ਗੁਰ ਕਿਰਪਾ ਤੇ ਏਹੁ ਰੋਗੁ ਜਾਇ ॥
ਗੁਰਾਂ ਦੀ ਦਇਆ ਦੁਆਰਾ, ਇਹ ਬੀਮਾਰੀ ਜੜੋ ਪੁੱਟੀ ਜਾਂਦੀ ਹੈ,

ਨਾਨਕ ਸਾਚੇ ਸਾਚਿ ਸਮਾਇ ॥੮॥੧॥੩॥੫॥੮॥
ਅਤੇ ਪ੍ਰਾਣੀ ਸੱਚੇ ਸਾਈਂ ਦੇ ਸੱਚੇ ਨਾਮ ਅੰਦਰ ਲੀਨ ਹੋ ਜਾਂਦਾ ਹੈ, ਹੇ ਨਾਨਕ।

ਰਾਗੁ ਮਲਾਰ ਛੰਤ ਮਹਲਾ ੫ ॥
ਰਾਗ ਮਲਾਰ। ਛੰਤ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਪ੍ਰੀਤਮ ਪ੍ਰੇਮ ਭਗਤਿ ਕੇ ਦਾਤੇ ॥
ਮੇਰਾ ਪਿਆਰਾ ਪ੍ਰਭੂ ਆਪਣੀ ਪਿਆਰੀ ਉਪਾਸ਼ਨਾ ਦੇਣਹਾਰ ਹੈ। ਉਹ ਆਪਣੇ ਗੋਲੇ ਦੇ ਪਿਆਰ ਨਾਲ ਰੰਗਿਆ ਹੋਇਆ ਹੈ।

ਅਪਨੇ ਜਨ ਸੰਗਿ ਰਾਤੇ ॥
ਉਹ ਸਦਾ ਹੀ ਆਪਣੇ ਗੋਲੇ ਨੂੰ ਪਿਆਰ ਕਰਦਾ ਹੈ,

ਜਨ ਸੰਗਿ ਰਾਤੇ ਦਿਨਸੁ ਰਾਤੇ ਇਕ ਨਿਮਖ ਮਨਹੁ ਨ ਵੀਸਰੈ ॥
ਅਤੇ ਆਪਣੇ ਚਿਤੋਂ ਇਕ ਮੁਹਤ ਲਈ ਭੀ ਆਪਣੇ ਗੋਲੇ ਨੂੰ ਨਹੀਂ ਭੁਲਾਉਂਦਾ।

ਗੋਪਾਲ ਗੁਣ ਨਿਧਿ ਸਦਾ ਸੰਗੇ ਸਰਬ ਗੁਣ ਜਗਦੀਸਰੈ ॥
ਰਚਨਾ ਦਾ ਪਾਲਣਹਾਰ ਅਤੇ ਸਾਰੀਆਂ ਨੇਕੀਆਂ ਦਾ ਖ਼ਜ਼ਾਨਾ, ਵਾਹਿਗੁਰੂ ਹਮੇਸ਼ਾਂ ਹੀ ਮੇਰੇ ਅੰਗ ਸੰਗ ਹੈ। ਆਲਮ ਦੇ ਸੁਆਮੀ ਵਿੱਚ ਸਾਰੀਆਂ ਹੀ ਖੂਬੀਆਂ ਹਨ।

ਮਨੁ ਮੋਹਿ ਲੀਨਾ ਚਰਨ ਸੰਗੇ ਨਾਮ ਰਸਿ ਜਨ ਮਾਤੇ ॥
ਆਪਣੇ ਪੈਰਾਂ ਨਾਲ ਉਸ ਨੇ ਮੇਰਾ ਚਿੱਤ ਫਰੇਫਤਾ ਕਰ ਲਿਆ ਹੈ ਅਤੇ ਮੈਂ ਉਸ ਦਾ ਨਫਰ, ਉਸ ਦੇ ਨਮਾ ਦੀ ਪ੍ਰੀਤ ਨਾਲ ਮਤਵਾਲਾ ਹੋ ਗਿਆ ਹਾਂ।

ਨਾਨਕ ਪ੍ਰੀਤਮ ਕ੍ਰਿਪਾਲ ਸਦਹੂੰ ਕਿਨੈ ਕੋਟਿ ਮਧੇ ਜਾਤੇ ॥੧॥
ਸਦੀਵ ਹੀ ਮਇਆਵਾਨ ਹੈ ਮੇਰਾ ਪਿਆਰਾ, ਹੇ ਨਾਨਕ! ਕ੍ਰੋੜਾਂ ਵਿਚੋਂ ਕੋਈ ਵਿਰਲਾ ਹੀ ਉਸ ਨੂੰ ਅਨੁਭਵ ਕਰਦਾ ਹੈ।

ਪ੍ਰੀਤਮ ਤੇਰੀ ਗਤਿ ਅਗਮ ਅਪਾਰੇ ॥
ਹੇ ਮੇਰੇ ਪਿਆਰਿਆ! ਅਨੰਤ ਹੈਂ ਤੂੰ ਅਤੇ ਵਰਨਣ-ਰਹਿਤ ਹੈ ਤੇਰੀ ਅਵਸਥਾ।

ਮਹਾ ਪਤਿਤ ਤੁਮ੍ਹ੍ਹ ਤਾਰੇ ॥
ਤੂੰ ਪਰਮ ਪਾਂਥਰਾਂ ਦਾ ਭੀ ਪਾਰ ਉਤਾਰਾ ਕਰ ਦਿੱਤਾ ਹੈ।

ਪਤਿਤ ਪਾਵਨ ਭਗਤਿ ਵਛਲ ਕ੍ਰਿਪਾ ਸਿੰਧੁ ਸੁਆਮੀਆ ॥
ਉਹ ਪ੍ਰਭੂ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ, ਆਪਣੇ ਸ਼ਰਧਾਲੂਆਂ ਨੂੰ ਪਿਆਰ ਕਰਨਹਾਰ ਅਤੇ ਰਹਿਮਤ ਦਾ ਸਮੁੰਦਰ ਹੈਂ।

ਸੰਤਸੰਗੇ ਭਜੁ ਨਿਸੰਗੇ ਰਂਉ ਸਦਾ ਅੰਤਰਜਾਮੀਆ ॥
ਸਤਿਸੰਗਤ ਅੰਦਰ ਤੂੰ ਨਿਝਕ ਹੋ ਆਪਣੇ ਸੁਆਮੀ ਦਾ ਸਿਮਰਨ ਕਰ ਅਤੇ ਦਿਲਾਂ ਦੀਆਂ ਜਾਣਨਹਾਰ ਆਪਣੇ ਵਾਹਿਗੁਰੂ ਦੇ ਨਾਮ ਦਾ ਸਦੀਵ ਹੀ ਉਚਾਰਨ ਕਰ।

ਕੋਟਿ ਜਨਮ ਭ੍ਰਮੰਤ ਜੋਨੀ ਤੇ ਨਾਮ ਸਿਮਰਤ ਤਾਰੇ ॥
ਜੋ ਕ੍ਰੋੜਾਂ ਹੀ ਜਨਮਾਂ ਵਿੱਚ ਕਈ ਜੂਨੀਆਂ ਅੰਦਰ ਭਟਕ ਰਹੇ ਸਨ, ਉਨ੍ਹਾਂ ਦਾ ਤੂੰ ਆਪਣੇ ਨਾਮ ਦੇ ਸਿਮਰਨ ਰਾਹੀਂ, ਪਾਰ ਉਤਾਰਾ ਕਰ ਦਿੱਤਾ ਹੈ।

ਨਾਨਕ ਦਰਸ ਪਿਆਸ ਹਰਿ ਜੀਉ ਆਪਿ ਲੇਹੁ ਸਮ੍ਹ੍ਹਾਰੇ ॥੨॥
ਨਾਨਕ ਤੇਰੇ ਦਰਸ਼ਨ ਦਾ ਤਿਹਾਇਆ ਹੈ, ਹੇ ਪੂਜਯ ਪ੍ਰਭੂ! ਤੂੰ ਖੁਦ ਹੀ ਉਸ ਦੀ ਸੰਭਾਲ ਕਰ।

ਹਰਿ ਚਰਨ ਕਮਲ ਮਨੁ ਲੀਨਾ ॥
ਹੇ ਹਰੀ! ਮੇਰੀ ਜਿੰਦੜੀ ਤੇਰੇ ਕੰਵਲ ਰੂਪੀ ਪੈਰਾਂ ਅੰਦਰ ਸਮਾਈ ਹੋਈ ਹੈ।

ਪ੍ਰਭ ਜਲ ਜਨ ਤੇਰੇ ਮੀਨਾ ॥
ਮੇਰੇ ਸਾਈਂ! ਤੂੰ ਪਾਣੀ ਹੈਂ ਤੇ ਤੇਰੇ ਨਫਰ ਤੇਰੀਆਂ ਮੱਛੀਆਂ ਹਨ।

ਜਲ ਮੀਨ ਪ੍ਰਭ ਜੀਉ ਏਕ ਤੂਹੈ ਭਿੰਨ ਆਨ ਨ ਜਾਨੀਐ ॥
ਹੇ ਮਹਾਰਾਜ ਮਾਲਕ! ਕੇਵਲ ਤੂੰ ਹੀ ਪਾਣੀ ਅਤੇ ਮੱਛੀ ਹੈਂ। ਮੈਂ ਅਨੁਭਵ ਕਰਦਾ ਹਾਂ ਕਿ ਦੋਨਾਂ ਵਿੱਚ ਕੋਈ ਫਰਕ ਨਹੀਂ।

ਗਹਿ ਭੁਜਾ ਲੇਵਹੁ ਨਾਮੁ ਦੇਵਹੁ ਤਉ ਪ੍ਰਸਾਦੀ ਮਾਨੀਐ ॥
ਤੂੰ ਮੈਨੂੰ ਬਾਂਹ ਤੋਂ ਪਕੜ ਲੈ ਅਤੇ ਮੈਨੂੰ ਆਪਣਾ ਨਾਮ ਪਰਦਾਨ ਕਰ। ਕੇਵਲ ਤੇਰੀ ਰਹਿਮਤ ਰਾਹੀਂ ਹੀ ਮੈਂ ਪ੍ਰਭਤਾ ਨੂੰ ਪਰਾਪਤ ਹੋ ਸਕਦਾ ਹਾਂ।

ਭਜੁ ਸਾਧਸੰਗੇ ਏਕ ਰੰਗੇ ਕ੍ਰਿਪਾਲ ਗੋਬਿਦ ਦੀਨਾ ॥
ਸਤਿਸੰਗ ਅੰਦਰ, ਪਿਆਰ ਨਾਲ ਤੂੰ ਮਸਕੀਨਾ ਤੇ ਮਿਹਰਬਾਨ ਇਕ ਸੁਆਮੀ ਦਾ ਸਿਮਰਨ ਕਰ।

ਅਨਾਥ ਨੀਚ ਸਰਣਾਇ ਨਾਨਕ ਕਰਿ ਮਇਆ ਅਪੁਨਾ ਕੀਨਾ ॥੩॥
ਨਿਹੱਥਲ ਅਤੇ ਅਧਮ ਨਾਨਕ ਨੇ ਵਾਹਿਗੁਰੂ ਦੀ ਪਨਾਹ ਲਈ ਹੈ, ਜਿਸ ਨੇ ਆਪਣੀ ਰਹਿਮਤ ਸਦਕਾ, ਉਸ ਨੂੰ ਆਪਣਾ ਨਿਜ ਦਾ ਬਣਾ ਲਿਆ ਹੈ।

ਆਪਸ ਕਉ ਆਪੁ ਮਿਲਾਇਆ ॥
ਉਹ ਖੁਦ ਹੀ ਆਪਣੇ ਸੰਤਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ,

ਭ੍ਰਮ ਭੰਜਨ ਹਰਿ ਰਾਇਆ ॥
ਸੰਦੇਹ ਨਾਸ ਕਰਨਹਾਰ ਵਾਹਿਗੁਰੂ ਪਾਤਿਸ਼ਾਹ।

ਆਚਰਜ ਸੁਆਮੀ ਅੰਤਰਜਾਮੀ ਮਿਲੇ ਗੁਣ ਨਿਧਿ ਪਿਆਰਿਆ ॥
ਮੇਰਾ ਅਦਭੁਤ ਸਾਹਿਬ ਦਿਲਾਂ ਦੀਆਂ ਜਾਨਣਹਾਰ ਹੈਂ। ਨੇਕੀਆਂ ਦਾ ਖ਼ਜ਼ਾਨਾ, ਮੇਰਾ ਪ੍ਰੀਤਮ, ਮਿਹਰ ਧਾਰ ਮੈਨੂੰ ਮਿਲ ਪਿਆ ਹੈ।

ਮਹਾ ਮੰਗਲ ਸੂਖ ਉਪਜੇ ਗੋਬਿੰਦ ਗੁਣ ਨਿਤ ਸਾਰਿਆ ॥
ਸਦਾ ਹੀ ਸ਼੍ਰਿਸ਼ਟੀ ਦੇ ਸੁਆਮੀ ਦੀਆਂ ਬਜ਼ੁਰਗੀਆਂ ਨੂੰ ਯਾਦ ਕਰਨ ਦੁਆਰਾ, ਮੇਰੇ ਅੰਦਰ ਪਰਮ ਖੁਸ਼ੀ ਅਤੇ ਆਰਾਮ ਉਤਪੰਨ ਹੋ ਗਏ ਹਨ।

ਮਿਲਿ ਸੰਗਿ ਸੋਹੇ ਦੇਖਿ ਮੋਹੇ ਪੁਰਬਿ ਲਿਖਿਆ ਪਾਇਆ ॥
ੇਤੇਰੇ ਨਾਲ ਮਿਲ ਕੇ ਹੇ ਮੇਰੇ ਸੁਆਮੀ! ਮੈਂ ਸ਼ਸ਼ੋਭਤ ਹੋ ਗਿਆ ਹਾਂ ਅਤੇ ਤੈਨੂੰ ਵੇਖ ਮੈਂ ਫਰੇਫਤਾ ਹੋ ਗਿਆ ਹਾਂ ਅਤੇ ਮੈਂ ਉਹ ਕੁਛ ਪਾ ਲਿਆ ਹੈ, ਜੋ ਮੇਰੇ ਲਈ ਮੁੱਢ ਤੋਂ ਲਿਖਿਆ ਹੋਇਆ ਸੀ।

ਬਿਨਵੰਤਿ ਨਾਨਕ ਸਰਨਿ ਤਿਨ ਕੀ ਜਿਨ੍ਹ੍ਹੀ ਹਰਿ ਹਰਿ ਧਿਆਇਆ ॥੪॥੧॥
ਗੁਰੂ ਜੀ ਬੇਨਤੀ ਕਰਦੇ ਹਨ, ਮੈਂ ਉਹਨਾਂ ਦੀ ਸ਼ਰਣਾਗਤ ਲੋੜਦਾ ਹਾਂ, ਜੋ ਆਪਣੇ ਸੁਆਮੀ ਮਾਲਕ ਦਾ ਸਿਮਰਨ ਕਰਦੇ ਹਨ।

ਵਾਰ ਮਲਾਰ ਕੀ ਮਹਲਾ ੧ ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ ॥
ਮਲਾਰ ਦੀ ਵਾਰ। ਪਹਿਲੀ ਪਾਤਿਸ਼ਾਹੀ। ਰਾਣਾ ਕੈਲਾਸ਼ ਅਤੇ ਮਾਲਦੇ ਦੀ ਸੁਰ ਤੇ ਗਾਊਣੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਸਲੋਕ ਮਹਲਾ ੩ ॥
ਸਲੋਕ ਤੀਜੀ ਪਾਤਿਸ਼ਾਹੀ।

ਗੁਰਿ ਮਿਲਿਐ ਮਨੁ ਰਹਸੀਐ ਜਿਉ ਵੁਠੈ ਧਰਣਿ ਸੀਗਾਰੁ ॥
ਗੁਰਾਂ ਨੂੰ ਮਿਲਣ ਦੁਆਰਾ, ਜਿੰਦੜੀ ਐਉ ਖਿੜ ਜਾਂਦੀ ਹੈ, ਜਿਸ ਤਰ੍ਹਾਂ ਬੱਦਲ ਦੇ ਵਰ੍ਹਣ ਨਾਲ ਧਰਤੀ ਸ਼ਸ਼ੋਭਤ ਹੋ ਜਾਂਦੀ ਹੈ।

ਸਭ ਦਿਸੈ ਹਰੀਆਵਲੀ ਸਰ ਭਰੇ ਸੁਭਰ ਤਾਲ ॥
ਹਰ ਵਸਤੂ ਸਰਸਬਜ਼ ਨਜ਼ਰ ਆਉਂਦੀ ਹੈ ਅਤੇ ਛੱਪਰ ਤੇ ਤਾਲਾਬ ਲਬਾਲਬ ਭਰੇ ਹੋਏ ਹਨ।

ਅੰਦਰੁ ਰਚੈ ਸਚ ਰੰਗਿ ਜਿਉ ਮੰਜੀਠੈ ਲਾਲੁ ॥
ਸੱਚੇ ਸੁਆਮੀ ਦੀ ਪ੍ਰੀਤ ਹਿਰਦੇ ਨਾਲ ਐਉ ਚਿਮੜੀ ਹੋਈ ਹੈ, ਜਿਸ ਤਰ੍ਹਾਂ ਨਾਲੀ ਮਜੀਠ ਨੂੰ।

ਕਮਲੁ ਵਿਗਸੈ ਸਚੁ ਮਨਿ ਗੁਰ ਕੈ ਸਬਦਿ ਨਿਹਾਲੁ ॥
ਸੱਚੇ ਸਾਈਂ ਦੀ ਆਗਿਆ ਦਾ ਪਾਲਣ ਕਰਨ ਦੁਆਰਾ, ਦਿਲ ਰੂਪੀ ਕੰਵਲ ਖਿੜ ਜਾਂਦਾ ਹੈ ਅਤੇ ਗੁਰਾਂ ਦੀ ਬਾਣੀ ਰਾਹੀਂ ਇਨਸਾਨ ਪ੍ਰਸੰਨ ਹੋ ਜਾਂਦਾ ਹੈ।

copyright GurbaniShare.com all right reserved. Email