ਤਿਨ ਕੀ ਧੂਰਿ ਨਾਨਕੁ ਦਾਸੁ ਬਾਛੈ ਜਿਨ ਹਰਿ ਨਾਮੁ ਰਿਦੈ ਪਰੋਈ ॥੨॥੫॥੩੩॥ ਗੋਲਾ ਨਾਨਕ, ਉਨ੍ਹਾਂ ਦੇ ਪੈਰਾਂ ਦੀ ਧੂੜ ਦੀ ਚਾਹਨਾ ਕਰਦਾ ਹੈ, ਜਿਨ੍ਹਾਂ ਨੇ ਸੁਆਮੀ ਦਾ ਨਾਮ ਆਪਣੇ ਦਿਲ ਵਿੱਚ ਗੁੰਥਨ ਕੀਤਾ ਹੈ। ਸੋਰਠਿ ਮਹਲਾ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਜਨਮ ਜਨਮ ਕੇ ਦੂਖ ਨਿਵਾਰੈ ਸੂਕਾ ਮਨੁ ਸਾਧਾਰੈ ॥ ਗੁਰੂ ਜੀ ਜਨਮਾਂ ਜਨਮਾਤ੍ਰਾਂ ਦੇ ਦੁੱਖੜਿਆਂ ਨੂੰ ਦੂਰ ਕਰ ਦਿੰਦੇ ਹਨ ਅਤੇ ਖੁਸ਼ਕ ਹੋਈ ਹੋਈ ਆਤਮਾ ਨੂੰ ਆਸਰੇ ਸਹਿਤ ਕਰ ਦਿੰਦੇ ਹਨ। ਦਰਸਨੁ ਭੇਟਤ ਹੋਤ ਨਿਹਾਲਾ ਹਰਿ ਕਾ ਨਾਮੁ ਬੀਚਾਰੈ ॥੧॥ ਉਸ ਦਾ ਦੀਦਾਰ ਕਰਨ ਨਾਲ ਪ੍ਰਾਣੀ ਪਰਮ ਪ੍ਰਸੰਨ ਹੋ ਜਾਂਦਾ ਹੈ ਅਤੇ ਰੱਬ ਦੇ ਨਾਮ ਦਾ ਸਿਮਰਨ ਕਰਦਾ ਹੈ। ਮੇਰਾ ਬੈਦੁ ਗੁਰੂ ਗੋਵਿੰਦਾ ॥ ਸੁਆਮੀ ਸਰੂਪ ਗੁਰੂ ਮੈਂਡਾ ਹਕੀਮ ਹੈ। ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ ॥੧॥ ਰਹਾਉ ॥ ਸੁਆਮੀ ਮਾਲਕ ਦੇ ਨਾਮ ਦੀ ਦਵਾਈ ਉਹ ਮੇਰੇ ਮੂੰਹ ਵਿੱਚ ਪਾਉਂਦਾ ਅਤੇ ਮੌਤ ਦੀ ਫਾਹੀ ਨੂੰ ਕੱਟ ਦਿੰਦਾ ਹੈ। ਠਹਿਰਾਉ। ਸਮਰਥ ਪੁਰਖ ਪੂਰਨ ਬਿਧਾਤੇ ਆਪੇ ਕਰਣੈਹਾਰਾ ॥ ਸਰਬ-ਸ਼ਕਤੀਵਾਨ ਅਤੇ ਸਰਬ-ਵਿਆਪਕ ਸੁਆਮੀ ਸਿਰਜਣਹਾਰ ਖੁਦ ਹੀ ਕੰਮਾਂ ਦੇ ਕਾਰਣ ਵਾਲਾ ਹੈ। ਅਪੁਨਾ ਦਾਸੁ ਹਰਿ ਆਪਿ ਉਬਾਰਿਆ ਨਾਨਕ ਨਾਮ ਅਧਾਰਾ ॥੨॥੬॥੩੪॥ ਆਪਣੇ ਸੇਵਕ ਦੀ ਸਾਹਿਬ ਆਪੇ ਹੀ ਰੱਖਿਆ ਕਰਦਾ ਹੈ। ਨਾਨਕ ਨੂੰ ਕੇਵਲ ਨਾਮ ਦਾ ਹੀ ਆਸਰਾ ਹੈ। ਸੋਰਠਿ ਮਹਲਾ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਅੰਤਰ ਕੀ ਗਤਿ ਤੁਮ ਹੀ ਜਾਨੀ ਤੁਝ ਹੀ ਪਾਹਿ ਨਿਬੇਰੋ ॥ ਮੇਰੇ ਮਨ ਦੀ ਅਵਸਥਾ ਨੂੰ ਕੇਵਲ ਤੂੰ ਹੀ ਜਾਣਦਾ ਹੈ ਅਤੇ ਤੇਰੇ ਪਾਸ ਹੀ ਅਖੀਰੀ ਫੈਸਲਾ ਹੈ। ਬਖਸਿ ਲੈਹੁ ਸਾਹਿਬ ਪ੍ਰਭ ਅਪਨੇ ਲਾਖ ਖਤੇ ਕਰਿ ਫੇਰੋ ॥੧॥ ਮੈਨੂੰ ਮਾਫ ਕਰ ਦੇ, ਹੇ ਮੇਰੇ ਸੁਆਮੀ ਮਾਲਕ, ਭਾਵਨੂੰ ਮੈਂ ਲੱਖਾਂ ਹੀ ਗਲਤੀਆਂ ਤੇ ਗੁਨਾਹ ਕੀਤੇ ਹਨ। ਪ੍ਰਭ ਜੀ ਤੂ ਮੇਰੋ ਠਾਕੁਰੁ ਨੇਰੋ ॥ ਮੇਰਾ ਮਹਾਰਾਜ ਸੁਆਮੀ, ਤੂੰ ਸਦਾ ਮੇਰੇ ਨੇੜੇ ਵਸਦਾ ਹੈਂ ਹੇ ਮੇਰੇ ਮਾਲਕ! ਹਰਿ ਚਰਣ ਸਰਣ ਮੋਹਿ ਚੇਰੋ ॥੧॥ ਰਹਾਉ ॥ ਮੇਰੇ ਵਾਹਿਗੁਰੂ ਆਪਣੇ ਇਸ ਟਹਿਲੂਏ ਨੂੰ ਆਪਣੇ ਪੈਰਾਂ ਦੀ ਪਨਾਹ ਪ੍ਰਦਾਨ ਕਰ। ਠਹਿਰਾਉ। ਬੇਸੁਮਾਰ ਬੇਅੰਤ ਸੁਆਮੀ ਊਚੋ ਗੁਨੀ ਗਹੇਰੋ ॥ ਅਣਗਿਣਤ, ਅਨੰਤ, ਬੁਲੰਦ, ਨੇਕੀ-ਸਯੁੱਕਤ ਅਤੇ ਡੂੰਘਾ ਹੈ ਮੇਰਾ ਪ੍ਰਭੂ। ਕਾਟਿ ਸਿਲਕ ਕੀਨੋ ਅਪੁਨੋ ਦਾਸਰੋ ਤਉ ਨਾਨਕ ਕਹਾ ਨਿਹੋਰੋ ॥੨॥੭॥੩੫॥ ਫਾਹੀ ਕਟ ਕੇ, ਪ੍ਰਭੂ ਨੇ ਨਾਨਕ ਨੂੰ ਆਪਣਾ ਨਿੱਜ ਦਾ ਗੋਲਾ ਬਣਾ ਲਿਆ ਹੈ, ਤਦ ਉਹ ਕਿਸੇ ਦੀ ਕੀ ਮੁਛੰਦਗੀ ਧਰਾਉਂਦਾ ਹੈ? ਸੋਰਠਿ ਮਃ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਭਏ ਕ੍ਰਿਪਾਲ ਗੁਰੂ ਗੋਵਿੰਦਾ ਸਗਲ ਮਨੋਰਥ ਪਾਏ ॥ ਜਦ ਦ੍ਰਿਸ਼ਟੀ ਦਾ ਸ਼ਰੋਮਣੀ ਸਾਹਿਬ ਮਿਹਰਬਾਨ ਥੀ ਗਿਆ ਤਾਂ ਮੇਰੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਗਈਆਂ। ਅਸਥਿਰ ਭਏ ਲਾਗਿ ਹਰਿ ਚਰਣੀ ਗੋਵਿੰਦ ਕੇ ਗੁਣ ਗਾਏ ॥੧॥ ਪ੍ਰਭੁ ਦੇ ਪੈਰਾਂ ਨੂੰ ਪਰਸ ਅਤੇ ਮਾਲਕ ਦੀ ਕੀਰਤੀ ਗਾਇਨ ਕਰ ਕੇ ਮੈਂ ਅਮਰ ਹੋ ਗਿਆ ਹੈ। ਭਲੋ ਸਮੂਰਤੁ ਪੂਰਾ ॥ ਇਹ ਚੰਗਾ ਅਤੇ ਪੂਰਨ ਸੁਲੱਖਣਾ ਸਮਾਂ ਹੈ। ਸਾਂਤਿ ਸਹਜ ਆਨੰਦ ਨਾਮੁ ਜਪਿ ਵਾਜੇ ਅਨਹਦ ਤੂਰਾ ॥੧॥ ਰਹਾਉ ॥ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮੈਨੂੰ ਆਰਾਮ, ਧੀਰਜ ਅਤੇ ਖੁਸ਼ੀ ਪ੍ਰਾਪਤ ਹੋ ਗਏ ਹਨ ਅਤੇ ਮੇਰੇ ਮੰਦਰ ਅੰਦਰ (ਆਤਮਕ ਅਨੰਦ ਦੇ) ਬਿਨਾ ਬਜਾਏ ਵਾਜੇ ਵੱਜਦੇ ਹਨ। ਠਹਿਰਾਉ। ਮਿਲੇ ਸੁਆਮੀ ਪ੍ਰੀਤਮ ਅਪੁਨੇ ਘਰ ਮੰਦਰ ਸੁਖਦਾਈ ॥ ਆਪਣੇ ਪਿਆਰੇ ਪ੍ਰਭੂ ਨੂੰ ਭੇਟ ਕੇ, ਮੇਰਾ ਘਰ ਤੇ ਮਹਿਲ ਆਰਾਮ ਦੇਣਹਾਰ ਹੋ ਗਏ ਹਨ। ਹਰਿ ਨਾਮੁ ਨਿਧਾਨੁ ਨਾਨਕ ਜਨ ਪਾਇਆ ਸਗਲੀ ਇਛ ਪੁਜਾਈ ॥੨॥੮॥੩੬॥ ਨਫਰ ਨਾਨਕ ਨੂੰ ਵਾਹਿਗੁਰੂ ਦੇ ਨਾਮ ਦਾ ਖਜਾਨਾ ਪ੍ਰਾਪਤ ਹੋਇਆ ਅਤੇ ਉਸ ਦੇ ਦਿਲ ਦੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ। ਸੋਰਠਿ ਮਹਲਾ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਗੁਰ ਕੇ ਚਰਨ ਬਸੇ ਰਿਦ ਭੀਤਰਿ ਸੁਭ ਲਖਣ ਪ੍ਰਭਿ ਕੀਨੇ ॥ ਗੁਰਾਂ ਦੇ ਪੈਰ ਮੇਰੇ ਹਿਰਦੇ ਅੰਦਰ ਵੱਸਦੇ ਹਨ ਅਤੇ ਸੁਆਮੀ ਨੇ ਮੇਨੂੰ ਸ੍ਰੇਸ਼ਟ ਗੁਣ ਪ੍ਰਦਾਨ ਕਰ ਦਿੱਤੇ ਹਨ। ਭਏ ਕ੍ਰਿਪਾਲ ਪੂਰਨ ਪਰਮੇਸਰ ਨਾਮ ਨਿਧਾਨ ਮਨਿ ਚੀਨੇ ॥੧॥ ਸਰਬ-ਵਿਆਪਕ ਸ਼੍ਰੋਮਣੀ ਸਾਹਿਬ ਦਇਆਲੂ ਹੋ ਗਿਆ ਹੈ ਅਤੇ ਨਾਮ ਦੇ ਖਜਾਨੇ ਨੂੰ ਰਿਦੇ ਵਿੱਚ ਹੀ ਵੇਖ ਲਿਆ ਹੈ। ਮੇਰੋ ਗੁਰੁ ਰਖਵਾਰੋ ਮੀਤ ॥ ਗੁਰੂ ਜੀ ਮੇਰੇ ਰੱਖਿਅਕ ਅਤੇ ਮਿੱਤ੍ਰ ਹਨ। ਦੂਣ ਚਊਣੀ ਦੇ ਵਡਿਆਈ ਸੋਭਾ ਨੀਤਾ ਨੀਤ ॥੧॥ ਰਹਾਉ ॥ ਉਹ ਸਦਾ ਮੈਨੂੰ ਮਹਿਮਾ ਅਤੇ ਕੀਰਤੀ ਦੀ ਦੁਗਣੀ ਤੇ ਚੌਗੁਣੀ ਦਾਤ ਦਿੰਦਾ ਹੈ। ਠਹਿਰਾਉ। ਜੀਅ ਜੰਤ ਪ੍ਰਭਿ ਸਗਲ ਉਧਾਰੇ ਦਰਸਨੁ ਦੇਖਣਹਾਰੇ ॥ ਸਾਰਿਆਂ ਇਨਸਾਨਾਂ ਤੇ ਹੋਰ ਜੀਵਾਂ ਦਾ, ਜੋ ਉਸ ਦਾ ਦੀਦਾਰ ਵੇਖਦੇ ਹਨ, ਸੁਆਮੀ ਪਾਰ ਉਤਾਰਾ ਕਰ ਦਿੰਦੇ ਹਨ। ਗੁਰ ਪੂਰੇ ਕੀ ਅਚਰਜ ਵਡਿਆਈ ਨਾਨਕ ਸਦ ਬਲਿਹਾਰੇ ॥੨॥੯॥੩੭॥ ਅਦਭੁੱਤ ਹੈ ਪੂਰਨ ਗੁਰਦੇਵ ਦੀ ਪ੍ਰਭਤਾ। ਨਾਨਕ, ਹਮੇਸ਼ਾਂ ਹੀ ਉਸ ਉਤੋਂ ਕੁਰਬਾਨ ਜਾਂਦਾ ਹੈ। ਸੋਰਠਿ ਮਹਲਾ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਸੰਚਨਿ ਕਰਉ ਨਾਮ ਧਨੁ ਨਿਰਮਲ ਥਾਤੀ ਅਗਮ ਅਪਾਰ ॥ ਮੈਂ ਨਾਮ ਦੀ ਪਵਿੱਤ੍ਰ ਦੌਲਤ ਨੂੰ ਇਕੱਤਰ ਕਰਦਾ ਹਾਂ। ਨਾਮ ਦੀ ਵਸਤੂ ਬੇਅੰਤ ਤੇ ਲਾਸਾਨੀ ਹੈ। ਬਿਲਛਿ ਬਿਨੋਦ ਆਨੰਦ ਸੁਖ ਮਾਣਹੁ ਖਾਇ ਜੀਵਹੁ ਸਿਖ ਪਰਵਾਰ ॥੧॥ ਹੇ ਮੇਰੇ ਸਿੱਖੋ ਅਤੇ ਸਨਬੰਧੀਓ! ਇਸੇ ਨੂੰ ਛੱਕੋ ਤੇ ਜੀਉਂਦੇ ਰਹੋ। ਤੁਸੀਂ ਰੰਗ ਰਲੀਆਂ ਕਰੋ, ਖੇਲੋ, ਕੁੱਦੋ ਮੌਜਾਂ ਲੁੱਟੋ ਅਤੇ ਆਰਾਮ ਭੋਗੋ। ਹਰਿ ਕੇ ਚਰਨ ਕਮਲ ਆਧਾਰ ॥ ਮੈਨੂੰ ਵਾਹਿਗੁਰੂ ਦੇ ਕੰਵਲ ਚਰਣਾਂ ਦਾ ਆਸਰਾ ਹੈ। ਸੰਤ ਪ੍ਰਸਾਦਿ ਪਾਇਓ ਸਚ ਬੋਹਿਥੁ ਚੜਿ ਲੰਘਉ ਬਿਖੁ ਸੰਸਾਰ ॥੧॥ ਰਹਾਉ ॥ ਸਾਧੂਆਂ ਦੀ ਦਇਆ ਦੁਆਰਾ ਮੈਨੂੰ ਸੱਚ ਦਾ ਜਹਾਜ਼ ਪ੍ਰਾਪਤ ਹੋਇਆ ਹੈ, ਜਿਸ ਤੇ ਸਵਾਰ ਹੋੇ ਮੈਂ ਜਗਤ ਦੇ ਜ਼ਹਿਰ ਦੇ ਸਮੁੰਦਰ ਤੋਂ ਪਾਰ ਹੁੰਦਾ ਹਾਂ। ਠਹਿਰਾਉ। ਭਏ ਕ੍ਰਿਪਾਲ ਪੂਰਨ ਅਬਿਨਾਸੀ ਆਪਹਿ ਕੀਨੀ ਸਾਰ ॥ ਵਿਆਪਕ, ਅਮਰ, ਮਾਲਕ, ਮਿਹਰਬਾਨ ਹੋ ਗਿਆ ਹੈ ਅਤੇ ਉਸ ਨੇ ਖੁਦ ਹੀ ਮੇਰੀ ਸੰਭਾਲ ਕੀਤੀ ਹੈ। ਪੇਖਿ ਪੇਖਿ ਨਾਨਕ ਬਿਗਸਾਨੋ ਨਾਨਕ ਨਾਹੀ ਸੁਮਾਰ ॥੨॥੧੦॥੩੮॥ ਸੁਆਮੀ ਦਾ ਦਰਸ਼ਨ ਦੇਖ ਕੇ ਨਾਨਕ ਪ੍ਰਫੁੱਲਤ ਹੋ ਗਿਆ ਹੈ। ਹੇ ਨਾਨਕ! ਉਹ ਸਾਰੀਆਂ ਗਿਣਤੀਆਂ ਤੋਂ ਪਰੇ ਹੈ। ਸੋਰਠਿ ਮਹਲਾ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਗੁਰਿ ਪੂਰੈ ਅਪਨੀ ਕਲ ਧਾਰੀ ਸਭ ਘਟ ਉਪਜੀ ਦਇਆ ॥ ਪੂਰਨ ਗੁਰਾਂ ਨੇ ਆਪਣੀ ਸ਼ਕਤੀ ਪ੍ਰਗਟ ਕੀਤੀ ਹੈ ਅਤੇ ਸਾਰਿਆਂ ਦਿਲਾਂ ਅੰਦਰ ਮੇਰੇ ਲਈ ਰਹਿਮਤ ਉਤਪੰਨ ਹੋ ਗਈ ਹੈ। ਆਪੇ ਮੇਲਿ ਵਡਾਈ ਕੀਨੀ ਕੁਸਲ ਖੇਮ ਸਭ ਭਇਆ ॥੧॥ ਮੈਨੂੰ ਆਪਣੇ ਨਾਲ ਅਭੇਦ ਕਰ ਕੇ, ਪ੍ਰਭੂ ਨੇ ਮੈਨੂੰ ਪ੍ਰਭਤਾ ਬਖਸ਼ੀ ਹੈ ਅਤੇ ਮੈਨੂੰ ਕਲਿਆਣ ਅਤੇ ਸਮੂਹ ਪ੍ਰਸੰਨਤਾ ਪ੍ਰਾਪਤ ਹੋ ਗਈਆਂ ਹਨ। ਸਤਿਗੁਰੁ ਪੂਰਾ ਮੇਰੈ ਨਾਲਿ ॥ ਪੂਰਨ ਸੱਚੇ ਗੁਰਾਂ ਜੀ ਹਮੇਸ਼ਾਂ ਮੈਂਡੇ ਅੰਗ ਸੰਗ ਹਨ। copyright GurbaniShare.com all right reserved. Email |