Page 619

ਪਾਰਬ੍ਰਹਮੁ ਜਪਿ ਸਦਾ ਨਿਹਾਲ ॥ ਰਹਾਉ ॥
ਆਪਣੇ ਪਰਮ ਪ੍ਰਭੂ ਦਾ ਆਰਾਧਨ ਕਰਨ ਦੁਆਰਾ, ਮੈਂ ਸਦੀਵ ਹੀ ਖੁਸ਼ ਪ੍ਰਸੰਨ ਹਾਂ। ਠਹਿਰਾਉ।

ਅੰਤਰਿ ਬਾਹਰਿ ਥਾਨ ਥਨੰਤਰਿ ਜਤ ਕਤ ਪੇਖਉ ਸੋਈ ॥
ਅੰਦਰ ਅਤੇ ਬਾਹਰ, ਥਾਵਾਂ ਅਤੇ ਉਨ੍ਹਾਂ ਦੀਆਂ ਵਿੱਥਾਂ, ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਉਹ ਸਾਹਿਬ ਹੈ।

ਨਾਨਕ ਗੁਰੁ ਪਾਇਓ ਵਡਭਾਗੀ ਤਿਸੁ ਜੇਵਡੁ ਅਵਰੁ ਨ ਕੋਈ ॥੨॥੧੧॥੩੯॥
ਪਰਮ ਚੰਗੇ ਨਸੀਬਾਂ ਰਾਹੀਂ ਨਾਨਕ ਨੂੰ ਗੁਰੂ ਪ੍ਰਾਪਤ ਹੋਇਆ ਹੈ। ਉਸ ਜਿੱਡਾ ਵੱਡਾ ਹੋਰ ਕੋਈ ਨਹੀਂ।

ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

ਸੂਖ ਮੰਗਲ ਕਲਿਆਣ ਸਹਜ ਧੁਨਿ ਪ੍ਰਭ ਕੇ ਚਰਣ ਨਿਹਾਰਿਆ ॥
ਪ੍ਰਭੂ ਦੇ ਚਰਣ ਪੇਖਣ ਦੁਆਰਾ, ਮੈਨੂੰ ਆਰਾਮ, ਖੁਸ਼ੀ, ਮੋਖਸ਼ ਅਤੇ ਬੈਕੁੰਠੀ ਕੀਰਤਨ ਪ੍ਰਾਪਤ ਹੋ ਗਏ ਹਨ।

ਰਾਖਨਹਾਰੈ ਰਾਖਿਓ ਬਾਰਿਕੁ ਸਤਿਗੁਰਿ ਤਾਪੁ ਉਤਾਰਿਆ ॥੧॥
ਸੱਚੇ ਗੁਰਾਂ ਦੀ ਪਨਾਹ ਲੈਣ ਦੁਆਰਾ ਮੈਂ ਬਚ ਗਿਆ ਹਾਂ।

ਉਬਰੇ ਸਤਿਗੁਰ ਕੀ ਸਰਣਾਈ ॥
ਗੁਰੂ ਜੀ ਐਸੇ ਹਨ, ਜਿਨ੍ਹਾਂ ਦੀ ਘਾਲ ਵਿਅਰਥ ਨਹੀਂ ਜਾਂਦੀ। ਠਹਿਰਾਉ।

ਜਾ ਕੀ ਸੇਵ ਨ ਬਿਰਥੀ ਜਾਈ ॥ ਰਹਾਉ ॥
ਬਚਾਉਣ ਵਾਲੇ ਨੇ ਬਾਲਕ ਨੂੰ ਬਚਾ ਲਿਆ ਹੈ ਅਤੇ ਸੱਚੇ ਗੁਰਾਂ ਨੇ ਉਸ ਦਾ ਤਾਪ ਲਾਹ ਦਿੱਤਾ ਹੈ।

ਘਰ ਮਹਿ ਸੂਖ ਬਾਹਰਿ ਫੁਨਿ ਸੂਖਾ ਪ੍ਰਭ ਅਪੁਨੇ ਭਏ ਦਇਆਲਾ ॥
ਜਦ ਆਪਣਾ ਸੁਆਮੀ ਮਿਹਰਬਾਨ ਥੀ ਜਾਂਦਾ ਹੈ, ਤਾਂ ਗ੍ਰਿਹ ਵਿੱਚ ਖੁਸ਼ੀ ਅਤੇ ਮੁੜ ਬਾਹਰ ਭੀ ਖੁਸ਼ੀ ਹੀ ਹੈ।

ਨਾਨਕ ਬਿਘਨੁ ਨ ਲਾਗੈ ਕੋਊ ਮੇਰਾ ਪ੍ਰਭੁ ਹੋਆ ਕਿਰਪਾਲਾ ॥੨॥੧੨॥੪੦॥
ਨਾਨਕ, ਮੈਨੂੰ ਕੋਈ ਭੀ ਔਕੜ ਨਹੀਂ ਵਿਆਪਦੀ ਕਿਉਂਕਿ ਮੈਂਡਾ ਮਾਲਕ ਮੇਰੇ ਉਤੇ ਮਿਹਰਬਾਨ ਹੋ ਗਿਆ ਹੈ।

ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

ਸਾਧੂ ਸੰਗਿ ਭਇਆ ਮਨਿ ਉਦਮੁ ਨਾਮੁ ਰਤਨੁ ਜਸੁ ਗਾਈ ॥
ਸਤਿ ਸੰਗਤ ਵਿੱਚ ਮੇਰੇ ਚਿੱਤ ਅੰਦਰ ਉਮਾਹ ਉਤਪੰਨ ਹੋ ਗਿਆ ਹੈ ਅਤੇ ਨਾਮ ਦੇ ਹੀਰੇ ਦੀ ਕੀਰਤੀ ਗਾਇਨ ਕੀਤੀ।

ਮਿਟਿ ਗਈ ਚਿੰਤਾ ਸਿਮਰਿ ਅਨੰਤਾ ਸਾਗਰੁ ਤਰਿਆ ਭਾਈ ॥੧॥
ਬੇਅੰਤ ਸਾਹਿਬ ਨੂੰ ਆਰਾਧ ਕੇ ਮੇਰਾ ਫਿਕਰ ਦੂਰ ਹੋ ਗਿਆ ਹੈ ਅਤੇ ਮੈਂ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹਾਂ, ਹੇ ਵੀਰ!

ਹਿਰਦੈ ਹਰਿ ਕੇ ਚਰਣ ਵਸਾਈ ॥
ਆਪਣੇ ਮਨ ਅੰਦਰ ਮੈਂ ਪ੍ਰਭੂ ਦੇ ਪੈਰ ਟਿਕਾਉਂਦਾ ਹਾਂ।

ਸੁਖੁ ਪਾਇਆ ਸਹਜ ਧੁਨਿ ਉਪਜੀ ਰੋਗਾ ਘਾਣਿ ਮਿਟਾਈ ॥ ਰਹਾਉ ॥
ਮੈਨੂੰ ਖੁਸ਼ੀ ਪ੍ਰਾਪਤ ਹੋ ਗਈ ਹੈ, ਅਡੋਲਤਾ ਦਾ ਸੰਗੀਤ ਮੇਰੇ ਅੰਦਰ ਗੂੰਜਦਾ ਹੈ ਅਤੇ ਬੀਮਾਰੀਆਂ ਦੇ ਸਮੂਦਾਇ ਦੂਰ ਹੋ ਗਏ ਹਨ। ਠਹਿਰਾਉ।

ਕਿਆ ਗੁਣ ਤੇਰੇ ਆਖਿ ਵਖਾਣਾ ਕੀਮਤਿ ਕਹਣੁ ਨ ਜਾਈ ॥
ਤੇਰੀਆਂ ਕਿਹੜੀਆਂ ਕਿਹੜੀਆਂ ਨੇਕੀਆਂ ਮੈਂ ਵਰਣਨ ਤੇ ਬਿਆਨ ਕਰਾਂ? ਤੇਰਾ ਮੁੱਲ ਵਰਣਨ ਕੀਤਾ ਨਹੀਂ ਜਾ ਸਕਦਾ।

ਨਾਨਕ ਭਗਤ ਭਏ ਅਬਿਨਾਸੀ ਅਪੁਨਾ ਪ੍ਰਭੁ ਭਇਆ ਸਹਾਈ ॥੨॥੧੩॥੪੧॥
ਨਾਨਕ, ਸਾਹਿਬ ਦੇ ਗੋਲੇ ਸਦੀਵੀ ਸਥਿਰ ਹੋ ਜਾਂਦੇ ਹਨ ਅਤੇ ਮੇਰਾ ਮਾਲਕ ਉਨ੍ਹਾਂ ਦਾ ਸਹਾਇਕ ਬਣ ਜਾਂਦਾ ਹੈ।

ਸੋਰਠਿ ਮਃ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

ਗਏ ਕਲੇਸ ਰੋਗ ਸਭਿ ਨਾਸੇ ਪ੍ਰਭਿ ਅਪੁਨੈ ਕਿਰਪਾ ਧਾਰੀ ॥
ਮੇਰੇ ਸਾਹਿਬ ਨੇ ਆਪਣੀ ਮਿਹਰ ਕੀਤੀ ਹੈ, ਜਿਸ ਕਰ ਕੇ ਮੇਰੇ ਸਭ ਦੁੱਖ ਦਰਦ ਦੂਰ ਹੋ ਗਏ ਹਨ।

ਆਠ ਪਹਰ ਆਰਾਧਹੁ ਸੁਆਮੀ ਪੂਰਨ ਘਾਲ ਹਮਾਰੀ ॥੧॥
ਦਿਨ ਦੇ ਅੱਠੇ ਪਹਿਰ ਹੀ ਮੈਂ ਸਾਹਿਬ ਦਾ ਸਿਮਰਨ ਕਰਦਾ ਹਾਂ ਅਤੇ ਸਫਲ ਹੋ ਗਈ ਹੈ ਮੇਰੀ ਮੁਸ਼ੱਕਤ।

ਹਰਿ ਜੀਉ ਤੂ ਸੁਖ ਸੰਪਤਿ ਰਾਸਿ ॥
ਹੇ ਮਹਾਰਾਜ ਮਾਲਕ! ਤੂੰ ਮੇਰੀ ਖੁਸ਼ੀ, ਧਨ-ਦੌਲਤ ਅਤੇ ਪੂੰਜੀ ਹੈ।

ਰਾਖਿ ਲੈਹੁ ਭਾਈ ਮੇਰੇ ਕਉ ਪ੍ਰਭ ਆਗੈ ਅਰਦਾਸਿ ॥ ਰਹਾਉ ॥
ਮੈਂ ਪ੍ਰਭੂ ਅਗੇ ਬੇਨਤੀ ਕਰਦਾ ਹਾਂ ਕਿ ਹੇ ਮੇਰੇ ਪਿਆਰ, ਮੇਰੀ ਰੱਖਿਆ ਕਰ।

ਜੋ ਮਾਗਉ ਸੋਈ ਸੋਈ ਪਾਵਉ ਅਪਨੇ ਖਸਮ ਭਰੋਸਾ ॥
ਜਿਹੜਾ ਕੁਛ ਭੀ ਮੈਂ ਮੰਗਦਾ ਹਾਂ, ਓਹੀ ਕੁਛ, ਓਹੀ ਕੁਛ ਹੀ ਮੈਨੂੰ ਮਿਲ ਜਾਂਦਾ ਹੈ, ਕਿਉਂਕਿ ਮੇਰਾ ਆਪਣੇ ਮਾਲਕ ਉਤੇ ਯਕੀਨ ਹੈ।

ਕਹੁ ਨਾਨਕ ਗੁਰੁ ਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ॥੨॥੧੪॥੪੨॥
ਗੁਰੂ ਜੀ ਆਖਦੇ ਹਨ, ਮੈਂ ਪੂਰਨ ਗੁਰਾਂ ਨੂੰ ਮਿਲ ਪਿਆ ਹਾਂ ਅਤੇ ਮੇਰੇ ਸਾਰੇ ਡਰ ਦੂਰ ਹੋ ਗਏ ਹਨ।

ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

ਸਿਮਰਿ ਸਿਮਰਿ ਗੁਰੁ ਸਤਿਗੁਰੁ ਅਪਨਾ ਸਗਲਾ ਦੂਖੁ ਮਿਟਾਇਆ ॥
ਆਪਣੇ ਵੱਡੇ ਸੱਚੇ ਗੁਰਾਂ ਨੂੰ ਚੇਤੇ ਕਰਨ ਦੁਆਰਾ, ਮੈਂ ਸਮੂਹ ਦੁਖੜਿਆਂ ਤੋਂ ਖਲਾਸੀ ਪਾ ਗਿਆ ਹਾਂ।

ਤਾਪ ਰੋਗ ਗਏ ਗੁਰ ਬਚਨੀ ਮਨ ਇਛੇ ਫਲ ਪਾਇਆ ॥੧॥
ਗੁਰਾਂ ਦੇ ਸ਼ਬਦ ਦੁਆਰਾ ਬੁਖਾਰ ਤੇ ਹੋਰ ਬੀਮਾਰੀਆਂ ਦੂਰ ਹੋ ਗਈਆਂ ਹਨ। ਅਤੇ ਮੈਂ ਆਪਣੇ ਚਿੱਤ-ਚਾਹੁੰਦੇ ਮੇਵੇ ਪਾ ਲਏ ਹਨ।

ਮੇਰਾ ਗੁਰੁ ਪੂਰਾ ਸੁਖਦਾਤਾ ॥
ਮੈਂਡਾ ਪੂਰਨ ਗੁਰੂ ਆਰਾਮ ਦੇਣ ਵਾਲਾ ਹੈ।

ਕਰਣ ਕਾਰਣ ਸਮਰਥ ਸੁਆਮੀ ਪੂਰਨ ਪੁਰਖੁ ਬਿਧਾਤਾ ॥ ਰਹਾਉ ॥
ਉਹ ਸਭ ਕੰਮਾਂ ਦੇ ਕਰਨ ਵਾਲਾ, ਸਰਬ ਸ਼ਕਤੀਵਾਨ ਮਾਲਕ ਅਤੇ ਪੂਰਨ ਸਿਰਜਣਹਾਰ ਸਾਹਿਬ ਹੈ। ਠਹਿਰਾਉ।

ਅਨੰਦ ਬਿਨੋਦ ਮੰਗਲ ਗੁਣ ਗਾਵਹੁ ਗੁਰ ਨਾਨਕ ਭਏ ਦਇਆਲਾ ॥
ਤੁਸੀਂ ਮੌਜਾਂ ਮਾਣੋ, ਰੰਗ-ਰਲੀਆਂ ਮਨਾਓ ਅਤੇ ਸੁਆਮੀ ਦੀ ਉਸਤਤੀ ਤੇ ਖੂਬੀਆਂ ਗਾਇਨ ਕਰੋ, ਕਿਉਂਕਿ ਗੁਰੂ ਨਾਨਕ ਤੁਹਾਡੇ ਤੇ ਮਿਹਰਬਾਨ ਹੋ ਗਏ ਹਨ।

ਜੈ ਜੈ ਕਾਰ ਭਏ ਜਗ ਭੀਤਰਿ ਹੋਆ ਪਾਰਬ੍ਰਹਮੁ ਰਖਵਾਲਾ ॥੨॥੧੫॥੪੩॥
ਜਿੱਤ ਦੇ ਜੈਕਾਰੇ ਮਹਾਨ ਅੰਦਰ ਗੂੰਜਦੇ ਹਨ ਅਤੇ ਪਰਮ ਪ੍ਰਭੂ ਮੇਰੀ ਰੱਖਿਆ ਕਰਨ ਵਾਲਾ ਥੀ ਗਿਆ ਹੈ।

ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥
ਸਾਹਿਬ ਨੇ ਮੇਰੇ ਹਿਸਾਬ ਕਿਤਾਬ ਦੀ ਪੜਤਾਲ ਨਹੀਂ ਕੀਤੀ ਅਤੇ ਕੇਵਲ ਆਪਣੇ ਬਖਸ਼ਣ ਵਾਲੇ ਸੁਭਾਅ ਦਾ ਖਿਆਲ ਕੀਤਾ ਹੈ।

ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ ॥੧॥
ਆਪਣਾ ਹੱਥ ਦੇ ਕੇ ਅਤੇ ਮੈਨੂੰ ਆਪਣਾ ਨਿੱਜ ਦਾ ਦਾ ਖਿਆਲ ਕਰ, ਸੁਆਮੀ ਨੇ ਮੇਰੀ ਰੱਖਿਆ ਕੀਤੀ ਹੈ ਅਤੇ ਹੁਣ ਮੈਂ ਉਸ ਦੇ ਪ੍ਰੇਮ ਦਾ ਹਮੇਸ਼ਾਂ ਅਨੰਦ ਮਾਣਦਾ ਹਾਂ।

ਸਾਚਾ ਸਾਹਿਬੁ ਸਦ ਮਿਹਰਵਾਣ ॥
ਮੇਰਾ ਸੱਚਾ ਸੁਆਮੀ ਸਦਾ ਹੀ ਦਇਆਲੂ ਹੈ।

ਬੰਧੁ ਪਾਇਆ ਮੇਰੈ ਸਤਿਗੁਰਿ ਪੂਰੈ ਹੋਈ ਸਰਬ ਕਲਿਆਣ ॥ ਰਹਾਉ ॥
ਮੇਰੇ ਪੂਰਨ ਸੱਚੇ ਗੁਰਾਂ ਨੇ ਦੁੱਖਾਂ ਦੇ ਰਾਹ ਵਿੱਚ ਨੱਕਾ (ਬੰਨ੍ਹ) ਲਾ ਦਿੱਤਾ ਹੈ ਅਤੇ ਮੈਂ ਹੁਣ ਪੂਰਨ-ਅਨੰਦ ਵਿੱਚ ਹਾਂ। ਠਹਿਰਾਉ।

ਜੀਉ ਪਾਇ ਪਿੰਡੁ ਜਿਨਿ ਸਾਜਿਆ ਦਿਤਾ ਪੈਨਣੁ ਖਾਣੁ ॥
ਜਿਸ ਨੇ ਦੇਹ ਘੜੀ ਹੈ, ਉਸ ਅੰਦਰ ਰੂਹ ਫੂਕੀ ਹੈ, ਅਤੇ ਬਸਤ੍ਰ ਤੇ ਖੁਰਾਕ ਬਖਸ਼ੇ ਹਨ,

ਅਪਣੇ ਦਾਸ ਕੀ ਆਪਿ ਪੈਜ ਰਾਖੀ ਨਾਨਕ ਸਦ ਕੁਰਬਾਣੁ ॥੨॥੧੬॥੪੪॥
ਉਸ ਨੇ ਆਪ ਹੀ ਆਪਣੇ ਗੋਲੇ ਦੀ ਇੱਜ਼ਤ ਰੱਖੀ ਹੈ। ਉਸ ਸਾਹਿਬ ਉਤੋਂ ਨਾਨਕ ਹਮੇਸ਼ਾਂ ਘੋਲੀ ਵੰਞਦਾ ਹੈ।

copyright GurbaniShare.com all right reserved. Email