Page 622

ਸੰਤ ਕਾ ਮਾਰਗੁ ਧਰਮ ਕੀ ਪਉੜੀ ਕੋ ਵਡਭਾਗੀ ਪਾਏ ॥
ਸਾਧੂਆਂ ਦਾ ਰਸਤਾ ਪਵਿੱਤਰਤਾਈ ਦੀ ਸੀੜ੍ਹੀ ਹੈ। ਕੋਈ ਟਾਵਾਂ ਟੱਲਾ ਹੀ ਪਰਮ ਚੰਗੇ-ਭਾਗਾਂ ਵਾਲਾ ਹੀ ਇਸ ਤੇ ਚੜ੍ਹ ਸਕਦਾ ਹੈ।

ਕੋਟਿ ਜਨਮ ਕੇ ਕਿਲਬਿਖ ਨਾਸੇ ਹਰਿ ਚਰਣੀ ਚਿਤੁ ਲਾਏ ॥੨॥
ਪ੍ਰਭੂ ਦੇ ਪੈਰਾਂ ਨਾਲ ਬਿਰਤੀ ਜੋੜਨ ਦੁਆਰਾ ਕ੍ਰੋੜਾਂ ਹੀ ਜਨਮਾਂ ਦੇ ਪਾਪ ਧੋਤੇ ਜਾਂਦੇ ਹਨ।

ਉਸਤਤਿ ਕਰਹੁ ਸਦਾ ਪ੍ਰਭ ਅਪਨੇ ਜਿਨਿ ਪੂਰੀ ਕਲ ਰਾਖੀ ॥
ਤੂੰ ਸਦੀਵ ਹੀ ਆਪਣੇ ਸੁਆਮੀ ਦਾ ਜੱਸ ਗਾਇਨ ਕਰ ਜੋ ਪੂਰਨ ਸ਼ਕਤੀ ਰੱਖਦਾ ਹੈ।

ਜੀਅ ਜੰਤ ਸਭਿ ਭਏ ਪਵਿਤ੍ਰਾ ਸਤਿਗੁਰ ਕੀ ਸਚੁ ਸਾਖੀ ॥੩॥
ਸਤਿਗੁਰਾਂ ਦਾ ਸੱਚਾ ਉਪਦੇਸ਼ ਸ੍ਰਵਣ ਕਰਨ ਦੁਆਰਾ ਸਾਰੇ ਇਨਸਾਨ ਤੇ ਹੋਰ ਜੀਵ ਪਵਿੱਤਰ ਹੋ ਗਏ ਹਨ।

ਬਿਘਨ ਬਿਨਾਸਨ ਸਭਿ ਦੁਖ ਨਾਸਨ ਸਤਿਗੁਰਿ ਨਾਮੁ ਦ੍ਰਿੜਾਇਆ ॥
ਸੱਚੇ ਗੁਰਾਂ ਨੇ ਰੁਕਾਵਟ ਦੂਰ ਕਰਨਹਾਰ ਅਤੇ ਸਮੂਹ ਪੀੜ ਹਰਨ ਵਾਲੇ ਨਾਮ ਨੂੰ ਮੇਰੇ ਅੰਦਰ ਪੱਕਾ ਕਰ ਦਿੱਤਾ ਹੈ।

ਖੋਏ ਪਾਪ ਭਏ ਸਭਿ ਪਾਵਨ ਜਨ ਨਾਨਕ ਸੁਖਿ ਘਰਿ ਆਇਆ ॥੪॥੩॥੫੩॥
ਮੇਰੇ ਸਾਰੇ ਗੁਣ ਨਸ਼ਟ ਹੋ ਗਏ ਹਨ, ਮੈਂ ਪਵਿੱਤਰ ਹੋ ਗਿਆ ਹਾਂ ਅਤੇ ਪ੍ਰਸੰਨਤਾ ਦੇ ਧਾਮ ਵਿੱਚ ਪੁੱਜ ਗਿਆ ਹਾਂ, ਹੇ ਦਾਸ ਨਾਨਕ, ਸੋਰਠਿ ਪੰਜਵੀਂ ਪਾਤਿਸ਼ਾਹੀ।

ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

ਸਾਹਿਬੁ ਗੁਨੀ ਗਹੇਰਾ ॥
ਮੇਰੇ ਮਾਲਕ ਤੂੰ ਗੁਣਾਂ ਦਾ ਸਮੁੰਦਰ ਹੈ।

ਘਰੁ ਲਸਕਰੁ ਸਭੁ ਤੇਰਾ ॥
ਮੇਰੇ ਗ੍ਰਿਹ ਅਤੇ ਸੈਨਾ ਸਮੂਹ ਤੈਂਡੇ ਹੀ ਹਨ।

ਰਖਵਾਲੇ ਗੁਰ ਗੋਪਾਲਾ ॥
ਵੱਡਾ ਸ੍ਰਿਸ਼ਟੀ ਦਾ ਸੁਆਮੀ ਮੇਰਾ ਰੱਖਿਅਕ ਹੈ।

ਸਭਿ ਜੀਅ ਭਏ ਦਇਆਲਾ ॥੧॥
ਸਾਰੇ ਜੀਵ ਮੇਰੇ ਉਤੇ ਮਿਹਰਬਾਨ ਹਨ।

ਜਪਿ ਅਨਦਿ ਰਹਉ ਗੁਰ ਚਰਣਾ ॥
ਗੁਰਾ ਦੇ ਪੈਰਾਂ ਦਾ ਆਰਾਧਨ ਕਰਕੇ, ਮੈਂ ਖੁਸ਼ ਰਹਿੰਦਾ ਹਾਂ।

ਭਉ ਕਤਹਿ ਨਹੀ ਪ੍ਰਭ ਸਰਣਾ ॥ ਰਹਾਉ ॥
ਸੁਆਮੀ ਦੀ ਸ਼ਰਣਾਗਤ ਵਿੱਚ ਹੋਣ ਨਾਲ ਕਿਧਰੇ ਭੀ ਕੋਈ ਡਰ ਨਹੀਂ। ਠਹਿਰਾਉ।

ਤੇਰਿਆ ਦਾਸਾ ਰਿਦੈ ਮੁਰਾਰੀ ॥
ਹੇ ਹੰਕਾਰ ਦੇ ਵੈਰੀ ਸੁਆਮੀ! ਤੂੰ ਆਪਣਿਆਂ ਗੋਲਿਆਂ ਦੇ ਮਨ ਵਿੱਚ ਵਸਦਾ ਹੈ।

ਪ੍ਰਭਿ ਅਬਿਚਲ ਨੀਵ ਉਸਾਰੀ ॥
ਸਾਹਿਬ ਨੇ ਨਾਂ ਹਿੱਲਣ ਵਾਲੀ ਬੁਨਿਆਦ ਰੱਖੀ ਹੈ।

ਬਲੁ ਧਨੁ ਤਕੀਆ ਤੇਰਾ ॥
ਤੂੰ ਹੀ ਮੇਰੀ ਸੱਤਿਆ, ਦੌਲਤ ਅਤੇ ਆਸਰਾ ਹੈ।

ਤੂ ਭਾਰੋ ਠਾਕੁਰੁ ਮੇਰਾ ॥੨॥
ਕੇਵਲ ਤੂੰ ਹੀ ਮੈਂਡਾ ਵਿਸ਼ਾਲ ਮਾਲਕ ਹੈਂ।

ਜਿਨਿ ਜਿਨਿ ਸਾਧਸੰਗੁ ਪਾਇਆ ॥
ਜੋ ਕੋਈ ਭੀ ਸਤਿ ਸੰਗਤ ਨਾਲ ਜੁੜਦਾ ਹੈ,

ਸੋ ਪ੍ਰਭਿ ਆਪਿ ਤਰਾਇਆ ॥
ਉਸ ਦਾ ਸੁਆਮੀ ਖੁਦ ਪਾਰ ਉਤਾਰਾ ਕਰ ਦਿੰਦਾ ਹੈ।

ਕਰਿ ਕਿਰਪਾ ਨਾਮ ਰਸੁ ਦੀਆ ॥
ਮੇਰੇ ਤੇ ਰਹਿਮਤ ਧਾਰ ਕੇ ਸਾਹਿਬ ਨੇ ਮੈਨੂੰ ਨਾਮ ਦੇ ਅੰਮ੍ਰਿਤ ਦੀ ਦਾਤ ਦਿੱਤੀ ਹੈ।

ਕੁਸਲ ਖੇਮ ਸਭ ਥੀਆ ॥੩॥
ਮੇਰੇ ਲਈ ਤਦ ਸਮੂਹ ਖੁਸ਼ੀਆਂ ਤੇ ਆਰਾਮ ਉਤਪੰਨ ਹੋ ਗਏ।

ਹੋਏ ਪ੍ਰਭੂ ਸਹਾਈ ॥
ਸੁਆਮੀ ਮੇਰਾ ਸਹਾਇਕ ਹੋ ਗਿਆ ਹੈ,

ਸਭ ਉਠਿ ਲਾਗੀ ਪਾਈ ॥
ਤਾਂ ਹਰ ਜਣਾ ਖੜ੍ਹਾ ਹੋ ਮੇਰੇ ਪੈਰਾਂ ਤੇ ਢਹਿ ਪਿਆ।

ਸਾਸਿ ਸਾਸਿ ਪ੍ਰਭੁ ਧਿਆਈਐ ॥
ਆਪਣੇ ਹਰ ਸੁਆਸ ਨਾਲ ਆਓ ਹੁਣ ਸਾਹਿਬ ਦਾ ਸਿਮਰਨ ਕਰੀਏ,

ਹਰਿ ਮੰਗਲੁ ਨਾਨਕ ਗਾਈਐ ॥੪॥੪॥੫੪॥
ਹੇ ਨਾਨਕ! ਅਤੇ ਵਾਹਿਗੁਰੂ ਦਾ ਜੱਸ ਗਾਇਨ ਕਰੀਏ।

ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

ਸੂਖ ਸਹਜ ਆਨੰਦਾ ॥
ਸੁਆਮੀ ਜੋ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ,

ਪ੍ਰਭੁ ਮਿਲਿਓ ਮਨਿ ਭਾਵੰਦਾ ॥
ਨੂੰ ਮਿਲ ਕੇ ਮੈਨੂੰ ਠੰਢ-ਚੈਨ, ਅਡੋਲਤਾ ਅਤੇ ਖੁਸ਼ੀ ਪ੍ਰਾਪਤ ਹੋ ਗਈਆਂ ਹਨ।

ਪੂਰੈ ਗੁਰਿ ਕਿਰਪਾ ਧਾਰੀ ॥
ਪੂਰਨ ਗੁਰਦੇਵ ਨੇ ਮੇਰੇ ਉਤੇ ਰਹਿਮ ਕੀਤਾ,

ਤਾ ਗਤਿ ਭਈ ਹਮਾਰੀ ॥੧॥
ਅਤੇ ਤਦ ਮੇਰੀ ਕਲਿਆਣ ਹੋ ਗਈ।

ਹਰਿ ਕੀ ਪ੍ਰੇਮ ਭਗਤਿ ਮਨੁ ਲੀਨਾ ॥
ਮੇਰੀ ਆਤਮਾ ਵਾਹਿਗੁਰੂ ਦੀ ਪਿਆਰੀ ਭਗਤੀ-ਸੇਵਾ ਵਿੱਚ ਰਮੀ ਹੋਈ ਹੈ।

ਨਿਤ ਬਾਜੇ ਅਨਹਤ ਬੀਨਾ ॥ ਰਹਾਉ ॥
ਮੇਰੇ ਅੰਦਰ ਈਸ਼ਵਰੀ ਅਨੰਦ ਦੀ ਬੰਸਰੀ ਸਦਾ ਹੀ ਵੱਜਦੀ ਹੈ। ਠਹਿਰਾਉ।

ਹਰਿ ਚਰਣ ਕੀ ਓਟ ਸਤਾਣੀ ॥
ਜ਼ਬਰਦਸਤ ਹੈ ਵਾਹਿਗੁਰੂ ਦੇ ਚਰਣਾਂ ਦੀ ਸ਼ਰਣਾਗਤ,

ਸਭ ਚੂਕੀ ਕਾਣਿ ਲੋਕਾਣੀ ॥
ਇਸ ਲਈ ਮੇਰੀ ਲੋਕਾਂ ਦੀ ਮੁਥਾਜੀ ਸਾਰੀ ਮੁੱਕ ਗਈ ਹੈ।

ਜਗਜੀਵਨੁ ਦਾਤਾ ਪਾਇਆ ॥
ਮੈਂ ਸੰਸਾਰ ਦੀ ਜਿੰਦ-ਜਾਨ, ਦਾਤਾਰ ਸੁਆਮੀ ਨੂੰ ਪਾ ਲਿਆ ਹੈ।

ਹਰਿ ਰਸਕਿ ਰਸਕਿ ਗੁਣ ਗਾਇਆ ॥੨॥
ਖੁਸ਼ੀ ਨਾਲ ਸਰਸ਼ਾਰ ਹੋ, ਹੁਣ ਮੈਂ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹਾਂ।

ਪ੍ਰਭ ਕਾਟਿਆ ਜਮ ਕਾ ਫਾਸਾ ॥
ਸੁਆਮੀ ਨੇ ਮੌਤ ਦੇ ਦੂਤ ਦੀ ਫਾਹੀ ਕੱਟ ਦਿੱਤੀ ਹੈ।

ਮਨ ਪੂਰਨ ਹੋਈ ਆਸਾ ॥
ਮੇਰੇ ਦਿਲ ਦੀ ਖਾਹਿਸ਼ ਪੁਰੀ ਹੋ ਗਈ ਹੈ,

ਜਹ ਪੇਖਾ ਤਹ ਸੋਈ ॥
ਜਿਥੇ ਕਿਤੇ ਭੀ ਮੈਂ ਹੁਣ ਵੇਖਦਾ ਹਾਂ, ਉਥੇ ਹੀ ਉਹ ਹਾਜ਼ਰ ਨਾਜਰ ਹੈ।

ਹਰਿ ਪ੍ਰਭ ਬਿਨੁ ਅਵਰੁ ਨ ਕੋਈ ॥੩॥
ਸੁਆਮੀ ਵਾਹਿਗੁਰੂ ਦੇ ਬਗੈਰ ਹੋਰ ਕੋਈ ਨਹੀਂ।

ਕਰਿ ਕਿਰਪਾ ਪ੍ਰਭਿ ਰਾਖੇ ॥
ਮਿਹਰਬਾਨੀ ਕਰਕੇ, ਸਾਈਂ ਨੇ ਮੇਰੀ ਰੱਖਿਆ ਕੀਤੀ ਹੈ।

ਸਭਿ ਜਨਮ ਜਨਮ ਦੁਖ ਲਾਥੇ ॥
ਮੈਂ ਹੁਣ ਕ੍ਰੋੜਾਂ ਹੀ ਜਨਮਾਂ ਦੇ ਦੁੱਖੜਿਆਂ ਤੋਂ ਮੁਕੰਮਲ ਖਲਾਸੀ ਪਾਸੋਂ ਗਿਆ ਹਾਂ।

ਨਿਰਭਉ ਨਾਮੁ ਧਿਆਇਆ ॥
ਮੈਂ ਡਰ-ਰਹਿਤ ਸੁਆਮੀ ਦੇ ਨਾਮ ਦਾ ਸਿਮਰਨ ਕੀਤਾ ਹੈ,

ਅਟਲ ਸੁਖੁ ਨਾਨਕ ਪਾਇਆ ॥੪॥੫॥੫੫॥
ਅਤੇ ਅਮਰ ਖੁਸ਼ੀ ਪ੍ਰਾਪਤ ਕੀਤੀ ਹੈ, ਹੇ ਨਾਨਕ!

ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

ਠਾਢਿ ਪਾਈ ਕਰਤਾਰੇ ॥
ਸਿਰਜਣਹਾਰ ਨੇ ਮੇਰੇ ਘਰ ਵਿੱਚ ਠੰਢ-ਚੈਨ ਵਰਤਾ ਦਿੱਤੀ ਹੈ,

ਤਾਪੁ ਛੋਡਿ ਗਇਆ ਪਰਵਾਰੇ ॥
ਤੇ ਬੁਖਾਰ ਮੇਰੇ ਪਰਿਵਾਰ ਨੂੰ ਛੱਡ ਗਿਆ ਹੈ।

ਗੁਰਿ ਪੂਰੈ ਹੈ ਰਾਖੀ ॥
ਪੂਰਨ ਗੁਰਾਂ ਨੇ ਮੇਰੀ ਇੱਜ਼ਤ ਰੱਖ ਲਈ ਹੈ।

ਸਰਣਿ ਸਚੇ ਕੀ ਤਾਕੀ ॥੧॥
ਮੈਂ ਸੱਚੇ ਸਾਹਿਬ ਦੀ ਪਨਾਹ ਲਈ ਹੈ।

ਪਰਮੇਸਰੁ ਆਪਿ ਹੋਆ ਰਖਵਾਲਾ ॥
ਸ਼੍ਰੋਮਣੀ ਸਾਹਿਬ ਖੁਦ ਮੇਰਾ ਰੱਖਣ ਵਾਲਾ ਹੋ ਗਿਆ ਹੈ।

ਸਾਂਤਿ ਸਹਜ ਸੁਖ ਖਿਨ ਮਹਿ ਉਪਜੇ ਮਨੁ ਹੋਆ ਸਦਾ ਸੁਖਾਲਾ ॥ ਰਹਾਉ ॥
ਠੰਢ-ਚੈਨ, ਅਡੋਲਤਾ ਅਤੇ ਖੁਸ਼ੀ ਇਕ ਮੁਹਤ ਵਿੱਚ ਮੇਰੇ ਅੰਦਰ ਉਤਪੰਨ ਹੋ ਗਈਆਂ ਅਤੇ ਮੇਰੀ ਆਤਮਾ ਹਮੇਸ਼ਾਂ ਲਈ ਸੁੱਖੀ ਹੋ ਗਈ। ਠਹਿਰਾਉ।

ਹਰਿ ਹਰਿ ਨਾਮੁ ਦੀਓ ਦਾਰੂ ॥
ਸੁਆਮੀ ਵਾਹਿਗੁਰੂ ਨੇ ਮੈਨੂੰ ਆਪਣੇ ਨਾਮ ਦੀ ਦਵਾਈ ਦਿੱਤੀ ਹੈ,

ਤਿਨਿ ਸਗਲਾ ਰੋਗੁ ਬਿਦਾਰੂ ॥
ਜਿਸ ਨੇ ਮੇਰੀਆਂ ਸਾਰੀਆਂ ਬੀਮਾਰੀਆਂ ਦੂਰ ਕਰ ਦਿੱਤੀਆਂ ਹਨ।

ਅਪਣੀ ਕਿਰਪਾ ਧਾਰੀ ॥
ਮੇਰੇ ਉਤੇ ਸਾਈਂ ਨੇ ਆਪਣੀ ਮਿਹਰ ਕੀਤੀ ਹੈ,

ਤਿਨਿ ਸਗਲੀ ਬਾਤ ਸਵਾਰੀ ॥੨॥
ਜਿਸ ਨੇ ਮੇਰੇ ਸਾਰੇ ਕਾਰਜ ਰਾਸ ਕਰ ਦਿੱਤੇ ਹਨ।

ਪ੍ਰਭਿ ਅਪਨਾ ਬਿਰਦੁ ਸਮਾਰਿਆ ॥
ਸੁਆਮੀ ਨੇ ਆਪਣੇ ਧਰਮ ਦੀ ਪਾਲਣਾ ਕੀਤੀ ਹੈ,

ਹਮਰਾ ਗੁਣੁ ਅਵਗੁਣੁ ਨ ਬੀਚਾਰਿਆ ॥
ਅਤੇ ਮੇਰੀਆਂ ਨੇਕੀਆਂ ਤੇ ਬਦੀਆਂ ਵੱਲ ਧਿਆਨ ਨਹੀਂ ਦਿੱਤਾ।

ਗੁਰ ਕਾ ਸਬਦੁ ਭਇਓ ਸਾਖੀ ॥
ਗੁਰਾਂ ਦੀ ਬਾਣੀ ਮੇਰੇ ਤੇ ਪ੍ਰਗਟ ਹੋਈ ਹੈ,

copyright GurbaniShare.com all right reserved. Email