Page 625

ਹੋਇ ਦਇਆਲੁ ਕਿਰਪਾਲੁ ਪ੍ਰਭੁ ਠਾਕੁਰੁ ਆਪੇ ਸੁਣੈ ਬੇਨੰਤੀ ॥
ਮਿਹਰਬਾਨ ਅਤੇ ਦਿਯਾਵਾਨ ਹੋ ਕੇ, ਸੁਆਮੀ ਮਾਲਕ ਖੁਦ ਮੇਰੀ ਪ੍ਰਾਰਥਨਾ ਸੁਣਦਾ ਹੈ।

ਪੂਰਾ ਸਤਗੁਰੁ ਮੇਲਿ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ ॥
ਉਹ ਮੈਨੂੰ ਪੂਰਨ ਸੱਚੇ ਗੁਰਾਂ ਦੇ ਮਿਲਾਪ ਵਿੱਚ ਮਿਲਾ ਦਿੰਦਾ ਹੈ ਅਤੇ ਮੇਰੇ ਚਿੱਤ ਦੇ ਸਾਰੇ ਫਿਕਰ ਦੂਰ ਹੋ ਗਏ ਹਨ।

ਹਰਿ ਹਰਿ ਨਾਮੁ ਅਵਖਦੁ ਮੁਖਿ ਪਾਇਆ ਜਨ ਨਾਨਕ ਸੁਖਿ ਵਸੰਤੀ ॥੪॥੧੨॥੬੨॥
ਸੁਆਮੀ ਵਾਹਿਗੁਰੂ ਨੇ ਆਪਣੇ ਨਾਮ ਦੀ ਦਵਾਈ ਮੇਰੇ ਮੂਹ ਵਿੱਚ ਪਾਈ ਹੈ ਅਤੇ ਗੋਲਾਂ ਨਾਨਕ, ਹੁਣ, ਅਨੰਦ ਅੰਦਰ ਵਸਦਾ ਹੈ।

ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

ਸਿਮਰਿ ਸਿਮਰਿ ਪ੍ਰਭ ਭਏ ਅਨੰਦਾ ਦੁਖ ਕਲੇਸ ਸਭਿ ਨਾਠੇ ॥
ਸੁਆਮੀ ਦਾ ਆਰਾਧਨ ਤੇ ਚਿੰਤਨ ਕਰਨ ਦੁਆਰਾ ਬੰਦਾ ਖੁਸ਼ੀ ਵਿੱਚ ਵਸਦਾ ਹੈ ਤੇ ਸਾਰੇ ਦੁੱਖੜਿਆਂ ਤੇ ਬਖੇੜਿਆਂ ਤੋਂ ਖਲਾਸੀ ਪਾ ਜਾਂਦਾ ਹੈ।

ਗੁਨ ਗਾਵਤ ਧਿਆਵਤ ਪ੍ਰਭੁ ਅਪਨਾ ਕਾਰਜ ਸਗਲੇ ਸਾਂਠੇ ॥੧॥
ਆਪਣੇ ਸੁਆਮੀ ਦਾ ਜੱਸ ਗਾਇਨ ਅਤੇ ਧਿਆਨ ਧਾਰਨ ਦੁਆਰਾ, ਮੇਰੇ ਸਾਰੇ ਕੰਮ-ਕਾਜ ਰਾਸ ਹੋ ਗਏ ਹਨ।

ਜਗਜੀਵਨ ਨਾਮੁ ਤੁਮਾਰਾ ॥
ਮੇਰੇ ਮਾਲਕ, ਤੇਰਾ ਨਾਮ ਜਗਤ ਦੀ ਜਿੰਦ-ਜਾਨ ਹੈ।

ਗੁਰ ਪੂਰੇ ਦੀਓ ਉਪਦੇਸਾ ਜਪਿ ਭਉਜਲੁ ਪਾਰਿ ਉਤਾਰਾ ॥ ਰਹਾਉ ॥
ਪੂਰਨ ਗੁਰਾਂ ਨੇ ਮੈਨੂੰ ਸਿੱਖਮਤ ਦਿੱਤੀ ਹੈ ਅਤੇ ਸਾਹਿਬ ਨੂੰ ਸਿਮਰ ਕੇ ਮੈਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹਾਂ। ਠਹਿਰਾਉ।

ਤੂਹੈ ਮੰਤ੍ਰੀ ਸੁਨਹਿ ਪ੍ਰਭ ਤੂਹੈ ਸਭੁ ਕਿਛੁ ਕਰਣੈਹਾਰਾ ॥
ਹੇ ਸਾਹਿਬ! ਤੂੰ ਹੀ ਆਪਣੇ ਆਪ ਦਾ ਸਲਾਹਕਾਰ ਹੈ, ਤੂੰ ਖੁਦ ਹੀ ਸਾਰਿਆਂ ਨੂੰ ਸੁਣਦਾ ਵੀ ਹੈ ਅਤੇ ਤੂੰ ਸਾਰੇ ਕੰਮ ਕਰਨ ਵਾਲਾ ਹੈ।

ਤੂ ਆਪੇ ਦਾਤਾ ਆਪੇ ਭੁਗਤਾ ਕਿਆ ਇਹੁ ਜੰਤੁ ਵਿਚਾਰਾ ॥੨॥
ਤੂੰ ਖੁਦ ਦਾਤਾਰ ਹੈ ਅਤੇ ਖੁਦ ਹੀ ਭੋਗਣ ਵਾਲਾ ਇਸ ਗਰੀਬ ਜੀਵ ਦੇ ਵਿੱਚ ਕਿਹੜੀ ਤਾਕਤ ਹੈ?

ਕਿਆ ਗੁਣ ਤੇਰੇ ਆਖਿ ਵਖਾਣੀ ਕੀਮਤਿ ਕਹਣੁ ਨ ਜਾਈ ॥
ਤੇਰੀਆਂ ਕਿਹੜੀਆਂ ਕਿਹੜੀਆਂ ਨੇਕੀਆਂ ਦਾ ਮੈਂ ਵਰਣਨ ਤੇ ਬਿਆਨ ਕਰਾਂ? ਤੇਰਾ ਮੁੱਲ ਦੱਸਿਆ ਨਹੀਂ ਜਾ ਸਕਦਾ।

ਪੇਖਿ ਪੇਖਿ ਜੀਵੈ ਪ੍ਰਭੁ ਅਪਨਾ ਅਚਰਜੁ ਤੁਮਹਿ ਵਡਾਈ ॥੩॥
ਮੇਰੇ ਮਾਲਕ! ਮੈਂ ਤੈਨੂੰ ਤੱਕ ਕੇ ਤੇ ਵੇਖ ਕੇ ਜੀਉਂਦਾ ਹਾਂ। ਅਦਭੁੱਤ ਹੈ ਤੇਰੀ ਵਿਸ਼ਾਲਤਾ।

ਧਾਰਿ ਅਨੁਗ੍ਰਹੁ ਆਪਿ ਪ੍ਰਭ ਸ੍ਵਾਮੀ ਪਤਿ ਮਤਿ ਕੀਨੀ ਪੂਰੀ ॥
ਆਪਣੀ ਮਿਹਰ ਕਰ ਕੇ, ਪ੍ਰਭੂ ਪ੍ਰਮੇਸ਼ਰ ਨੇ ਖੁਦ ਮੇਰੀ ਇੱਜ਼ਤ ਤੇ ਅਕਲ ਸਸ਼ੋਭਤ ਕਰ ਦਿੱਤੀਆਂ ਹਨ।

ਸਦਾ ਸਦਾ ਨਾਨਕ ਬਲਿਹਾਰੀ ਬਾਛਉ ਸੰਤਾ ਧੂਰੀ ॥੪॥੧੩॥੬੩॥
ਹਮੇਸ਼ਾਂ! ਹਮੇਸ਼ਾਂ ਹੀ ਨਾਨਕ ਸਾਹਿਬ ਤੋਂ ਸਦਕੇ ਜਾਂਦਾ ਹੈ ਅਤੇ ਸਾਧੂਆਂ ਦੇ ਚਰਨਾਂ ਦੀ ਧੂੜ ਨੂੰ ਲੋਚਦਾ ਹੈ।

ਸੋਰਠਿ ਮਃ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

ਗੁਰੁ ਪੂਰਾ ਨਮਸਕਾਰੇ ॥
ਮੈਂ ਆਪਣੇ ਪੂਰਨ ਗੁਰਾਂ ਨੂੰ ਬੰਦਨਾ ਕਰਦਾ ਹਾਂ।

ਪ੍ਰਭਿ ਸਭੇ ਕਾਜ ਸਵਾਰੇ ॥
ਸੁਆਮੀ ਨੇ ਮੇਰੇ ਸਾਰੇ ਕਾਰਜ ਰਾਸ ਕਰ ਦਿੱਤੇ ਹਨ।

ਹਰਿ ਅਪਣੀ ਕਿਰਪਾ ਧਾਰੀ ॥
ਪ੍ਰਭੂ ਨੇ ਮੇਰੇ ਉਤੇ ਆਪਣੀ ਮਿਹਰ ਕੀਤੀ ਹੈ।

ਪ੍ਰਭ ਪੂਰਨ ਪੈਜ ਸਵਾਰੀ ॥੧॥
ਸੁਆਮੀ ਨੇ ਮੇਰੀ ਪਤਿ-ਆਬਰੂ ਪੂਰੀ ਤਰ੍ਹਾਂ ਸਸ਼ੋਭਤ ਕੀਤੀ ਹੈ।

ਅਪਨੇ ਦਾਸ ਕੋ ਭਇਓ ਸਹਾਈ ॥
ਆਪਣੇ ਗੋਲੇ ਦਾ ਮਾਲਕ ਪਨਾਹ ਗੁਝੀਰ ਹੋ ਗਿਆ ਹੈ।

ਸਗਲ ਮਨੋਰਥ ਕੀਨੇ ਕਰਤੈ ਊਣੀ ਬਾਤ ਨ ਕਾਈ ॥ ਰਹਾਉ ॥
ਸਿਰਜਣਹਾਰ ਨੇ ਮੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਕਰ ਦਿੱਤੀਆਂ ਹਨ ਅਤੇ ਕੋਈ ਚੀਜ਼ ਭੀ ਅਧੂਰੀ ਨਹੀਂ ਰਹੀ। ਠਹਿਰਾਉ।

ਕਰਤੈ ਪੁਰਖਿ ਤਾਲੁ ਦਿਵਾਇਆ ॥
ਸਿਰਜਣਹਾਰ ਸੁਆਮੀ ਨੇ ਅੰਮ੍ਰਿਤ ਸਰੋਵਰ ਬਣਵਾਇਆ ਹੈ।

ਪਿਛੈ ਲਗਿ ਚਲੀ ਮਾਇਆ ॥
ਦੌਲਤ, ਮੇਰੇ ਮਗਰ ਟੁਰੀ ਆਉਂਦੀ ਹੈ,

ਤੋਟਿ ਨ ਕਤਹੂ ਆਵੈ ॥
ਅਤੇ ਮੈਨੂੰ ਹੁਣ ਕਿਸੇ ਚੀਜ਼ ਦਾ ਘਾਟਾ ਨਹੀਂ।

ਮੇਰੇ ਪੂਰੇ ਸਤਗੁਰ ਭਾਵੈ ॥੨॥
ਮੈਂਡੇ ਪੂਰਨ ਸੱਚੇ ਗੁਰਾਂ ਨੂੰ ਐਕੁਰ ਹੀ ਚੰਗਾ ਲੱਗਦਾ ਹੈ।

ਸਿਮਰਿ ਸਿਮਰਿ ਦਇਆਲਾ ॥
ਮਿਹਰਬਾਨ ਮਾਲਕ ਦਾ ਭਜਨ ਤੇ ਆਰਾਧਨ ਕਰਨ ਦੁਆਰਾ,

ਸਭਿ ਜੀਅ ਭਏ ਕਿਰਪਾਲਾ ॥
ਸਾਰੇ ਜੀਵ ਮੇਰੇ ਉਤੇ ਦਇਆਵਾਨ ਹੋ ਗਏ ਹਨ।

ਜੈ ਜੈ ਕਾਰੁ ਗੁਸਾਈ ॥
ਵਾਹਿ! ਵਾਹਿ! ਹੈ ਸ੍ਰਿਸ਼ਟੀ ਦੇ ਸੁਆਮੀ ਨੂੰ,

ਜਿਨਿ ਪੂਰੀ ਬਣਤ ਬਣਾਈ ॥੩॥
ਜਿਸ ਨੇ ਪੂਰਨ ਘਾੜਤ ਘੜੀ ਹੈ।

ਤੂ ਭਾਰੋ ਸੁਆਮੀ ਮੋਰਾ ॥
ਤੂੰ ਮੇਰਾ ਵੱਡਾ ਮਾਲਕ ਹੈ।

ਇਹੁ ਪੁੰਨੁ ਪਦਾਰਥੁ ਤੇਰਾ ॥
ਇਹ ਦਾਤਾਂ ਅਤੇ ਦੌਲਤ ਸਮੂਹ ਤੇਰੀਆਂ ਹੀ ਹਨ।

ਜਨ ਨਾਨਕ ਏਕੁ ਧਿਆਇਆ ॥
ਗੋਲੇ ਨਾਨਕ ਨੇ ਇਕ ਸਾਹਿਬ ਦਾ ਹੀ ਸਿਮਰਨ ਕੀਤਾ ਹੈ,

ਸਰਬ ਫਲਾ ਪੁੰਨੁ ਪਾਇਆ ॥੪॥੧੪॥੬੪॥
ਅਤੇ ਉਸ ਨੇ ਸਾਰੇ ਸ੍ਰੇਸ਼ਟ ਕਰਮਾਂ ਦਾ ਮੇਵਾ ਪ੍ਰਾਪਤ ਕਰ ਲਿਆ ਹੈ।

ਸੋਰਠਿ ਮਹਲਾ ੫ ਘਰੁ ੩ ਦੁਪਦੇ
ਸੋਰਠਿ ਪੰਜਵੀਂ ਪਾਤਿਸ਼ਾਹੀ। ਦੁਪਦੇ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪ੍ਰਾਪਤ ਹੁੰਦਾ ਹੈ।

ਰਾਮਦਾਸ ਸਰੋਵਰਿ ਨਾਤੇ ॥
ਰਾਮ ਦਾਸ ਦੇ ਤਾਲਾਬ ਅੰਦਰ ਇਸ਼ਨਾਨ ਕਰਨ ਦੁਆਰਾ,

ਸਭਿ ਉਤਰੇ ਪਾਪ ਕਮਾਤੇ ॥
ਪਿਛਲੇ ਕੀਤੇ ਹੋਏ ਸਾਰੇ ਪਾਪ ਧੋਤੇ ਜਾਂਦੇ ਹਨ।

ਨਿਰਮਲ ਹੋਏ ਕਰਿ ਇਸਨਾਨਾ ॥
ਨਹਾ ਧੋ ਕੇ ਇਨਸਾਨ ਪਵਿੱਤਰ ਹੋ ਜਾਂਦਾ ਹੈ।

ਗੁਰਿ ਪੂਰੈ ਕੀਨੇ ਦਾਨਾ ॥੧॥
ਪੂਰਨ ਗੁਰਾਂ ਨੇ ਇਹ ਦਾਤ ਬਖਸ਼ੀ ਹੈ।

ਸਭਿ ਕੁਸਲ ਖੇਮ ਪ੍ਰਭਿ ਧਾਰੇ ॥
ਸੁਆਮੀ ਨੇ ਸਾਰਿਆ ਨੂੰ ਖੁਸ਼ੀ ਅਤੇ ਆਰਾਮ ਦੀ ਦਾਤ ਦਿੱਤੀ ਹੈ।

ਸਹੀ ਸਲਾਮਤਿ ਸਭਿ ਥੋਕ ਉਬਾਰੇ ਗੁਰ ਕਾ ਸਬਦੁ ਵੀਚਾਰੇ ॥ ਰਹਾਉ ॥
ਗੁਰਾਂ ਦੀ ਬਾਣੀ ਦਾ ਧਿਆਨ ਧਾਰਨ ਦੁਆਰਾ ਸਾਰੀਆਂ ਵਸਤੂਆਂ ਜਿਉਂ ਦੀਆਂ ਤਿਉਂ ਬੱਚ ਗਈਆਂ ਹਨ। ਠਹਿਰਾਉ।

ਸਾਧਸੰਗਿ ਮਲੁ ਲਾਥੀ ॥
ਸਤਿ ਸੰਗਤ ਅੰਦਰ ਇਨਸਾਨ ਦੀ ਮੈਲ ਧੋਤੀ ਜਾਂਦੀ ਹੈ,

ਪਾਰਬ੍ਰਹਮੁ ਭਇਓ ਸਾਥੀ ॥
ਅਤੇ ਸ਼੍ਰੋਮਣੀ ਸਾਹਿਬ ਉਸ ਦਾ ਮਿੱਤ੍ਰ ਬਣ ਜਾਂਦਾ ਹੈ।

ਨਾਨਕ ਨਾਮੁ ਧਿਆਇਆ ॥
ਨਾਨਕ ਨੇ ਨਾਮ ਦਾ ਸਿਮਰਨ ਕੀਤਾ ਹੈ,

ਆਦਿ ਪੁਰਖ ਪ੍ਰਭੁ ਪਾਇਆ ॥੨॥੧॥੬੫॥
ਅਤੇ ਆਪਣੇ ਸਾਹਿਬ, ਆਦੀ ਨਿਰੰਕਾਰ ਨੂੰ ਪਾ ਲਿਆ ਹੈ।

ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

ਜਿਤੁ ਪਾਰਬ੍ਰਹਮੁ ਚਿਤਿ ਆਇਆ ॥
ਜਿਥੇ ਪਰਮ ਪ੍ਰਭੂ ਦਾ ਆਰਾਧਨ ਕੀਤਾ ਜਾਂਦਾ ਹੈ,

ਸੋ ਘਰੁ ਦਯਿ ਵਸਾਇਆ ॥
ਉਸ ਧਾਮ (ਘਰ) ਨੂੰ ਪ੍ਰਭੂ ਪ੍ਰਫੁਲੱਤ ਕਰ ਦਿੰਦਾ ਹੈ।

copyright GurbaniShare.com all right reserved. Email