ਸੁਖ ਸਾਗਰੁ ਗੁਰੁ ਪਾਇਆ ॥ ਜਦ ਮੈਂ ਆਰਾਮ ਦੇ ਸਮੁੰਦਰ ਗੁਰਦੇਵ ਜੀ ਨੂੰ ਪਾ ਲਿਆ, ਤਾ ਸਹਸਾ ਸਗਲ ਮਿਟਾਇਆ ॥੧॥ ਤਦ ਮੇਰੇ ਸਾਰੇ ਸੰਦੇਹ ਦੂਰ ਹੋ ਗਏ। ਹਰਿ ਕੇ ਨਾਮ ਕੀ ਵਡਿਆਈ ॥ ਬਜ਼ੁਰਗੀ ਵਾਹਿਗੁਰੂ ਦੇ ਨਾਮ ਵਿੱਚ ਹੈ। ਆਠ ਪਹਰ ਗੁਣ ਗਾਈ ॥ ਦਿਨ ਰਾਤ ਮੈਂ ਪ੍ਰਭੂ ਦੀ ਕੀਰਤੀ ਗਾਇਨ ਕਰਦਾ ਹੈ। ਗੁਰ ਪੂਰੇ ਤੇ ਪਾਈ ॥ ਰਹਾਉ ॥ ਇਹ ਦਾਤ ਮੈਨੂੰ ਪੂਰਨ ਗੁਰਾਂ ਪਾਸੋਂ ਪ੍ਰਾਪਤ ਹੋਈ ਹੈ। ਪ੍ਰਭ ਕੀ ਅਕਥ ਕਹਾਣੀ ॥ ਅਕਹਿ ਹੈ ਸੁਆਮੀ ਦੀ ਕਥਾ-ਵਾਰਤਾ। ਜਨ ਬੋਲਹਿ ਅੰਮ੍ਰਿਤ ਬਾਣੀ ॥ ਸਾਈਂ ਦੇ ਸੇਵਕ ਅੰਮ੍ਰਿਤਮਈ ਗੁਰਬਾਣੀ ਦਾ ਉਚਾਰਨ ਕਰਦੇ ਹਨ। ਨਾਨਕ ਦਾਸ ਵਖਾਣੀ ॥ ਸਾਹਿਬ ਦੇ ਗੋਲੇ ਨਾਨਕ ਨੇ ਇਸ ਨੂੰ ਉਚਾਰਨ ਕੀਤਾ ਹੈ। ਗੁਰ ਪੂਰੇ ਤੇ ਜਾਣੀ ॥੨॥੨॥੬੬॥ ਪੂਰਨ ਗੁਰਾਂ ਦੇ ਰਾਹੀਂ ਇਹ ਅਨੁਭਵ ਕੀਤੀ ਜਾਂਦੀ ਹੈ। ਸੋਰਠਿ ਮਹਲਾ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਆਗੈ ਸੁਖੁ ਗੁਰਿ ਦੀਆ ॥ ਇਥੇ ਪਹਿਲਾ ਗੁਰਾਂ ਨੇ ਮੈਨੂੰ ਖੁਸ਼ੀ ਬਖਸ਼ੀ ਹੈ, ਪਾਛੈ ਕੁਸਲ ਖੇਮ ਗੁਰਿ ਕੀਆ ॥ ਅਤੇ ਏਦੂੰ ਮਗਰੋਂ, ਗੁਰਾਂ ਨੇ ਮੇਰੇ ਲਈ ਆਰਾਮ ਤੇ ਅਨੰਦ ਦਾ ਪ੍ਰਬੰਧ ਕੀਤਾ ਹੈ। ਸਰਬ ਨਿਧਾਨ ਸੁਖ ਪਾਇਆ ॥ ਮੈਂ ਸਾਰੇ ਖਜਾਨੇ ਅਤੇ ਸੁੱਖ ਆਰਾਮ ਪਾ ਲਏ ਹਨ, ਗੁਰੁ ਅਪੁਨਾ ਰਿਦੈ ਧਿਆਇਆ ॥੧॥ ਆਪਣੇ ਗੁਰਾਂ ਦਾ ਆਪਣੇ ਮਨ ਅੰਦਰ ਸਿਮਰਨ ਕਰਨ ਦੁਆਰਾ। ਅਪਨੇ ਸਤਿਗੁਰ ਕੀ ਵਡਿਆਈ ॥ ਆਪਣੇ ਸੱਚੇ ਗੁਰਾਂ ਦੀ ਮਹਿਮਾ ਗਾਇਨ ਕਰਕੇ, ਮਨ ਇਛੇ ਫਲ ਪਾਈ ॥ ਮੈਂ ਆਪਣੇ ਚਿੱਤ ਚਾਹੁੰਦੇ ਫਲ ਪ੍ਰਾਪਤ ਕਰ ਲਏ ਹਨ। ਸੰਤਹੁ ਦਿਨੁ ਦਿਨੁ ਚੜੈ ਸਵਾਈ ॥ ਰਹਾਉ ॥ ਹੇ ਸਾਧੂਓ! ਗੁਰਾਂ ਦੀ ਮਹਿਮਾ, ਰੋਜ਼-ਬ-ਰੋਜ਼ ਵਧਦੀ ਜਾਂਦੀ ਹੈ। ਠਹਿਰਾਉ। ਜੀਅ ਜੰਤ ਸਭਿ ਭਏ ਦਇਆਲਾ ਪ੍ਰਭਿ ਅਪਨੇ ਕਰਿ ਦੀਨੇ ॥ ਸਾਰੇ ਪ੍ਰਾਣਧਾਰੀ ਮੇਰੇ ਉਤੇ ਮਿਹਰਬਾਨ ਹੋ ਗਏ ਹਨ ਅਤੇ ਮੇਰੇ ਸੁਆਮੀ ਨੇ ਆਪ ਹੀ ਉਨ੍ਹਾਂ ਨੂੰ ਐਸਾ ਕੀਤਾ ਹੈ। ਸਹਜ ਸੁਭਾਇ ਮਿਲੇ ਗੋਪਾਲਾ ਨਾਨਕ ਸਾਚਿ ਪਤੀਨੇ ॥੨॥੩॥੬੭॥ ਨਾਨਕ ਸੁਖੈਨ ਹੀ ਸ੍ਰਿਸ਼ਟੀ ਦੇ ਪਾਲਣਹਾਰ ਨੂੰ ਮਿਲ ਪਿਆ ਹੈ ਤੇ ਉਹ ਸਾਈਂ ਦੇ ਸੱਚ ਨਾਲ ਪ੍ਰਸੰਨ ਥੀ ਗਿਆ ਹੈ। ਸੋਰਠਿ ਮਹਲਾ ੫ ॥ ਸੋਰਠਿ ਪੰਜਵੀਂ ਪਾਤਸ਼ਾਹੀ। ਗੁਰ ਕਾ ਸਬਦੁ ਰਖਵਾਰੇ ॥ ਗੁਰਾਂ ਦਾ ਬਚਨ ਮੇਰਾ ਰਖਵਾਲਾ ਹੈ। ਚਉਕੀ ਚਉਗਿਰਦ ਹਮਾਰੇ ॥ ਇਹ ਮੇਰੇ ਸਾਰੀ ਪਾਸੀਂ ਇਕ ਪਹਿਰਾ ਹੈ। ਰਾਮ ਨਾਮਿ ਮਨੁ ਲਾਗਾ ॥ ਮੇਰੀ ਜਿੰਦੜੀ ਪ੍ਰਭੂ ਦੇ ਨਾਮ ਨਾਲ ਜੁੜੀ ਹੋਈ ਹੈ, ਜਮੁ ਲਜਾਇ ਕਰਿ ਭਾਗਾ ॥੧॥ ਤੇ ਇਸ ਲਈ ਮੌਤ ਦਾ ਦੂਤ ਸ਼ਰਮ ਦਾ ਮਾਰਿਆ ਦੌੜ ਗਿਆ ਹੈ। ਪ੍ਰਭ ਜੀ ਤੂ ਮੇਰੋ ਸੁਖਦਾਤਾ ॥ ਹੇ ਮਹਾਰਾਜ ਮਾਲਕ! ਤੂੰ ਤੇਰਾ ਸੁਖ-ਆਰਾਮ-ਬਖਸ਼ਣਹਾਰ ਹੈ। ਬੰਧਨ ਕਾਟਿ ਕਰੇ ਮਨੁ ਨਿਰਮਲੁ ਪੂਰਨ ਪੁਰਖੁ ਬਿਧਾਤਾ ॥ ਰਹਾਉ ॥ ਪੂਰਾ ਸਿਰਜਣਹਾਰ ਸੁਆਮੀ, ਮੇਰੀਆਂ ਬੇੜੀਆਂ ਕੱਟਦਾ ਅਤੇ ਮੇਰੀ ਆਤਮਾ ਨੂੰ ਪਵਿੱਤ੍ਰ ਕਰਦਾ ਹੈ। ਠਹਿਰਾਓ। ਨਾਨਕ ਪ੍ਰਭੁ ਅਬਿਨਾਸੀ ॥ ਨਾਨਕ, ਮੇਰਾ ਸੁਆਮੀ ਅਮਰ ਹੈ, ਤਾ ਕੀ ਸੇਵ ਨ ਬਿਰਥੀ ਜਾਸੀ ॥ ਅਤੇ ਉਸ ਦੀ ਟਹਿਲ ਨਿਸਫਲ ਨਹੀਂ ਜਾਂਦੀ। ਅਨਦ ਕਰਹਿ ਤੇਰੇ ਦਾਸਾ ॥ ਤੇਰੇ ਗੋਲੇ ਹਮੇਸ਼ਾਂ ਅਨੰਦ ਮਾਣਦੇ ਹਨ, ਜਪਿ ਪੂਰਨ ਹੋਈ ਆਸਾ ॥੨॥੪॥੬੮॥ ਕਿਉਂਕਿ ਤੇਰਾ ਸਿਮਰਨ ਕਰ ਕੇ ਉਨ੍ਹਾਂ ਦੀਆਂ ਕਾਮਨਾ ਪੂਰਨ ਹੋ ਜਾਂਦੀਆਂ ਹਨ। ਸੋਰਠਿ ਮਹਲਾ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਗੁਰ ਅਪੁਨੇ ਬਲਿਹਾਰੀ ॥ ਮੈਂ ਆਪਣੇ ਗੁਰਾਂ ਉਤੋਂ ਵਾਰਨੇ ਜਾਂਦਾ ਹਾਂ, ਜਿਨਿ ਪੂਰਨ ਪੈਜ ਸਵਾਰੀ ॥ ਜਿਨ੍ਹਾਂ ਨੇ ਮੇਰੀ ਇੱਜ਼ਤ ਪੂਰੀ ਤਰ੍ਹਾਂ ਰੱਖ ਲਈ ਹੈ। ਮਨ ਚਿੰਦਿਆ ਫਲੁ ਪਾਇਆ ॥ ਮੈਨੂੰ ਆਪਣਾ ਚਿੱਤ-ਚਾਹੁੰਦਾ ਫਲ (ਨਾਮ) ਪ੍ਰਾਪਤ ਹੋ ਗਿਆ ਹੈ, ਪ੍ਰਭੁ ਅਪੁਨਾ ਸਦਾ ਧਿਆਇਆ ॥੧॥ ਅਤੇ ਮੈਂ ਸਦੀਵ ਹੀ ਆਪਣੇ ਸਾਹਿਬ ਦਾ ਸਿਮਰਨ ਕਰਦਾ ਹਾਂ। ਸੰਤਹੁ ਤਿਸੁ ਬਿਨੁ ਅਵਰੁ ਨ ਕੋਈ ॥ ਹੇ ਸਾਧੂਓ! ਉਸ ਦੇ ਬਗੈਰ ਹੋਰ ਕੋਈ ਨਹੀਂ। ਕਰਣ ਕਾਰਣ ਪ੍ਰਭੁ ਸੋਈ ॥ ਰਹਾਉ ॥ ਉਹ ਸਾਹਿਬ ਹੇਤੂਆਂ ਦਾ ਹੇਤੂ ਹੈ। ਠਹਿਰਾਉ। ਪ੍ਰਭਿ ਅਪਨੈ ਵਰ ਦੀਨੇ ॥ ਮੇਰੇ ਸੁਆਮੀ ਨੇ ਮੈਨੂੰ ਆਪਣੀ ਅਸੀਸ ਦਿੱਤੀ ਹੈ, ਸਗਲ ਜੀਅ ਵਸਿ ਕੀਨੇ ॥ ਅਤੇ ਸਾਰੇ ਜੀਵ ਇਖਤਿਆਰ ਵਿੱਚ ਕਰ ਦਿੱਤੇ ਹਨ। ਜਨ ਨਾਨਕ ਨਾਮੁ ਧਿਆਇਆ ॥ ਜਦ ਗੋਲੇ ਨਾਨਕ ਨੇ ਨਾਮ ਦਾ ਸਿਮਰਨ ਕੀਤਾ, ਤਾ ਸਗਲੇ ਦੂਖ ਮਿਟਾਇਆ ॥੨॥੫॥੬੯॥ ਤਦ ਉਸ ਦੇ ਸਾਰੇ ਦੁਖੜੇ ਦੂਰ ਹੋ ਗਏ। ਸੋਰਠਿ ਮਹਲਾ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਤਾਪੁ ਗਵਾਇਆ ਗੁਰਿ ਪੂਰੇ ॥ ਪੂਰਨ ਗੁਰਾਂ ਨੇ ਤਾਪ ਲਾ ਦਿੱਤਾ ਹੈ। ਵਾਜੇ ਅਨਹਦ ਤੂਰੇ ॥ ਆਤਮਕ ਅਨੰਦ ਦੇ ਵਾਜੇ ਵੱਜਦੇ ਹਨ। ਸਰਬ ਕਲਿਆਣ ਪ੍ਰਭਿ ਕੀਨੇ ॥ ਸਾਰੇ ਆਰਾਮ ਸੁਆਮੀ ਨੇ ਮੈਨੂੰ ਬਖਸ਼ਿਸ਼ ਕਰ ਦਿੱਤੇ ਹਨ। ਕਰਿ ਕਿਰਪਾ ਆਪਿ ਦੀਨੇ ॥੧॥ ਆਪਣੀ ਮਿਹਰ ਧਾਰ ਕੇ ਪ੍ਰਭੂ ਨੇ ਖੁਦ ਉਹ ਮੈਨੂੰ ਦਿੱਤੇ ਹਨ। ਬੇਦਨ ਸਤਿਗੁਰਿ ਆਪਿ ਗਵਾਈ ॥ ਸੱਚੇ ਗੁਰਾਂ ਨੇ ਆਪੇ ਹੀ ਮੇਰੀ ਆਪਦਾ ਨਵਿਰਤ ਕੀਤੀ ਹੈ। ਸਿਖ ਸੰਤ ਸਭਿ ਸਰਸੇ ਹੋਏ ਹਰਿ ਹਰਿ ਨਾਮੁ ਧਿਆਈ ॥ ਰਹਾਉ ॥ ਪ੍ਰਭੂ ਪ੍ਰਮੇਸ਼ਰ ਦੇ ਨਾਮ ਦਾ ਆਰਾਧਨ ਕਰਦੇ ਹੋਏ ਸਾਰੇ ਮੁਰੀਦ ਤੇ ਸਾਧੂ ਪ੍ਰਫੁਲਤ ਹੋ ਗਏ ਹਨ। ਠਹਿਰਾਉ। ਜੋ ਮੰਗਹਿ ਸੋ ਲੇਵਹਿ ॥ ਜਿਹੜਾ ਕੁਝ ਉਹ ਮੰਗਦੇ ਹਨ, ਉਸ ਸਾਰੇ ਨੂੰ ਉਹ ਪਾ ਲੈਂਦੇ ਹਨ। ਪ੍ਰਭ ਅਪਣਿਆ ਸੰਤਾ ਦੇਵਹਿ ॥ ਆਪਣੇ ਸਾਧੂਆਂ ਨੂੰ ਸਾਹਿਬ ਹਰ ਵਸਤੂ ਦਿੰਦਾ ਹੈ। ਹਰਿ ਗੋਵਿਦੁ ਪ੍ਰਭਿ ਰਾਖਿਆ ॥ ਸਾਹਿਬ ਨੇ ਹਰਿਗੋਬਿੰਦ ਦੀ ਰੱਖਿਆ ਕੀਤੀ ਹੈ। ਜਨ ਨਾਨਕ ਸਾਚੁ ਸੁਭਾਖਿਆ ॥੨॥੬॥੭੦॥ ਦਾਸ ਨਾਨਕ ਨਿਰੋਲ ਸੱਚ ਆਖਦਾ ਹੈ। ਸੋਰਠਿ ਮਹਲਾ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਸੋਈ ਕਰਾਇ ਜੋ ਤੁਧੁ ਭਾਵੈ ॥ ਮੇਰੇ ਪਾਸੋਂ ਉਸ ਕੁਛ ਕਰਵਾ ਜਿਹੜਾ ਤੈਨੂੰ ਚੰਗਾ ਲੱਗਦਾ ਹੈ, ਹੇ ਸਾਈਂ! ਮੋਹਿ ਸਿਆਣਪ ਕਛੂ ਨ ਆਵੈ ॥ ਮੈਨੂੰ ਕੁਝ ਵੀ ਚਤੁਰਾਈ ਨਹੀਂ ਆਉਂਦੀ। ਹਮ ਬਾਰਿਕ ਤਉ ਸਰਣਾਈ ॥ ਮੈਂ ਤੇਰਾ ਬੱਚਾ ਤੇਰੀ ਪਨਾਹ ਲੋੜਦਾ ਹਾਂ। ਪ੍ਰਭਿ ਆਪੇ ਪੈਜ ਰਖਾਈ ॥੧॥ ਸਾਹਿਬ ਆਪੇ ਹੀ ਮੇਰੀ ਇੱਜ਼ਤ ਰੱਖਦਾ ਹੈ। ਮੇਰਾ ਮਾਤ ਪਿਤਾ ਹਰਿ ਰਾਇਆ ॥ ਹੇ ਵਾਹਿਗੁਰੂ ਪਾਤਿਸ਼ਾਹ ਤੂੰ ਹੀ ਮੇਰੀ ਅੰਮੜੀ ਤੇ ਬਾਬਲ ਹੈਂ। ਕਰਿ ਕਿਰਪਾ ਪ੍ਰਤਿਪਾਲਣ ਲਾਗਾ ਕਰੀ ਤੇਰਾ ਕਰਾਇਆ ॥ ਰਹਾਉ ॥ ਤੈਂ ਦਇਆ ਧਾਰ ਕੇ ਮੈਨੂੰ ਪਾਲਦਾ-ਪੋਸਦਾ ਹੈ। ਮੈਂ ਉਹੀ ਕੁੱਛ ਕਰਦਾ ਹਾਂ ਜਿਹੜਾ ਕੁੱਛ ਤੂੰ ਮੇਰੇ ਕੋਲੋਂ ਕਰਾਉਂਦਾ ਹੈ। ਜੀਅ ਜੰਤ ਤੇਰੇ ਧਾਰੇ ॥ ਪ੍ਰਾਣੀ ਤੇ ਹੋਰ ਜੀਵ ਮੇਰੇ ਅਸਥਾਪਨ ਕੀਤੇ ਹੋਏ ਹਨ, ਪ੍ਰਭ ਡੋਰੀ ਹਾਥਿ ਤੁਮਾਰੇ ॥ ਹੇ ਸੁਆਮੀ! ਤੇ ਉਨ੍ਹਾਂ ਦੀ ਨਕੇਲ ਤੇਰੇ ਹੱਥ ਵਿੱਚ ਹੈ। copyright GurbaniShare.com all right reserved. Email |