Page 627

ਜਿ ਕਰਾਵੈ ਸੋ ਕਰਣਾ ॥
ਜਿਹੜਾ ਕੁਛ ਤੂੰ ਉਨ੍ਹਾਂ ਕੋਲੋਂ ਕਰਾਉਂਦਾ ਹੈ,

ਨਾਨਕ ਦਾਸ ਤੇਰੀ ਸਰਣਾ ॥੨॥੭॥੭੧॥
ਕੇਵਲ ਓਹੀ ਉਹ ਕਰਦੇ ਹਨ। ਨਫਰ ਨਾਨਕ ਨੇ ਤੇਰੀ ਪਨਾਹ ਲਈ ਹੈ।

ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

ਹਰਿ ਨਾਮੁ ਰਿਦੈ ਪਰੋਇਆ ॥
ਰੱਬ ਦਾ ਨਾਮ, ਮੈਂ ਆਪਣੇ ਹਿਰਦੇ ਵਿੱਚ ਪਰੋਂ ਲਿਆ ਹੈ,

ਸਭੁ ਕਾਜੁ ਹਮਾਰਾ ਹੋਇਆ ॥
ਅਤੇ ਮੇਰੇ ਸਾਰੇ ਕਾਰਜ ਸੌਰ ਗਏ ਹਨ।

ਪ੍ਰਭ ਚਰਣੀ ਮਨੁ ਲਾਗਾ ॥
ਕੇਵਲ ਉਸੇ ਦਾ ਹੀ ਹਿਰਦਾ ਸੁਆਮੀ ਦੇ ਪੈਰਾਂ ਨਾਲ ਜੁੜਦਾ ਹੈ,

ਪੂਰਨ ਜਾ ਕੇ ਭਾਗਾ ॥੧॥
ਜਿਸ ਦੀ ਪ੍ਰਾਲਭਧ ਐਨ ਪੂਰੀ ਹੈ।

ਮਿਲਿ ਸਾਧਸੰਗਿ ਹਰਿ ਧਿਆਇਆ ॥
ਸਤਿਸੰਗਤ ਨਾਲ ਜੁੜ ਕੇ, ਮੈਂ ਸਾਹਿਬ ਦਾ ਸਿਮਰਨ ਕੀਤਾ ਹੈ।

ਆਠ ਪਹਰ ਅਰਾਧਿਓ ਹਰਿ ਹਰਿ ਮਨ ਚਿੰਦਿਆ ਫਲੁ ਪਾਇਆ ॥ ਰਹਾਉ ॥
ਦਿਨ ਦੇ ਅੱਠੇ ਪਹਿਰ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਮੈਂ ਆਪਣਾ ਚਿੱਤ-ਚਾਹੁੰਦਾ ਫਲ ਪ੍ਰਾਪਤ ਕਰ ਲਿਆ ਹੈ। ਠਹਿਰਾਉ।

ਪਰਾ ਪੂਰਬਲਾ ਅੰਕੁਰੁ ਜਾਗਿਆ ॥
ਮੇਰੇ ਆਦੀ ਤੇ ਪੁਰਾਤਨ ਕਰਮਾਂ ਦਾ ਬੀਜ ਫੁੱਟ ਆਇਆ ਹੈ,

ਰਾਮ ਨਾਮਿ ਮਨੁ ਲਾਗਿਆ ॥
ਅਤੇ ਪ੍ਰਭੂ ਦੇ ਨਾਮ ਨਾਲ ਮੇਰਾ ਚਿੱਤ ਜੁੜ ਗਿਆ ਹੈ।

ਮਨਿ ਤਨਿ ਹਰਿ ਦਰਸਿ ਸਮਾਵੈ ॥
ਪ੍ਰਭੂ ਦੇ ਦਰਸ਼ਨ ਅੰਦਰ ਮੇਰੀ ਜਿੰਦੜੀ ਤੇ ਦੇਹ ਲੀਨ ਹਨ।

ਨਾਨਕ ਦਾਸ ਸਚੇ ਗੁਣ ਗਾਵੈ ॥੨॥੮॥੭੨॥
ਦਾਸ ਨਾਨਕ, ਸੱਚੇ ਸਾਹਿਬ ਦੀ ਕੀਰਤੀ ਗਾਇਨ ਕਰਦਾ ਹੈ।

ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

ਗੁਰ ਮਿਲਿ ਪ੍ਰਭੂ ਚਿਤਾਰਿਆ ॥
ਗੁਰਾਂ ਨਾਲ ਮਿਲ ਕੇ, ਮੈਂ ਸੁਆਮੀ ਦਾ ਆਰਾਧਨ ਕੀਤਾ ਹੈ,

ਕਾਰਜ ਸਭਿ ਸਵਾਰਿਆ ॥
ਅਤੇ ਮੇਰੇ ਸਾਰੇ ਕੰਮ-ਕਾਜ ਰਾਸ ਹੋ ਗਏ ਹਨ।

ਮੰਦਾ ਕੋ ਨ ਅਲਾਏ ॥
ਹੁਣ ਕੋਈ ਭੀ ਮੈਨੂੰ ਬੁਰਾ ਨਹੀਂ ਆਖਦਾ,

ਸਭ ਜੈ ਜੈ ਕਾਰੁ ਸੁਣਾਏ ॥੧॥
ਅਤੇ ਹਰ ਕੋਈ ਮੇਰੀ ਜਿੱਤ ਦੇ ਨਾਅਰੇ ਲਾਉਂਦਾ ਹੈ।

ਸੰਤਹੁ ਸਾਚੀ ਸਰਣਿ ਸੁਆਮੀ ॥
ਹੇ ਸਾਧੂਓ! ਮੈਂ ਸੁਆਮੀ ਦੀ ਸੱਚੀ ਸ਼ਰਣਾਗਤ ਨੂੰ ਲੋੜਦਾ ਹਾਂ।

ਜੀਅ ਜੰਤ ਸਭਿ ਹਾਥਿ ਤਿਸੈ ਕੈ ਸੋ ਪ੍ਰਭੁ ਅੰਤਰਜਾਮੀ ॥ ਰਹਾਉ ॥
ਸਾਰੇ ਪ੍ਰਾਣਧਾਰੀ ਉਸ ਦੇ ਵੱਸ ਵਿੱਚ ਹਨ। ਉਹ ਸੁਆਮੀ ਦਿਲਾਂ ਦੀਆਂ ਜਾਨਣਹਾਰ ਹੈ। ਠਹਿਰਾਉ।

ਕਰਤਬ ਸਭਿ ਸਵਾਰੇ ॥
ਮੇਰੇ ਸਾਰੇ ਕੰਮ ਮਾਲਕ ਨੇ ਸੁਆਰ ਦਿੱਤੇ ਹਨ।

ਪ੍ਰਭਿ ਅਪੁਨਾ ਬਿਰਦੁ ਸਮਾਰੇ ॥
ਸਾਹਿਬ ਨੇ ਆਪਣੇ ਧਰਮ ਦੀ ਪਾਲਣਾ ਕੀਤੀ ਹੈ।

ਪਤਿਤ ਪਾਵਨ ਪ੍ਰਭ ਨਾਮਾ ॥
ਪਾਪੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈ ਸਾਹਿਬ ਦਾ ਨਾਮ।

ਜਨ ਨਾਨਕ ਸਦ ਕੁਰਬਾਨਾ ॥੨॥੯॥੭੩॥
ਨਫਰ ਨਾਨਕ, ਸਾਹਿਬ ਉਤੋਂ ਸਦੀਵ ਹੀ ਬਲਿਹਾਰ ਜਾਂਦਾ ਹੈ।

ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

ਪਾਰਬ੍ਰਹਮਿ ਸਾਜਿ ਸਵਾਰਿਆ ॥
ਸ਼੍ਰੋਮਣੀ ਸਾਈਂ ਨੇਂ ਮੇਰੇ ਪੁੱਤ੍ਰ ਨੂੰ ਪੈਦਾ ਅਤੇ ਸਸ਼ੋਭਤ ਕੀਤਾ ਹੈ।

ਇਹੁ ਲਹੁੜਾ ਗੁਰੂ ਉਬਾਰਿਆ ॥
ਇਸ ਨਿੱਕੇ ਬੱਚੇ ਨੂੰ ਗੁਰਾਂ ਨੇ ਬਚਾ ਲਿਆ ਹੈ।

ਅਨਦ ਕਰਹੁ ਪਿਤ ਮਾਤਾ ॥
ਹੇ ਬਾਬਲ ਤੇ ਅੰਮੜੀਏ! ਤੁਸੀਂ ਹੁਣ ਖੁਸ਼ੀਆਂ ਕਰੋ।

ਪਰਮੇਸਰੁ ਜੀਅ ਕਾ ਦਾਤਾ ॥੧॥
ਵਿਸ਼ਾਲ ਵਾਹਿਗੁਰੂ ਆਤਮਾ ਬਖਸ਼ਣ ਵਾਲਾ ਹੈ।

ਸੁਭ ਚਿਤਵਨਿ ਦਾਸ ਤੁਮਾਰੇ ॥
ਤੇਰੇ ਗੋਲੇ, ਹੇ ਸਾਈਂ! ਸ੍ਰੇਸ਼ਟ ਗੱਲਾਂ ਸੋਚਦੇ ਹਨ।

ਰਾਖਹਿ ਪੈਜ ਦਾਸ ਅਪੁਨੇ ਕੀ ਕਾਰਜ ਆਪਿ ਸਵਾਰੇ ॥ ਰਹਾਉ ॥
ਤੂੰ ਆਪਣੇ ਗੋਲੇ ਦੀ ਇੱਜ਼ਤ ਰੱਖਦਾ ਹੈ ਅਤੇ ਆਪ ਹੀ ਉਸ ਦੇ ਕੰਮ ਰਾਸ ਕਰਦਾ ਹੈ, ਹੇ ਸੁਆਮੀ!

ਮੇਰਾ ਪ੍ਰਭੁ ਪਰਉਪਕਾਰੀ ॥
ਉਦਾਰਚਿਤ ਹੈ ਮੈਂਡਾ ਸੁਆਮੀ,

ਪੂਰਨ ਕਲ ਜਿਨਿ ਧਾਰੀ ॥
ਜਿਸ ਦੇ ਸਰੂਪ ਵਿੱਚ ਪੂਰੀਆਂ ਸ਼ਕਤੀਆਂ ਪ੍ਰਗਚ ਹਨ।

ਨਾਨਕ ਸਰਣੀ ਆਇਆ ॥
ਨਾਨਕ ਨੇ ਪ੍ਰਭੂ ਦੀ ਪਨਾਹ ਲੈਣ ਨਾਲ,

ਮਨ ਚਿੰਦਿਆ ਫਲੁ ਪਾਇਆ ॥੨॥੧੦॥੭੪॥
ਆਪਣੀਆਂ ਚਿੱਤ-ਚਾਹੁੰਦੀਆਂ ਮੁਰਾਦਾਂ ਪ੍ਰਾਪਤ ਕਰ ਲਈਆਂ ਹਨ।

ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

ਸਦਾ ਸਦਾ ਹਰਿ ਜਾਪੇ ॥
ਸਦੀਵ ਤੇ ਸਦੀਵ ਹੀ ਮੈਂ ਸੁਆਮੀ ਦਾ ਸਿਮਰਨ ਕਰਦਾ ਹਾਂ।

ਪ੍ਰਭ ਬਾਲਕ ਰਾਖੇ ਆਪੇ ॥
ਸੁਆਮੀ ਨੇ ਖੁਦ ਹੀ ਮੇਰੇ ਬੱਚੇ ਦੀ ਰੱਖਿਆ ਕੀਤੀ ਹੈ।

ਸੀਤਲਾ ਠਾਕਿ ਰਹਾਈ ॥
ਸੁਆਮੀ ਨੇ ਚੀਚਕ ਨੂੰ ਵਰਜ ਕੇ ਹਟਾ ਦਿੱਤਾ ਹੈ।

ਬਿਘਨ ਗਏ ਹਰਿ ਨਾਈ ॥੧॥
ਰੱਬ ਦੇ ਨਾਮ ਨੇ ਮੇਰੀਆਂ ਤਕਲੀਫਾਂ ਰਫਾ ਕਰ ਦਿੱਤੀਆਂ ਹਨ।

ਮੇਰਾ ਪ੍ਰਭੁ ਹੋਆ ਸਦਾ ਦਇਆਲਾ ॥
ਮੇਰੇ ਮਾਲਕ ਸਦੀਵ ਹੀ ਮਿਹਰਬਾਨ ਹੈ।

ਅਰਦਾਸਿ ਸੁਣੀ ਭਗਤ ਅਪੁਨੇ ਕੀ ਸਭ ਜੀਅ ਭਇਆ ਕਿਰਪਾਲਾ ॥ ਰਹਾਉ ॥
ਉਸ ਨੇ ਆਪਣੇ ਗੋਲੇ ਦੀ ਬੇਨਤੀ ਸੁਣ ਲਈ ਹੈ ਅਤੇ ਸਾਰੇ ਪ੍ਰਾਣਧਾਰੀ ਉਸ ਤੇ ਮਿਹਰਬਾਨ ਹੋ ਗਏ ਹਨ। ਠਹਿਰਾਉ।

ਪ੍ਰਭ ਕਰਣ ਕਾਰਣ ਸਮਰਾਥਾ ॥
ਸਾਹਿਬ ਸਾਰੇ ਕੰਮ ਕਰਨ ਨੂੰ ਸਰਬ-ਸ਼ਕਤੀਵਾਨ ਹੈ।

ਹਰਿ ਸਿਮਰਤ ਸਭੁ ਦੁਖੁ ਲਾਥਾ ॥
ਵਾਹਿਗੁਰੂ ਨੂੰ ਯਾਦ ਕਰਨ ਨਾਲ, ਸਾਰੇ ਦੁੱਖੜੇ ਦੂਰ ਹੋ ਜਾਂਦੇ ਹਨ।

ਅਪਣੇ ਦਾਸ ਕੀ ਸੁਣੀ ਬੇਨੰਤੀ ॥
ਸਾਹਿਬ ਨੇ ਆਪਣੇ ਗੋਲੇ ਦੀ ਪ੍ਰਾਰਥਨਾ ਸੁਣ ਲਈ ਹੈ।

ਸਭ ਨਾਨਕ ਸੁਖਿ ਸਵੰਤੀ ॥੨॥੧੧॥੭੫॥
ਨਾਨਕ, ਹੁਣ ਹਰ ਜਣਾ ਸੁੱਖ ਅੰਦਰ ਸੌਂਦਾ ਹੈ।

ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

ਅਪਨਾ ਗੁਰੂ ਧਿਆਏ ॥
ਮੈਂ ਆਪਣੇ ਗੁਰਾਂ ਦਾ ਆਰਾਧਨ ਕੀਤਾ ਹੈ,

ਮਿਲਿ ਕੁਸਲ ਸੇਤੀ ਘਰਿ ਆਏ ॥
ਜਿਨ੍ਹਾਂ ਨੂੰ ਮਿਲ ਕੇ ਮੈਂ ਖੁਸ਼ੀ ਨਾਲ ਗ੍ਰਿਹ ਨੂੰ ਮੁੜ ਆਇਆ ਹਾਂ।

ਨਾਮੈ ਕੀ ਵਡਿਆਈ ॥
ਐਹੋ ਜੇਹੀ ਹੈ ਵਿਸ਼ਾਲਤਾ ਪ੍ਰਭੂ ਦੇ ਨਾਮ ਦੀ,

ਤਿਸੁ ਕੀਮਤਿ ਕਹਣੁ ਨ ਜਾਈ ॥੧॥
ਕਿ ਉਸ ਦਾ ਮੁੱਲ ਬਿਆਨ ਨਹੀਂ ਕੀਤਾ ਜਾ ਸਕਦਾ।

ਸੰਤਹੁ ਹਰਿ ਹਰਿ ਹਰਿ ਆਰਾਧਹੁ ॥
ਹੇ ਸਾਧੂਓ! ਤੁਸੀਂ ਸੁਆਮੀ ਮਾਲਕ ਦੇ ਨਾਮ ਦਾ ਭਜਨ ਕਰੋ।

ਹਰਿ ਆਰਾਧਿ ਸਭੋ ਕਿਛੁ ਪਾਈਐ ਕਾਰਜ ਸਗਲੇ ਸਾਧਹੁ ॥ ਰਹਾਉ ॥
ਵਾਹਿਗੁਰੂ ਦੇ ਚਿੰਤਨ ਕਰਨ ਨਾਲ ਤੁਹਾਨੂੰ ਸਾਰਾ ਕੁਝ ਮਿਲ ਜਾਊਗਾ ਅਤੇ ਤੁਹਾਡੇ ਸਾਰੇ ਕੰਮ-ਕਾਜ ਰਾਸ ਹੋ ਜਾਣਗੇ। ਠਹਿਰਾਉ।

ਪ੍ਰੇਮ ਭਗਤਿ ਪ੍ਰਭ ਲਾਗੀ ॥
ਕੇਵਲ ਓਹੀ, ਜੋ ਭਾਰੇ ਨਸੀਬਾਂ ਵਾਲਾ ਹੈ,

ਸੋ ਪਾਏ ਜਿਸੁ ਵਡਭਾਗੀ ॥
ਸੁਆਮੀ ਦੀ ਪਿਆਰੀ ਉਪਾਸ਼ਨਾ ਨੂੰ ਪਾਉਂਦਾ ਹੈ ਤੇ ਉਸ ਨਾਲ ਜੁੜਦਾ ਹੈ।

ਜਨ ਨਾਨਕ ਨਾਮੁ ਧਿਆਇਆ ॥
ਸਾਹਿਬ ਦਾ ਗੋਲਾ, ਹੇ ਨਾਨਕ! ਨਾਮ ਦਾ ਸਿਮਰਨ ਕਰਦਾ ਹੈ,

ਤਿਨਿ ਸਰਬ ਸੁਖਾ ਫਲ ਪਾਇਆ ॥੨॥੧੨॥੭੬॥
ਤੇ ਉਹ ਸਾਰਿਆਂ ਆਰਾਮਾਂ ਦੇ ਮੇਵੇ ਨੂੰ ਪਾ ਲੈਂਦਾ ਹੈ।

ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

ਪਰਮੇਸਰਿ ਦਿਤਾ ਬੰਨਾ ॥
ਸ਼੍ਰੋਮਣੀ ਸਾਹਿਬ ਨੇ ਮੈਨੂੰ ਆਪਣਾ ਆਸਰਾ ਦਿੱਤਾ ਹੈ,

ਦੁਖ ਰੋਗ ਕਾ ਡੇਰਾ ਭੰਨਾ ॥
ਅਤੇ ਤਕਲੀਫ ਤੇ ਬੀਮਾਰੀ ਦਾ ਅੱਡਾ ਚੁੱਕਿਆ ਗਿਆ ਹੈ।

ਅਨਦ ਕਰਹਿ ਨਰ ਨਾਰੀ ॥
ਮਰਦ ਤੇ ਜਨਾਨੀਆਂ ਮੌਜਾਂ ਮਾਣਦੇ ਹਨ,

ਹਰਿ ਹਰਿ ਪ੍ਰਭਿ ਕਿਰਪਾ ਧਾਰੀ ॥੧॥
ਕਿਉਂਕਿ ਵਾਹਿਗੁਰੂ ਸੁਆਮੀ ਮਾਲਕ ਨੇ ਉਨ੍ਹਾਂ ਤੇ ਆਪਣੀ ਮਿਹਰ ਕੀਤੀ ਹੈ।

copyright GurbaniShare.com all right reserved. Email