ਸਭ ਜੀਅ ਤੇਰੇ ਦਇਆਲਾ ॥ ਸਾਰੇ ਜੀਵ ਤੈਂਡੇ ਹੀ ਹਨ, ਹੇ ਮਿਹਰਬਾਨ ਮਾਲਕ! ਅਪਨੇ ਭਗਤ ਕਰਹਿ ਪ੍ਰਤਿਪਾਲਾ ॥ ਤੂੰ ਆਪਣੇ ਸੰਤਾਂ ਦੀ ਪਾਲਣਾ-ਪੋਸਣਾ ਕਰਦਾ ਹੈ। ਅਚਰਜੁ ਤੇਰੀ ਵਡਿਆਈ ॥ ਅਦਭੁੱਤ ਹੈ ਤੇਰੀ ਮਹਿਮਾ। ਨਿਤ ਨਾਨਕ ਨਾਮੁ ਧਿਆਈ ॥੨॥੨੩॥੮੭॥ ਨਾਨਕ ਸਦਾ ਹੀ ਸਾਹਿਬ ਦੇ ਨਾਮ ਦਾ ਸਿਮਰਨ ਕਰਦਾ ਹੈ। ਸੋਰਠਿ ਮਹਲਾ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਨਾਲਿ ਨਰਾਇਣੁ ਮੇਰੈ ॥ ਵਿਆਪਕ ਵਾਹਿਗੁਰੂ ਮੇਰੇ ਅੰਗ ਸੰਗ ਹੈ। ਜਮਦੂਤੁ ਨ ਆਵੈ ਨੇਰੈ ॥ ਸੋ ਮੌਤ ਦਾ ਫਰੇਸ਼ਤਾ ਮੇਰੇ ਲਾਗੇ ਨਹੀਂ ਲੱਗਦਾ। ਕੰਠਿ ਲਾਇ ਪ੍ਰਭ ਰਾਖੈ ॥ ਆਪਣੀ ਛਾਤੀ ਨਾਲ ਲਾ ਕੇ ਸੁਆਮੀ ਮੇਰੀ ਰੱਖਿਆ ਕਰਦਾ ਹੈ। ਸਤਿਗੁਰ ਕੀ ਸਚੁ ਸਾਖੈ ॥੧॥ ਸੱਚੀ ਹੈ ਸਿੱਖਿਆ ਸੱਚੇ ਗੁਰਾਂ ਦੀ। ਗੁਰਿ ਪੂਰੈ ਪੂਰੀ ਕੀਤੀ ॥ ਪੂਰਨ ਗੁਰਾਂ ਨੇ ਪੂਰਨ ਗੱਲ ਕੀਤੀ ਹੈ। ਦੁਸਮਨ ਮਾਰਿ ਵਿਡਾਰੇ ਸਗਲੇ ਦਾਸ ਕਉ ਸੁਮਤਿ ਦੀਤੀ ॥੧॥ ਰਹਾਉ ॥ ਉਸ ਨੇ ਮੇਰੇ ਸਾਰੇ ਵੈਰੀ ਕੁੱਟ ਕੇ ਪਰੇ ਹਟਾ ਦਿੱਤੇ ਹਨ ਅਤੇ ਮੈਨੂੰ ਆਪਣੇ ਗੋਲੇ ਨੂੰ, ਸ੍ਰੇਸ਼ਟ ਸਮਝ ਦਿੱਤੀ ਹੈ। ਠਹਿਰਾਉ। ਪ੍ਰਭਿ ਸਗਲੇ ਥਾਨ ਵਸਾਏ ॥ ਸਾਹਿਬ ਨੇ ਸਾਰੀਆਂ ਥਾਵਾਂ ਅਬਾਦ ਕਰ ਦਿੱਤੀਆਂ ਹਨ। ਸੁਖਿ ਸਾਂਦਿ ਫਿਰਿ ਆਏ ॥ ਰਾਜ਼ੀ ਬਾਜ਼ੀ, ਮੈਂ ਮੁੜ ਕੇ ਘਰ ਆ ਗਿਆ ਹਾਂ। ਨਾਨਕ ਪ੍ਰਭ ਸਰਣਾਏ ॥ ਨਾਨਕ ਨੇ ਸੁਆਮੀ ਦੀ ਸ਼ਰਣ ਲਈ ਹੈ, ਜਿਨਿ ਸਗਲੇ ਰੋਗ ਮਿਟਾਏ ॥੨॥੨੪॥੮੮॥ ਜਿਸ ਨੇ ਉਸ ਦੀਆਂ ਸਾਰੀਆਂ ਜ਼ਹਿਮਤਾਂ (ਕਸ਼ਟ) ਦੂਰ ਕਰ ਦਿੱਤੀਆਂ ਹਨ। ਸੋਰਠਿ ਮਹਲਾ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਸਰਬ ਸੁਖਾ ਕਾ ਦਾਤਾ ਸਤਿਗੁਰੁ ਤਾ ਕੀ ਸਰਨੀ ਪਾਈਐ ॥ ਸੱਚੇ ਗੁਰੂ ਜੀ ਸਾਰਿਆ ਆਰਾਮਾਂ ਦੇ ਦੇਣ ਵਾਲੇ ਹਨ। ਤੂੰ ਉਨ੍ਹਾਂ ਦੀ ਪਨਾਹ ਲੈ, ਹੇ ਬੰਦੇ! ਦਰਸਨੁ ਭੇਟਤ ਹੋਤ ਅਨੰਦਾ ਦੂਖੁ ਗਇਆ ਹਰਿ ਗਾਈਐ ॥੧॥ ਉਨ੍ਹਾਂ ਦਾ ਦੀਦਾਰ ਦੇਖਣ ਦੁਆਰਾ ਖੁਸ਼ੀ ਉਤਪੰਨ ਹੁੰਦੀ ਹੈ, ਪੀੜ ਦੂਰ ਹੋ ਜਾਂਦੀ ਹੈ ਤੇ ਬੰਦਾ ਹਰੀ ਦਾ ਜੱਸ ਗਾਉਂਦਾ ਹੈ। ਹਰਿ ਰਸੁ ਪੀਵਹੁ ਭਾਈ ॥ ਹੇ ਵੀਰ! ਤੂੰ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰ। ਨਾਮੁ ਜਪਹੁ ਨਾਮੋ ਆਰਾਧਹੁ ਗੁਰ ਪੂਰੇ ਕੀ ਸਰਨਾਈ ॥ ਰਹਾਉ ॥ ਤੂੰ ਨਾਮ ਨੂੰ ਉਚਾਰ, ਨਾਮ ਦਾ ਸਿਮਰਨ ਕਰ ਅਤੇ ਤੂੰ ਪੂਰਨ ਗੁਰਾਂ ਦੀ ਹੀ ਪਨਾਹ ਲੈਂ। ਠਹਿਰਾਉ। ਤਿਸਹਿ ਪਰਾਪਤਿ ਜਿਸੁ ਧੁਰਿ ਲਿਖਿਆ ਸੋਈ ਪੂਰਨੁ ਭਾਈ ॥ ਕੇਵਲ ਓਹੀ ਨਾਮ ਨੂੰ ਪਾਉਂਦਾ ਹੈ, ਜਿਸ ਦੇ ਭਾਗਾਂ ਵਿੱਚ ਮੁੱਢ ਤੋਂ ਐਸੀ ਲਿਖਤਕਾਰ ਹੈ। ਕੇਵਲ ਓਹੀ ਮੁਕੰਮਲ ਹੁੰਦਾ ਹੈ, ਹੇ ਭਰਾ! ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮਿ ਰਹਾ ਲਿਵ ਲਾਈ ॥੨॥੨੫॥੮੯॥ ਹੇ ਮਹਾਰਾਜ ਮਾਲਕ! ਨਾਨਕ ਦੀ ਅਰਦਾਸ ਹੈ, ਕਿ ਉਹ ਤੇਰੇ ਨਾਮ ਦੀ ਪ੍ਰੀਤ ਅੰਦਰ ਲੀਨ ਹੋਇਆ ਰਹੇ। ਸੋਰਠਿ ਮਹਲਾ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਕਰਨ ਕਰਾਵਨ ਹਰਿ ਅੰਤਰਜਾਮੀ ਜਨ ਅਪੁਨੇ ਕੀ ਰਾਖੈ ॥ ਦਿਲਾਂ ਦੀਆਂ ਜਾਨਣਹਾਰ ਵਾਹਿਗੁਰੂ, ਹੇਤੂਆਂ ਦਾ ਹੇਤੂ ਹੈ। ਉਹ ਆਪਣੇ ਗੋਲੇ ਦੀ ਲੱਜਿਆ ਰੱਖਦਾ ਹੈ। ਜੈ ਜੈ ਕਾਰੁ ਹੋਤੁ ਜਗ ਭੀਤਰਿ ਸਬਦੁ ਗੁਰੂ ਰਸੁ ਚਾਖੈ ॥੧॥ ਤਦ ਸੰਸਾਰ ਅੰਦਰ ਉਸ ਦੀ ਵਾਹ! ਵਾਹ! ਹੁੰਦੀ ਹੈ ਅਤੇ ਉਹ ਗੁਰਾਂ ਦੀ ਬਾਣੀ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ। ਪ੍ਰਭ ਜੀ ਤੇਰੀ ਓਟ ਗੁਸਾਈ ॥ ਹੇ ਸ੍ਰਿਸ਼ਟੀ ਦੇ ਸੁਆਮੀ! ਮਾਣਨੀਯ ਮਾਲਕ! ਕੇਵਲ ਤੂੰ ਹੀ ਮੇਰਾ ਆਸਰਾ ਹੈ। ਤੂ ਸਮਰਥੁ ਸਰਨਿ ਕਾ ਦਾਤਾ ਆਠ ਪਹਰ ਤੁਮ੍ਹ੍ਹ ਧਿਆਈ ॥ ਰਹਾਉ ॥ ਤੂੰ ਹੇ ਸਰਬ-ਸ਼ਕਤੀਵਾਨ ਸੁਆਮੀ! ਪਨਾਹ ਦੇਣ ਵਾਲਾ ਹੈ। ਦਿਨ ਦੇ ਅੱਠੇ ਪਹਿਰ ਹੀ, ਮੈਂ ਤੈਂਡਾ ਸਿਮਰਨ ਕਰਦਾ ਹਾਂ। ਠਹਿਰਾਉ। ਜੋ ਜਨੁ ਭਜਨੁ ਕਰੇ ਪ੍ਰਭ ਤੇਰਾ ਤਿਸੈ ਅੰਦੇਸਾ ਨਾਹੀ ॥ ਜਿਹੜਾ ਪੁਰਸ਼ ਤੈਂਡਾ ਸਿਮਰਨ ਕਰਦਾ ਹੈ, ਹੇ ਸੁਆਮੀ! ਉਸ ਨੂੰ ਕੋਈ ਫਿਕਰ ਨਹੀਂ ਵਿਆਪਦਾ। ਸਤਿਗੁਰ ਚਰਨ ਲਗੇ ਭਉ ਮਿਟਿਆ ਹਰਿ ਗੁਨ ਗਾਏ ਮਨ ਮਾਹੀ ॥੨॥ ਗੁਰਾਂ ਦੇ ਪੈਰਾਂ ਨਾਲ ਜੁੜ ਕੇ, ਉਸ ਦਾ ਡਰ ਦੂਰ ਹੋ ਜਾਂਦਾ ਹੈ ਤੇ ਆਪਣੇ ਚਿੱਤ ਵਿੱਚ ਉਹ ਸੁਆਮੀ ਦਾ ਜੱਸ ਗਾਉਂਦਾ ਹੈ। ਸੂਖ ਸਹਜ ਆਨੰਦ ਘਨੇਰੇ ਸਤਿਗੁਰ ਦੀਆ ਦਿਲਾਸਾ ॥ ਉਹ ਆਤਮਕ ਅਨੰਦ ਤੇ ਬਹੁਤੀਆਂ ਖੁਸ਼ੀਆਂ ਅੰਦਰ ਵੱਸਦਾ ਹੈ। ਉਸ ਨੂੰ ਸੱਚੇ ਗੁਰਾਂ ਨੇ ਧੀਰਜ ਤਸੱਲੀ ਦਿੱਤੀ ਹੈ। ਜਿਣਿ ਘਰਿ ਆਏ ਸੋਭਾ ਸੇਤੀ ਪੂਰਨ ਹੋਈ ਆਸਾ ॥੩॥ ਫਤਿਹ ਹਾਸਲ ਕਰ ਕੇ, ਉਹ ਇੱਜ਼ਤ ਨਾਲ ਆਪਣੇ ਘਰ ਨੂੰ ਮੁੜਦਾ ਹੈ ਅਤੇ ਉਸ ਦੀ ਕਾਮਨਾ ਪੂਰੀ ਹੋ ਜਾਂਦੀ ਹੈ। ਪੂਰਾ ਗੁਰੁ ਪੂਰੀ ਮਤਿ ਜਾ ਕੀ ਪੂਰਨ ਪ੍ਰਭ ਕੇ ਕਾਮਾ ॥ ਪੂਰਨ ਹੈ ਗੁਰੂ, ਜਿਸ ਦਾ ਉਪਦੇਸ਼ ਭੀ ਪੂਰਨ ਹੈ। ਐਨ-ਮੁਕੰਮਲ ਹਨ ਸੁਆਮੀ ਦੇ ਕਰਤਬ। ਗੁਰ ਚਰਨੀ ਲਾਗਿ ਤਰਿਓ ਭਵ ਸਾਗਰੁ ਜਪਿ ਨਾਨਕ ਹਰਿ ਹਰਿ ਨਾਮਾ ॥੪॥੨੬॥੯੦॥ ਗੁਰਾਂ ਦੇ ਪੈਰੀ ਪੈ ਕੇ, ਨਾਨਕ ਨੇ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕੀਤਾ ਹੈ ਅਤੇ ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹੈ। ਸੋਰਠਿ ਮਹਲਾ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਭਇਓ ਕਿਰਪਾਲੁ ਦੀਨ ਦੁਖ ਭੰਜਨੁ ਆਪੇ ਸਭ ਬਿਧਿ ਥਾਟੀ ॥ ਮਸਕੀਨਾਂ ਦੇ ਦੁੱਖੜੇ ਦੂਰ ਕਰਨਹਾਰ ਵਾਹਿਗੁਰੂ ਮਿਹਰਬਾਨ ਹੋ ਗਿਆ ਹੈ ਅਤੇ ਉਸ ਨੇ ਆਪ ਹੀ ਸਾਰੀਆਂ ਕਾਢਾਂ ਕੱਢ ਲਈਆਂ ਹਨ। ਖਿਨ ਮਹਿ ਰਾਖਿ ਲੀਓ ਜਨੁ ਅਪੁਨਾ ਗੁਰ ਪੂਰੈ ਬੇੜੀ ਕਾਟੀ ॥੧॥ ਇਕ ਮੁਹਤ ਵਿੱਚ ਸਾਈਂ ਨੇ ਆਪਣੇ ਸੇਵਕ ਨੂੰ ਬਚਾ ਲਿਆ ਹੈ ਤੇ ਪੂਰਨ ਗੁਰੂ ਨੇ ਉਸ ਦੀਆਂ ਜੰਜੀਰਾਂ ਵੱਢ ਸੁੱਟੀਆਂ ਹਨ। ਮੇਰੇ ਮਨ ਗੁਰ ਗੋਵਿੰਦੁ ਸਦ ਧਿਆਈਐ ॥ ਹੇ ਮੇਰੀ ਜਿੰਦੜੀਏ! ਤੂੰ ਸਦੀਵ ਹੀ ਆਪਣੇ ਗੁਰੂ ਪ੍ਰਮੇਸ਼ਰ ਨੂੰ ਯਾਦ ਕਰ। ਸਗਲ ਕਲੇਸ ਮਿਟਹਿ ਇਸੁ ਤਨ ਤੇ ਮਨ ਚਿੰਦਿਆ ਫਲੁ ਪਾਈਐ ॥ ਰਹਾਉ ॥ ਸਾਰੇ ਦੁੱਖੜੇ ਤੇਰੀ ਇਸ ਦੇਹ ਤੋਂ ਦੂਰ ਹੋ ਜਾਣਗੇ ਅਤੇ ਤੂੰ ਆਪਣੇ ਚਿੱਤ-ਚਾਹੁੰਦੇ ਫਲ ਪ੍ਰਾਪਤ ਕਰ ਲਵੇਂਗਾ। ਠਹਿਰਾਉ। ਜੀਅ ਜੰਤ ਜਾ ਕੇ ਸਭਿ ਕੀਨੇ ਪ੍ਰਭੁ ਊਚਾ ਅਗਮ ਅਪਾਰਾ ॥ ਬੁਲੰਦ, ਪਹੁੰਚ ਤੋਂ ਪਰੇ ਅਤੇ ਬੇਅੰਤ ਹੈ ਉਹ ਸਾਹਿਬ ਜਿਸ ਨੇ ਸਾਰੇ ਪ੍ਰਾਣਧਾਰੀ ਰਚੇ ਹਨ। ਸਾਧਸੰਗਿ ਨਾਨਕ ਨਾਮੁ ਧਿਆਇਆ ਮੁਖ ਊਜਲ ਭਏ ਦਰਬਾਰਾ ॥੨॥੨੭॥੯੧॥ ਸਤਿ ਸੰਗਤ ਅੰਦਰ ਨਾਨਕ ਨਾਮ ਦਾ ਉਚਾਰਨ ਕਰਦਾ ਹੈ ਅਤੇ ਪ੍ਰਭੂ ਦੀ ਦਰਗਾਹ ਵਿੱਚ ਉਸ ਦਾ ਚਿਹਰਾ ਰੋਸ਼ਨ ਹੋਵੇਗਾ। ਸੋਰਠਿ ਮਹਲਾ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਸਿਮਰਉ ਅਪੁਨਾ ਸਾਂਈ ॥ ਮੈਂ ਆਪਣੇ ਸੁਆਮੀ ਦਾ ਭਜਨ ਕਰਦਾ ਹਾਂ, ਦਿਨਸੁ ਰੈਨਿ ਸਦ ਧਿਆਈ ॥ ਅਤੇ ਦਿਨੇ ਰਾਤ ਮੈਂ ਹਮੇਸ਼ਾਂ ਉਸ ਨੂੰ ਯਾਦ ਕਰਦਾ ਹਾਂ। ਹਾਥ ਦੇਇ ਜਿਨਿ ਰਾਖੇ ॥ ਜਿਸ ਨੇ ਆਪਣਾ ਹੱਥ ਦੇ ਕੇ ਮੈਨੂੰ ਬਚਾ ਲਿਆ ਹੈ, ਹਰਿ ਨਾਮ ਮਹਾ ਰਸ ਚਾਖੇ ॥੧॥ ਮੈਂ ਸੁਆਮੀ ਦੇ ਨਾਮ ਦਾ ਪਰਮ ਅੰਮ੍ਰਿਤ ਪਾਨ ਕੀਤਾ ਹੈ। copyright GurbaniShare.com all right reserved. Email |