ਮੇਰਾ ਤੇਰਾ ਛੋਡੀਐ ਭਾਈ ਹੋਈਐ ਸਭ ਕੀ ਧੂਰਿ ॥ ਤੂੰ ਆਪਣੀ ਮੈਂਡੀ ਤੇ ਤੈਡੀ ਤਿਆਗ ਦੇ ਅਤੇ ਸਾਰਿਆਂ ਦੇ ਪੈਰਾਂ ਦੀ ਧੂੜ ਹੋ ਜਾ, ਹੇ ਵੀਰ! ਘਟਿ ਘਟਿ ਬ੍ਰਹਮੁ ਪਸਾਰਿਆ ਭਾਈ ਪੇਖੈ ਸੁਣੈ ਹਜੂਰਿ ॥ ਸਾਰਿਆਂ ਦਿਲਾਂ ਅੰਦਰ ਸੁਆਮੀ ਰਮਿਆ ਹੋਇਆ ਹੈ। ਉਹ ਐਨ ਲਾਗੇ ਹੀ ਵੇਖਦਾ ਤੇ ਸੁਣਦਾ ਹੈ। ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਭਾਈ ਤਿਤੁ ਦਿਨਿ ਮਰੀਐ ਝੂਰਿ ॥ ਜਿਸ ਦਿਨ ਬੰਦਾ ਸ਼੍ਰੋਮਣੀ ਸਾਹਿਬ ਨੂੰ ਭੁੱਲ ਜਾਂਦਾ ਹੈ, ਹੇ ਵੀਰ! ਉਸ ਦਿਨ ਉਸ ਨੂੰ ਅਫਸੋਸ ਨਾਲ ਮਰ ਜਾਣਾ ਚਾਹੀਦਾ ਹੈ। ਕਰਨ ਕਰਾਵਨ ਸਮਰਥੋ ਭਾਈ ਸਰਬ ਕਲਾ ਭਰਪੂਰਿ ॥੪॥ ਸੁਆਮੀ ਸਾਰੇ ਕਾਰਜ ਕਰਨ ਦੇ ਕਰਾਉਣ ਨੂੰ ਸਰਬ-ਸ਼ਕਤੀਵਾਨ ਹੈ। ਪਰੀਪੂਰਨ ਹੈ ਉਹ ਸਾਰੀਆਂ ਸ਼ਕਤੀਆਂ ਨਾਲ, ਹੇ ਵੀਰ! ਪ੍ਰੇਮ ਪਦਾਰਥੁ ਨਾਮੁ ਹੈ ਭਾਈ ਮਾਇਆ ਮੋਹ ਬਿਨਾਸੁ ॥ ਪ੍ਰਭੂ ਦਾ ਪਿਆਰ ਅਤੇ ਨਾਮ ਉਹ ਦੌਲਤ ਹੈ, ਜਿਸ ਦੇ ਰਾਹੀਂ ਮੋਹਣੀ ਦੀ ਲਗਨ ਦੂਰ ਹੋ ਜਾਂਦੀ ਹੈ। ਤਿਸੁ ਭਾਵੈ ਤਾ ਮੇਲਿ ਲਏ ਭਾਈ ਹਿਰਦੈ ਨਾਮ ਨਿਵਾਸੁ ॥ ਜੇਕਰ ਉਹ ਐਕੁਰ ਚਾਹੇ, ਤਦ ਉਹ ਬੰਦੇ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਤੇ ਨਾਮ ਉਸ ਦੇ ਮਨ ਵਿੱਚ ਟਿਕ ਜਾਂਦਾ ਹੈ, ਹੇ ਵੀਰ! ਗੁਰਮੁਖਿ ਕਮਲੁ ਪ੍ਰਗਾਸੀਐ ਭਾਈ ਰਿਦੈ ਹੋਵੈ ਪਰਗਾਸੁ ॥ ਗੁਰਾਂ ਦੇ ਰਾਹੀਂ ਦਿਲ-ਕੰਵਲ ਪ੍ਰਫੁੱਲਤ ਹੋ ਜਾਂਦਾ ਹੈ ਅਤੇ ਪ੍ਰਭੂ ਦਾ ਪ੍ਰਕਾਸ਼ ਮਨ ਨੂੰ ਰੋਸ਼ਨ ਕਰ ਦਿੰਦਾ ਹੈ, ਹੇ ਵੀਰ! ਪ੍ਰਗਟੁ ਭਇਆ ਪਰਤਾਪੁ ਪ੍ਰਭ ਭਾਈ ਮਉਲਿਆ ਧਰਤਿ ਅਕਾਸੁ ॥੫॥ ਸੁਆਮੀ ਦਾ ਤੇਜ ਪ੍ਰਤਾਪ ਪ੍ਰਤੱਖ ਹੋ ਗਿਆ ਹੈ ਅਤੇ ਜ਼ਮੀਨ ਤੇ ਅਸਮਾਨ ਪ੍ਰਫੁੱਲਤ ਹੋ ਗਏ ਹਨ, ਹੇ ਵੀਰ! ਗੁਰਿ ਪੂਰੈ ਸੰਤੋਖਿਆ ਭਾਈ ਅਹਿਨਿਸਿ ਲਾਗਾ ਭਾਉ ॥ ਪੂਰਨ ਗੁਰਾਂ ਨੇ ਮੈਨੂੰ ਸਰਬ-ਸੰਤੋਖ ਬਖਸ਼ਿਆ ਹੈ ਅਤੇ ਹੁਣ ਦਿਨ ਰਾਤ ਮੈਂ ਪ੍ਰਭੂ ਦੀ ਪ੍ਰੀਤ ਨਾਲ ਜੁੜਿਆ ਰਹਿੰਦਾ ਹਾਂ। ਰਸਨਾ ਰਾਮੁ ਰਵੈ ਸਦਾ ਭਾਈ ਸਾਚਾ ਸਾਦੁ ਸੁਆਉ ॥ ਮੇਰੀ ਜੀਭ੍ਹ ਸਦੀਵ ਹੀ ਸੁਆਮੀ ਦੇ ਨਾਮ ਨੂੰ ਉਚਾਰਦੀ ਹੈ। ਕੇਵਲ ਇਹ ਹੀ ਮਨੁੱਖੀ-ਜੀਵਨ ਦਾ ਸੱਚਾ ਸੁਆਦ ਤੇ ਮਨੋਰਥ ਹੈ। ਕਰਨੀ ਸੁਣਿ ਸੁਣਿ ਜੀਵਿਆ ਭਾਈ ਨਿਹਚਲੁ ਪਾਇਆ ਥਾਉ ॥ ਆਪਣੇ ਕੰਨਾ ਨਾਲ ਮੈਂ ਸੁਆਮੀ ਦਾ ਨਾਮ ਇਕ ਰਸ ਸੁਣ ਕੇ ਜੀਊਦਾਂ ਹਾਂ ਅਤੇ ਮੈਂ ਅਟੱਲ ਆਸਣ ਪ੍ਰਾਪਤ ਕਰ ਲਿਆ ਹੈ। ਜਿਸੁ ਪਰਤੀਤਿ ਨ ਆਵਈ ਭਾਈ ਸੋ ਜੀਅੜਾ ਜਲਿ ਜਾਉ ॥੬॥ ਜਿਹੜੀ ਆਤਮਾ ਪ੍ਰਭੂ ਵਿੱਚ ਭਰੋਸਾ ਨਹੀਂ ਧਾਰਦੀ, ਰੱਬ ਕਰੇ, ਉਹ ਸੜ ਬਲ ਜਾਵੇ। ਬਹੁ ਗੁਣ ਮੇਰੇ ਸਾਹਿਬੈ ਭਾਈ ਹਉ ਤਿਸ ਕੈ ਬਲਿ ਜਾਉ ॥ ਘਣੇਰੀਆਂ ਹੀ ਨੇਕੀਆਂ ਹਨ, ਮੈਂਡੇ ਸੁਆਮੀ ਅੰਦਰ, ਹੇ ਵੀਰ! ਉਸ ਉਤੋਂ ਕੁਰਬਾਨ ਵੰਞਦਾ ਹਾਂ। ਓਹੁ ਨਿਰਗੁਣੀਆਰੇ ਪਾਲਦਾ ਭਾਈ ਦੇਇ ਨਿਥਾਵੇ ਥਾਉ ॥ ਉਹ ਗੁਣ-ਵਿਹੂਣਾਂ ਦੀ ਭੀ ਪਾਲਣਾ-ਪੋਸਣਾ ਕਰਦਾ ਹੈ, ਹੇ ਵੀਰ! ਅਤੇ ਬੇਪਨਾਹਾਂ ਨੂੰ ਪਨਾਹ ਦਿੰਦਾ ਹੈ। ਰਿਜਕੁ ਸੰਬਾਹੇ ਸਾਸਿ ਸਾਸਿ ਭਾਈ ਗੂੜਾ ਜਾ ਕਾ ਨਾਉ ॥ ਜਿਸ ਦਾ ਨਾਮ ਅਗਾਧ ਹੈ, ਉਹ ਸਾਨੂੰ ਹਰ ਸੁਆਸ ਨਾਲ ਰੋਜ਼ੀ ਪੁਚਾਉਂਦਾ ਹੈ। ਜਿਸੁ ਗੁਰੁ ਸਾਚਾ ਭੇਟੀਐ ਭਾਈ ਪੂਰਾ ਤਿਸੁ ਕਰਮਾਉ ॥੭॥ ਜੋ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਹੇ ਵੀਰ! ਪੂਰਨ ਹੈ ਉਸ ਦੀ ਪ੍ਰਾਲਭਧਾ। ਤਿਸੁ ਬਿਨੁ ਘੜੀ ਨ ਜੀਵੀਐ ਭਾਈ ਸਰਬ ਕਲਾ ਭਰਪੂਰਿ ॥ ਮੈਂ ਇਕ ਮੁਹਤ ਭਰ ਭੀ ਉਸ ਦੇ ਬਗੈਰ ਨਹੀਂ ਜੀਉਂਦਾ ਜੋ ਸਾਰੀਆਂ ਸ਼ਕਤੀਆਂ ਨਾਲ ਪਰੀਪੂਰਨ ਹੈ, ਹੇ ਵੀਰ! ਸਾਸਿ ਗਿਰਾਸਿ ਨ ਵਿਸਰੈ ਭਾਈ ਪੇਖਉ ਸਦਾ ਹਜੂਰਿ ॥ ਮੈਂ ਆਪਣੇ ਸੁਆਸ ਤੇ ਬੁਰਕੀ ਨਾਲ ਉਸ ਨੂੰ ਨਹੀਂ ਭੁਲਦਾ, ਹੇ ਭਰਾਵਾ! ਮੈਂ ਹਮੇਸ਼ਾਂ ਹੀ ਸੁਆਮੀ ਨੂੰ ਐਨ ਪ੍ਰਤੱਖ ਵੇਖਦਾ ਹਾਂ। ਸਾਧੂ ਸੰਗਿ ਮਿਲਾਇਆ ਭਾਈ ਸਰਬ ਰਹਿਆ ਭਰਪੂਰਿ ॥ ਸਤਿਸੰਗਤ ਨੇ ਮੈਨੂੰ ਉਸ ਨਾਲ ਮਿਲਾ ਦਿੱਤਾ ਹੈ ਜੋ ਹਰ ਥਾਂ ਪੂਰੀ ਤਰ੍ਹਾਂ ਵਿਆਪਕ ਹੋ ਰਿਹਾ ਹੈ, ਹੇ ਵੀਰ! ਜਿਨਾ ਪ੍ਰੀਤਿ ਨ ਲਗੀਆ ਭਾਈ ਸੇ ਨਿਤ ਨਿਤ ਮਰਦੇ ਝੂਰਿ ॥੮॥ ਜੋ ਆਪਣੇ ਪ੍ਰਭੂ ਨਾਲ ਪਿਹਰੜੀ ਨਹੀਂ ਪਾਉਂਦੇ ਉਹ ਸਦੀਵ, ਸਦੀਵ ਹੀ ਝੂਰਦੇ ਰਹਿੰਦੇ ਹਨ, ਹੇ ਵੀਰ! ਅੰਚਲਿ ਲਾਇ ਤਰਾਇਆ ਭਾਈ ਭਉਜਲੁ ਦੁਖੁ ਸੰਸਾਰੁ ॥ ਆਪਣੇ ਪੱਲੇ ਨਾਲ ਜੋੜ ਕੇ ਸੁਆਮੀ ਨੇ ਮੈਨੂੰ ਡਰ ਤੇ ਪੀੜ ਦੇ ਜਗਤ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ। ਕਰਿ ਕਿਰਪਾ ਨਦਰਿ ਨਿਹਾਲਿਆ ਭਾਈ ਕੀਤੋਨੁ ਅੰਗੁ ਅਪਾਰੁ ॥ ਆਪਣੀ ਦਇਆ ਦ੍ਰਿਸ਼ਟੀ ਦੁਆਰਾ ਉਸ ਨੇ ਮੈਨੂੰ ਅਨੰਦ ਕਰ ਦਿੱਤਾ ਹੈ ਅਤੇ ਅਤਿਅੰਤ ਅਖੀਰ ਤਾਈਂ ਉਹ ਮੇਰਾ ਪੱਖ ਪੂਰੇਗਾ। ਮਨੁ ਤਨੁ ਸੀਤਲੁ ਹੋਇਆ ਭਾਈ ਭੋਜਨੁ ਨਾਮ ਅਧਾਰੁ ॥ ਮੇਰੀ ਆਤਮਾ ਤੇ ਦੇਹ ਸ਼ਾਤ ਹੋ ਗਏ ਹਨ ਅਤੇ ਉਨ੍ਹਾਂ ਨੂੰ ਨਾਮ ਦੀ ਖੁਰਾਕ ਦਾ ਆਸਰਾ ਹੈ। ਨਾਨਕ ਤਿਸੁ ਸਰਣਾਗਤੀ ਭਾਈ ਜਿ ਕਿਲਬਿਖ ਕਾਟਣਹਾਰੁ ॥੯॥੧॥ ਨਾਨਕ ਨੇ ਉਸ ਦੀ ਪਨਾਹ ਲਈ ਹੈ, ਹੇ ਵੀਰ! ਜੋ ਪਾਪਾਂ ਦਾ ਨਾਸ ਕਰਨ ਵਾਲਾ ਹੈ। ਸੋਰਠਿ ਮਹਲਾ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਮਾਤ ਗਰਭ ਦੁਖ ਸਾਗਰੋ ਪਿਆਰੇ ਤਹ ਅਪਣਾ ਨਾਮੁ ਜਪਾਇਆ ॥ ਮਾਂ ਦਾ ਪੇਟ ਜੋ ਰੰਜ-ਗਮ ਦਾ ਸਮੁੰਦਰ ਹੈ, ਹੇ ਪਿਆਰਿਆ! ਉਥੇ ਵੀ ਸੁਆਮੀ ਆਪਣੇ ਨਾਮ ਦਾ ਸਿਮਰਨ ਕਰਵਾਉਂਦਾ ਹੈ। ਬਾਹਰਿ ਕਾਢਿ ਬਿਖੁ ਪਸਰੀਆ ਪਿਆਰੇ ਮਾਇਆ ਮੋਹੁ ਵਧਾਇਆ ॥ ਬਾਹਰ ਨਿਕਲ ਕੇ ਉਸ ਦੇ ਮੰਦੇ ਵੇਖ ਪ੍ਰਫੁੱਲਤ ਹੋ ਜਾਂਦੇ ਹਨ, ਹੇ ਪ੍ਰੀਤਮ! ਅਤੇ ਉਸ ਦੀ ਸੰਸਾਰੀ ਪਦਾਰਥਾਂ ਦੀ ਮਮਤਾ ਵਧੇਰੀ ਹੋ ਜਾਂਦੀ ਹੈ। ਜਿਸ ਨੋ ਕੀਤੋ ਕਰਮੁ ਆਪਿ ਪਿਆਰੇ ਤਿਸੁ ਪੂਰਾ ਗੁਰੂ ਮਿਲਾਇਆ ॥ ਜਿਸ ਉਤੇ ਤੂੰ ਖੁਦ ਮਿਹਰ ਕੀਤੀ ਹੈ, ਉਸ ਨੂੰ ਤੂੰ ਪੂਰਨ ਗੁਰਾਂ ਨਾਲ ਮਿਲਾ ਦਿੱਤਾ ਹੈ, ਹੇ ਮੇਰੇ ਪ੍ਰੀਤਮ। ਸੋ ਆਰਾਧੇ ਸਾਸਿ ਸਾਸਿ ਪਿਆਰੇ ਰਾਮ ਨਾਮ ਲਿਵ ਲਾਇਆ ॥੧॥ ਉਹ, ਤਦ ਹਰ ਸੁਆਸ ਨਾਲ ਆਪਣੈ ਵਾਹਿਗੁਰੂ ਨੂੰ ਸਿਮਰਦਾ ਹੈ ਅਤੇ ਪ੍ਰਭੂ ਦੇ ਨਾਮ ਨਾਲ ਉਸ ਦਾ ਪ੍ਰੇਮ ਪੈਂ ਜਾਂਦਾ ਹੈ। ਮਨਿ ਤਨਿ ਤੇਰੀ ਟੇਕ ਹੈ ਪਿਆਰੇ ਮਨਿ ਤਨਿ ਤੇਰੀ ਟੇਕ ॥ ਹੇ ਪ੍ਰੀਤਮ! ਤੂੰ ਮੇਰੀ ਜਿੰਦੜੀ ਅਤੇ ਦੇਹ ਦਾ ਆਸਰਾ ਹੈ, ਤੂੰ ਮੇਰੀ ਜਿੰਦੜੀ ਅਤੇ ਦੇਹ ਦਾ ਆਸਰਾ ਹੈ। ਤੁਧੁ ਬਿਨੁ ਅਵਰੁ ਨ ਕਰਨਹਾਰੁ ਪਿਆਰੇ ਅੰਤਰਜਾਮੀ ਏਕ ॥ ਰਹਾਉ ॥ ਤੇਰੇ ਬਗੈਰ ਹੋਰ ਕੋਈ ਸਿਰਜਣਹਾਰ ਨਹੀਂ। ਕੇਵਲ ਤੂੰ ਹੀ ਦਿਲਾਂ ਦੀਆਂ ਜਾਨਣਹਾਰ ਹੈ। ਠਹਿਰਾਉ। ਕੋਟਿ ਜਨਮ ਭ੍ਰਮਿ ਆਇਆ ਪਿਆਰੇ ਅਨਿਕ ਜੋਨਿ ਦੁਖੁ ਪਾਇ ॥ ਕ੍ਰੋੜਾਂ ਹੀ ਜਨਮਾਂ ਅੰਦਰ ਭਟਕ ਅਤੇ ਅਨੇਕਾਂ ਜੂਨੀਆਂ ਵਿੱਚ ਕਸ਼ਟ ਉਠਾ ਕੇ, ਹੇ ਪ੍ਰੀਤਮਾ! ਪ੍ਰਾਣੀ ਸੰਸਾਰ ਅੰਦਰ ਆਉਂਦਾ ਹੈ। ਸਾਚਾ ਸਾਹਿਬੁ ਵਿਸਰਿਆ ਪਿਆਰੇ ਬਹੁਤੀ ਮਿਲੈ ਸਜਾਇ ॥ ਉਹ ਸੱਚੇ ਸੁਆਮੀ ਨੂੰ ਭੁਲਾ ਦਿੰਦਾ ਹੈ, ਹੇ ਪਿਆਰਿਆ! ਅਤੇ ਇਸ ਲਈ ਘਣੇਰੀ ਸਜ਼ਾ ਭੁਗਤਦਾ ਹੈ। ਜਿਨ ਭੇਟੈ ਪੂਰਾ ਸਤਿਗੁਰੂ ਪਿਆਰੇ ਸੇ ਲਾਗੇ ਸਾਚੈ ਨਾਇ ॥ ਜੋ ਪੂਰਨ ਸੱਚੇ ਗੁਰਾਂ ਨਾਲ ਮਿਲ ਪੈਂਦੇ ਹਨ, ਹੇ ਪ੍ਰੀਤਮ! ਉਹ ਸੱਚੇ ਨਾਮ ਨਾਲ ਜੁੜ ਜਾਂਦੇ ਹਨ। copyright GurbaniShare.com all right reserved. Email |