ਤਿਨਾ ਪਿਛੈ ਛੁਟੀਐ ਪਿਆਰੇ ਜੋ ਸਾਚੀ ਸਰਣਾਇ ॥੨॥ ਅਸੀਂ ਉਨ੍ਹਾਂ ਦੇ ਮਗਰ ਲੱਗ ਕੇ ਬਚ ਜਾਂਦੇ ਹਾਂ ਜੋ ਸੱਚੇ ਸਾਹਿਬ ਦੀ ਪਨਾਹ ਲੈਂਦੇ ਹਨ। ਮਿਠਾ ਕਰਿ ਕੈ ਖਾਇਆ ਪਿਆਰੇ ਤਿਨਿ ਤਨਿ ਕੀਤਾ ਰੋਗੁ ॥ ਮਿੱਠਾ ਸਮਝ ਕੇ, ਜਿਹੜਾ ਕੁਛ, ਇਨਸਾਨ ਖਾਂਦਾ ਹੈ, ਹੇ ਪ੍ਰੀਤਮ! ਉਹ ਸਰੀਰ ਵਿੱਚ ਬੀਮਾਰੀ ਪੈਂਦਾ ਕਰ ਦਿੰਦਾ ਹੈ। ਕਉੜਾ ਹੋਇ ਪਤਿਸਟਿਆ ਪਿਆਰੇ ਤਿਸ ਤੇ ਉਪਜਿਆ ਸੋਗੁ ॥ ਇਹ ਕੌੜਾ ਹੋ ਕੇ ਨਿਕਲਦਾ ਹੈ, ਹੇ ਪ੍ਰੀਤਮਾ ਅਤੇ ਇਸ ਤੋਂ ਗਮ ਰੰਜ ਪੈਂਦਾ ਹੁੰਦਾ ਹੈ। ਭੋਗ ਭੁੰਚਾਇ ਭੁਲਾਇਅਨੁ ਪਿਆਰੇ ਉਤਰੈ ਨਹੀ ਵਿਜੋਗੁ ॥ ਰੰਗ-ਰਲੀਆਂ ਮਾਨਣ ਵਿੱਚ ਲਾ ਕੇ ਸੁਆਮੀ ਨੇ ਬੰਦੇ ਨੂੰ ਗੁੰਮਰਾਹ ਕਰ ਦਿੱਤਾ ਹੈ, ਇਸ ਲਈ ਉਸ ਦਾ ਸੁਆਮੀ ਨਾਲੋਂ ਵਿਛੋੜਾ ਮੁੱਕਦਾ ਨਹੀਂ, ਹੇ ਪਿਆਰਿਆ! ਜੋ ਗੁਰ ਮੇਲਿ ਉਧਾਰਿਆ ਪਿਆਰੇ ਤਿਨ ਧੁਰੇ ਪਇਆ ਸੰਜੋਗੁ ॥੩॥ ਗੁਰਾਂ ਨਾਲ ਮਿਲ ਕੇ ਜਿਨ੍ਹਾਂ ਦਾ ਪਾਰ ਉਤਾਰਾ ਕੀਤਾ ਗਿਆ ਹੈ, ਹੇ ਪ੍ਰੀਤਮ! ਉਨ੍ਹਾਂ ਦੀ ਪ੍ਰਾਲਬਧ ਪ੍ਰਭੂ ਨੇ ਐਸੀ ਲਿਖੀ ਹੋਈ ਹੈ। ਮਾਇਆ ਲਾਲਚਿ ਅਟਿਆ ਪਿਆਰੇ ਚਿਤਿ ਨ ਆਵਹਿ ਮੂਲਿ ॥ ਆਦਮੀ ਧਨ-ਦੌਲਤ ਦੀ ਚਾਹ ਨਾਲ ਭਰਿਆ ਹੋਇਆ ਹੈ। ਪ੍ਰਭੂ ਕਦੇ ਭੀ ਉਸ ਦੇ ਅੰਤਰ ਆਤਮੇ ਪ੍ਰਵੇਸ਼ ਨਹੀਂ ਕਰਦਾ। ਜਿਨ ਤੂ ਵਿਸਰਹਿ ਪਾਰਬ੍ਰਹਮ ਸੁਆਮੀ ਸੇ ਤਨ ਹੋਏ ਧੂੜਿ ॥ ਜੋ ਤੈਨੂੰ ਭੁਲਾ ਦਿੰਦੇ ਹਨ, ਹੇ ਪਰਮ ਪ੍ਰਭੂ ਮਾਲਕ ਉਨ੍ਹਾਂ ਦੇ ਸਰੀਰ ਮਿੱਟੀ ਹੋ ਜਾਂਦੇ ਹਨ। ਬਿਲਲਾਟ ਕਰਹਿ ਬਹੁਤੇਰਿਆ ਪਿਆਰੇ ਉਤਰੈ ਨਾਹੀ ਸੂਲੁ ॥ ਉਹ ਘਣੇਰੇ ਚੀਕ ਚਿਹਾੜੇ ਪਾਉਂਦੇ ਹਨ, ਹੇ ਪ੍ਰੀਤਮ! ਪ੍ਰੰਤੂ ਉਨ੍ਹਾਂ ਦੀ ਪੀੜਾ ਨਵਿਰਤ ਨਹੀਂ ਹੁੰਦੀ। ਜੋ ਗੁਰ ਮੇਲਿ ਸਵਾਰਿਆ ਪਿਆਰੇ ਤਿਨ ਕਾ ਰਹਿਆ ਮੂਲੁ ॥੪॥ ਗੁਰਾਂਂਨਾਲ ਮਿਲਾ ਕੇ ਜਿਨ੍ਹਾਂ ਨੂੰ ਤੂੰ ਈਸ਼ਵਰ ਪਰਾਇਣ ਕਰਦਾ ਹੈ, ਹੇ ਪ੍ਰੀਤਮਾ! ਉਨ੍ਹਾਂ ਦੀ ਅਸਲ ਰਾਸ ਬਰਕਰਾਰ ਰਹਿ ਜਾਂਦੀ ਹੈ। ਸਾਕਤ ਸੰਗੁ ਨ ਕੀਜਈ ਪਿਆਰੇ ਜੇ ਕਾ ਪਾਰਿ ਵਸਾਇ ॥ ਜਿਥੋਂ ਤੋੜੀ ਤੇਰਾ ਵਸ ਲੱਗੇ, ਹੇ ਪਿਆਰਿਆ! ਤੂੰ ਮਾਇਆ ਦੇ ਉਪਾਸ਼ਕ ਨਾਲ ਮੇਲ ਮਿਲਾਪ ਨਾਂ ਕਰ। ਜਿਸੁ ਮਿਲਿਐ ਹਰਿ ਵਿਸਰੈ ਪਿਆਰੇ ਸੋੁ ਮੁਹਿ ਕਾਲੈ ਉਠਿ ਜਾਇ ॥ ਜੀਹਦੇ ਨਾਲ ਮਿਲ ਕੇ ਵਾਹਿਗੁਰੂ ਭੁੱਲ ਜਾਂਦਾ ਹੈ, ਹੇ ਪ੍ਰੀਤਮ! ਉਹ ਕਾਲੇ ਚਿਹਰੇ ਨਾਲ ਖੜਾ ਹੋ ਟੁਰ ਜਾਂਦਾ ਹੈ। ਮਨਮੁਖਿ ਢੋਈ ਨਹ ਮਿਲੈ ਪਿਆਰੇ ਦਰਗਹ ਮਿਲੈ ਸਜਾਇ ॥ ਪ੍ਰਤੀਕੂਲਾ ਨੂੰ ਪਨਾਹ ਨਹੀਂ ਮਿਲਦੀ, ਹੇ ਪਿਆਰਿਆ! ਅਤੇ ਸੁਆਮੀ ਦੇ ਦਰਬਾਰ ਵਿੱਚ ਉਨ੍ਹਾਂ ਨੂੰ ਸਜ਼ਾ ਮਿਲਦੀ ਹੈ। ਜੋ ਗੁਰ ਮੇਲਿ ਸਵਾਰਿਆ ਪਿਆਰੇ ਤਿਨਾ ਪੂਰੀ ਪਾਇ ॥੫॥ ਜਿਹੜੇ ਗੁਰਾਂ ਨਾਲ ਮਿਲ ਕੇ ਆਪਣੇ ਆਪ ਨੂੰ ਸੁਧਾਰ ਲੈਂਦੇ ਹਨ, ਉਨ੍ਹਾਂ ਦੇ ਕਾਰਜ ਰਾਸ ਹੋ ਜਾਂਦੇ ਹਨ। ਸੰਜਮ ਸਹਸ ਸਿਆਣਪਾ ਪਿਆਰੇ ਇਕ ਨ ਚਲੀ ਨਾਲਿ ॥ ਆਦਮੀ ਹਜ਼ਾਰਾਂ ਹੀ ਅਕਲਮੰਦੀਆਂ ਤੇ ਚਾਲਾਕੀਆਂ ਪਿਆ ਕਰੇ, ਹੇ ਪਿਆਰਿਆ! ਪ੍ਰੰਤੂ ਇਕ ਭੀ ਉਸ ਦੇ ਕੰਮ ਨਹੀਂ ਆਉਂਦੀ। ਜੋ ਬੇਮੁਖ ਗੋਬਿੰਦ ਤੇ ਪਿਆਰੇ ਤਿਨ ਕੁਲਿ ਲਾਗੈ ਗਾਲਿ ॥ ਜਿਹੜੇ ਦ੍ਰਿਸ਼ਟੀ ਦੇ ਸੁਆਮੀ ਉਤੇ ਭਰੋਸਾ ਧਾਰਨ ਵਾਲੇ ਨਹੀਂ ਹੁੰਦੇ, ਉਨ੍ਹਾਂ ਦੀ ਵੰਸ਼ ਨੂੰ ਕਲੰਕ ਲੱਗਦਾ ਹੈ। ਹੋਦੀ ਵਸਤੁ ਨ ਜਾਤੀਆ ਪਿਆਰੇ ਕੂੜੁ ਨ ਚਲੀ ਨਾਲਿ ॥ ਜਿਹੜੀ ਸਦੀਵੀ ਅਸਲ ਜੀਜ਼ ਹੈ ਉਸ ਨੂੰ ਬੰਦਾ ਜਾਣਦਾ ਨਹੀਂ ਹੇ ਪ੍ਰੀਤਮਾ! ਝੂਠ ਉਸ ਦੇ ਕਿਸੇ ਕੰਮ ਨਹੀਂ ਆਉਣਾ। ਸਤਿਗੁਰੁ ਜਿਨਾ ਮਿਲਾਇਓਨੁ ਪਿਆਰੇ ਸਾਚਾ ਨਾਮੁ ਸਮਾਲਿ ॥੬॥ ਜਿਨ੍ਹਾਂ ਨੂੰ ਪ੍ਰੀਤਮ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ, ਉਹ ਸੱਚੇ ਨਾਮ ਦਾ ਸਿਮਰਨ ਕਰਦੇ ਹਨ। ਸਤੁ ਸੰਤੋਖੁ ਗਿਆਨੁ ਧਿਆਨੁ ਪਿਆਰੇ ਜਿਸ ਨੋ ਨਦਰਿ ਕਰੇ ॥ ਜਿਸ ਉਤੇ ਸਾਹਿਬ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ, ਉਸ ਨੂੰ ਸੱਚ, ਸੰਤੁਸ਼ਟਤਾ, ਬ੍ਰਹਿਮ-ਵੀਚਾਰ ਅਤੇ ਬੰਦਗੀ ਦੀ ਦਾਤ ਪ੍ਰਾਪਤ ਹੁੰਦੀ ਹੈ। ਅਨਦਿਨੁ ਕੀਰਤਨੁ ਗੁਣ ਰਵੈ ਪਿਆਰੇ ਅੰਮ੍ਰਿਤਿ ਪੂਰ ਭਰੇ ॥ ਰਾਤ ਦਿਨ ਉਹ ਪ੍ਰੀਤਮ ਪ੍ਰਭੂ ਦੀ ਪ੍ਰਭਤਾ (ਵਡਿਆਈ) ਗਾਉਂਦਾ ਤੇ ਉਚਾਰਦਾ ਹੈ ਅਤੇ ਉਸ ਦਾ ਹਿਰਦਾ ਅੰਮ੍ਰਿਤ ਸਰੂਪ ਨਾਲ ਲਬਾਲਬ ਭਰ ਜਾਂਦਾ ਹੈ। ਦੁਖ ਸਾਗਰੁ ਤਿਨ ਲੰਘਿਆ ਪਿਆਰੇ ਭਵਜਲੁ ਪਾਰਿ ਪਰੇ ॥ ਉਹ ਗਮ ਰੰਜ ਦੇ ਸਿੰਧ ਤੋਂ ਪਾਰ ਹੋ ਜਾਂਦਾ ਹੈ ਅਤੇ ਭਿਆਨਕ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ। ਜਿਸੁ ਭਾਵੈ ਤਿਸੁ ਮੇਲਿ ਲੈਹਿ ਪਿਆਰੇ ਸੇਈ ਸਦਾ ਖਰੇ ॥੭॥ ਜੋ ਤੈਨੂੰ ਚੰਗਾ ਲੱਗਦਾ ਹੈ, ਹੇ ਪ੍ਰੀਤਮ! ਉਸ ਨੂੰ ਤੂੰ ਆਪਣੇ ਨਾਲ ਮਿਲਾ ਲੈਂਦਾ ਹੈ। ਕੇਵਲ ਓਹੀ ਸਦੀਵ ਲਈ ਸੱਚਾ ਹੈ। ਸੰਮ੍ਰਥ ਪੁਰਖੁ ਦਇਆਲ ਦੇਉ ਪਿਆਰੇ ਭਗਤਾ ਤਿਸ ਕਾ ਤਾਣੁ ॥ ਪ੍ਰਕਾਸ਼ਵਾਨ ਪ੍ਰਭੂ ਸਰਬ-ਸ਼ਕਤੀਵਾਨ ਅਤੇ ਕ੍ਰਿਪਾਲੂ ਹੈ। ਉਸ ਦੇ ਸ਼ਰਧਾਵਾਨਾਂ ਨੂੰ ਕੇਵਲ ਓਸੇ ਦਾ ਹੀ ਆਸਰਾ ਹੈ। ਤਿਸੁ ਸਰਣਾਈ ਢਹਿ ਪਏ ਪਿਆਰੇ ਜਿ ਅੰਤਰਜਾਮੀ ਜਾਣੁ ॥ ਮੈਂ ਉਸ ਦੀ ਪਨਾਹ ਹੇਠਾਂ ਡਿੱਗ ਪਿਆ ਹਾਂ, ਹੇ ਪਿਆਰਿਆ! ਜੋ ਸਿਆਣਾ ਅਤੇ ਦਿਲਾਂ ਦੀਆਂ ਜਾਣਨਹਾਰ ਹੈ। ਹਲਤੁ ਪਲਤੁ ਸਵਾਰਿਆ ਪਿਆਰੇ ਮਸਤਕਿ ਸਚੁ ਨੀਸਾਣੁ ॥ ਮੇਰੇ ਪ੍ਰੀਤਮ ਨੇ ਮੇਰਾ ਇਹ ਲੋਕ ਤੇ ਪ੍ਰਲੋਕ ਸੁਧਾਰ ਦਿੱਤਾ ਹੈ ਅਤੇ ਮੇਰੇ ਮੱਥੇ ਉਤੇ ਆਪਣੀ ਸੱਚੀ ਮੋਹਰ ਲਾ ਦਿੱਤੀ ਹੈ। ਸੋ ਪ੍ਰਭੁ ਕਦੇ ਨ ਵੀਸਰੈ ਪਿਆਰੇ ਨਾਨਕ ਸਦ ਕੁਰਬਾਣੁ ॥੮॥੨॥ ਉਸ ਸਾਹਿਬ ਨੂੰ ਮੈਂ ਕਦਾਚਿਤ ਨਹੀਂ ਭੁਲਾਉਂਦਾ ਉਸ ਉਤੋਂ ਨਾਨਕ ਸਦੀਵ ਹੀ ਘੋਲੀ ਵੰਞਦਾ ਹੈ। ਸੋਰਠਿ ਮਹਲਾ ੫ ਘਰੁ ੨ ਅਸਟਪਦੀਆ ਸੋਰਠਿ ਪੰਜਵੀਂ ਪਾਤਿਸ਼ਾਹੀ। ਅਸ਼ਟਪਦੀਆਂ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥ ਇਨਸਾਨ ਧਾਰਮਕ ਪੁਸਤਕਾਂ ਵਾਚਦਾ ਹੈ ਤੇ ਵੇਦਾਂ ਨੂੰ ਘੋਖਦਾ ਹੈ। ਉਹ ਅੰਦਰ ਧੋਣ ਅਤੇ ਸੁਆਸ ਰੋਕਣ ਦਾ ਅਭਿਆਸ ਕਰਦਾ ਹੈ। ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥੧॥ ਪ੍ਰੰਤੂ ਉਹ ਪੰਜਾਂ ਮੰਦੇ ਵਿਸ਼ੇ-ਵੇਗਾਂ ਦੀ ਸੰਗਤ ਤੋਂ ਖਲਾਸੀ ਨਹੀਂ ਪਾਉਂਦਾ ਅਤੇ ਹੰਕਾਰੀ ਮਤ ਨਾਲ ਸਗੋਂ ਵਧੇਰੇ ਬੱਝ ਜਾਂਦਾ ਹੈ। ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥ ਮੇਰੇ ਪ੍ਰੀਤਮਾ! ਇਨ੍ਹਾਂ ਤਰੀਕਿਆਂ ਦੁਆਰਾ ਸੁਆਮੀ ਨਹੀਂ ਮਿਲਦਾ, ਕਿਉਂਕਿ ਮੈਂ ਐਹੋ ਜਿਹੇ ਘਣੇਰੇ ਕਰਮ-ਕਾਂਡ ਕੀਤੇ ਹਨ। ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥ ਰਹਾਉ ॥ ਮੈਂ ਥੱਕ ਟੁੱਟ ਕੇ ਪ੍ਰਭੂ ਦੇ ਦਰ ਤੇ ਢਹਿ ਪਿਆ ਹਾਂ ਅਤੇ ਵਿਚਾਰ ਵਾਲੀ ਅਕਲ ਦੀ ਦਾਤ ਲਈ ਬੇਨਤੀ ਕਰਦਾ ਹਾਂ। ਠਹਿਰਾਉ। ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ॥ ਇਨਸਾਨ ਚੁੱਪ ਰਹੇ, ਆਪਣੇ ਹੱਥਾਂ ਦੀ ਪੱਤਲ ਬਣਾਵੇ ਅਤੇ ਨੰਗ-ਧੜੰਗ ਜੰਗਲ ਵਿੱਚ ਭਟਕਦਾ ਰਹੇ, ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ ॥੨॥ ਅਤੇ ਉਹ ਦਰਿਆਵਾਂ ਦੇ ਕਿਨਾਰਿਆਂ, ਧਰਮ ਅਸਥਾਨਾਂ ਦੇ ਸਾਰੀ ਜਮੀਨ ਤੇ ਰਟਣ ਕਰਦਾ ਫਿਰੇ, ਪਰ ਦਵੈਤ-ਭਾਵ ਉਸ ਦਾ ਖਹਿੜਾ ਨਹੀਂ ਛੱਡਦੀ। copyright GurbaniShare.com all right reserved. Email |