ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ ॥ ਆਪਣੇ ਚਿੱਤ ਦੀ ਚਾਹਨਾ ਨਾਲ ਉਹ ਯਾਤ੍ਰਾ ਅਸਥਾਨ ਤੇ ਜਾ ਵਸੇ ਅਤੇ ਆਪਣੇ ਸਿਰ ਨੂੰ ਆਰੇ ਹੇਠਾਂ ਦੇਵੇ, ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ ॥੩॥ ਪ੍ਰੰਤੂ ਇਸ ਤਰ੍ਹਾਂ ਉਸ ਦੀ ਆਤਮਾ ਦੀ ਮਲੀਣਤਾ ਦੂਰ ਨਹੀਂ ਹੁੰਦੀ, ਭਾਵਨੂੰ ਉਹ ਲੱਖੂਖਾਂ ਹੀ ਉਪਰਾਲੇ ਪਿਆ ਕਰੇ। ਕਨਿਕ ਕਾਮਿਨੀ ਹੈਵਰ ਗੈਵਰ ਬਹੁ ਬਿਧਿ ਦਾਨੁ ਦਾਤਾਰਾ ॥ ਉਹ ਦਾਨੀ ਜਨ ਹੋ ਅਨੇਕਾਂ ਕਿਸਮਾਂ ਦੀਆਂ ਦਾਤਾਂ ਦੇਵੇ, ਜਿਸ ਤਰ੍ਹਾਂ ਸੋਨਾ, ਇਸਤਰੀਆਂ, ਘੋੜੇ ਅਤੇ ਹਾਥੀ। ਅੰਨ ਬਸਤ੍ਰ ਭੂਮਿ ਬਹੁ ਅਰਪੇ ਨਹ ਮਿਲੀਐ ਹਰਿ ਦੁਆਰਾ ॥੪॥ ਉਹ ਅਨਾਜ, ਕੱਪੜੇ ਅਤੇ ਘਣੇਰੀ ਜ਼ਮੀਨ ਖੈਰਾਤ ਕਰੇ, ਪ੍ਰੰਤੂ ਉਹ ਪ੍ਰਭੂ ਦੇ ਬੂਹੇ ਉਤੇ ਨਹੀਂ ਪੁੱਜਦਾ। ਪੂਜਾ ਅਰਚਾ ਬੰਦਨ ਡੰਡਉਤ ਖਟੁ ਕਰਮਾ ਰਤੁ ਰਹਤਾ ॥ ਬੇਸ਼ਕ ਉਹ ਉਪਾਸ਼ਨਾ, ਆਰਾਧਨ, ਲੰਮੇ ਪੈ ਨਿਮਸ਼ਕਾਰ ਤੇ ਛਿਆਂ ਸੰਸਕਾਰਾਂ ਵਿੱਚ ਪ੍ਰੇਮ ਨਾਲ ਜੁੜਿਆ ਰਹੇ। ਹਉ ਹਉ ਕਰਤ ਬੰਧਨ ਮਹਿ ਪਰਿਆ ਨਹ ਮਿਲੀਐ ਇਹ ਜੁਗਤਾ ॥੫॥ ਪ੍ਰੰਤੂ, ਉਹ ਘਣਾ ਹੰਕਾਰ ਕਰਦਾ ਹੈ, ਅਤੇ ਫਾਹੀਆਂ ਵਿੱਚ ਫਸਦਾ ਹੈ। ਇਨ੍ਹਾਂ ਤਰੀਕਿਆਂ ਨਾਲ ਉਹ ਵਾਹਿਗੁਰੂ ਨੂੰ ਮਿਲ ਨਹੀਂ ਸਕਦਾ। ਜੋਗ ਸਿਧ ਆਸਣ ਚਉਰਾਸੀਹ ਏ ਭੀ ਕਰਿ ਕਰਿ ਰਹਿਆ ॥ ਸਾਈਂ ਦੇ ਮਿਲਾਪ ਦੀ ਵਿਦਿਆ ਅਤੇ ਕਰਾਮਾਤੀ ਬੰਦਿਆਂ ਦੇ ਚੁਰਾਸੀ ਬੈਠਣ ਦੇ ਢੰਗ, ਇਨ੍ਹਾਂ ਨੂੰ ਕਰਦਾ ਹੋਇਆ ਭੀ ਉਹ ਹਾਰ ਹੁੱਟ ਜਾਂਦਾ ਹੈ। ਵਡੀ ਆਰਜਾ ਫਿਰਿ ਫਿਰਿ ਜਨਮੈ ਹਰਿ ਸਿਉ ਸੰਗੁ ਨ ਗਹਿਆ ॥੬॥ ਉਹ ਲੰਮੀ ਉਮਰ ਪਾ ਲਵੇ, ਪ੍ਰੰਤੂ ਹਰੀ ਨਾਲ ਸੰਗਤ ਪ੍ਰਾਪਤ ਕੀਤੇ ਬਗੈਰ ਉਹ ਮੁੜ ਮੁੜ ਕੇ ਜਨਮ ਧਾਰਦਾ ਹੈ। ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੁ ਅਫਾਰਾ ॥ ਉਹ ਸ਼ਾਹਾਨਾ ਚੋਜ ਕਰੇ, ਰਾਜਿਆਂ ਵਾਲੇ ਅਡੰਬਰਾਂ ਰਚੇ ਤੇ ਨਾਂ ਬਦਲਣ ਵਾਲੇ ਹਉਮੈ-ਭਰਪੂਰ ਫੁਰਮਾਨ ਜਾਰੀ ਕਰੇ। ਸੇਜ ਸੋਹਨੀ ਚੰਦਨੁ ਚੋਆ ਨਰਕ ਘੋਰ ਕਾ ਦੁਆਰਾ ॥੭॥ ਉਸ ਦੇ ਕੋਲ ਚੰਨਣ ਅਗਰ ਦੀ ਲੱਕੜ ਦੇ ਅੱਤਰ ਨਾਲ ਸੁਗੰਧਤ ਕੀਤੇ ਹੋਏ ਸੁੰਦਰ ਪਲੰਘ ਹੋਣ। ਐਹੋ ਜੇਹੀਆਂ ਚੀਜ਼ਾਂ ਉਸ ਨੂੰ ਭਿਆਨਕ ਦੋਜਕ ਦੇ ਬੂਹੇ ਤੇ ਲੈ ਜਾਂਦੀਆਂ ਹਨ। ਹਰਿ ਕੀਰਤਿ ਸਾਧਸੰਗਤਿ ਹੈ ਸਿਰਿ ਕਰਮਨ ਕੈ ਕਰਮਾ ॥ ਸਤਿਸੰਗਤ ਅੰਦਰ ਵਾਹਿਗੁਰੂ ਦੀ ਮਹਿਮਾ ਗਾਇਨ ਕਰਨੀ ਸਾਰਿਆਂ ਕੰਮਾਂ ਦਾ ਸ਼੍ਰੋਮਣੀ ਕੰਮ ਹੈ। ਕਹੁ ਨਾਨਕ ਤਿਸੁ ਭਇਓ ਪਰਾਪਤਿ ਜਿਸੁ ਪੁਰਬ ਲਿਖੇ ਕਾ ਲਹਨਾ ॥੮॥ ਗੁਰੂ ਜੀ ਫੁਰਮਾਉਂਦੇ ਹਨ, ਕੇਵਲ ਓਹੀ ਇਸ ਨੂੰ ਪਾਉਂਦਾ ਹੈ ਜਿਸ ਦੇ ਲਈ ਇਸ ਦਾ ਮਿਲਣਾ ਮੁੱਢ ਤੋਂ ਲਿਖਿਆ ਹੋਇਆ ਹੈ। ਤੇਰੋ ਸੇਵਕੁ ਇਹ ਰੰਗਿ ਮਾਤਾ ॥ ਤੇਰਾ ਗੋਲਾ, ਹੇ ਸਾਈਂ ਤੇਰੀ ਇਸ ਪ੍ਰੀਤ ਵਿੱਚ ਮਤਵਾਲਾ ਹੋਇਆ ਹੈ। ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਹਰਿ ਹਰਿ ਕੀਰਤਨਿ ਇਹੁ ਮਨੁ ਰਾਤਾ ॥ ਰਹਾਉ ਦੂਜਾ ॥੧॥੩॥ ਮਸਕੀਨਾਂ ਦੇ ਕਸ਼ਟ ਨਾਸ ਕਰਨ ਵਾਲਾ ਮੇਰੇ ਉਤੇ ਮਿਹਰਬਾਨ ਹੋ ਗਿਆ ਹੈ ਅਤੇ ਮੇਰੀ ਇਹ ਆਤਮਾ ਸੁਆਮੀ ਵਾਹਿਗੁਰੂ ਦੀ ਕੀਰਤੀ ਨਾਲ ਰੰਗੀ ਗਈ ਹੈ। ਠਹਿਰਾਉ ਦੂਜਾ। ਰਾਗੁ ਸੋਰਠਿ ਵਾਰ ਮਹਲੇ ੪ ਕੀ ਰਾਗੁ ਸੋਰਠਿ ਜੱਸਮਈ ਕਾਵਯ ਚੌਥੀ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਸਲੋਕੁ ਮਃ ੧ ॥ ਸਲੋਕ ਪਹਿਲੀ ਪਾਤਿਸ਼ਾਹੀ। ਸੋਰਠਿ ਸਦਾ ਸੁਹਾਵਣੀ ਜੇ ਸਚਾ ਮਨਿ ਹੋਇ ॥ ਸਦੀਵੀ ਸੁੰਦਰ ਹੈ। ਸੋਰਠਿ ਰਾਗਣੀ, ਜੇਕਰ ਇਸ ਦੇ ਰਾਹੀਂ ਸੱਚਾ ਸੁਆਮੀ ਪਤਨੀ ਦੇ ਚਿੱਤ ਵਿੱਚ ਟਿਕ ਜਾਵੇ। ਦੰਦੀ ਮੈਲੁ ਨ ਕਤੁ ਮਨਿ ਜੀਭੈ ਸਚਾ ਸੋਇ ॥ ਉਸ ਦੇ ਦੰਦ ਗੰਦਗੀ ਦੇ ਬਿਨਾ ਹਨ ਅਤੇ ਉਸ ਦਾ ਚਿੱਤ ਵੰਡਿਆ ਹੋਇਆ ਨਹੀਂ, ਅਤੇ ਉਸ ਦੀ ਜੀਭ੍ਹ ਉਤੇ ਉਸ (ਪ੍ਰਭੂ-ਪਤੀ) ਦਾ ਸੱਚਾ ਨਾਮ ਹੈ। ਸਸੁਰੈ ਪੇਈਐ ਭੈ ਵਸੀ ਸਤਿਗੁਰੁ ਸੇਵਿ ਨਿਸੰਗ ॥ ਲੋਕ ਤੇ ਪ੍ਰਲੋਕ ਦੋਨਾਂ ਵਿੱਚ ਉਹ ਪ੍ਰਭੂ ਦੇ ਡਰ ਵਿੱਚ ਵੱਸਦੀ ਹੈ ਅਤੇ ਨਿੱਡਰ ਹੋ ਸੱਚੇ ਗੁਰਾਂ ਦੀ ਘਾਲ ਕਮਾਉਂਦੀ ਹੈ। ਪਰਹਰਿ ਕਪੜੁ ਜੇ ਪਿਰ ਮਿਲੈ ਖੁਸੀ ਰਾਵੈ ਪਿਰੁ ਸੰਗਿ ॥ ਸੰਸਾਰੀ ਸ਼ਿੰਗਾਰ ਤਿਆਗ ਕੇ ਜਦ ਉਹ ਆਪਣੇ ਪਤੀ ਨੂੰ ਮਿਲ ਪੈਂਦੀ ਹੈ, ਤਾਂ ਆਪਣੇ ਪਤੀ ਨਾਲ ਅਨੰਦ ਮਾਣਦੀ ਹੈ। ਸਦਾ ਸੀਗਾਰੀ ਨਾਉ ਮਨਿ ਕਦੇ ਨ ਮੈਲੁ ਪਤੰਗੁ ॥ ਆਪਣੇ ਹਿਰਦੇ ਅੰਦਰ ਨਾਮ ਨਾਲ ਉਹ ਹਮੇਸ਼ਾਂ ਸਜੀ-ਧਜੀ ਰਹਿੰਦੀ ਹੈ ਅਤੇ ਉਸ ਵਿੱਚ ਕਦਾਚਿੱਤ ਭੋਰਾ ਭਰ ਭੀ ਗੰਦ ਨਹੀਂ ਹੁੰਦਾ। ਦੇਵਰ ਜੇਠ ਮੁਏ ਦੁਖਿ ਸਸੂ ਕਾ ਡਰੁ ਕਿਸੁ ॥ ਉਸ ਦੇ ਖਾਵੰਦ ਦੇ ਛੋਟੇ ਤੇ ਵੱਡੇ ਭਰਾ ਦੁੱਖੀ ਹੋ ਮਰ ਮੁੱਕ ਗਏ ਹਨ। ਹੁਣ ਸੱਸ (ਮਾਇਆ) ਤੋਂ ਕੌਣ ਡਰਦਾ ਹੈ। ਜੇ ਪਿਰ ਭਾਵੈ ਨਾਨਕਾ ਕਰਮ ਮਣੀ ਸਭੁ ਸਚੁ ॥੧॥ ਜੇਕਰ ਉਹ ਆਪਣੇ ਪਿਆਰੇ ਪਤੀ ਦੇ ਮਨ ਪੁੜ ਜਾਵੇ ਤਦ ਉਹ ਜਵੇਹਰ ਵਰਗੀ ਪ੍ਰਾਲਭਧ, ਅਤੇ ਸਮੂਹ ਸੱਚ ਨਾਲ ਸਸ਼ੋਭਤ ਹੋ ਜਾਂਦੀ ਹੈ, ਹੇ ਮਾਲਕ! ਮਃ ੪ ॥ ਚੌਥੀ ਪਾਤਿਸ਼ਾਹੀ। ਸੋਰਠਿ ਤਾਮਿ ਸੁਹਾਵਣੀ ਜਾ ਹਰਿ ਨਾਮੁ ਢੰਢੋਲੇ ॥ ਕੇਵਲ ਤਦ ਹੀ ਸੋਰਠਿ ਰਾਗਣੀ ਸੁੰਦਰ ਹੈ, ਜਦ ਇਸ ਦੇ ਰਾਹੀਂ ਪਤਨੀ ਪ੍ਰਭੂ ਦੇ ਨਾਮ ਨੂੰ ਢੂੰਡਦੀ ਹੈ। ਗੁਰ ਪੁਰਖੁ ਮਨਾਵੈ ਆਪਣਾ ਗੁਰਮਤੀ ਹਰਿ ਹਰਿ ਬੋਲੇ ॥ ਉਹ ਆਪਣੇ ਗੁਰੂ-ਪ੍ਰਮੇਸ਼ਰ ਨੂੰ ਪ੍ਰਸੰਨ ਕਰਦੀ ਹੈ ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਸੁਆਮੀ ਦੇ ਨਾਮ ਨੂੰ ਉਚਾਰਦੀ ਹੈ। ਹਰਿ ਪ੍ਰੇਮਿ ਕਸਾਈ ਦਿਨਸੁ ਰਾਤਿ ਹਰਿ ਰਤੀ ਹਰਿ ਰੰਗਿ ਚੋਲੇ ॥ ਦਿਨ ਰਾਤ ਉਹ ਵਾਹਿਗੁਰੂ ਦੀ ਪ੍ਰੀਤ ਨਾਲ ਖਿੱਚੀ ਰਹਿੰਦੀ ਹੈ ਅਤੇ ਉਸ ਦੀ ਦੇਹ ਦਾ ਚੋਗਾ ਸੁਆਮੀ ਵਾਹਿਗੁਰੂ ਦੇ ਪ੍ਰੇਮ ਨਾਲ ਰੰਗਿਆ ਜਾਂਦਾ ਹੈ। ਹਰਿ ਜੈਸਾ ਪੁਰਖੁ ਨ ਲਭਈ ਸਭੁ ਦੇਖਿਆ ਜਗਤੁ ਮੈ ਟੋਲੇ ॥ ਵਾਹਿਗੁਰੂ ਵਰਗਾ, ਸੁਆਮੀ ਨਹੀਂ ਮਿਲਦਾ। ਮੈਂ ਸਾਰਾ ਸੰਸਾਰ ਦੇਖ ਭਾਲ ਲਿਆ ਹੈ। ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਮਨੁ ਅਨਤ ਨ ਕਾਹੂ ਡੋਲੇ ॥ ਵੱਡੇ ਸੱਚੇ ਗੁਰਾਂ ਨੇ ਮੇਰੇ ਅੰਦਰ ਨਾਮ ਪੱਕਾ ਕਰ ਦਿੱਤਾ ਹੈ ਅਤੇ ਮੇਰੀ ਜਿੰਦੜੀ ਹੋਰਸ ਕਿਧਰੇ ਡਿੱਕੋ-ਡੋਲੇ ਨਹੀਂ ਖਾਂਦੀ। ਜਨੁ ਨਾਨਕੁ ਹਰਿ ਕਾ ਦਾਸੁ ਹੈ ਗੁਰ ਸਤਿਗੁਰ ਕੇ ਗੋਲ ਗੋਲੇ ॥੨॥ ਨਫਰ ਨਾਨਕ ਵਾਹਿਗੁਰੂ ਦਾ ਸੇਵਕ ਅਤੇ ਵਿਸ਼ਾਲ ਸੱਚੇ ਗੁਰਾਂ ਦੇ ਗੁਮਾਸ਼ਤਿਆਂ ਦਾ ਗੁਮਾਸ਼ਤਾ ਹੈ। ਪਉੜੀ ॥ ਪਉੜੀ। ਤੂ ਆਪੇ ਸਿਸਟਿ ਕਰਤਾ ਸਿਰਜਣਹਾਰਿਆ ॥ ਤੂੰ ਖੁਦ ਹੀ, ਹੇ ਸਾਹਿਬ! ਸੰਸਾਰ ਦਾ ਘੜਣਹਾਰ ਅਤੇ ਰਚਣ ਵਾਲਾ ਹੈ। ਤੁਧੁ ਆਪੇ ਖੇਲੁ ਰਚਾਇ ਤੁਧੁ ਆਪਿ ਸਵਾਰਿਆ ॥ ਤੂੰ ਖੁਦ ਹੀ ਤਮਾਸ਼ਾ ਬਣਾਇਆ ਹੈ ਅਤੇ ਤੂੰ ਖੁਦ ਹੀ ਇਸ ਨੂੰ ਸੁਰ ਤਾਲ ਵਿੱਚ ਬੰਨਿ੍ਹਆ ਹੈ। ਦਾਤਾ ਕਰਤਾ ਆਪਿ ਆਪਿ ਭੋਗਣਹਾਰਿਆ ॥ ਆਪੇ ਹੀ ਤੂੰ ਦਾਤਾਰ ਸਿਰਜਣਹਾਰ ਹੈਂ ਅਤੇ ਆਪੇ ਹੀ ਅਨੰਦ ਮਾਨਣ ਵਾਲਾ। ਸਭੁ ਤੇਰਾ ਸਬਦੁ ਵਰਤੈ ਉਪਾਵਣਹਾਰਿਆ ॥ ਤੇਰਾ ਹੁਕਮ ਹਰ ਥਾਂ ਚੱਲਦਾ ਹੈ, ਹੇ ਮੇਰੇ ਸਿਰਣਹਾਰ! ਹਉ ਗੁਰਮੁਖਿ ਸਦਾ ਸਲਾਹੀ ਗੁਰ ਕਉ ਵਾਰਿਆ ॥੧॥ ਗੁਰਾਂ ਦੀ ਦਇਆ ਦੁਆਰਾ ਮੈਂ ਸਦੀਵ ਹੀ ਸੁਆਮੀ ਦੀ ਸਿਫ਼ਤ ਕਰਦਾ ਹਾਂ। ਗੁਰਾਂ ਉਤੋਂ ਮੈਂ ਕੁਰਬਾਨ ਵੰਞਦਾ ਹਾਂ। copyright GurbaniShare.com all right reserved. Email |