ਕਾਇਆ ਨਗਰ ਮਹਿ ਰਾਮ ਰਸੁ ਊਤਮੁ ਕਿਉ ਪਾਈਐ ਉਪਦੇਸੁ ਜਨ ਕਰਹੁ ॥ ਦੇਹ ਦੇ ਸ਼ਹਿਰ ਅੰਦਰ ਸੁਆਮੀ ਦਾ ਸਰੇਸ਼ਟ ਅੰਮ੍ਰਿਤ ਹੈ, ਹੇ ਸਾਧੂਓ! ਮੈਨੂੰ ਸਿਖ-ਮੱਤ ਦਿਓ, ਕੈਂ ਕਿਸ ਤਰ੍ਹਾਂ ਇਸ ਨੂੰ ਪਰਾਪਤ ਕਰਾਂ? ਸਤਿਗੁਰੁ ਸੇਵਿ ਸਫਲ ਹਰਿ ਦਰਸਨੁ ਮਿਲਿ ਅੰਮ੍ਰਿਤੁ ਹਰਿ ਰਸੁ ਪੀਅਹੁ ॥੨॥ ਸੱਚੇ ਗੁਰਾਂ ਦੀ ਚਾਕਰੀ ਕਮਾ ਕੇ ਤੂੰ ਹਰੀ ਦੇ ਫਲਦਾਇਕ ਦੀਦਾਰ ਨੂੰ ਪਰਾਪਤ ਕਰ ਅਤੇ ਉਨ੍ਹਾਂ ਨੂੰ ਮਿਲ ਕੇ ਤੂੰ ਸੁਰਜੀਤ ਕਰਨਹਾਰ ਸਾਈਂ ਦੇ ਆਬਿ-ਹਿਯਾਤ ਨੂੰ ਪਾਨ ਕਰ। ਹਰਿ ਹਰਿ ਨਾਮੁ ਅੰਮ੍ਰਿਤੁ ਹਰਿ ਮੀਠਾ ਹਰਿ ਸੰਤਹੁ ਚਾਖਿ ਦਿਖਹੁ ॥ ਸੁਆਮੀ ਮਾਲਕ ਵਾਹਿਗੁਰੂ ਦਾ ਨਾਮ ਮਿੱਠਾ ਆਬਿ-ਹਿਯਾਤ ਹੈ, ਹੇ ਵਾਹਿਗੁਰੂ ਦੇ ਸਾਧੂਓ! ਇਸ ਨੂੰ ਚੱਖ ਕੇ ਵੇਖੋ। ਗੁਰਮਤਿ ਹਰਿ ਰਸੁ ਮੀਠਾ ਲਾਗਾ ਤਿਨ ਬਿਸਰੇ ਸਭਿ ਬਿਖ ਰਸਹੁ ॥੩॥ ਗੁਰਾਂ ਦੇ ਉਪਦੇਸ਼ ਦੁਆਰਾ ਸਾਈਂ ਦਾ ਅੰਮ੍ਰਿਤ ਮਿੱਠਾ ਲੱਗਦਾ ਹੈ। ਇਸ ਨਾਲ ਸਾਰੇ ਸ਼ਹਿਵਤੀ ਸੁਆਦ ਭੁੱਲ ਜਾਂਦੇ ਹਨ। ਰਾਮ ਨਾਮੁ ਰਸੁ ਰਾਮ ਰਸਾਇਣੁ ਹਰਿ ਸੇਵਹੁ ਸੰਤ ਜਨਹੁ ॥ ਸੁਆਮੀ ਮਾਲਕ ਦੇ ਨਾਮ ਦਾ ਅੰਮ੍ਰਿਤ ਸਾਰਿਆਂ ਰੋਗਾਂ ਦੀ ਦਵਾਈ ਹੈ। ਪ੍ਰਭੂ ਦੀ ਟਹਿਲ ਕਮਾਓ, ਤੁਸੀਂ ਹੇ ਸਾਧੂਓ! ਚਾਰਿ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰਿ ਭਜਹੁ ॥੪॥੪॥ ਚਾਰ ਉਤਮ ਦਾਤਾਂ ਹਨ, ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਦਾ ਸਿਮਰਨ ਕਰਨ ਨਾਲ ਚਾਰੇ ਹੀ ਪ੍ਰਾਪਤ ਹੋ ਜਾਂਦੀਆਂ ਹਨ। ਬਿਲਾਵਲੁ ਮਹਲਾ ੪ ॥ ਬਿਲਾਵਲ ਚੌਥੀ ਪਾਤਿਸ਼ਾਹੀ। ਖਤ੍ਰੀ ਬ੍ਰਾਹਮਣੁ ਸੂਦੁ ਵੈਸੁ ਕੋ ਜਾਪੈ ਹਰਿ ਮੰਤ੍ਰੁ ਜਪੈਨੀ ॥ ਖਤ੍ਰੀਆਂ, ਵਿਦਵਾਨਾਂ, ਕਿਸਾਨਾਂ ਅਤੇ ਸੂਦਰਾਂ ਵਿਚੋਂ ਕੋਈ ਜਣਾ ਭੀ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦਾ ਅਧਿਕਾਰ ਹੈ, ਜੋ ਨਾਮ ਸਿਮਰਨ ਦੇ ਯੋਗ ਹੈ। ਗੁਰੁ ਸਤਿਗੁਰੁ ਪਾਰਬ੍ਰਹਮੁ ਕਰਿ ਪੂਜਹੁ ਨਿਤ ਸੇਵਹੁ ਦਿਨਸੁ ਸਭ ਰੈਨੀ ॥੧॥ ਵਿਸ਼ਾਲ ਸੱਚੇ ਗੁਰਾਂ ਨੂੰ ਸ਼ਰੋਮਣੀ ਸੁਆਮੀ ਜਾਣ ਕੇ ਤੂੰ ਉਨ੍ਹਾਂ ਦੀ ਉਪਾਸ਼ਨਾ ਕਰ ਅਤੇ ਸਮੂਹ ਦਿਨਰਾਤ ਹਮੇਸ਼ਾਂ ਹੀ ਉਨ੍ਹਾਂ ਦੀ ਘਾਲ ਕਮਾ। ਹਰਿ ਜਨ ਦੇਖਹੁ ਸਤਿਗੁਰੁ ਨੈਨੀ ॥ ਹੇ ਰੱਬ ਦੇ ਬੰਦਿਓ! ਤੁਸੀਂ ਆਪਣੀਆਂ ਅੱਖਾਂ ਨਾਲ ਸੱਚੇ ਗੁਰਾਂ ਨੂੰ ਵੇਖੋ। ਜੋ ਇਛਹੁ ਸੋਈ ਫਲੁ ਪਾਵਹੁ ਹਰਿ ਬੋਲਹੁ ਗੁਰਮਤਿ ਬੈਨੀ ॥੧॥ ਰਹਾਉ ॥ ਗੁਰਾਂ ਦੇ ਉਪਦੇਸ਼ ਰਾਹੀਂ ਗੁਰਾਂ ਦੀ ਰੱਬੀ ਬਾਣੀ ਦਾ ਉਚਾਰਨ ਕਰਨ ਦੁਆਰਾ ਤੁਸੀਂ ਉਹ ਮੇਵੇਪਾ ਲਵੋਗੇ ਜਿਹੜੇ ਤੁਸੀਂ ਲੋੜਦੇ ਹੋ। ਠਹਿਰਾਉ। ਅਨਿਕ ਉਪਾਵ ਚਿਤਵੀਅਹਿ ਬਹੁਤੇਰੇ ਸਾ ਹੋਵੈ ਜਿ ਬਾਤ ਹੋਵੈਨੀ ॥ ਪ੍ਰਾਣੀ ਅਨੇਕਾਂ ਅਤੇ ਘਣੇਰੇ ਉਪਰਾਲੇ ਸੋਚਦਾ ਹੈ ਪ੍ਰੰਤੂ ਕੇਵਲ ਉਹ ਹੀ ਹੁੰਦਾ ਹੈ ਜੋ ਕਿ ਹੋਣਾ ਹੈ। ਅਪਨਾ ਭਲਾ ਸਭੁ ਕੋਈ ਬਾਛੈ ਸੋ ਕਰੇ ਜਿ ਮੇਰੈ ਚਿਤਿ ਨ ਚਿਤੈਨੀ ॥੨॥ ਸਾਰੇ ਇਨਸਾਨ ਆਪਣੀ ਭਲਿਆਈ ਲੋੜਦੇ ਹਨ। ਪ੍ਰੰਤੂ ਸੁਆਮੀ ਉਹ ਕੁਛ ਕਰਦਾ ਹੈ ਜਿਹੜੀ ਮੇਰੇ ਚਿੱਤ ਚੇਤੇ ਭੀ ਨਹੀਂ। ਮਨ ਕੀ ਮਤਿ ਤਿਆਗਹੁ ਹਰਿ ਜਨ ਏਹਾ ਬਾਤ ਕਠੈਨੀ ॥ ਹੇ ਬੰਦੇ! ਤੂੰ ਆਪਣੇ ਚਿੱਤ ਦੀ ਚਾਲਾਕੀ ਛੱਡ ਦੇ ਭਾਵੇਂ ਇਹ ਕਿੰਨਾ ਹੀ ਔਖਾ ਕੰਮ ਕਿਉਂ ਨਾਂ ਹੋਵੇ। ਅਨਦਿਨੁ ਹਰਿ ਹਰਿ ਨਾਮੁ ਧਿਆਵਹੁ ਗੁਰ ਸਤਿਗੁਰ ਕੀ ਮਤਿ ਲੈਨੀ ॥੩॥ ਵੱਡੇ ਸੱਚੇ ਗੁਰਾਂ ਪਾਸੋਂ ਸਿੱਖ-ਮਤ ਲੈ ਕੇ ਤੂੰ ਰੈਣ ਦਿਹੁੰ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ। ਮਤਿ ਸੁਮਤਿ ਤੇਰੈ ਵਸਿ ਸੁਆਮੀ ਹਮ ਜੰਤ ਤੂ ਪੁਰਖੁ ਜੰਤੈਨੀ ॥ ਸਿਆਣਪ ਤੇ ਸਰੇਸ਼ਟ ਸਿਆਣਪ ਤੇਰੇ ਇਖਤਿਆਰ ਵਿੱਚ ਹਨ, ਹੇ ਸਾਹਿਬ! ਮੈਂ ਇਕ ਵਾਜਾ ਹਾਂ ਅਤੇ ਤੂੰ ਵਜਾਉਣ ਵਾਲਾ ਹੈਂ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉ ਭਾਵੈ ਤਿਵੈ ਬੁਲੈਨੀ ॥੪॥੫॥ ਹੇ ਗੋਲੇ ਨਾਨਕ ਦੇ ਸਿਰਜਣਹਾਰ ਸੁਆਮੀ ਮਾਲਕ! ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਮੈਂ ਬੋਲਦਾ ਹਾਂ। ਬਿਲਾਵਲੁ ਮਹਲਾ ੪ ॥ ਬਿਲਾਵਲ ਚੌਥੀ ਪਾਤਿਸ਼ਾਹੀ। ਅਨਦ ਮੂਲੁ ਧਿਆਇਓ ਪੁਰਖੋਤਮੁ ਅਨਦਿਨੁ ਅਨਦ ਅਨੰਦੇ ॥ ਮੈਂ ਖੁਸ਼ੀ ਦੇ ਸੋਮੇ, ਸਰੇਸ਼ਟ ਪੁਰਸ਼ ਦਾ ਸਿਮਰਨ ਕਰਦਾ ਹਾਂ, ਅਤੇ ਹਮੇਸ਼ਾਂ ਖੁਸ਼ ਤੇ ਪਰਸੰਨ ਹਾਂ। ਧਰਮ ਰਾਇ ਕੀ ਕਾਣਿ ਚੁਕਾਈ ਸਭਿ ਚੂਕੇ ਜਮ ਕੇ ਛੰਦੇ ॥੧॥ ਧਰਮ ਰਾਜੇ ਦੀ ਹਕੂਮਤ ਮੇਰੇ ਉਤੇ ਨਹੀਂ ਰਹੀ ਅਤੇ ਮੌਤ ਦੇ ਦੂਤ ਦੀ ਸਾਰੀ ਮੁਛੰਦਗੀ ਮੈਂ ਲਾਹ ਸੁੱਟੀ ਹੈ। ਜਪਿ ਮਨ ਹਰਿ ਹਰਿ ਨਾਮੁ ਗੋੁਬਿੰਦੇ ॥ ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਮਾਲਕ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ। ਵਡਭਾਗੀ ਗੁਰੁ ਸਤਿਗੁਰੁ ਪਾਇਆ ਗੁਣ ਗਾਏ ਪਰਮਾਨੰਦੇ ॥੧॥ ਰਹਾਉ ॥ ਭਾਰੇ ਚੰਗੇ ਨਸੀਬਾਂ ਦੁਆਰਾ ਪਰਮ-ਅਨੰਦ ਦੇ ਸੁਆਮੀ ਦੀ ਕੀਰਤੀ ਗਾਇਨ ਕਰਦਾ ਹਾਂ। ਠਹਿਰਾਉ। ਸਾਕਤ ਮੂੜ ਮਾਇਆ ਕੇ ਬਧਿਕ ਵਿਚਿ ਮਾਇਆ ਫਿਰਹਿ ਫਿਰੰਦੇ ॥ ਮੂਰਖ ਮਨਮੁੱਖ ਮੋਹਨੀ ਦੇ ਕੈਦੀ ਹਨ ਅਤੇ ਮੋਹਨੀ ਅੰਦਰ ਹੀ ਭਟਕਦੇ ਰਹਿੰਦੇ ਹਨ। ਤ੍ਰਿਸਨਾ ਜਲਤ ਕਿਰਤ ਕੇ ਬਾਧੇ ਜਿਉ ਤੇਲੀ ਬਲਦ ਭਵੰਦੇ ॥੨॥ ਖਾਹਿਸ਼ ਨਾਲ ਸੜੇ ਹੋਏ ਅਤੇ ਆਪਣੇ ਪੂਰਬਲੇ ਕਰਮਾਂ ਨਾਲ ਜਕੜੇ ਹੋਏ, ਉਹ ਤੇਲੀ ਦੇ ਢੱਗੇ ਦੀ ਤਰ੍ਹਾਂ ਚੱਕਰ ਕੱਟਦੇ ਹਨ। ਗੁਰਮੁਖਿ ਸੇਵ ਲਗੇ ਸੇ ਉਧਰੇ ਵਡਭਾਗੀ ਸੇਵ ਕਰੰਦੇ ॥ ਗੁਰੂ-ਸਮਰਪਨ, ਜੋ ਗੁਰਾਂ ਦੀ ਚਾਕਰੀ ਕਰਦੇ ਹਨ, ਪਾਰ ਉਤਰ ਜਾਂਦੇ ਹਨ। ਪਰਮ ਚੰਗੇ ਕਰਮਾਂ ਵਾਲੇ ਗੁਰਾਂ ਦੀ ਟਹਿਲ ਸੇਵਾ ਕਮਾਉਂਦੇ ਹਨ। ਜਿਨ ਹਰਿ ਜਪਿਆ ਤਿਨ ਫਲੁ ਪਾਇਆ ਸਭਿ ਤੂਟੇ ਮਾਇਆ ਫੰਦੇ ॥੩॥ ਜੋ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਉਹ ਮੇਵੇ ਨੂੰ ਪਾ ਲੈਂਦੇ ਹਨ ਅਤੇ ਉਨ੍ਹਾਂ ਦੇ ਮਾਇਆ ਦੇ ਸਾਰੇ ਬੰਧਨ ਕੱਟੇ ਜਾਂਦੇ ਹਨ। ਆਪੇ ਠਾਕੁਰੁ ਆਪੇ ਸੇਵਕੁ ਸਭੁ ਆਪੇ ਆਪਿ ਗੋਵਿੰਦੇ ॥ ਵਾਹਿਗੁਰੂ ਖੁਦ ਮਾਲਕ ਹੈ ਅਤੇ ਖੁਦ ਹੀ ਟਹਿਲੂਆ। ਸ਼੍ਰਿਸ਼ਟੀ ਦਾ ਸੁਆਮੀ ਸਾਰਾ ਕੁਛ ਆਪਣੇ ਆਪ ਤੋਂ ਹੀ ਹੈ। ਜਨ ਨਾਨਕ ਆਪੇ ਆਪਿ ਸਭੁ ਵਰਤੈ ਜਿਉ ਰਾਖੈ ਤਿਵੈ ਰਹੰਦੇ ॥੪॥੬॥ ਹੋ ਗੋਲੇ ਨਾਨਕ! ਖੁਦ-ਬ-ਖੁਦ ਸਾਈਂ ਸਾਰੇ ਵਿਆਪਕ ਹੋ ਰਿਹਾ ਹੈ। ਜਿਸ ਤਰ੍ਹਾਂ ਉਹ ਸਾਨੂੰ ਰੱਖਦਾ ਹੈ, ਉਸੇ ਤਰ੍ਹਾਂ ਹੀ ਅਸੀਂ ਰਹਿੰਦੇ ਹਾਂ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਰਾਗੁ ਬਿਲਾਵਲੁ ਮਹਲਾ ੪ ਪੜਤਾਲ ਘਰੁ ੧੩ ॥ ਬਿਲਾਵਲ ਚੌਥੀ ਪਾਤਿਸ਼ਾਹੀ। ਬੋਲਹੁ ਭਈਆ ਰਾਮ ਨਾਮੁ ਪਤਿਤ ਪਾਵਨੋ ॥ ਹੇ ਵੀਰ! ਤੂੰ ਸੁਆਮੀ ਦੇ ਨਾਮ ਦਾ ਉਚਾਰਨ ਕਰ ਜੋ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਹਰਿ ਸੰਤ ਭਗਤ ਤਾਰਨੋ ॥ ਵਾਹਿਗੁਰੂ ਆਪਣੇ ਸਾਧੂਆਂ ਅਤੇ ਸ਼ਰਧਾਲੂਆਂ ਦਾ ਪਾਰ ਉਤਾਰਾ ਕਰ ਦਿੰਦਾ ਹੈ। copyright GurbaniShare.com all right reserved. Email |