ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਸ੍ਰਵਨੀ ਸੁਨਉ ਹਰਿ ਹਰਿ ਹਰੇ ਠਾਕੁਰ ਜਸੁ ਗਾਵਉ ॥ ਆਪਣੇ ਕੰਨ ਨਾਲ ਮੈਂ ਸੁਆਮੀ ਵਾਹਿਗੁਰੂ ਦਾ ਨਾਮ ਸੁਣਦਾ ਹਾਂ ਅਤੇ ਆਪਣੀ ਜੀਭ੍ਹਾ ਨਾਲ ਮੈਂ ਸੁਆਮੀ ਦੀ ਕੀਰਤੀ ਗਾਉਂਦਾ ਹਾਂ। ਸੰਤ ਚਰਣ ਕਰ ਸੀਸੁ ਧਰਿ ਹਰਿ ਨਾਮੁ ਧਿਆਵਉ ॥੧॥ ਆਪਣੇ ਹੱਥਾਂ ਅਤੇ ਸਿਰ ਨੂੰ ਸਾਧੂਆਂ ਦੇ ਪੈਰਾਂ ਉਤੇ ਰੱਖਕੇ ਮੈਂ ਰਾਮ ਦੇ ਨਾਮ ਦਾ ਉਚਾਰਨ ਕਰਦਾ ਹਾਂ। ਕਰਿ ਕਿਰਪਾ ਦਇਆਲ ਪ੍ਰਭ ਇਹ ਨਿਧਿ ਸਿਧਿ ਪਾਵਉ ॥ ਮੇਰੇ ਮਿਹਰਬਾਨ ਸਾਈਂ ਮੇਰੇ ਉਤੇ ਰਹਿਮਤ ਧਾਰ ਕਿ ਮੈਨੂੰ ਇਸ ਦੌਲਤ ਅਤੇ ਕਾਮਯਾਬੀ ਦੀ ਦਾਤ ਪਰਾਪਤ ਹੋਵੇ। ਸੰਤ ਜਨਾ ਕੀ ਰੇਣੁਕਾ ਲੈ ਮਾਥੈ ਲਾਵਉ ॥੧॥ ਰਹਾਉ ॥ ਸਾਧਾਂ ਦੇ ਪੈਰਾਂ ਦੀ ਧੂੜ ਪਰਾਪਤ ਕਰ, ਮੈਂ ਇਸ ਨੂੰ ਆਪਣੇ ਮਸਤਕ ਤੇ ਲਾਉਂਦਾ ਹਾਂ। ਠਹਿਰਾਉ। ਨੀਚ ਤੇ ਨੀਚੁ ਅਤਿ ਨੀਚੁ ਹੋਇ ਕਰਿ ਬਿਨਉ ਬੁਲਾਵਉ ॥ ਨੀਵੀਆਂ ਤੋਂ ਨੀਵਾਂ ਅਤੇ ਪਰਮ ਆਜਿਜ਼ ਹੋ ਕੇ ਮੈਂ ਸਾਧੂਆਂ ਨੂੰ ਅਧੀਨਗੀ ਸਹਿਤ ਨਿਵੇਦਨ ਕਰਦਾ ਹਾਂ। ਪਾਵ ਮਲੋਵਾ ਆਪੁ ਤਿਆਗਿ ਸੰਤਸੰਗਿ ਸਮਾਵਉ ॥੨॥ ਆਪਣੀ ਹੰਗਤਾ ਨੂੰ ਛੱਡ ਕੇ ਮੈਂ ਉਨ੍ਹਾਂ ਦੇ ਪੈਰ ਧੋਂਦਾਂ ਅਤੇ ਸਾਧ ਸੰਗਤ ਅੰਦਰ ਲੀਨ ਹੁੰਦਾ ਹਾਂ। ਸਾਸਿ ਸਾਸਿ ਨਹ ਵੀਸਰੈ ਅਨ ਕਤਹਿ ਨ ਧਾਵਉ ॥ ਹਰ ਸੁਆਸ ਨਾਲ ਮੈਂ ਆਪਣੇ ਸੁਆਮੀ ਨੂੰ ਯਾਦ ਕਰਦਾ ਹਾਂ ਅਤੇ ਕਦੇ ਭੀ ਕਿਸੇ ਹੋਰਸ ਦੇ ਦੁਆਰੇ ਨਹੀਂ ਜਾਂਦਾ। ਸਫਲ ਦਰਸਨ ਗੁਰੁ ਭੇਟੀਐ ਮਾਨੁ ਮੋਹੁ ਮਿਟਾਵਉ ॥੩॥ ਗੁਰਾਂ ਦਾ ਅਮੋਘ ਦੀਦਾਰ ਪਰਾਪਤ ਕਰ, ਮੈਂ ਆਪਣੀ ਸਵੈ-ਹੰਗਤਾ ਤੇ ਸੰਸਾਰੀ ਮਮਤਾ ਨੂੰ ਦੂਰ ਕਰਦਾ ਹਾਂ। ਸਤੁ ਸੰਤੋਖੁ ਦਇਆ ਧਰਮੁ ਸੀਗਾਰੁ ਬਨਾਵਉ ॥ ਮੈਂ ਆਪਣੇ ਆਪ ਨੂੰ ਸੱਚਾਈ; ਸੰਤੁਸ਼ਟਤਾ ਰਹਿਮ ਅਤੇ ਪਵਿੱਤਰਤਾ ਨਾਲ ਸ਼ਸ਼ੋਭਤ ਕਰਦਾ ਹਾਂ। ਸਫਲ ਸੁਹਾਗਣਿ ਨਾਨਕਾ ਅਪੁਨੇ ਪ੍ਰਭ ਭਾਵਉ ॥੪॥੧੫॥੪੫॥ ਆਪਣੇ ਸੁਆਮੀ ਨੂੰ ਚੰਗੀ ਲੱਗ ਜਾਣ ਨਾਲ ਹੇ ਨਾਨਕ! ਮੇਰਾ ਵਿਆਹੁਤਾ ਜੀਵਨ ਫਲਦਾਇਕ ਹੋ ਗਿਆ ਹੈ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਅਟਲ ਬਚਨ ਸਾਧੂ ਜਨਾ ਸਭ ਮਹਿ ਪ੍ਰਗਟਾਇਆ ॥ ਪਵਿੱਤਰ ਪੁਰਸ਼ਾਂ ਦੇ ਸ਼ਬਦ ਅਮਿੱਟ ਹਨ। ਸਾਰਿਆਂ ਨੂੰ ਜ਼ਾਹਿਰ ਹੈ। ਜਿਸੁ ਜਨ ਹੋਆ ਸਾਧਸੰਗੁ ਤਿਸੁ ਭੇਟੈ ਹਰਿ ਰਾਇਆ ॥੧॥ ਜਿਹੜਾ ਪੁਰਸ਼ ਸਤਿ-ਸੰਗਤ ਨਾਲ ਜੁੜਦਾ ਹੈ, ਉਸ ਨੂੰ ਵਾਹਿਗੁਰੂ ਪਾਤਿਸ਼ਾਹ ਮਿਲ ਪੈਂਦਾ ਹੈ। ਇਹ ਪਰਤੀਤਿ ਗੋਵਿੰਦ ਕੀ ਜਪਿ ਹਰਿ ਸੁਖੁ ਪਾਇਆ ॥ ਸ਼੍ਰਿਸ਼ਟੀ ਦੇ ਸੁਆਮੀ ਵਿੱਚ ਇਹ ਭਰੋਸਾ ਅਤੇ ਆਰਾਮ ਸਾਹਿਬ ਦਾ ਸਿਮਰਨ ਕਰਨ ਦੁਆਰਾ ਪਰਾਪਤ ਹੁੰਦਾ ਹੈ। ਅਨਿਕ ਬਾਤਾ ਸਭਿ ਕਰਿ ਰਹੇ ਗੁਰੁ ਘਰਿ ਲੈ ਆਇਆ ॥੧॥ ਰਹਾਉ ॥ ਹਰ ਜਣਾ ਅਨੇਕ ਤਰ੍ਹਾਂ ਗੱਲਾਂ ਕਰਦਾ ਰਿਹਾ ਹੈ ਪ੍ਰੰਤੂ ਗੁਰਾਂ ਨੇ ਪ੍ਰਭੂ ਨੂੰ ਮੇਰੇ ਹਿਰਦੇ ਦੇ ਗ੍ਰਿਹ ਅੰਦਰ ਲੈ ਆਉਂਦਾ ਹੈ। ਠਹਿਰਾਉ। ਸਰਣਿ ਪਰੇ ਕੀ ਰਾਖਤਾ ਨਾਹੀ ਸਹਸਾਇਆ ॥ ਇਸ ਵਿੱਚ ਕੋਈ ਸੰਦੇਹ ਨਹੀਂ ਕਿ ਪ੍ਰਭੂ ਉਸ ਦੀ ਪਤਿ-ਆਬਰੂ ਰੱਖਦਾ ਹੈ, ਜੋ ਉਸ ਦੀ ਪਨਾਹ ਲੈਂਦਾ ਹੈ। ਕਰਮ ਭੂਮਿ ਹਰਿ ਨਾਮੁ ਬੋਇ ਅਉਸਰੁ ਦੁਲਭਾਇਆ ॥੨॥ ਅਮਲਾਂ ਦੀ ਪੈਲੀ ਵਿੱਚ ਤੂੰ ਸੁਆਮੀ ਦਾ ਨਾਮ ਬੀਜ ਕਿਉਂਕਿ ਇਹ ਮੌਕਾ ਮੁੜ ਮਿਲਣਾ ਔਖਾ ਹੈ। ਅੰਤਰਜਾਮੀ ਆਪਿ ਪ੍ਰਭੁ ਸਭ ਕਰੇ ਕਰਾਇਆ ॥ ਸਾਹਿਬ ਖੁਦ ਦਿਲਾਂ ਦੀਆਂ ਜਾਨਣ ਵਾਲਾ ਹੈ। ਉਹ ਸਾਰਾ ਕੁਛ ਆਪ ਹੀ ਕਰਦਾ ਹੈ ਅਤੇ ਕਰਾਉਂਦਾ ਹੈ। ਪਤਿਤ ਪੁਨੀਤ ਘਣੇ ਕਰੇ ਠਾਕੁਰ ਬਿਰਦਾਇਆ ॥੩॥ ਅਨੇਕਾਂ ਪਾਪੀਆਂ ਨੂੰ ਪਵਿੱਤਰ ਕਰਨਾ, ਸੁਆਮੀ ਦਾ ਨਿਤਕ੍ਰਮ ਹੈ। ਮਤ ਭੂਲਹੁ ਮਾਨੁਖ ਜਨ ਮਾਇਆ ਭਰਮਾਇਆ ॥ ਸੰਸਾਰੀ ਪਦਾਰਥਾਂ ਦੇ ਵਲਛਲ ਦੁਆਰਾ, ਹੇ ਪ੍ਰਾਣੀ! ਤੂੰ ਕੁਰਾਹੇ ਨਾਂ ਪਉ। ਨਾਨਕ ਤਿਸੁ ਪਤਿ ਰਾਖਸੀ ਜੋ ਪ੍ਰਭਿ ਪਹਿਰਾਇਆ ॥੪॥੧੬॥੪੬॥ ਨਾਨਕ, ਸੁਆਮੀ ਉਸ ਦੀ ਇੱਜ਼ਤ-ਆਬਰੂ ਬਚਾ ਲੈਂਦਾ ਹੈ, ਜਿਸ ਨੂੰ ਉਹ ਕਬੂਲ ਕਰ ਲੈਂਦਾ ਹੈ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਮਾਟੀ ਤੇ ਜਿਨਿ ਸਾਜਿਆ ਕਰਿ ਦੁਰਲਭ ਦੇਹ ॥ ਜਿਸ ਨੇ ਤੈਨੂੰ ਮਿੱਟੀ ਤੋਂ ਬਣਾਇਆ ਹੈ, ਤੇਰਾ ਅਮੋਲਕ ਸਰੀਰ ਸਾਜਿਆ ਹੈ, ਅਨਿਕ ਛਿਦ੍ਰ ਮਨ ਮਹਿ ਢਕੇ ਨਿਰਮਲ ਦ੍ਰਿਸਟੇਹ ॥੧॥ ਤੇ ਘਣੇਰੇ ਪਾਪ ਤੇਰੇ ਚਿੱਤ ਅੰਦਰ ਕੱਜੇ ਹਨ ਅਤੇ ਜਿਸ ਦੀ ਦਇਆ ਦੁਆਰਾ ਤੂੰ ਪਵਿੱਤਰ ਦਿੱਸਦਾ ਹੈਂ; ਕਿਉ ਬਿਸਰੈ ਪ੍ਰਭੁ ਮਨੈ ਤੇ ਜਿਸ ਕੇ ਗੁਣ ਏਹ ॥ ਤੂੰ ਆਪਣੇ ਚਿੱਤ ਅੰਦਰੋਂ ਉਸ ਸਾਹਿਬ ਨੂੰ ਕਿਉਂ ਭੁਲਾਉਂਦਾ ਹੈ, ਜਿਸ ਨੇ ਤੇਰੇ ਨਾਲ ਐਨੀਆਂ ਨੇਕੀਆਂ ਕੀਤੀਆਂ ਹਨ? ਪ੍ਰਭ ਤਜਿ ਰਚੇ ਜਿ ਆਨ ਸਿਉ ਸੋ ਰਲੀਐ ਖੇਹ ॥੧॥ ਰਹਾਉ ॥ ਸੁਆਮੀ ਨੂੰ ਛੱਡ ਕੇ ਜੋ ਹੋਰਸ ਨਾਲ ਜੁੜਦਾ ਹੈ; ਉਹ ਮਿੱਟੀ ਨਾਲ ਮਿਲ ਜਾਂਦਾ ਹੈ। ਠਹਿਰਾਉ। ਸਿਮਰਹੁ ਸਿਮਰਹੁ ਸਾਸਿ ਸਾਸਿ ਮਤ ਬਿਲਮ ਕਰੇਹ ॥ ਹਰ ਸੁਆਸ ਨਾਲ, ਤੂੰ ਆਪਣੇ ਪ੍ਰਭੂ ਦਾ ਆਰਾਧਨ ਆਰਾਧਨ ਕਰ ਅਤੇ ਹਰਗਿਜ ਚਿਰ ਨਾਂ ਲਾ। ਛੋਡਿ ਪ੍ਰਪੰਚੁ ਪ੍ਰਭ ਸਿਉ ਰਚਹੁ ਤਜਿ ਕੂੜੇ ਨੇਹ ॥੨॥ ਜਗਤ ਦੇ ਧੰਦਿਆਂ ਨੂੰ ਤਿਆਗ ਕੇ ਅਤੇ ਝੂਠੇ ਮੋਹਾਂ ਨੂੰ ਤਲਾਕਜਲੀ ਦੇ ਕੇ ਤੂੰ ਸਾਹਿਬ ਅੰਦਰ ਲੀਨ ਹੋ ਜਾ। ਜਿਨਿ ਅਨਿਕ ਏਕ ਬਹੁ ਰੰਗ ਕੀਏ ਹੈ ਹੋਸੀ ਏਹ ॥ ਜਿਸ ਨੇ ਇਕ ਅਤੇ ਅਨੇਕ ਹੁੰਦਿਆਂ ਹੋਇਆਂ ਕਈ ਖੇਲ ਰਚੇ ਹਨ, ਇਹੋ ਜਿਹਾ ਸਾਹਿਬ ਹੁਣ ਹੈ ਅਤੇ ਹੋਵੇਗਾ ਭੀ। ਕਰਿ ਸੇਵਾ ਤਿਸੁ ਪਾਰਬ੍ਰਹਮ ਗੁਰ ਤੇ ਮਤਿ ਲੇਹ ॥੩॥ ਗੁਰਾਂ ਪਾਸੋਂ ਉਪਦੇਸ਼ ਲੈ ਕੇ ਤੂੰ ਉਸ ਸ਼ਰੋਮਣੀ ਸਾਹਿਬ ਦੀ ਘੋਲ ਕਮਾ। ਊਚੇ ਤੇ ਊਚਾ ਵਡਾ ਸਭ ਸੰਗਿ ਬਰਨੇਹ ॥ ਉਚਿਆਂ ਦਾ ਪਰਮ ਉਚਾ, ਕੀਰਤੀਮਾਨ ਅਤੇ ਸਾਰਿਆਂ ਦਾ ਸੰਗੀ ਸੁਆਮੀ ਆਖਿਆ ਜਾਂਦਾ ਹੈ। ਦਾਸ ਦਾਸ ਕੋ ਦਾਸਰਾ ਨਾਨਕ ਕਰਿ ਲੇਹ ॥੪॥੧੭॥੪੭॥ ਹੇ ਪ੍ਰਭੂ! ਨਾਨਕ ਨੂੰ ਆਪਣੇ ਗੋਲਿਆਂ ਦੇ ਗੋਲੇ ਦਾ ਗੋਲਾ ਬਣਾ ਲੈ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਏਕ ਟੇਕ ਗੋਵਿੰਦ ਕੀ ਤਿਆਗੀ ਅਨ ਆਸ ॥ ਸ਼੍ਰਿਸ਼ਟੀ ਦਾ ਸੁਆਮੀ ਹੀ ਮੇਰਾ ਇਕੋ ਇਕ ਆਸਰਾ ਹੈ। ਹੋਰ ਉਮੀਦਾਂ ਮੈਂ ਲਾਹ ਸੁੱਟੀਆਂ ਹਨ। ਸਭ ਊਪਰਿ ਸਮਰਥ ਪ੍ਰਭ ਪੂਰਨ ਗੁਣਤਾਸ ॥੧॥ ਸੰਪੂਰਨ ਨੇਕੀਆਂ ਦਾ ਖਜਾਨਾ ਸਾਹਿਬ ਸਾਰਿਆਂ ਉਪਰ ਬਲੀ ਹੈ। ਜਨ ਕਾ ਨਾਮੁ ਅਧਾਰੁ ਹੈ ਪ੍ਰਭ ਸਰਣੀ ਪਾਹਿ ॥ ਸਾਹਿਬ ਦੇ ਗੋਲੇ ਦਾ, ਜਿਸ ਨੇ ਉਸ ਦੀ ਪਨਾਹ ਲਈ ਹੈ, ਨਾਮ ਹੀ ਆਸਰਾ ਹੈ। ਪਰਮੇਸਰ ਕਾ ਆਸਰਾ ਸੰਤਨ ਮਨ ਮਾਹਿ ॥੧॥ ਰਹਾਉ ॥ ਸਾਧੂਆਂ ਦੇ ਦਿਲ ਅੰਦਰ ਸ਼ਰੋਮਣੀ ਸਾਹਿਬ ਦੀ ਹੀ ਟੇਕ ਹੈ। ਠਹਿਰਾਉ। ਆਪਿ ਰਖੈ ਆਪਿ ਦੇਵਸੀ ਆਪੇ ਪ੍ਰਤਿਪਾਰੈ ॥ ਸਾਈਂ ਖੁਦ ਰਖਿਆ ਹੋਇਆ ਹੈ ਉਹ ਖੁਦ ਦਾਤਾਂ ਦਿੰਦਾ ਹੈ ਅਤੇ ਉਹ ਖੁਦ ਹੀ ਪਾਲਣ-ਪੋਸਣ ਕਰਦਾ ਹੈ। copyright GurbaniShare.com all right reserved. Email |