ਸੁਣਿ ਸੁਣਿ ਜੀਵੈ ਦਾਸੁ ਤੁਮ੍ਹ੍ਹ ਬਾਣੀ ਜਨ ਆਖੀ ॥ ਤੇਰਾ ਗੋਲਾ, ਹੇ ਸੁਆਮੀ! ਸੰਤ ਗੁਰਾਂ ਦੀ ਉਚਾਰੀ ਹੋਈ ਤੇਰੀ ਗੁਰਬਾਣੀ ਨੂੰ ਇਕ-ਰਸ ਸੁਣ ਕੇ ਜੀਉਂਦਾ ਹੈ। ਪ੍ਰਗਟ ਭਈ ਸਭ ਲੋਅ ਮਹਿ ਸੇਵਕ ਕੀ ਰਾਖੀ ॥੧॥ ਰਹਾਉ ॥ ਗੁਰਾਂ ਦੀ ਮਹਿਮਾ ਸਾਰਿਆਂ ਜਹਾਨਾਂ ਅੰਦਰ ਪਰਸਿੱਧ ਹੈ ਅਤੇ ਉਹ ਆਪਣੇ ਨਫਰ ਦੀ ਲੱਜਿਆ ਰੱਖਦੇ ਹਨ। ਠਹਿਰਾਉ। ਅਗਨਿ ਸਾਗਰ ਤੇ ਕਾਢਿਆ ਪ੍ਰਭਿ ਜਲਨਿ ਬੁਝਾਈ ॥ ਸੁਆਮੀ ਨੂੰ ਮੈਨੂੰ ਅੱਗ ਦੇ ਸਮੁੰਦਰ ਵਿਚੋਂ ਬਾਹਰ ਕੱਢ ਲਿਆ ਹੈ ਅਤੇ ਮੇਰੀ ਸੜ੍ਹਾਂਦ ਬੁਝਾ ਦਿੱਤੀ ਹੈ। ਅੰਮ੍ਰਿਤ ਨਾਮੁ ਜਲੁ ਸੰਚਿਆ ਗੁਰ ਭਏ ਸਹਾਈ ॥੨॥ ਗੁਰਾਂ ਨੇ ਨਾਮ ਦੇ ਸੁਧਾਰਸ ਦਾ ਪਾਣੀ ਛਿੜਕਿਆਂ ਹੈ ਅਤੇ ਉਹ ਮੇਰੇ ਸਹਾਇਕ ਹੋ ਗਏ ਹਨ। ਜਨਮ ਮਰਣ ਦੁਖ ਕਾਟਿਆ ਸੁਖ ਕਾ ਥਾਨੁ ਪਾਇਆ ॥ ਮੇਰੀ ਜੰਮਣ ਅਤੇ ਮਰਨ ਦੀ ਤਕਲੀਫ ਕੱਟੀ ਗਈ ਹੈ ਅਤੇ ਮੈਨੂੰ ਆਰਾਮ ਦਾ ਟਿਕਾਣਾ ਪਰਾਪਤ ਹੋ ਗਿਆ ਹੈ। ਕਾਟੀ ਸਿਲਕ ਭ੍ਰਮ ਮੋਹ ਕੀ ਅਪਨੇ ਪ੍ਰਭ ਭਾਇਆ ॥੩॥ ਮੇਰੇ ਸੰਦੇਹ ਅਤੇ ਸੰਸਾਰੀ ਲਗਨ ਦੀ ਫਾਹੀ ਕੱਟੀ ਗਈ ਹੈ ਅਤੇ ਮੈਂ ਆਪਣੇ ਮਾਲਕ ਨੂੰ ਚੰਗਾ ਲੱਗਣ ਲੱਗ ਪਿਆ ਹਾਂ। ਮਤ ਕੋਈ ਜਾਣਹੁ ਅਵਰੁ ਕਛੁ ਸਭ ਪ੍ਰਭ ਕੈ ਹਾਥਿ ॥ ਸਾਰਾ ਕੁਝ ਸਾਹਿਬ ਦੇ ਹੱਥ ਵਿੱਚ ਹੈ। ਕੋਈ ਕਿਸੇ ਹੋਰਸ ਦਾ ਖਿਆਲ ਨਾਂ ਕਰੇ। ਸਰਬ ਸੂਖ ਨਾਨਕ ਪਾਏ ਸੰਗਿ ਸੰਤਨ ਸਾਥਿ ॥੪॥੨੨॥੫੨॥ ਸੰਤਾਂ ਦੀ ਸੰਗਤ ਅੰਦਰ ਨਾਨਕ ਨੇ ਸਾਰੇ ਆਰਾਮ ਪਰਾਪਤ ਕਰ ਲਏ ਹਨ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਬੰਧਨ ਕਾਟੇ ਆਪਿ ਪ੍ਰਭਿ ਹੋਆ ਕਿਰਪਾਲ ॥ ਮਿਹਰਬਾਨ ਹੋ ਕੇ, ਮਾਲਕ ਨੇ ਖੁਦ ਹੀ ਮੇਰੇ ਜੁੜ ਕੱਟ ਛੱਡੇ ਹਨ। ਦੀਨ ਦਇਆਲ ਪ੍ਰਭ ਪਾਰਬ੍ਰਹਮ ਤਾ ਕੀ ਨਦਰਿ ਨਿਹਾਲ ॥੧॥ ਸ਼ਰੋਮਣੀ ਸਾਹਿਬ ਮਾਲਕ ਮਸਕੀਨਾ ਤੇ ਮਿਹਰਬਾਨ ਹੈ। ਉਸ ਦੀ ਦਇਆ-ਦ੍ਰਿਸ਼ਟੀ ਦੁਆਰਾ ਮੈਂ ਪਰਮ ਪ੍ਰਸੰਨ ਹੋ ਗਿਆ ਹਾਂ। ਗੁਰਿ ਪੂਰੈ ਕਿਰਪਾ ਕਰੀ ਕਾਟਿਆ ਦੁਖੁ ਰੋਗੁ ॥ ਪੂਰਨ ਗੁਰਾਂ ਨੇ ਮੇਰੇ ਉਤੇ ਮਿਹਰ ਧਾਰੀ ਹੈ ਅਤੇ ਮੇਰੀਆਂ ਪੀੜਾਂ ਤੇ ਬੀਮਾਰੀਆਂ ਕੱਟ ਦਿੱਤੀਆਂ ਹਨ। ਮਨੁ ਤਨੁ ਸੀਤਲੁ ਸੁਖੀ ਭਇਆ ਪ੍ਰਭ ਧਿਆਵਨ ਜੋਗੁ ॥੧॥ ਰਹਾਉ ॥ ਸਿਮਰਨ ਕਰਨ ਦੇ ਲਾਇਕ ਸੁਆਮੀ ਦਾ ਸਿਮਰਨ ਕਰਨ ਦੁਆਰਾ, ਮੇਰੀ ਆਤਮਾ ਤੇ ਦੇਹ ਸ਼ਾਂਤ ਅਤੇ ਸੁਖਾਲੇ ਹੋ ਗਏ ਹਨ। ਠਹਿਰਾਉ। ਅਉਖਧੁ ਹਰਿ ਕਾ ਨਾਮੁ ਹੈ ਜਿਤੁ ਰੋਗੁ ਨ ਵਿਆਪੈ ॥ ਰੱਬ ਦਾ ਨਾਮ ਇਕ ਦਵਾਈ ਹੈ, ਜਿਸ ਦੀ ਬਰਕਤ ਦੁਆਰਾ ਪ੍ਰਾਣੀ ਨੂੰ ਕੋਈ ਬੀਮਾਰੀ ਨਹੀਂ ਸਤਾਉਂਦੀ। ਸਾਧਸੰਗਿ ਮਨਿ ਤਨਿ ਹਿਤੈ ਫਿਰਿ ਦੂਖੁ ਨ ਜਾਪੈ ॥੨॥ ਸਤਿ ਸੰਗਤ ਅੰਦਰ ਇਨਸਾਨ ਦੀ ਜਿੰਦੜੀ ਤੇ ਦੇਹ ਪ੍ਰਭੂ ਦੇ ਪ੍ਰੇਮ ਨਾਲ ਰੰਗੇ ਜਾਂਦੇ ਹਨ ਅਤੇ ਉਹ ਮੁੜ ਕੇ ਤਕਲੀਫ ਨਹੀਂ ਉਠਾਉਂਦੇ। ਹਰਿ ਹਰਿ ਹਰਿ ਹਰਿ ਜਾਪੀਐ ਅੰਤਰਿ ਲਿਵ ਲਾਈ ॥ ਆਪਣੇ ਮਨ ਅੰਦਰ ਪ੍ਰੀਤ ਧਾਰਨ ਕਰ ਕੇ, ਮੈਂ ਸੁਆਮੀ ਮਾਲਕ ਵਾਹਿਗੁਰੂ ਦਾ ਨਾਮ ਦਾ ਉਚਾਰਨ ਕਰਦਾ ਹਾਂ। ਕਿਲਵਿਖ ਉਤਰਹਿ ਸੁਧੁ ਹੋਇ ਸਾਧੂ ਸਰਣਾਈ ॥੩॥ ਸੰਤਾਂ ਦੀ ਪਨਾਹ ਲੈਣ ਦੁਆਰਾ ਮੇਰੇ ਪਾਪ ਦੂਰ ਹੋ ਗਏ ਹਨ ਅਤੇ ਮੈਂ ਪਵਿੱਤਰ ਹੋ ਗਿਆ ਹਾਂ। ਸੁਨਤ ਜਪਤ ਹਰਿ ਨਾਮ ਜਸੁ ਤਾ ਕੀ ਦੂਰਿ ਬਲਾਈ ॥ ਜੋ ਰੱਬ ਦੇ ਨਾਮ ਦੀ ਮਹਿਮਾ ਨੂੰ ਸੁਣਦਾ ਤੇ ਉਚਾਰਨ ਕਰਦਾ ਹੈ ਉਸ ਦੇ ਦੁਖ ਦੂਰ ਹੋ ਜਾਂਦੇ ਹਨ। ਮਹਾ ਮੰਤ੍ਰੁ ਨਾਨਕੁ ਕਥੈ ਹਰਿ ਕੇ ਗੁਣ ਗਾਈ ॥੪॥੨੩॥੫੩॥ ਗੁਰੂ ਜੀ ਮੁਖ ਉਪਦੇਸ਼ ਇਹ ਦੇਂਦੇ ਹਨ ਕਿ ਇਨਸਾਨ ਤੂੰ ਸੁਆਮੀ ਦੀ ਸਿਫ਼ਤ-ਸ਼ਲਾਘਾ ਅਲਾਪ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਭੈ ਤੇ ਉਪਜੈ ਭਗਤਿ ਪ੍ਰਭ ਅੰਤਰਿ ਹੋਇ ਸਾਂਤਿ ॥ ਪ੍ਰਭੂ ਦੇ ਡਰ ਤੋਂ ਉਸ ਦਾ ਅਨੁਰਾਗ ਉਤਪੰਨ ਹੁੰਦਾ ਹੈ ਅਤੇ ਆਦਮੀ ਅੰਦਰੋਂ ਸੀਤਲ ਹੋ ਜਾਂਦਾ ਹੈ। ਨਾਮੁ ਜਪਤ ਗੋਵਿੰਦ ਕਾ ਬਿਨਸੈ ਭ੍ਰਮ ਭ੍ਰਾਂਤਿ ॥੧॥ ਸ਼੍ਰਿਸ਼ਟੀ ਦੇ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਦੇ ਸੰਦੇਹ ਅਤੇ ਗਲਤ-ਫਹਿਮੀਆਂ ਦੂਰ ਹੋ ਜਾਂਦੀਆਂ ਹਨ। ਗੁਰੁ ਪੂਰਾ ਜਿਸੁ ਭੇਟਿਆ ਤਾ ਕੈ ਸੁਖਿ ਪਰਵੇਸੁ ॥ ਜੋ ਪੂਰਨ ਗੁਰਾਂ ਨਾਲ ਮਿਲ ਪੈਂਦਾ ਹੈ, ਉਸ ਦੇ ਮਨ ਅੰਦਰ ਠੰਢ-ਚੈਨ ਵਰਤ ਜਾਂਦੀ ਹੈ। ਮਨ ਕੀ ਮਤਿ ਤਿਆਗੀਐ ਸੁਣੀਐ ਉਪਦੇਸੁ ॥੧॥ ਰਹਾਉ ॥ ਤੂੰ ਆਪਣੇ ਚਿੱਤ ਦੀ ਚਤੁਰਾਈ ਨੂੰ ਛੱਡ ਦੇ ਅਤੇ ਗੁਰਾਂ ਦੀ ਸਿੱਖ-ਮਤ ਨੂੰ ਸ੍ਰਵਣ ਕਰ। ਠਹਿਰਾਉ। ਸਿਮਰਤ ਸਿਮਰਤ ਸਿਮਰੀਐ ਸੋ ਪੁਰਖੁ ਦਾਤਾਰੁ ॥ ਤੂੰ ਆਪਣੇ ਉਸ ਦਾਤੇ ਸੁਆਮੀ ਦਾ ਆਰਾਧਨ ਆਰਾਧਨ, ਆਰਾਧਨ ਕਰ। ਮਨ ਤੇ ਕਬਹੁ ਨ ਵੀਸਰੈ ਸੋ ਪੁਰਖੁ ਅਪਾਰੁ ॥੨॥ ਉਸ ਬੇਅੰਤ ਸੁਆਮੀ ਨੂੰ ਮੈਂ ਆਪਣੇ ਚਿੱਤ ਵਿੱਚ ਕਦੇ ਭੀ ਨਹੀਂ ਭੁਲਾਉਂਦਾ। ਚਰਨ ਕਮਲ ਸਿਉ ਰੰਗੁ ਲਗਾ ਅਚਰਜ ਗੁਰਦੇਵ ॥ ਅਦਭੁਤ ਪ੍ਰਕਾਸ਼ਵਾਨ ਗੁਰਾਂ ਦੇ ਕੰਵਲ ਰੂਪੀ ਪੈਰਾਂ ਨਾਲ ਮੇਰਾ ਪਿਆਰ ਹੋ ਗਿਆ ਹੈ। ਜਾ ਕਉ ਕਿਰਪਾ ਕਰਹੁ ਪ੍ਰਭ ਤਾ ਕਉ ਲਾਵਹੁ ਸੇਵ ॥੩॥ ਜਿਸ ਉਤੇ ਤੂੰ ਮਿਹਰ ਧਾਰਦਾ ਹੈ, ਹੇ ਸੁਆਮੀ! ਉਸ ਨੂੰ ਤੂੰ ਆਪਣੀ ਟਹਿਲ ਸੇਵਾ ਅੰਦਰ ਜੋੜਦਾ ਹੈ। ਨਿਧਿ ਨਿਧਾਨ ਅੰਮ੍ਰਿਤੁ ਪੀਆ ਮਨਿ ਤਨਿ ਆਨੰਦ ॥ ਮੈਂ ਧਨ-ਦੌਲਤ ਦੇ ਖਜਾਨੇ ਨਾਮ-ਸੁਧਾਰਸ ਨੂੰ ਪਾਨ ਕੀਤਾ ਹੈ ਅਤੇ ਮੇਰੀ ਆਤਮਾ ਤੇ ਦੇਹ ਪ੍ਰਸੰਨ ਹਨ। ਨਾਨਕ ਕਬਹੁ ਨ ਵੀਸਰੈ ਪ੍ਰਭ ਪਰਮਾਨੰਦ ॥੪॥੨੪॥੫੪॥ ਮਹਾਨ ਪਰਸੰਨਤਾ ਦੇ ਸੁਆਮੀ ਨੂੰ ਨਾਨਕ ਕਦਾਚਿਤ ਨਹੀਂ ਭੁਲਾਉਂਦਾ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਤ੍ਰਿਸਨ ਬੁਝੀ ਮਮਤਾ ਗਈ ਨਾਠੇ ਭੈ ਭਰਮਾ ॥ ਮੇਰੀ ਖਾਹਿਸ਼ ਬੁੱਝ ਗਈ ਹੈ, ਮੇਰੀ ਮੇਰ ਤੇਰ ਜਾਂਦੀ ਰਹੀ ਅਤੇ ਮੇਰਾ ਡਰ ਤੇ ਸ਼ੱਕ-ਸੁਬ੍ਹਾ ਦੌੜ ਗਿਆ ਹੈ। ਥਿਤਿ ਪਾਈ ਆਨਦੁ ਭਇਆ ਗੁਰਿ ਕੀਨੇ ਧਰਮਾ ॥੧॥ ਮੈਂ ਅਸਥਿਰਤਾ ਪਾ ਲਈ ਹੈ ਅਤੇ ਸੁੱਖ ਭੋਗਦਾ ਹਾਂ। ਗੁਰਾਂ ਨੇ ਮੇਰੇ ਤੇ ਭਾਰੀ ਨੇਕੀ ਕੀਤੀ ਹੈ। ਗੁਰੁ ਪੂਰਾ ਆਰਾਧਿਆ ਬਿਨਸੀ ਮੇਰੀ ਪੀਰ ॥ ਪੂਰਨ ਗੁਰਾਂ ਦਾ ਧਿਆਨ ਧਾਰਨ ਦੁਆਰਾ ਮੇਰਾ ਦਰਦ ਮਿਟ ਗਿਆ ਹੈ। ਤਨੁ ਮਨੁ ਸਭੁ ਸੀਤਲੁ ਭਇਆ ਪਾਇਆ ਸੁਖੁ ਬੀਰ ॥੧॥ ਰਹਾਉ ॥ ਮੇਰੀ ਦੇਹ ਅਤੇ ਆਤਮਾ ਠੰਢੜੇ ਹੋ ਗਏ ਹਨ ਅਤੇ ਮੈਂ ਆਰਾਮ ਪਰਾਪਤ ਕਰ ਲਿਆ ਹੈ, ਹੇ ਭਾਰਾਵਾਂ! ਠਹਿਰਾਉ। ਸੋਵਤ ਹਰਿ ਜਪਿ ਜਾਗਿਆ ਪੇਖਿਆ ਬਿਸਮਾਦੁ ॥ ਸੁਆਮੀ ਦਾ ਸਿਮਰਨ ਕਰਨ ਦੁਆਰਾ ਮੈਂ ਸੁੱਤਾ ਪਿਆ ਜਾਗ ਉਠਿਆਂ ਅਤੇ ਉਸ ਨੂੰ ਵੇਖ ਕੇ ਅਸਚਰਲ ਹੋ ਗਿਆ ਹੈ। ਪੀ ਅੰਮ੍ਰਿਤੁ ਤ੍ਰਿਪਤਾਸਿਆ ਤਾ ਕਾ ਅਚਰਜ ਸੁਆਦੁ ॥੨॥ ਨਾਮ-ਸੁਧਾਰਸ ਨੂੰ ਪਾਨ ਕਰ ਕੇ ਮੈਂ ਰੱਜ ਗਿਆ ਹਾਂ, ਓ! ਅਦਭੁਤ ਹੈ ਉਸ ਦੀ ਲੱਜਤ। ਆਪਿ ਮੁਕਤੁ ਸੰਗੀ ਤਰੇ ਕੁਲ ਕੁਟੰਬ ਉਧਾਰੇ ॥ ਮੈਂ ਖੁਦ ਮੁਕਤ ਹੋ ਗਿਆ ਹਾਂ, ਪਾਰ ਉਤਰ ਗਏ ਹਨ ਮੇਰੇ ਸਾਥੀ ਅਤੇ ਮੇਰੀ ਵੰਸ਼ ਤੇ ਟੱਬਰ-ਕਬੀਲਾ ਭੀ ਬੰਦ-ਖਲਾਸ ਹੋ ਗਏ ਹਨ। ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ ॥੩॥ ਫਲਦਾਇਕ ਹੈ ਪ੍ਰਕਾਸ਼ਵਾਨ ਗੁਰਾਂ ਦੀ ਘਾਲ, ਜਿਸ ਨੈ ਮੈਨੂੰ ਸੁਆਮੀ ਦੀ ਦਰਗਾਹ ਵਿੱਚ ਪਵਿੱਤਰ ਕਰ ਦਿੱਤਾ ਹੈ। ਨੀਚੁ ਅਨਾਥੁ ਅਜਾਨੁ ਮੈ ਨਿਰਗੁਨੁ ਗੁਣਹੀਨੁ ॥ ਮੈਂ ਨੀਵਾਂ, ਨਿਖਸਮਾ, ਅਣਜਾਣਾ, ਨੇਕੀ-ਵਿਹੂਣਾ ਅਤੇ ਖੂਬੀਆਂ ਤੋਂ ਸੱਖਣਾ ਹਾਂ। copyright GurbaniShare.com all right reserved. Email |