ਨਾਨਕ ਕਉ ਕਿਰਪਾ ਭਈ ਦਾਸੁ ਅਪਨਾ ਕੀਨੁ ॥੪॥੨੫॥੫੫॥ ਸੁਆਮੀ ਨੇ ਨਾਨਕ ਉਤੇ ਰਹਿਮਤ ਧਾਰੀ ਹੈ ਅਤੇ ਉਸ ਨੂੰ ਆਪਣਾ ਨਿੱਜ ਦਾ ਗੋਲਾ ਬਣਾ ਗਿਆ ਹੈ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਹਰਿ ਭਗਤਾ ਕਾ ਆਸਰਾ ਅਨ ਨਾਹੀ ਠਾਉ ॥ ਵਾਹਿਗੁਰੂ ਆਪਣੇ ਸ਼ਰਧਾਵਾਨਾਂ ਦੀ ਓਟ ਹੈ। ਉਨ੍ਹਾਂ ਨੂੰ ਜਾਣ ਲਈ ਹੋਰ ਕੋਈ ਜਗ੍ਹਾ ਨਹੀਂ। ਤਾਣੁ ਦੀਬਾਣੁ ਪਰਵਾਰ ਧਨੁ ਪ੍ਰਭ ਤੇਰਾ ਨਾਉ ॥੧॥ ਤੇਰਾ ਨਾਮ ਹੀ, ਹੇ ਮਾਲਕ! ਤੇਰੀ ਤਾਕਤ ਪਾਤਿਸ਼ਾਹੀ, ਸਾਕ-ਸੈਨਾ ਅਤੇ ਧਨ-ਦੌਲਤ ਹੈ। ਕਰਿ ਕਿਰਪਾ ਪ੍ਰਭਿ ਆਪਣੀ ਅਪਨੇ ਦਾਸ ਰਖਿ ਲੀਏ ॥ ਆਪਣੀ ਰਹਿਮਤ ਧਾਰ ਕੇ ਸਾਹਿਬ ਨੇ ਆਪਣੇ ਗੋਲਿਆਂ ਦੀ ਰੱਖਿਆ ਕੀਤੀ ਹੈ। ਨਿੰਦਕ ਨਿੰਦਾ ਕਰਿ ਪਚੇ ਜਮਕਾਲਿ ਗ੍ਰਸੀਏ ॥੧॥ ਰਹਾਉ ॥ ਕਲੰਕ ਲਾਉਣ ਵਾਲੇ ਕਲੰਕ ਲਾਉਣ ਵਿੱਚ ਹੀ ਗਲ-ਸੜ ਜਾਂਦੇ ਹਨ ਅਤੇ ਮੌਤ ਦਾ ਫਰੇਸ਼ਤਾ ਉਨ੍ਹਾਂ ਨੂੰ ਪਕੜ ਲੈਂਦਾ ਹੈ। ਠਹਿਰਾਉ। ਸੰਤਾ ਏਕੁ ਧਿਆਵਨਾ ਦੂਸਰ ਕੋ ਨਾਹਿ ॥ ਸਾਧੂ ਇਕ ਸੁਆਮੀ ਦਾ ਹੀ ਸਿਮਰਨ ਕਰਦੇ ਹਨ ਅਤੇ ਕਿਸੇ ਹੋਰਸ ਦਾ ਖਿਆਲ ਨਹੀਂ ਕਰਦੇ। ਏਕਸੁ ਆਗੈ ਬੇਨਤੀ ਰਵਿਆ ਸ੍ਰਬ ਥਾਇ ॥੨॥ ਉਹ ਅਦੁੱਤੀ ਪ੍ਰਭੂ ਮੂਹਰੇ ਪ੍ਰਾਰਥਨਾ ਕਰਦੇ ਹਨ, ਜੋ ਸਾਰਿਆਂ ਥਾਵਾਂ ਅੰਦਰ ਰਮਿਆ ਹੋਇਆ ਹੈ। ਕਥਾ ਪੁਰਾਤਨ ਇਉ ਸੁਣੀ ਭਗਤਨ ਕੀ ਬਾਨੀ ॥ ਅਨੁਰਾਗੀਆਂ ਦੀ ਕਥਨ ਕੀਤੀ ਹੋਈ ਇਹ ਇਕ ਪੁਰਾਣੀ ਕਹਾਣੀ ਸੁਣੀ ਹੈ, ਸਗਲ ਦੁਸਟ ਖੰਡ ਖੰਡ ਕੀਏ ਜਨ ਲੀਏ ਮਾਨੀ ॥੩॥ ਕਿ ਸੁਆਮੀ ਸਾਰਿਆਂ ਬੱਚਿਆਂ-ਲੰਡਰਾਂ ਨੂੰ ਟੋਟੇ ਟੇਟੇ ਕਰ ਦਿੰਦਾ ਹੈ ਅਤੇ ਆਪਣਿਆਂ ਗੋਲਿਆਂ ਨੂੰ ਇੱਜ਼ਤ-ਆਬਰੂ ਬਖਸ਼ਦਾ ਹੈ। ਸਤਿ ਬਚਨ ਨਾਨਕੁ ਕਹੈ ਪਰਗਟ ਸਭ ਮਾਹਿ ॥ ਨਾਨਕ ਸੱਚੇ ਸ਼ਬਦ ਉਚਾਰਨ ਕਰਦਾ ਹੈ ਜੋ ਸਾਰਿਆਂ ਵਿੱਚ ਐਨ ਸਪੱਸ਼ਟ ਹਨ। ਪ੍ਰਭ ਕੇ ਸੇਵਕ ਸਰਣਿ ਪ੍ਰਭ ਤਿਨ ਕਉ ਭਉ ਨਾਹਿ ॥੪॥੨੬॥੫੬॥ ਸਾਈਂ ਦੇ ਨਫਰ ਜੋ ਸਾਈਂ ਦੀ ਪਨਾਹ ਤਾਬੇ ਹਨ, ਉਨ੍ਹਾਂ ਨੂੰ ਉਕਾ ਹੀ ਕੋਈ ਡਰ ਨਹੀਂ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਬੰਧਨ ਕਾਟੈ ਸੋ ਪ੍ਰਭੂ ਜਾ ਕੈ ਕਲ ਹਾਥ ॥ ਉਹ ਸੁਆਮੀ ਹੀ ਜਿਸ ਦੇ ਹੱਥ ਵਿੱਚ ਸਾਰੀਆਂ ਸ਼ਕਤੀਆਂ ਹਨ, ਸਾਰੀਆਂ ਬੇੜੀਆਂ ਕੱਟਦਾ ਹੈ। ਅਵਰ ਕਰਮ ਨਹੀ ਛੂਟੀਐ ਰਾਖਹੁ ਹਰਿ ਨਾਥ ॥੧॥ ਹੋਰਨਾਂ ਅਮਲਾਂ ਦੁਆਰਾ ਪ੍ਰਾਣੀ ਦੀ ਬੰਦ-ਖਲਾਸੀ ਨਹੀਂ ਹੁੰਦੀ। ਤੂੰ ਮੇਰੀ ਰੱਖਿਆ ਕਰ, ਹੇ ਮੇਰੇ ਸੁਆਮੀ ਵਾਹਿਗੁਰੂ! ਤਉ ਸਰਣਾਗਤਿ ਮਾਧਵੇ ਪੂਰਨ ਦਇਆਲ ॥ ਮੈਂ ਤੇਰੀ ਪਨਾਹ ਲਈ ਹੈ, ਹੇ ਮੇਰੇ ਪੂਰੇ ਮਿਹਰਬਾਨ ਮਾਇਆ ਦੇ ਸੁਆਮੀ! ਛੂਟਿ ਜਾਇ ਸੰਸਾਰ ਤੇ ਰਾਖੈ ਗੋਪਾਲ ॥੧॥ ਰਹਾਉ ॥ ਜਿਸ ਦੀ ਤੂੰ ਰੱਖਿਆ ਕਰਦਾ ਹੈ, ਹੇ ਸ਼੍ਰਿਸ਼ਟੀ ਦੇ ਪਾਲਣ-ਪੋਸਣਹਾਰ, ਉਹ ਜਗ ਦੇ ਜਾਲ ਵਿੱਚ ਨਹੀਂ ਫਸਦਾ। ਠਹਿਰਾਉ। ਆਸਾ ਭਰਮ ਬਿਕਾਰ ਮੋਹ ਇਨ ਮਹਿ ਲੋਭਾਨਾ ॥ ਉਮੀਦ, ਸੰਦੇਹ ਪਾਪ ਅਤੇ ਸੰਸਾਰੀ ਲਗਨ ਇਨ੍ਹਾਂ ਵਿੱਚ ਪ੍ਰਾਣੀ ਗਲਤਾਨ ਹੋਇਆ ਹੋਇਆ ਹੈ। ਝੂਠੁ ਸਮਗ੍ਰੀ ਮਨਿ ਵਸੀ ਪਾਰਬ੍ਰਹਮੁ ਨ ਜਾਨਾ ॥੨॥ ਕੂੜੀ ਦੁਨੀਆਂ ਉਸ ਦੇ ਹਿਰਦੇ ਅੰਦਰ ਵਸਦੀ ਹੈ ਅਤੇ ਉਹ ਸੁੱਚੇ ਸਾਹਿਬ ਨੂੰ ਨਹੀਂ ਸਮਝਦਾ। ਪਰਮ ਜੋਤਿ ਪੂਰਨ ਪੁਰਖ ਸਭਿ ਜੀਅ ਤੁਮ੍ਹ੍ਹਾਰੇ ॥ ਹੇ ਸ਼ਰੋਮਣੀ ਪ੍ਰਕਾਸ਼ ਵਾਲੇ ਪੂਰੇ ਪ੍ਰਭੂ! ਸਮੂਹ ਜੀਵ-ਜੰਤੂ ਤੇਰੇ ਹਨ। ਜਿਉ ਤੂ ਰਾਖਹਿ ਤਿਉ ਰਹਾ ਪ੍ਰਭ ਅਗਮ ਅਪਾਰੇ ॥੩॥ ਜਿਸ ਤਰ੍ਹਾਂ ਤੂੰ ਮੈਨੂੰ ਰੱਖਦਾ ਹੈ, ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ, ਹੇ ਮੇਰੇ ਹਦਬੰਨਾ-ਰਹਿਤ ਅਤੇ ਬੇਅੰਤ ਸੁਆਮੀ! ਕਰਣ ਕਾਰਣ ਸਮਰਥ ਪ੍ਰਭ ਦੇਹਿ ਅਪਨਾ ਨਾਉ ॥ ਹੇ ਤੂੰ ਹੇਤੂਆਂ ਦੇ ਹੇਤੂ, ਮੇਰੇ ਸਰਬ-ਸ਼ਕਤੀਵਾਨ ਸੁਆਮੀ! ਤੂੰ ਮੈਨੂੰ ਆਪਣਾ ਨਾਮ ਪਰਦਾਨ ਕਰ। ਨਾਨਕ ਤਰੀਐ ਸਾਧਸੰਗਿ ਹਰਿ ਹਰਿ ਗੁਣ ਗਾਉ ॥੪॥੨੭॥੫੭॥ ਸਤਿ ਸੰਗਤ ਅੰਦਰ ਸੁਆਮੀ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ, ਨਾਨਕ ਪਾਰ ਉਤਰ ਗਿਆ ਹੈ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਕਵਨੁ ਕਵਨੁ ਨਹੀ ਪਤਰਿਆ ਤੁਮ੍ਹ੍ਹਰੀ ਪਰਤੀਤਿ ॥ ਤੇਰੇ ਤੇ ਭਰੋਸਾ ਧਾਰ ਕੇ, ਹੇ ਮੇਰੇ ਮਨੂਏ! ਕਉਣ ਹੈ ਜੋ ਡਿੱਗਿਆ ਨਹੀਂ? ਮਹਾ ਮੋਹਨੀ ਮੋਹਿਆ ਨਰਕ ਕੀ ਰੀਤਿ ॥੧॥ ਤੈਨੂੰ ਵਿਸ਼ਾਲ ਮਾਇਆ ਨੇ ਫਰੇਫਤਾ ਕਰ ਲਿਆ ਹੈ। ਇਹ ਹੈ ਦੋਜਕ ਦਾ ਰਸਤਾ। ਮਨ ਖੁਟਹਰ ਤੇਰਾ ਨਹੀ ਬਿਸਾਸੁ ਤੂ ਮਹਾ ਉਦਮਾਦਾ ॥ ਹੇ ਪਾਂਬਰ ਮਨੂਏ! ਤੇਰੇ ਉਤੇ ਇਤਬਾਰ ਕੀਤਾ ਨਹੀਂ ਜਾ ਸਕਦਾ। ਤੂੰ ਪਾਪ ਨਾਲ ਪਰਮ ਮਤਵਾਲਾ ਹੋਇਆ ਹੋਇਆ ਹੈ। ਖਰ ਕਾ ਪੈਖਰੁ ਤਉ ਛੁਟੈ ਜਉ ਊਪਰਿ ਲਾਦਾ ॥੧॥ ਰਹਾਉ ॥ ਖੋਤੇ ਦੇ ਪੈਰਾਂ ਦੀ ਜੰਜੀਰ ਕੇਵਲ ਉਦੋਂ ਹੀ ਲਾਹੀ ਜਾਂਦੀ ਹੈ, ਜਦ ਉਸ ਦੀ ਪਿੱਠ ਉਤੇ ਪਹਿਲਾਂ ਬੋਝ ਰੱਖ ਲਿਆ ਜਾਂਦਾ ਹੈ। ਠਹਿਰਾਉ। ਜਪ ਤਪ ਸੰਜਮ ਤੁਮ੍ਹ੍ਹ ਖੰਡੇ ਜਮ ਕੇ ਦੁਖ ਡਾਂਡ ॥ ਤੂੰ ਸਿਮਰਨ, ਤਪੱਸਿਆ ਅਤੇ ਸਵੈ-ਰਿਆਜ਼ਤ ਦੇ ਫਲ ਨੂੰ ਨਾਸ ਕਰ ਦਿੰਦਾ ਹੈ। ਤੂੰ ਯਮ ਦੇ ਡੰਡੇ ਦਾ ਕਸ਼ਟ ਉਠਾਵੇਂਗਾ। ਸਿਮਰਹਿ ਨਾਹੀ ਜੋਨਿ ਦੁਖ ਨਿਰਲਜੇ ਭਾਂਡ ॥੨॥ ਹੇ ਬੇਸ਼ਰਮ ਭੜੂਏ! ਤੂੰ ਕਿਉਂ ਸੁਆਮੀ ਦਾ ਆਰਾਧਨ ਨਹੀਂ ਕਰਦਾ? ਤੂੰ ਗਰਭ ਅਤੇ ਤਸੀਹੇ ਉਠਾਵੇਂਗਾ। ਹਰਿ ਸੰਗਿ ਸਹਾਈ ਮਹਾ ਮੀਤੁ ਤਿਸ ਸਿਉ ਤੇਰਾ ਭੇਦੁ ॥ ਵਾਹਿਗੁਰੂ ਤੇਰਾ ਸਾਥੀ, ਮਦਦਗਾਰ ਅਤੇ ਪਰਮ ਮਿੱਤਰ ਹੈ। ਉਸ ਦੇ ਨਾਲ ਤੇਰਾ ਵਿਰੋਧ ਹੈ। ਬੀਧਾ ਪੰਚ ਬਟਵਾਰਈ ਉਪਜਿਓ ਮਹਾ ਖੇਦੁ ॥੩॥ ਪੰਜਾਂ ਰਸਤੇ ਦੇ ਧਾੜਵੀਆਂ ਨਾਲ ਤੇਰਾ ਪਿਆਰ ਹੈ। ਉਸ ਤੋਂ ਪਰਮ ਕਸ਼ਟ ਪੈਂਦਾ ਹੋਵੇਗਾ। ਨਾਨਕ ਤਿਨ ਸੰਤਨ ਸਰਣਾਗਤੀ ਜਿਨ ਮਨੁ ਵਸਿ ਕੀਨਾ ॥ ਨਾਨਕ ਉਨ੍ਹਾਂ ਸਾਧੂਆਂ ਦੀ ਪਨਾਹ ਲੋੜਦਾ ਹੈ, ਜਿਨ੍ਹਾਂ ਨੇ ਆਪਣਾ ਮਨੂਅ ਕਾਬੂ ਕੀਤਾ ਹੈ। ਤਨੁ ਧਨੁ ਸਰਬਸੁ ਆਪਣਾ ਪ੍ਰਭਿ ਜਨ ਕਉ ਦੀਨ੍ਹ੍ਹਾ ॥੪॥੨੮॥੫੮॥ ਉਹ ਆਪਣੀ ਦੇਹ ਦੌਲਤ ਅਤੇ ਹਰ ਸ਼ੈ ਸਾਹਿਬ ਦੇ ਗੋਲਿਆਂ ਦੇ ਸਮਰਪਨ ਕਰਦਾ ਹੈ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਉਦਮੁ ਕਰਤ ਆਨਦੁ ਭਇਆ ਸਿਮਰਤ ਸੁਖ ਸਾਰੁ ॥ ਆਰਾਮ ਦੇ ਜੌਹਰ ਦੀ ਬੰਦਗੀ ਦਾ ਉਪਰਾਲਾ ਕਰਨ ਦੁਆਰਾ ਖੁਸ਼ੀ ਉਤਪੰਨ ਹੁੰਦੀ ਹੈ। ਜਪਿ ਜਪਿ ਨਾਮੁ ਗੋਬਿੰਦ ਕਾ ਪੂਰਨ ਬੀਚਾਰੁ ॥੧॥ ਸ਼੍ਰਿਸ਼ਟੀ ਦੇ ਸੁਆਮੀ ਦੇ ਨਾਮ ਦਾ ਸਿਮਰਨ ਅਤੇ ਆਰਾਧਨ ਕਰਨ ਦੁਆਰਾ ਪੂਰੀ ਸਮਝ ਪਰਾਪਤ ਹੋ ਜਾਂਦੀ ਹੈ। ਚਰਨ ਕਮਲ ਗੁਰ ਕੇ ਜਪਤ ਹਰਿ ਜਪਿ ਹਉ ਜੀਵਾ ॥ ਮੈਂ ਗੁਰਾਂ ਦੇ ਕੰਵਲ ਰੂਪੀ ਪੈਰਾਂ ਦਾ ਧਿਆਨ ਧਾਰ ਕੇ ਸੁਆਮੀ ਦਾ ਚਿੰਤਨ ਕਰਨ ਦੁਆਰਾ ਜੀਉਂਦਾ ਹਾਂ। ਪਾਰਬ੍ਰਹਮੁ ਆਰਾਧਤੇ ਮੁਖਿ ਅੰਮ੍ਰਿਤੁ ਪੀਵਾ ॥੧॥ ਰਹਾਉ ॥ ਪਰਮ ਪ੍ਰਭੂ ਦਾ ਨਾਮ ਸ੍ਰਵਣ ਕਰਨ ਦੁਆਰਾ, ਮੈਂ ਆਪਣੇ ਮੂੰਹ ਨਾਲ ਸੁਧਾਰਸ ਪਾਨ ਕਰਦਾ ਹਾਂ। ਜੀਅ ਜੰਤ ਸਭਿ ਸੁਖਿ ਬਸੇ ਸਭ ਕੈ ਮਨਿ ਲੋਚ ॥ ਸਾਰੇ ਪ੍ਰਾਣਧਾਰੀ ਆਰਾਮ ਅੰਦਰ ਵਸਦੇ ਹਨ ਅਤੇ ਸਾਰਿਆਂ ਦੇ ਚਿੱਤ ਅੰਦਰ ਤੇਰੀ ਚਾਹਨਾ ਹੈ। ਪਰਉਪਕਾਰੁ ਨਿਤ ਚਿਤਵਤੇ ਨਾਹੀ ਕਛੁ ਪੋਚ ॥੨॥ ਗੁਰੂ-ਪਿਆਰੇ ਸਦਾ ਹੋਰਨਾਂ ਦਾ ਭਲਾ ਕਰਨਾ ਸੋਚਦੇ ਹਨ। ਉਹ ਕਿਸੇ ਦਾ ਭੀ ਬੁਰਾ ਨਹੀਂ ਲੋੜਦੇ। copyright GurbaniShare.com all right reserved. Email |