ਧੰਨੁ ਸੁ ਥਾਨੁ ਬਸੰਤ ਧੰਨੁ ਜਹ ਜਪੀਐ ਨਾਮੁ ॥ ਸੁਲੱਖਣਾ ਹੈ ਉਹ ਅਸਥਾਨ ਅਤੇ ਸੁਲੱਖਣੇ ਹਨ ਰਹਿਣ ਵਾਲੇ, ਜਿਸ ਵਿੱਚ ਸੁਆਮੀ ਦੇ ਨਾਮ ਦਾ ਸਿਮਰਨ ਕੀਤਾ ਜਾਂਦਾ ਹੈ। ਕਥਾ ਕੀਰਤਨੁ ਹਰਿ ਅਤਿ ਘਨਾ ਸੁਖ ਸਹਜ ਬਿਸ੍ਰਾਮੁ ॥੩॥ ਵਾਹਿਗੁਰੂ ਦੀ ਕਥਾ-ਵਾਰਤਾ ਅਤੇ ਉਸ ਦੀ ਮਹਿਮਾ ਉਥੇ ਬਹੁਤ ਹੀ ਵਾਰੀ ਹੁੰਦੀਆਂ ਹਨ ਅਤੇ ਉਥੇ ਕੇਵਲ ਅਨੰਦ, ਅਡੋਲਤਾ ਅਤੇ ਆਰਾਮ ਹੀ ਹਨ। ਮਨ ਤੇ ਕਦੇ ਨ ਵੀਸਰੈ ਅਨਾਥ ਕੋ ਨਾਥ ॥ ਆਪਣੇ ਚਿੱਤ ਅੰਦਰ ਮੈਂ ਸੁਆਮੀ ਨੂੰ ਕਦਾਚਿੱਤ ਨਹੀਂ ਭੁਲਾਉਂਦਾ। ਉਹ ਨਿਖਸਮਿਆਂ ਦਾ ਖਸਮ ਹੈ। ਨਾਨਕ ਪ੍ਰਭ ਸਰਣਾਗਤੀ ਜਾ ਕੈ ਸਭੁ ਕਿਛੁ ਹਾਥ ॥੪॥੨੯॥੫੯॥ ਨਾਨਕ ਨੇ ਸੁਆਮੀ ਦੀ ਪਨਾਹ ਲਈ ਹੈ, ਜਿਸ ਦੇ ਹੱਥ ਵਿੱਚ ਹਰ ਵਸਤੂ ਹੈ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਜਿਨਿ ਤੂ ਬੰਧਿ ਕਰਿ ਛੋਡਿਆ ਫੁਨਿ ਸੁਖ ਮਹਿ ਪਾਇਆ ॥ ਜਿਸ ਨੇ ਤੈਨੂੰ ਉਦਰ ਅੰਦਰ ਹਦਬੰਦ ਕੀਤਾ ਸੀ ਅਤੇ ਮੁੜ ਮੈਨੂੰ ਛੱਡ ਕੇ ਆਰਾਮ ਦੇ ਜਹਾਨ ਵਿੱਚ ਟਿਕਾਇਆ ਹੈ। ਸਦਾ ਸਿਮਰਿ ਚਰਣਾਰਬਿੰਦ ਸੀਤਲ ਹੋਤਾਇਆ ॥੧॥ ਤੂੰ ਹਮੇਸ਼ਾਂ ਉਸ ਦੇ ਕੰਵਲ ਪੈਰਾਂ ਦਾ ਆਰਾਧਨ ਕਰ ਤਾਂ ਜੋ ਤੂੰ ਠੰਢਾ-ਠਾਰ ਹੋ ਜਾਵੇ। ਜੀਵਤਿਆ ਅਥਵਾ ਮੁਇਆ ਕਿਛੁ ਕਾਮਿ ਨ ਆਵੈ ॥ ਜਿੰਦਗੀ ਵਿੱਚ ਅਤੇ ਮੌਤ ਮਗਰੋਂ ਇਹ ਮਾਇਆ ਕਿਸੇ ਕੰਮ ਨਹੀਂ ਆਉਂਦੀ। ਜਿਨਿ ਏਹੁ ਰਚਨੁ ਰਚਾਇਆ ਕੋਊ ਤਿਸ ਸਿਉ ਰੰਗੁ ਲਾਵੈ ॥੧॥ ਰਹਾਉ ॥ ਜਿਸ ਨੇ ਇਹ ਰਚਨਾ ਰਚੀ ਹੈ, ਕੋਈ ਵਿਰਲਾ ਹੀ ਉਸ ਨਾਲ ਪਿਰਹੜੀ ਪਾਉਂਦਾ ਹੈ। ਠਹਿਰਾਉ। ਰੇ ਪ੍ਰਾਣੀ ਉਸਨ ਸੀਤ ਕਰਤਾ ਕਰੈ ਘਾਮ ਤੇ ਕਾਢੈ ॥ ਹੇ ਫਾਨੀ ਬੰਦੇ! ਸਿਰਜਣਹਾਰ ਨੇ ਗਰਮੀ ਤੇ ਸਰਦੀ ਦੀਆਂ ਰੁੱਤਾਂ ਬਣਾਈਆਂ ਹਨ ਅਤੇ ਉਹ ਹੀ ਤੈਨੂੰ ਗਰਮੀ ਤੋਂ ਬਚਾਉਂਦਾ ਹੈ। ਕੀਰੀ ਤੇ ਹਸਤੀ ਕਰੈ ਟੂਟਾ ਲੇ ਗਾਢੈ ॥੨॥ ਕੀੜੀ ਤੋਂ ਉਹ ਹਾਥੀ ਬਣਾ ਦਿੰਦਾ ਹੈ ਅਤੇ ਵਿਛੜਿਆਂ ਹੋਇਆਂ ਨੂੰ ਮਿਲਾ ਲੈਂਦਾ ਹੈ। ਅੰਡਜ ਜੇਰਜ ਸੇਤਜ ਉਤਭੁਜਾ ਪ੍ਰਭ ਕੀ ਇਹ ਕਿਰਤਿ ॥ ਆਂਡੇ, ਉਦਰ, ਮੁੜਕੇ ਅਤੇ ਧਰਤੀ ਤੋਂ ਉਤਪਤੀ ਦੇ ਸੋਮੇ; ਇਹ ਸਾਰੇ ਸੁਆਮੀ ਦੀ ਹੀ ਕਾਰੀਗਰੀ ਹੈ। ਕਿਰਤ ਕਮਾਵਨ ਸਰਬ ਫਲ ਰਵੀਐ ਹਰਿ ਨਿਰਤਿ ॥੩॥ ਅਬਿਨਾਸੀ ਸੁਆਮੀ ਦੇ ਸਿਮਰਨ ਦੇ ਕਾਰਜ ਦੀ ਕਮਾਈ ਸਾਰਿਆਂ ਲਈ ਫਲਦਾਇਕ ਹੈ। ਹਮ ਤੇ ਕਛੂ ਨ ਹੋਵਨਾ ਸਰਣਿ ਪ੍ਰਭ ਸਾਧ ॥ ਮੇਰੇ ਕੋਲੋਂ ਵੀ ਨਹੀਂ ਹੋ ਸਕਦਾ। ਹੇ ਸਆਮੀ! ਮੈਂ ਤੇਰੇ ਸੰਤਾਂ ਦੀ ਓਟ ਲਈ ਹੈ। ਮੋਹ ਮਗਨ ਕੂਪ ਅੰਧ ਤੇ ਨਾਨਕ ਗੁਰ ਕਾਢ ॥੪॥੩੦॥੬੦॥ ਗੁਰੂ ਨਾਨਕ ਨੇ ਮੈਨੂੰ ਸੰਸਾਰੀ ਮਮਤਾ ਦੀ ਮਸਤੀ ਦੇ ਅੰਨ੍ਹੇ ਖੂਹ ਵਿਚੋਂ ਬਾਹਰ ਕੱਢ ਲਿਆ ਹੈ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਖੋਜਤ ਖੋਜਤ ਮੈ ਫਿਰਾ ਖੋਜਉ ਬਨ ਥਾਨ ॥ ਆਪਣੇ ਸੁਆਮੀ ਦੀ ਭਾਲ, ਭਾਲ, ਭਾਲ ਅੰਦਰ ਮੈਂ ਜੰਗਲਾਂ-ਬੇਲਿਆਂ ਅਤੇ ਹੋਰ ਥਾਵਾਂ ਵਿੱਚ ਫਿਰਦਾ ਹਾਂ। ਅਛਲ ਅਛੇਦ ਅਭੇਦ ਪ੍ਰਭ ਐਸੇ ਭਗਵਾਨ ॥੧॥ ਇਹੋ ਜਿਹੇ ਹੈ ਮੇਰਾ ਭਾਗਾਂ ਵਾਲਾ ਸੁਆਮੀ ਕਿ ਉਹ ਨਾਂ-ਠੱਗੇ ਜਾਣ ਵਾਲਾ, ਅਬਿਨਾਸੀ ਅਤੇ ਅਭੇਦ-ਰਹਿਤ ਹੈ। ਕਬ ਦੇਖਉ ਪ੍ਰਭੁ ਆਪਨਾ ਆਤਮ ਕੈ ਰੰਗਿ ॥ ਮੈਂ ਆਪਣੇ ਸੁਆਮੀ ਨੂੰ ਆਪਣੀ ਆਤਮਾ ਦੀ ਖੁਸ਼ੀ ਨਾਲ ਕਦੋਂ ਵੇਖਾਂਗਾ? ਜਾਗਨ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗਿ ॥੧॥ ਰਹਾਉ ॥ ਜਾਗਦੇ ਰਹਿਣ ਨਾਲੋਂ ਸੁਫਨਾ ਚੰਗਾ ਹੈ, ਜਿਸ ਵਿੱਚ ਮੈਂ ਆਪਣੇ ਮਾਲਕ ਦੇ ਨਾਲ ਵਸਦਾ ਹਾਂ। ਠਹਿਰਾਉ। ਬਰਨ ਆਸ੍ਰਮ ਸਾਸਤ੍ਰ ਸੁਨਉ ਦਰਸਨ ਕੀ ਪਿਆਸ ॥ ਚਾਰਾਂ ਹੀ ਜਾਤਾਂ ਅਤੇ ਚਾਰਾਂ ਹੀ ਜੀਵਨ ਦੀਆਂ ਅਵਸਥਾਵਾਂ ਮੁਤਅਲਕ ਸ਼ਾਸਤਰਾਂ ਨੂੰ ਸੁਣ ਕੇ ਮੇਰੀ ਪ੍ਰਭੂ ਦੇ ਦੀਦਾਰ ਦੀ ਤਰੇਹ ਖਤਮ ਨਹੀਂ ਹੁੰਦੀ। ਰੂਪੁ ਨ ਰੇਖ ਨ ਪੰਚ ਤਤ ਠਾਕੁਰ ਅਬਿਨਾਸ ॥੨॥ ਅਮਰ ਪ੍ਰਭੂ ਦਾ ਸਰੂਪ ਜਾਂ ਨੁਹਾਰ ਨਹੀਂ, ਨਾਂ ਹੀ ਉਹ ਪੰਜਾਂ ਸਾਰ-ਅੰਸ਼ਾਂ ਦਾ ਬਣਿਆ ਹੋਇਆ ਹੈ। ਓਹੁ ਸਰੂਪੁ ਸੰਤਨ ਕਹਹਿ ਵਿਰਲੇ ਜੋਗੀਸੁਰ ॥ ਬਹੁਤ ਹੀ ਥੋੜੇ ਹਨ ਉਹ ਸਾਧੂ ਅਤੇ ਵੱਡੇ ਯੋਗੀ, ਜੋ ਸੁਆਮੀ ਦਾ ਇਹੋ ਜਿਹਾ ਰੂਪ ਵਰਣਨ ਕਰਦੇ ਹਨ। ਕਰਿ ਕਿਰਪਾ ਜਾ ਕਉ ਮਿਲੇ ਧਨਿ ਧਨਿ ਤੇ ਈਸੁਰ ॥੩॥ ਮੁਬਾਰਕ, ਮੁਬਾਰਕ ਹਨ ਉਹ ਜਿਨ੍ਹਾਂ ਨੂੰ ਸੁਆਮੀ ਆਪਣੀ ਰਹਿਮਤ ਦੁਆਰਾ ਮਿਲ ਪੈਂਦਾ ਹੈ। ਸੋ ਅੰਤਰਿ ਸੋ ਬਾਹਰੇ ਬਿਨਸੇ ਤਹ ਭਰਮਾ ॥ ਉਹ ਸੁਆਮੀ ਨੂੰ ਅੰਦਰਵਾਰ ਵੇਖਦੇ ਹਨ, ਉਹ ਉਸ ਨੂੰ ਬਾਹਰਵਾਰ ਵੇਖਦੇ ਹਨ ਅਤੇ ਨਾਸ ਹੋ ਜਾਂਦੇ ਹਨ ਉਨ੍ਹਾਂ ਦੇ ਸੰਦੇਹ। ਨਾਨਕ ਤਿਸੁ ਪ੍ਰਭੁ ਭੇਟਿਆ ਜਾ ਕੇ ਪੂਰਨ ਕਰਮਾ ॥੪॥੩੧॥੬੧॥ ਨਾਨਕ, ਜਿਸ ਦੇ ਭਾਗ ਮੁਕੰਮਲ ਹਨ, ਉਸ ਨੂੰ ਸੁਆਮੀ ਮਿਲ ਪੈਂਦਾ ਹੈ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਜੀਅ ਜੰਤ ਸੁਪ੍ਰਸੰਨ ਭਏ ਦੇਖਿ ਪ੍ਰਭ ਪਰਤਾਪ ॥ ਸਾਹਿਬ ਦਾ ਤਪਤੇਜ ਤੱਕ ਹੈ, ਸਾਰੇ ਪ੍ਰਾਣਧਾਰੀ ਪਰਮ ਪਰੰਸਨ ਹੋ ਗਏ ਹਨ। ਕਰਜੁ ਉਤਾਰਿਆ ਸਤਿਗੁਰੂ ਕਰਿ ਆਹਰੁ ਆਪ ॥੧॥ ਖੁਦ ਉਪਰਾਲਾ ਕਰ ਕੇ, ਮੇਰੇ ਸੱਚੇ ਗੁਰਾਂ ਨੇ ਮੇਰਾ ਕਰਜ਼ ਲਾਹ ਦਿੱਤਾ ਹੈ। ਖਾਤ ਖਰਚਤ ਨਿਬਹਤ ਰਹੈ ਗੁਰ ਸਬਦੁ ਅਖੂਟ ॥ ਅਮੁੱਕ ਹੈ ਗੁਰਾਂ ਦੀ ਬਾਣੀ ਦੀ ਦੌਲਤ। ਮੇਰੇ ਖਾਣ ਤੇ ਖਰਚਣ ਦੇ ਬਾਵਜੂਦ, ਉਹ ਅਖੀਰ ਤੱਕ ਰਹਿੰਦੀ ਹੈ। ਪੂਰਨ ਭਈ ਸਮਗਰੀ ਕਬਹੂ ਨਹੀ ਤੂਟ ॥੧॥ ਰਹਾਉ ॥ ਮੁਕੰਮਲ ਹੈ ਹਰ ਸ਼ੈ, ਜੋ ਕਦੇ ਭੀ ਨਿਖੁਟਦੀ ਨਹੀਂ। ਠਹਿਰਾਉ। ਸਾਧਸੰਗਿ ਆਰਾਧਨਾ ਹਰਿ ਨਿਧਿ ਆਪਾਰ ॥ ਸਤਿ ਸੰਗਤ ਅੰਦਰ ਮੈਂ ਸੁਆਮੀ ਦਾ ਸਿਮਰਨ ਕਰਦਾ ਹਾਂ, ਬੇ-ਅੰਦਾਜ ਹੈ ਜਿਸ ਦਾ ਖਜਾਨਾ। ਧਰਮ ਅਰਥ ਅਰੁ ਕਾਮ ਮੋਖ ਦੇਤੇ ਨਹੀ ਬਾਰ ॥੨॥ ਮੈਨੂੰ ਈਮਾਨ, ਦੌਲਤ, ਕਾਮਯਾਬੀ ਅਤੇ ਮੁਕਤੀ ਪਰਦਾਨ ਕਰਨ ਵਿੱਚ ਸੁਆਮੀ ਕੋਈ ਚਿਰ ਨਹੀਂ ਲਾਉਂਦਾ। ਭਗਤ ਅਰਾਧਹਿ ਏਕ ਰੰਗਿ ਗੋਬਿੰਦ ਗੁਪਾਲ ॥ ਇਕ-ਚਿੱਤ ਪ੍ਰੇਮ ਨਾਲ ਸੰਤ ਸਆਮੀ ਮਾਲਕ ਦਾ ਸਿਮਰਨ ਕਰਦੇ ਹਨ। ਰਾਮ ਨਾਮ ਧਨੁ ਸੰਚਿਆ ਜਾ ਕਾ ਨਹੀ ਸੁਮਾਰੁ ॥੩॥ ਉਹ ਸਾਹਿਬ ਦੇ ਨਾਮ ਦੀ ਦੌਲਤ ਇਕੱਤ੍ਰ ਕਰਦੇ ਹਨ, ਜਿਸ ਦਾ ਕੋਈ ਅੰਦਾਜ਼ਾ ਹੀ ਨਹੀਂ। ਸਰਨਿ ਪਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ॥ ਮੇਰੇ ਸਾਹਿਬ ਮਾਲਕ! ਮੈਂ ਤੇਰੀ ਪਨਾਹ ਲੈਂਦਾ ਅਤੇ ਤੇਰੀ ਕੀਰਤੀ ਗਾਉਂਦਾ ਹਾਂ। ਨਾਨਕ ਅੰਤੁ ਨ ਪਾਈਐ ਬੇਅੰਤ ਗੁਸਾਈ ॥੪॥੩੨॥੬੨॥ ਹੇ ਮੇਰੇ ਅਨੰਦ ਸ਼੍ਰਿਸ਼ਟੀ ਦੇ ਸੁਆਮੀ, ਮੈਂ ਤੇਰਾ ਓੜਕ ਨਹੀਂ ਪਾ ਸਕਦਾ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਸਿਮਰਿ ਸਿਮਰਿ ਪੂਰਨ ਪ੍ਰਭੂ ਕਾਰਜ ਭਏ ਰਾਸਿ ॥ ਪੂਰੇ ਸਾਹਿਬ ਦਾ ਆਰਾਧਨ ਅਤੇ ਚਿੰਤਨ ਕਰਨ ਦੁਆਰਾ ਮੇਰੇ ਸਾਰੇ ਕੰਮ-ਕਾਜ ਸ਼ੋਰ ਹ ਗਏ ਹਨ। ਕਰਤਾਰ ਪੁਰਿ ਕਰਤਾ ਵਸੈ ਸੰਤਨ ਕੈ ਪਾਸਿ ॥੧॥ ਰਹਾਉ ॥ ਸਿਰਜਣਹਾਰ ਕੇ ਸ਼ਹਿਰ ਅੰਦਰ, ਸਾਧੂ ਸਿਰਜਣਹਾਰ ਸੁਆਮੀ ਦੇ ਨਾਲ ਵਸਦੇ ਹਨ। ਠਹਿਰਾਉ। ਬਿਘਨੁ ਨ ਕੋਊ ਲਾਗਤਾ ਗੁਰ ਪਹਿ ਅਰਦਾਸਿ ॥ ਗੁਰਾਂ ਅੱਗੇ ਬੇਨਤੀ ਕਰਨ ਦੁਆਰਾ, ਇਨਸਾਨ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ। ਰਖਵਾਲਾ ਗੋਬਿੰਦ ਰਾਇ ਭਗਤਨ ਕੀ ਰਾਸਿ ॥੧॥ ਵਾਹਿਗੁਰੂ, ਪਾਤਿਸ਼ਾਹਾਂ ਆਪਣੇ ਸੰਤਾਂ ਦੀ ਪੂੰਜੀ ਦਾ ਰਖਿਅਕ ਹੈ। copyright GurbaniShare.com all right reserved. Email |