ਤੋਟਿ ਨ ਆਵੈ ਕਦੇ ਮੂਲਿ ਪੂਰਨ ਭੰਡਾਰ ॥ ਸੁਆਮੀ ਦੇ ਪਰੀਪੂਰਨ ਖਜਾਨਿਆਂ ਵਿੱਚ ਅਸਲੋ ਹੀ ਕਦਾਚਿੱਚ ਕੋਈ ਕਮੀ ਨਹੀਂ ਵਾਪਰਦੀ। ਚਰਨ ਕਮਲ ਮਨਿ ਤਨਿ ਬਸੇ ਪ੍ਰਭ ਅਗਮ ਅਪਾਰ ॥੨॥ ਸੁਆਮੀ ਕੰਵਲ ਰੂਪੀ ਪੈਰ ਮੇਰੀ ਆਤਮਾ ਤੇ ਦੇਹ ਅੰਦਰ ਟਿਕੇ ਹੋਏ ਹਨ। ਉਹ ਪਹੁੰਚ ਤੋਂ ਪਰੇ ਅਤੇ ਬੇਅੰਤ ਹੈ। ਬਸਤ ਕਮਾਵਤ ਸਭਿ ਸੁਖੀ ਕਿਛੁ ਊਨ ਨ ਦੀਸੈ ॥ ਜੋ ਸਾਈਂ ਦੀ ਸੇਵਾ ਕਰਦੇ ਹਨ, ਉਹ ਸਾਰੇ ਆਰਾਮ ਵਿੱਚ ਵਸਦੇ ਹਨ। ਉਨ੍ਹਾਂ ਨੂੰ ਕਿਸੇ ਸ਼ੈ ਦੀ ਭੀ ਕਮੀ ਨਹੀਂ ਦਿੱਸਦੀ। ਸੰਤ ਪ੍ਰਸਾਦਿ ਭੇਟੇ ਪ੍ਰਭੂ ਪੂਰਨ ਜਗਦੀਸੈ ॥੩॥ ਸਾਧੂਆਂ ਦੀ ਦਇਆ ਦੁਆਰਾ ਮੈਂ ਆਲਮ ਦੇ ਮੁਕੰਮਲ ਸੁਆਮੀ ਮਾਲਕ ਨੂੰ ਮਿਲ ਪਿਆ ਹਾਂ। ਜੈ ਜੈ ਕਾਰੁ ਸਭੈ ਕਰਹਿ ਸਚੁ ਥਾਨੁ ਸੁਹਾਇਆ ॥ ਮੇਰੀ ਜਿੱਤ ਤੇ ਮੈਨੂੰ ਸਾਰੇ ਹੀ ਵਧਾਈਆਂ ਦਿੰਦੇ ਹਨ। ਸੁੰਦਰ ਹੈ ਸੱਚੇ ਸੁਆਮੀ ਦਾ ਨਿਵਾਸ ਅਸਥਾਨ। ਜਪਿ ਨਾਨਕ ਨਾਮੁ ਨਿਧਾਨ ਸੁਖ ਪੂਰਾ ਗੁਰੁ ਪਾਇਆ ॥੪॥੩੩॥੬੩॥ ਪੂਰਨ ਗੁਰਾਂ ਨੂੰ ਪਰਾਪਤ ਕਰਨ, ਨਾਨਕ ਠੰਢ-ਚੈਨ ਦੇ ਖਜਾਨੇ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹੈ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਹਰਿ ਹਰਿ ਹਰਿ ਆਰਾਧੀਐ ਹੋਈਐ ਆਰੋਗ ॥ ਸੁਆਮੀ ਮਾਲਕ ਵਾਹਿਗੁਰੂ ਨੂੰ ਸਿਮਰ ਕੇ ਪ੍ਰਾਣੀ ਨਰੋਆ ਹੋ ਜਾਂਦਾ ਹੈ। ਰਾਮਚੰਦ ਕੀ ਲਸਟਿਕਾ ਜਿਨਿ ਮਾਰਿਆ ਰੋਗੁ ॥੧॥ ਰਹਾਉ ॥ ਇਹ ਸਾਹਿਬ ਦੀ ਰਾਜ-ਸੋਟੀ ਹੈ, ਜਿਸ ਨਾਲ ਸਾਰੀਆਂ ਬੀਮਾਰੀਆਂ ਨਸ਼ਟ ਕੀਤੀਆਂ ਜਾਂਦੀਆਂ ਹਨ। ਠਹਿਰਾਉ। ਗੁਰੁ ਪੂਰਾ ਹਰਿ ਜਾਪੀਐ ਨਿਤ ਕੀਚੈ ਭੋਗੁ ॥ ਪੂਰਨ ਈਸ਼ਵਰ ਸਰੂਪ ਗੁਰਾਂ ਦਾ ਧਿਆਨ ਧਾਰਨ ਦੁਆਰਾ ਜੀਵ ਸਦੀਵ ਹੀ ਆਰਾਮ-ਚੈਨ ਮਾਣਦਾ ਹੈ। ਸਾਧਸੰਗਤਿ ਕੈ ਵਾਰਣੈ ਮਿਲਿਆ ਸੰਜੋਗੁ ॥੧॥ ਮੈਂ ਸਤਿ ਸੰਗਤ ਉਤੋਂ ਸਦਕੇ ਜਾਂਦਾ ਹਾਂ ਜਿਸ ਦੁਆਰਾ ਮੈਨੂੰ ਆਪਣੇ ਪ੍ਰਭੂ ਦਾ ਮਿਲਾਪ ਪਰਾਪਤ ਹੋ ਗਿਆ ਹੈ। ਜਿਸੁ ਸਿਮਰਤ ਸੁਖੁ ਪਾਈਐ ਬਿਨਸੈ ਬਿਓਗੁ ॥ ਜਿਸ ਦਾ ਆਰਾਧਨ ਕਰਨ ਦੁਆਰਾ, ਆਰਾਮ ਪਰਾਪਤ ਹੁੰਦਾ ਹੈ ਅਤੇ ਉਸ ਨਾਲੋਂ ਵਿਛੋੜਾ ਮਿਟ ਜਾਂਦਾ ਹੈ। ਨਾਨਕ ਪ੍ਰਭ ਸਰਣਾਗਤੀ ਕਰਣ ਕਾਰਣ ਜੋਗੁ ॥੨॥੩੪॥੬੪॥ ਨਾਨਕ ਨਾਂ ਸਾਹਿਬ ਦੀ ਸ਼ਰਣ ਲਈ ਹੈ, ਜੋ ਸਾਰੇ ਕੰਮਾਂ ਦੇ ਕਰਨ ਨੂੰ ਸਰਬ-ਸ਼ਕਤੀਵਾਨ ਹੈ। ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੫ ਰਾਗ ਬਿਲਾਵਲ ਪੰਜਵੀਂ ਪਾਤਿਸ਼ਾਹੀ ਦੁਪਦੇ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਅਵਰਿ ਉਪਾਵ ਸਭਿ ਤਿਆਗਿਆ ਦਾਰੂ ਨਾਮੁ ਲਇਆ ॥ ਮੈਂ ਹੋਰ ਸਾਰੇ ਉਪਰਾਲੇ ਛੱਡ ਦਿੱਤੇ ਹਨ ਅਤੇ ਕੇਵਲ ਨਾਮ ਦੀ ਹੀ ਦਵਾਈ ਲਈ ਹੈ। ਤਾਪ ਪਾਪ ਸਭਿ ਮਿਟੇ ਰੋਗ ਸੀਤਲ ਮਨੁ ਭਇਆ ॥੧॥ ਬੁਖਾਰ, ਪਾਪ ਅਤੇ ਸਾਰੀਆਂ ਬੀਮਾਰੀਆਂ ਨਾਸ ਹੋ ਗਈਆਂ ਹਨ ਅਤੇ ਮੇਰੀ ਜਿੰਦੜੀ ਠੰਡੀਠਾਰ ਹੋ ਗਈ ਹੈ। ਗੁਰੁ ਪੂਰਾ ਆਰਾਧਿਆ ਸਗਲਾ ਦੁਖੁ ਗਇਆ ॥ ਪੂਰਨ ਗੁਰਾਂ ਦਾ ਚਿੰਤਨ ਕਰਨ ਦੁਆਰਾ ਮੇਰੀਆਂ ਸਾਰੀਆਂ ਪੀੜਾਂ ਦੂਰ ਹੋ ਗਈਆਂ ਹਨ। ਰਾਖਨਹਾਰੈ ਰਾਖਿਆ ਅਪਨੀ ਕਰਿ ਮਇਆ ॥੧॥ ਰਹਾਉ ॥ ਆਪਣੀ ਰਹਿਮਤ ਧਾਰ ਕੇ ਬਚਾਉਣਹਾਰ ਸੁਆਮੀ ਨੇ ਮੈਨੂੰ ਬਚਾ ਲਿਆ ਹੈ। ਠਹਿਰਾਉ। ਬਾਹ ਪਕੜਿ ਪ੍ਰਭਿ ਕਾਢਿਆ ਕੀਨਾ ਅਪਨਇਆ ॥ ਭੁਜਾ ਤੋਂ ਫੜ ਕੇ ਸੁਆਮੀ ਨੇ ਮੈਨੂੰ ਸੰਸਾਰ ਦੀ ਘਾਣੀ ਵਿਚੋਂ ਬਾਹਰ ਕੱਢ ਲਿਆ ਹੈ ਅਤੇ ਮੈਨੂੰ ਆਪਣਾ ਨਿੱਜ ਦਾ ਬੜਾ ਲਿਆ ਹੈ। ਸਿਮਰਿ ਸਿਮਰਿ ਮਨ ਤਨ ਸੁਖੀ ਨਾਨਕ ਨਿਰਭਇਆ ॥੨॥੧॥੬੫॥ ਸਾਹਿਬ ਦਾ ਆਰਾਧਨ ਅਤੇ ਚਿੰਤਨ ਕਰਨ ਦੁਆਰਾ ਨਾਨਕ ਦੀ ਆਤਮਾ ਅਤੇ ਦੇਹ ਆਰਾਮ ਵਿੱਚ ਹਨ ਅਤੇ ਉਹ ਨਿਡਰ ਹੋ ਗਿਆ ਹੈ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਕਰੁ ਧਰਿ ਮਸਤਕਿ ਥਾਪਿਆ ਨਾਮੁ ਦੀਨੋ ਦਾਨਿ ॥ ਮੇਰੇ ਮੱਥੇ ਉਤੇ ਆਪਣਾ ਹੱਥ ਰੱਖ, ਪ੍ਰਭੂ ਨੇ ਮੈਨੂੰ ਅਸਥਾਪਨ ਕੀਤਾ ਹੈ ਅਤੇ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ੀ ਹੈ। ਸਫਲ ਸੇਵਾ ਪਾਰਬ੍ਰਹਮ ਕੀ ਤਾ ਕੀ ਨਹੀ ਹਾਨਿ ॥੧॥ ਜੋ ਸੱਚੇ ਸੁਆਮੀ ਦੀ ਫਲਦਾਇਕ ਘਾਲ ਕਮਾਉਂਦਾ ਹੈ; ਉਸ ਕੋਈ ਘਾਟਾ ਨਹੀਂ ਪੈਂਦਾ। ਆਪੇ ਹੀ ਪ੍ਰਭੁ ਰਾਖਤਾ ਭਗਤਨ ਕੀ ਆਨਿ ॥ ਸੁਆਮੀ ਖੁਦ ਹੀ ਆਪਣੇ ਸੰਤਾਂ ਦੀ ਇੱਜ਼ਤ ਰੱਖਦਾ ਹੈ। ਜੋ ਜੋ ਚਿਤਵਹਿ ਸਾਧ ਜਨ ਸੋ ਲੇਤਾ ਮਾਨਿ ॥੧॥ ਰਹਾਉ ॥ ਜਿਹੜਾ ਕੁਛ ਭੀ ਨੇਕ ਬੰਦੇ ਚਾਹੁੰਦੇ ਹਨ, ਉਹ ਕੁਛ ਸਾਹਿਬ ਉਨ੍ਹਾਂ ਨੂੰ ਬਖਸ਼ ਦਿੰਦਾ ਹੈ। ਠਹਿਰਾਉ। ਸਰਣਿ ਪਰੇ ਚਰਣਾਰਬਿੰਦ ਜਨ ਪ੍ਰਭ ਕੇ ਪ੍ਰਾਨ ॥ ਸਾਹਿਬ ਦੇ ਗੋਲੇ, ਜੋ ਉਸ ਦੇ ਕੰਵਲ ਰੂਪੀ ਪੈਰਾਂ ਦੀ ਪਨਾਹ ਲੈਂਦੇ ਹਨ, ਉਸ ਨੂੰ ਪਿਆਰੇ ਲੱਗਦੇ ਹਨ। ਸਹਜਿ ਸੁਭਾਇ ਨਾਨਕ ਮਿਲੇ ਜੋਤੀ ਜੋਤਿ ਸਮਾਨ ॥੨॥੨॥੬੬॥ ਨਾਨਕ, ਉਹ ਆਪਣੇ ਆਪ ਹੀ ਸਾਹਿਬ ਨਾਲ ਮਿਲ ਜਾਂਦੇ ਹਨ ਅਤੇ ਉਨ੍ਹਾਂ ਦਾ ਨੂਰ ਨਾਲ ਅਭੇਦ ਹੋ ਜਾਂਦਾ ਹੈ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਚਰਣ ਕਮਲ ਕਾ ਆਸਰਾ ਦੀਨੋ ਪ੍ਰਭਿ ਆਪਿ ॥ ਪ੍ਰਭੂ ਨੇ ਆਪੇ ਹੀ ਆਪਣੇ ਕੰਵਲ ਰੂਪੀ ਪੈਰਾਂ ਦੀ ਟੈਕ ਮੈਨੂੰ ਬਖਸ਼ੀ ਹੈ। ਪ੍ਰਭ ਸਰਣਾਗਤਿ ਜਨ ਪਰੇ ਤਾ ਕਾ ਸਦ ਪਰਤਾਪੁ ॥੧॥ ਸੁਆਮੀ ਦੇ ਗੋਲੇ, ਜੋ ਉਸ ਦੀ ਸ਼ਰਣ ਲੈਂਦੇ ਹਨ, ਉਹ ਹਮੇਸ਼ਾਂ ਹੀ ਨਾਮਵਰ ਹੋ ਜਾਂਦੇ ਹਨ। ਰਾਖਨਹਾਰ ਅਪਾਰ ਪ੍ਰਭ ਤਾ ਕੀ ਨਿਰਮਲ ਸੇਵ ॥ ਸੁਆਮੀ ਰੱਖਿਅਕ ਅਤੇ ਲਾਸਾਨੀ ਹੈ। ਪਾਵਨ ਪਵਿੱਤਰ ਹੈ ਉਸ ਦੀ ਟਹਿਲ ਸੇਵਾ। ਰਾਮ ਰਾਜ ਰਾਮਦਾਸ ਪੁਰਿ ਕੀਨ੍ਹ੍ਹੇ ਗੁਰਦੇਵ ॥੧॥ ਰਹਾਉ ॥ ਗੁਰੂ ਪਰਵੇਸ਼ਰ ਨੇ ਰਾਮਦਾਸ ਦੇ ਸ਼ਹਿਰ ਨੂੰ ਵਾਹਿਗੁਰੂ ਦੀ ਪਾਤਿਸ਼ਾਹੀ ਬਣਾਇਆ ਹੈ। ਠਹਿਰਾਉ। ਸਦਾ ਸਦਾ ਹਰਿ ਧਿਆਈਐ ਕਿਛੁ ਬਿਘਨੁ ਨ ਲਾਗੈ ॥ ਹਮੇਸ਼ਾ, ਹਮੇਸ਼ਾਂ ਹੀ ਤੂੰ ਆਪਣੇ ਵਾਹਿਗੁਰੂ ਦਾ ਆਰਾਧਨ ਕਰ ਇੰਜ ਤੈਨੂੰ ਕੋਈ ਔਕੜ ਪੇਸ਼ ਨਹੀਂ ਆਵੇਗੀ। ਨਾਨਕ ਨਾਮੁ ਸਲਾਹੀਐ ਭਇ ਦੁਸਮਨ ਭਾਗੈ ॥੨॥੩॥੬੭॥ ਨਾਨਕ ਨਾਮ ਦੀ ਸਿਫ਼ਤ ਕਰਨ ਦੁਆਰਾ, ਵੈਰੀਆਂ ਦਾ ਡਰ ਦੌੜ ਜਾਂਦਾ ਹੈ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਮਨਿ ਤਨਿ ਪ੍ਰਭੁ ਆਰਾਧੀਐ ਮਿਲਿ ਸਾਧ ਸਮਾਗੈ ॥ ਸਤਿ ਸੰਗਤ ਨਾਲ ਜੁੜ ਕੇ, ਤੂੰ ਆਪਣੀ ਜਿੰਦੜੀ ਤੇ ਦੇਹ ਨਾਲ ਆਪਣੇ ਸੁਆਮੀ ਦਾ ਸਿਮਰਨ ਕਰ। ਉਚਰਤ ਗੁਨ ਗੋਪਾਲ ਜਸੁ ਦੂਰ ਤੇ ਜਮੁ ਭਾਗੈ ॥੧॥ ਸੰਸਾਰ ਦੇ ਪਾਲਣ-ਪੋਸਣਹਾਰ ਦੀਆਂ ਵਡਿਆਈਆਂ ਅਤੇ ਸਿਫਤਾਂ ਉਚਾਰਨ ਕਰਨ ਦੁਆਰਾ, ਮੌਤ ਦਾ ਦੂਤ ਦੂਰ ਤੋਂ ਹੀ ਦੌੜ ਜਾਂਦਾ ਹੈ। ਰਾਮ ਨਾਮੁ ਜੋ ਜਨੁ ਜਪੈ ਅਨਦਿਨੁ ਸਦ ਜਾਗੈ ॥ ਜਿਹੜਾ ਇਨਸਾਨ ਰਾਤ ਦਿਨ ਸੁਆਮੀ ਦੇ ਨਾਮ ਨੂੰ ਉਚਾਰਦਾ ਹੈ, ਉਹ ਸਦੀਵੀ ਹੀ ਖਬਰਦਾਰ ਰਹਿੰਦਾ ਹੈ। copyright GurbaniShare.com all right reserved. Email |