Page 819

ਜੈ ਜੈ ਕਾਰੁ ਜਗਤ ਮਹਿ ਸਫਲ ਜਾ ਕੀ ਸੇਵ ॥੧॥
ਇਸ ਸੰਸਾਰ ਅੰਰਦ ਮਹਿਮਾ ਸੁਆਮੀ ਦੀ ਹੈ। ਫਲਦਾਇਕ ਹੈ ਜਿਸ ਦੀ ਟਹਿਲ ਸੇਵਾ।

ਊਚ ਅਪਾਰ ਅਗਨਤ ਹਰਿ ਸਭਿ ਜੀਅ ਜਿਸੁ ਹਾਥਿ ॥
ਬੁਲੰਦ ਬੇਅੰਤ ਅਤੇ ਬੇਅੰਦਾਜ ਹੈ ਪ੍ਰਭੂ, ਜਿਸ ਦੇ ਹੱਥ ਅੰਦਰ ਹਨ ਸਾਰੇ ਜੀਵ-ਜੰਤੂ।

ਨਾਨਕ ਪ੍ਰਭ ਸਰਣਾਗਤੀ ਜਤ ਕਤ ਮੇਰੈ ਸਾਥਿ ॥੨॥੧੦॥੭੪॥
ਨਾਨਕ ਨੇ ਸਾਹਿਬ ਦੀ ਸ਼ਰਣ ਲਈ ਹੈ, ਜੋ ਹਰ ਥਾਂ ਉਸ ਦੇ ਅੰਗ ਸੰਗ ਹੈ।

ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।

ਗੁਰੁ ਪੂਰਾ ਆਰਾਧਿਆ ਹੋਏ ਕਿਰਪਾਲ ॥
ਮੈਂ ਪੂਰਨ ਗੁਰਾਂ ਦਾ ਚਿੰਤਨ ਕੀਤਾ ਹੈ ਅਤੇ ਉਹ ਮੇਰੇ ਉਤੇ ਮਿਹਰਬਾਨ ਹੋ ਗਏ ਹਨ।

ਮਾਰਗੁ ਸੰਤਿ ਬਤਾਇਆ ਤੂਟੇ ਜਮ ਜਾਲ ॥੧॥
ਸਾਧੂ ਨੇ ਮੈਨੂੰ ਰਸਤਾ ਵਿਖਾਲ ਦਿੱਤਾ ਹੈ ਅਤੇ ਮੇਰੇ ਲਈ ਮੌਤ ਦੀ ਫਾਹੀ ਕੱਟੀ ਗਈ ਹੈ।

ਦੂਖ ਭੂਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ ॥
ਸਾਈਂ ਦੇ ਨਾਮ ਦਾ ਜੱਸ ਗਾਇਨ ਕਰਨ ਦੁਆਰਾ, ਮੇਰੀ ਪੀੜ, ਭੁੱਖ ਅਤੇ ਵਹਿਮ ਦੂਰ ਹੋ ਗਏ ਹਨ।

ਸਹਜ ਸੂਖ ਆਨੰਦ ਰਸ ਪੂਰਨ ਸਭਿ ਕਾਮ ॥੧॥ ਰਹਾਉ ॥
ਮੈਨੂੰ ਅਡੋਲਤਾ, ਠੰਢ-ਚੈਨ, ਖੁਸ਼ੀ ਅਤੇ ਆਰਾਮ ਪਰਾਪਤ ਹੋ ਗਏ ਹਨ ਅਤੇ ਮੇਰੇ ਸਾਰੇ ਕਾਰਜ ਸੌਰ ਗਏ ਹਨ। ਠਹਿਰਾਉ।

ਜਲਨਿ ਬੁਝੀ ਸੀਤਲ ਭਏ ਰਾਖੇ ਪ੍ਰਭਿ ਆਪ ॥
ਅੱਗ ਬੁੱਝ ਗਈ ਹੈ। ਮੈਂ ਠੰਡਾ-ਠਾਰ ਹੋ ਗਿਆ ਹਾਂ ਅਤੇ ਸੁਆਮੀ ਨੇ ਖੁਦ ਮੇਰੀ ਰਖਿਆ ਕੀਤੀ ਹੈ।

ਨਾਨਕ ਪ੍ਰਭ ਸਰਣਾਗਤੀ ਜਾ ਕਾ ਵਡ ਪਰਤਾਪ ॥੨॥੧੧॥੭੫॥
ਨਾਨਕ ਨੇ ਸਾਹਿਬ ਦੀ ਓਟ ਲਈ ਹੈ, ਵਿਸ਼ਾਲ ਹੈ ਜਿਸ ਦਾ ਤਪ-ਤੇਜ।

ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।

ਧਰਤਿ ਸੁਹਾਵੀ ਸਫਲ ਥਾਨੁ ਪੂਰਨ ਭਏ ਕਾਮ ॥
ਦੇਹ-ਖੇਤ ਸੁਹਾਵਣਾ ਹੋ ਜਾਂਦਾ ਹੈ, ਹਿਰਦਾ-ਸਥਾਨ ਸੁਲੱਖਣਾ ਹੋ ਜਾਂਦਾ ਹੈ, ਕਾਰਜ ਸਿਰੇ ਚੜ੍ਹ ਜਾਂਦੇ ਹਨ,

ਭਉ ਨਾਠਾ ਭ੍ਰਮੁ ਮਿਟਿ ਗਇਆ ਰਵਿਆ ਨਿਤ ਰਾਮ ॥੧॥
ਡਰ ਭੱਜ ਜਾਂਦੇ ਹੈ ਅਤੇ ਸੰਦੇਹ ਦੂਹ ਹੋ ਜਾਂਦੇ ਹਨ; ਸਦਾ ਸਾਹਿਬ ਦਾ ਸਿਮਰਨ ਕਰਨ ਦੁਆਰਾ।

ਸਾਧ ਜਨਾ ਕੈ ਸੰਗਿ ਬਸਤ ਸੁਖ ਸਹਜ ਬਿਸ੍ਰਾਮ ॥
ਸੰਤ-ਸਰੂਪ ਪੁਰਸ਼ਾਂ ਨਾਲ ਵਸਣ ਦੁਆਰਾ, ਪ੍ਰਾਣੀ ਠੰਢ-ਚੈਨ ਅਤੇ ਅਡੋਲਤਾ ਅੰਦਰ ਆਰਾਮ ਪਾਉਂਦਾ ਹੈ।

ਸਾਈ ਘੜੀ ਸੁਲਖਣੀ ਸਿਮਰਤ ਹਰਿ ਨਾਮ ॥੧॥ ਰਹਾਉ ॥
ਮੁਬਾਰਕ ਹੈ ਉਹ ਸਮਾਂ, ਜਦ ਸਾਹਿਬ ਨੇ ਨਾਮ ਦਾ ਆਰਾਧਨ ਕੀਤਾ ਜਾਂਦਾ ਹੈ। ਠਹਿਰਾਉ।

ਪ੍ਰਗਟ ਭਏ ਸੰਸਾਰ ਮਹਿ ਫਿਰਤੇ ਪਹਨਾਮ ॥
ਉਹ ਜਗਤ ਵਿੱਚ ਨਾਮਵਰ ਹੋ ਜਾਂਦੇ ਹਨ, ਜਿਨ੍ਹਾਂ ਦਾ ਨਾਮ ਪਹਿਲਾਂ ਕੋਈ ਜਾਣਦਾ ਹੀ ਨਹੀਂ ਸੀ।

ਨਾਨਕ ਤਿਸੁ ਸਰਣਾਗਤੀ ਘਟ ਘਟ ਸਭ ਜਾਨ ॥੨॥੧੨॥੭੬॥
ਨਾਨਕ ਨੇ ਉਸ ਦੀ ਪਨਾਹ ਲਈ ਹੈ, ਜੋ ਸਾਰੇ ਦਿਲਾਂ ਦੀਆਂ ਜਾਨਣਹਾਰ ਹੈ।

ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।

ਰੋਗੁ ਮਿਟਾਇਆ ਆਪਿ ਪ੍ਰਭਿ ਉਪਜਿਆ ਸੁਖੁ ਸਾਂਤਿ ॥
ਸੁਆਮੀ ਨੇ ਖੁਦ ਬੀਮਾਰੀ ਦੂਰ ਕਰ ਦਿੱਤੀ ਹੈ ਅਤੇ ਆਰਾਮ ਤੇ ਠੰਢ-ਚੈਨ ਉਤਪੰਨ ਹੋ ਆਏ ਹਨ।

ਵਡ ਪਰਤਾਪੁ ਅਚਰਜ ਰੂਪੁ ਹਰਿ ਕੀਨ੍ਹ੍ਹੀ ਦਾਤਿ ॥੧॥
ਵਾਹਿਗੁਰੂ ਨੇ ਮੈਨੂੰ ਭਾਰੀ ਤਪ-ਤੇਜ ਅਤੇ ਅਸਚਰਜ ਸਰੂਪ ਦੀ ਬਖਸ਼ਿਸ਼ ਦਿੱਤੀ ਹੈ।

ਗੁਰਿ ਗੋਵਿੰਦਿ ਕ੍ਰਿਪਾ ਕਰੀ ਰਾਖਿਆ ਮੇਰਾ ਭਾਈ ॥
ਮੇਰੇ ਗੁਰੂ ਪਰਮੇਸ਼ਰ ਨੇ ਮਿਹਰ ਧਾਰੀ ਹੈ ਅਤੇ ਮੇਰੇ ਭਰਾ ਨੂੰ ਰੱਖ ਲਿਆ ਹੈ।

ਹਮ ਤਿਸ ਕੀ ਸਰਣਾਗਤੀ ਜੋ ਸਦਾ ਸਹਾਈ ॥੧॥ ਰਹਾਉ ॥
ਮੈਂ ਉਸ ਦੀ ਪਨਾਹ ਹੇਠਾਂ ਹਾਂ, ਜੋ ਸਦੀਵ ਹੀ ਮੇਰਾ ਮਦਦਗਾਰ ਹੈ। ਠਹਿਰਾਉ।

ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ ॥
ਰੱਬ ਦੇ ਗੋਲੇ ਦੀ ਪ੍ਰਾਰਥਨਾ ਕਦਾਚਿੱਤ ਵਿਅਰਥ ਨਹੀਂ ਜਾਂਦੀ।

ਨਾਨਕ ਜੋਰੁ ਗੋਵਿੰਦ ਕਾ ਪੂਰਨ ਗੁਣਤਾਸਿ ॥੨॥੧੩॥੭੭॥
ਨਾਨਕ ਦੇ ਪੱਲੇ ਗੁਣਾਂ ਦੇ ਖਜਾਨੇ, ਪੂਰੇ ਪ੍ਰਭੂ ਦੀ ਤਾਕਤ ਹੈ।

ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।

ਮਰਿ ਮਰਿ ਜਨਮੇ ਜਿਨ ਬਿਸਰਿਆ ਜੀਵਨ ਕਾ ਦਾਤਾ ॥
ਜੋ ਜਿੰਦਗੀ ਦੇਣਹਾਰ ਵਾਹਿਗੁਰੂ ਨੂੰ ਭੁਲਾਉਂਦਾ ਹੈ, ਉਹ ਮੁੜ ਮੁੜ ਕੇ ਮਰਦੇ ਤੇ ਜੰਮਦੇ ਹਨ।

ਪਾਰਬ੍ਰਹਮੁ ਜਨਿ ਸੇਵਿਆ ਅਨਦਿਨੁ ਰੰਗਿ ਰਾਤਾ ॥੧॥
ਸ਼ਰੋਮਣੀ ਸਾਈਂ ਦਾ ਗੋਲਾ ਉਸ ਦੀ ਸੇਵਾ ਕਰਦਾ ਹੈ, ਅਤੇ ਰਾਤ ਦਿਨ ਉਸ ਦੀ ਪ੍ਰੀਤ ਨਾਲ ਰੰਗਿਆ ਰਹਿੰਦਾ ਹੈ।

ਸਾਂਤਿ ਸਹਜੁ ਆਨਦੁ ਘਨਾ ਪੂਰਨ ਭਈ ਆਸ ॥
ਮੇਰੇ ਪੱਲੇ ਬੇਅੰਤ ਆਰਾਮ, ਅਡੋਲਤਾ ਅਤੇ ਖੁਸ਼ੀ ਹੈ ਅਤੇ ਮੇਰੀ ਉਮੀਦ ਪੂਰੀ ਹੋ ਗਈ ਹੈ।

ਸੁਖੁ ਪਾਇਆ ਹਰਿ ਸਾਧਸੰਗਿ ਸਿਮਰਤ ਗੁਣਤਾਸ ॥੧॥ ਰਹਾਉ ॥
ਸਤਿ ਸੰਗਤ ਅੰਦਰ ਨੇਕੀਆਂ ਦੇ ਖਜਾਨੇ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਮੈਂ ਆਰਾਮ ਪਰਾਪਤ ਕਰ ਲਿਆ ਹੈ। ਠਹਿਰਾਉ।

ਸੁਣਿ ਸੁਆਮੀ ਅਰਦਾਸਿ ਜਨ ਤੁਮ੍ਹ੍ਹ ਅੰਤਰਜਾਮੀ ॥
ਹੇ ਸੁਆਮੀ! ਤੂੰ ਆਪਣੇ ਗੋਲੇ ਦੀ ਬੇਨਤੀ ਸ੍ਰਵਣ ਕਰ। ਤੂੰ ਦਿਲਾਂ ਦੀਆਂ ਜਾਨਣਹਾਰ ਹੈ।

ਥਾਨ ਥਨੰਤਰਿ ਰਵਿ ਰਹੇ ਨਾਨਕ ਕੇ ਸੁਆਮੀ ॥੨॥੧੪॥੭੮॥
ਨਾਨਕ ਦਾ ਮਾਲਕ ਸਾਰੀਆਂ ਥਾਵਾਂ ਅਤੇ ਉਨ੍ਹਾਂ ਦੀਆਂ ਵਿੱਥਾਂ ਅੰਦਰ ਵਿਆਪਕ ਹੋ ਰਿਹਾ ਹੈ।

ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।

ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ ॥
ਗਰਮ ਹਵਾ ਤੱਕ ਉਸ ਨੂੰ ਨਹੀਂ ਲੱਗਦੀ, ਜੋ ਸ਼ਰੋਮਣੀ ਸਾਹਿਬ ਦੇ ਤਾਬੇ ਹੈ।

ਚਉਗਿਰਦ ਹਮਾਰੈ ਰਾਮ ਕਾਰ ਦੁਖੁ ਲਗੈ ਨ ਭਾਈ ॥੧॥
ਮੇਰੇ ਚਾਰੇ ਪਾਸੇ ਪ੍ਰਭੂ ਦਾ ਕੁੰਡਲ ਹੈ, ਇਸ ਲਈ ਮੈਨੂੰ ਕੋਈ ਪੀੜ ਨਹੀਂ ਪੋਂਹਦੀ, ਹੇ ਵੀਰ!

ਸਤਿਗੁਰੁ ਪੂਰਾ ਭੇਟਿਆ ਜਿਨਿ ਬਣਤ ਬਣਾਈ ॥
ਮੈਂ ਪੂਰਨ ਸੱਚੇ ਗੁਰਾਂ ਨੂੰ ਮਿਲ ਪਿਆ ਹਾਂ, ਜਿਨ੍ਹਾਂ ਨੇ ਇਹ ਘਾੜਤ ਘੜੀ ਹੈ।

ਰਾਮ ਨਾਮੁ ਅਉਖਧੁ ਦੀਆ ਏਕਾ ਲਿਵ ਲਾਈ ॥੧॥ ਰਹਾਉ ॥
ਉਨ੍ਹਾਂ ਨੇ ਮੈਨੂੰ ਪ੍ਰਭੂ ਦੇ ਨਾਮ ਦੀ ਦਵਾਈ ਦਿੱਤੀ ਹੈ ਅਤੇ ਇਕ ਪ੍ਰਭੂ ਦੇ ਨਾਲ ਮੇਰੀ ਪਿਰਹੜੀ ਪੈ ਗਈ ਹੈ। ਠਹਿਰਾਉ।

ਰਾਖਿ ਲੀਏ ਤਿਨਿ ਰਖਨਹਾਰਿ ਸਭ ਬਿਆਧਿ ਮਿਟਾਈ ॥
ਉਸ ਚਲਾਉਣ ਵਾਲੇ ਨੇ ਮੈਨੂੰ ਬਚਾ ਲਿਆ ਹੈ ਅਤੇ ਮੇਰੀਆਂ ਸਾਰੀਆਂ ਬੀਮਾਰੀਆਂ ਦੂਰ ਕਰ ਦਿਤੀਆਂ ਹਨ।

ਕਹੁ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ॥੨॥੧੫॥੭੯॥
ਗੁਰੂ ਜੀ ਆਖਦੇ ਹਨ, ਸੁਆਮੀ ਨੇ ਮੇਰੇ ਉਤੇ ਮਿਹਰ ਕੀਤੀ ਹੈ ਅਤੇ ਉਹ ਮੇਰਾ ਮਦਦਗਾਰ ਹੋ ਗਿਆ ਹੈ।

ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।

ਅਪਣੇ ਬਾਲਕ ਆਪਿ ਰਖਿਅਨੁ ਪਾਰਬ੍ਰਹਮ ਗੁਰਦੇਵ ॥
ਪ੍ਰਕਾਸ਼ਵਾਨ ਗੁਰੂ ਨੇ ਆਪਣੇ ਬੱਚਿਆਂ ਨੂੰ ਆਪੇ ਹੀ ਬਚਾ ਲਿਆ ਹੈ। ਉਹ ਖੁਦ ਹੀ ਪਰਮ ਪ੍ਰਭੂ ਹੈ।

ਸੁਖ ਸਾਂਤਿ ਸਹਜ ਆਨਦ ਭਏ ਪੂਰਨ ਭਈ ਸੇਵ ॥੧॥ ਰਹਾਉ ॥
ਮੈਨੂੰ ਆਰਾਮ, ਠੰਢ-ਚੈਨ ਤੇ ਬੈਕੁੰਠੀ ਆਨੰਦ ਪਰਾਪਤ ਹੋ ਗਏ ਹਨ। ਮੇਰੀ ਟਹਿਲ-ਸੇਵਾ ਕਬੂਲ ਪੈ ਗਈ ਹੈ। ਠਹਿਰਾਉ।

copyright GurbaniShare.com all right reserved. Email