Page 850

ਸਲੋਕ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।

ਬ੍ਰਹਮੁ ਬਿੰਦਹਿ ਤੇ ਬ੍ਰਾਹਮਣਾ ਜੇ ਚਲਹਿ ਸਤਿਗੁਰ ਭਾਇ ॥
ਜੇਕਰ ਉਹ ਸ਼ਰੋਮਣੀ ਸਾਹਿਬ ਨੂੰ ਜਾਣਦਾ ਹੈ ਅਤੇ ਸੱਚੇ ਗੁਰਾਂ ਦੀ ਰਜ਼ਾ ਅੰਦਰ ਤੁਰਦਾ ਹੈ, ਕੇਵਲ ਤਦ ਹੀ ਉਹ ਬ੍ਰਾਹਮਣ ਹੈ।

ਜਿਨ ਕੈ ਹਿਰਦੈ ਹਰਿ ਵਸੈ ਹਉਮੈ ਰੋਗੁ ਗਵਾਇ ॥
ਜਿਨ੍ਹਾਂ ਦੇ ਮਨ ਅੰਦਰ ਪ੍ਰਭੂ ਨਿਵਾਸ ਰੱਖਦਾ ਹੈ, ਉਹ ਸਵੈ-ਹੰਗਤਾ ਦੀ ਬੀਮਾਰੀ ਤੋਂ ਛੁੱਟਕਾਰਾ ਪਾ ਜਾਂਦੇ ਹਨ।

ਗੁਣ ਰਵਹਿ ਗੁਣ ਸੰਗ੍ਰਹਹਿ ਜੋਤੀ ਜੋਤਿ ਮਿਲਾਇ ॥
ਉਹ ਪ੍ਰਭੂ ਦੀਆਂ ਸਿਫਤਾਂ ਉਚਾਰਨ ਕਰਦੇ ਹਨ, ਨੇਕੀਆਂ ਇਕੱਤਰ ਕਰਦੇ ਹਨ ਅਤੇ ਉਨ੍ਹਾਂ ਆਤਮਾ ਪਰਮ-ਆਤਮਾ ਨਾਲ ਅਭੇਦ ਹੋ ਜਾਂਦੀ ਹੈ।

ਇਸੁ ਜੁਗ ਮਹਿ ਵਿਰਲੇ ਬ੍ਰਾਹਮਣ ਬ੍ਰਹਮੁ ਬਿੰਦਹਿ ਚਿਤੁ ਲਾਇ ॥
ਇਸ ਯੁੱਗ ਅੰਦਰ ਬਹੁਤ ਹੀ ਥੋੜੇ ਹਨ ਬ੍ਰਾਹਮਣ ਜੋ ਬਿਰਤੀ ਜੋੜ ਕੇ ਆਪਣੇ ਸੁਆਮੀ ਨੂੰ ਯਾਦ ਕਰਦੇ ਹਨ।

ਨਾਨਕ ਜਿਨ੍ਹ੍ਹ ਕਉ ਨਦਰਿ ਕਰੇ ਹਰਿ ਸਚਾ ਸੇ ਨਾਮਿ ਰਹੇ ਲਿਵ ਲਾਇ ॥੧॥
ਹੇ ਨਾਨਕ! ਜਿਨ੍ਹਾਂ ਉਤੇ ਸੱਚਾ ਵਾਹਿਗੁਰੂ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ, ਉਹ ਨਾਮ ਨਾਲ ਹੀ ਪ੍ਰੀਤ ਲਾਈ ਰੱਖਦੇ ਹਨ।

ਮਃ ੩ ॥
ਤੀਜੀ ਪਾਤਿਸ਼ਾਹੀ।

ਸਤਿਗੁਰ ਕੀ ਸੇਵ ਨ ਕੀਤੀਆ ਸਬਦਿ ਨ ਲਗੋ ਭਾਉ ॥
ਜੋ ਸੱਚੇ ਗੁਰਾਂ ਦੀ ਘਾਲ ਨਹੀਂ ਕਮਾਉਂਦਾ ਅਤੇ ਗੁਰਾਂ ਦੀ ਬਾਣੀ ਨਾਲ ਪਿਰਹੜੀ ਨਹੀਂ ਪਾਉਂਦਾ।

ਹਉਮੈ ਰੋਗੁ ਕਮਾਵਣਾ ਅਤਿ ਦੀਰਘੁ ਬਹੁ ਸੁਆਉ ॥
ਉਹ ਸਵੈ-ਹੰਗਤਾ ਦੀ ਪਰਮ ਲੰਮੀ ਬੀਮਾਰੀ ਦੀ ਖੱਟੀ ਖੱਟਦਾ ਹੈ ਅਤੇ ਬਹੁਤ ਹੀ ਮਤਲਵ ਪ੍ਰਸਤ ਹੈ।

ਮਨਹਠਿ ਕਰਮ ਕਮਾਵਣੇ ਫਿਰਿ ਫਿਰਿ ਜੋਨੀ ਪਾਇ ॥
ਚਿੱਤ ਦੀ ਜਿੱਦ ਰਾਹੀਂ ਕੰਮ ਕਰਨ ਦੁਆਰਾ ਇਨਸਾਨ ਜੂਨੀਆਂ ਅੰਦਰ ਮੁੜ ਮੁੜ ਦੇ ਧੱਕਿਆ ਜਾਂਦਾ ਹੈ।

ਗੁਰਮੁਖਿ ਜਨਮੁ ਸਫਲੁ ਹੈ ਜਿਸ ਨੋ ਆਪੇ ਲਏ ਮਿਲਾਇ ॥
ਫਲਦਾਇਕ ਹੈ, ਜੰਮਣਾ ਗੁਰੂ-ਸਮਰਪਣ ਦਾ, ਜਿਸ ਨੂੰ ਪ੍ਰਭੂ ਖੁਦ-ਬ-ਖੁਦ ਹੀ ਆਪਣੇ ਨਾਲ ਮਿਲਾ ਲੈਂਦਾ ਹੈ।

ਨਾਨਕ ਨਦਰੀ ਨਦਰਿ ਕਰੇ ਤਾ ਨਾਮ ਧਨੁ ਪਲੈ ਪਾਇ ॥੨॥
ਹੇ ਨਾਨਕ! ਜੇਕਰ ਮਿਹਰਬਾਨ ਮਾਲਕ ਆਪਣੀ ਮਿਹਰ ਧਾਰੇ, ਤਦ ਇਨਸਾਨ ਨਾਮ ਦੀ ਦੌਲਤ ਨੂੰ ਪਰਾਪਤ ਕਰ ਲੈਂਦਾ ਹੈ।

ਪਉੜੀ ॥
ਪਉੜੀ।

ਸਭ ਵਡਿਆਈਆ ਹਰਿ ਨਾਮ ਵਿਚਿ ਹਰਿ ਗੁਰਮੁਖਿ ਧਿਆਈਐ ॥
ਸਾਰੀਆਂ ਬਜ਼ੁਰਗੀਆਂ ਪ੍ਰਭੂ ਦੇ ਨਾਮ ਵਿੱਚ ਹਨ, ਇਸ ਲਈ ਗੁਰਾਂ ਦੇ ਰਾਹੀਂ ਤੂੰ ਆਪਣੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ।

ਜਿ ਵਸਤੁ ਮੰਗੀਐ ਸਾਈ ਪਾਈਐ ਜੇ ਨਾਮਿ ਚਿਤੁ ਲਾਈਐ ॥
ਜੇਕਰ ਬੰਦਾ ਆਪਣਾ ਮਨ ਆਪਣੇ ਹਰੀ ਦੇ ਨਾਮ ਨਾਲ ਜੋੜ ਲਵੇ ਤਾਂ ਉਸ ਨੂੰ ਮੂੰਹ-ਮੰਗੀਆਂ ਸਾਰੀਆਂ ਸ਼ੈਆਂ ਮਿਲ ਜਾਂਦੀਆਂ ਹਨ।

ਗੁਹਜ ਗਲ ਜੀਅ ਕੀ ਕੀਚੈ ਸਤਿਗੁਰੂ ਪਾਸਿ ਤਾ ਸਰਬ ਸੁਖੁ ਪਾਈਐ ॥
ਜੇਕਰ ਬੰਦਾ ਆਪਣੇ ਦਿਲ ਦੀ ਗੁੱਝੀ ਬਾਤ ਸੱਚੇ ਗੁਰਾਂ ਕੋਲ ਕਰੇ, ਤਦ ਉਸ ਨੂੰ ਸਾਰੇ ਆਰਾਮ ਪਰਾਪਤ ਹੋ ਜਾਂਦੇ ਹਨ।

ਗੁਰੁ ਪੂਰਾ ਹਰਿ ਉਪਦੇਸੁ ਦੇਇ ਸਭ ਭੁਖ ਲਹਿ ਜਾਈਐ ॥
ਜਦ ਪੂਰਨ ਗੁਰੂ ਜੀ ਈਸ਼ਵਰੀ ਸਿਖ-ਮਤ ਦਿੰਦੇ ਹਨ ਤਾਂ ਸਾਰੀ ਭੁੱਖ ਨਵਿਰਤ ਹੋ ਜਾਂਦੀ ਹੈ।

ਜਿਸੁ ਪੂਰਬਿ ਹੋਵੈ ਲਿਖਿਆ ਸੋ ਹਰਿ ਗੁਣ ਗਾਈਐ ॥੩॥
ਜਿਸ ਦੇ ਭਾਗਾਂ ਵਿੱਚ ਮੁੱਢੋ ਇਹੋ ਜਿਹੀ ਲਿਖਤਾਕਾਰ ਹੈ; ਉਹ ਆਪਣੇ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ।

ਸਲੋਕ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।

ਸਤਿਗੁਰ ਤੇ ਖਾਲੀ ਕੋ ਨਹੀ ਮੇਰੈ ਪ੍ਰਭਿ ਮੇਲਿ ਮਿਲਾਏ ॥
ਸੱਚੇ ਗੁਰਾਂ ਦੇ ਦਰ ਤੋਂ ਕੋਈ ਭੀ ਸੱਖਣੇ ਹੱਥ ਨਹੀਂ ਮੁੜਦਾ। ਉਹ ਇਨਸਾਨ ਨੂੰ ਮੇਰੇ ਮਾਲਕ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ।

ਸਤਿਗੁਰ ਕਾ ਦਰਸਨੁ ਸਫਲੁ ਹੈ ਜੇਹਾ ਕੋ ਇਛੇ ਤੇਹਾ ਫਲੁ ਪਾਏ ॥
ਫਲਦਾਇਕ ਹੈ ਸੱਚੇ ਗੁਰਾਂ ਦਾ ਦੀਦਾਰ। ਉਨ੍ਹਾਂ ਦਾ ਪਾਸੋਂ ਆਦਮੀ ਉਹ ਮੇਵਾ ਪਾ ਲੈਂਦਾ ਹੈ, ਜਿਸ ਨੂੰ ਉਹ ਚਾਹੁੰਦਾ ਹੈ।

ਗੁਰ ਕਾ ਸਬਦੁ ਅੰਮ੍ਰਿਤੁ ਹੈ ਸਭ ਤ੍ਰਿਸਨਾ ਭੁਖ ਗਵਾਏ ॥
ਸੁਧਾ-ਰਸ ਵਰਗੀ ਮਿੱਠੜੀ ਹੈ ਗੁਰਾਂ ਦੀ ਬਾਣੀ। ਇਹ ਖਾਹਿਸ਼ ਅਤੇ ਭੁੱਖ ਨੂੰ ਦੂਰ ਕਰ ਦਿੰਦੀ ਹੈ।

ਹਰਿ ਰਸੁ ਪੀ ਸੰਤੋਖੁ ਹੋਆ ਸਚੁ ਵਸਿਆ ਮਨਿ ਆਏ ॥
ਸਾਈਂ ਦਾ ਅੰਮ੍ਰਿਤ ਪਾਨ ਕਰ ਕੇ, ਬੰਦਾ ਸੰਤੁਸ਼ਟ ਹੋ ਜਾਂਦਾ ਹੈ ਅਤੇ ਸੁਆਮੀ ਆ ਕੇ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ।

ਸਚੁ ਧਿਆਇ ਅਮਰਾ ਪਦੁ ਪਾਇਆ ਅਨਹਦ ਸਬਦ ਵਜਾਏ ॥
ਸੱਚੇ ਸਾਈਂ ਨੂੰ ਸਿਮਰ ਕੇ, ਮੈਂ ਅਬਿਨਾਸੀ ਦਰਜਾ ਪਾ ਲਿਆ ਹੈ ਅਤੇ ਮੇਰੇ ਅੰਦਰ ਬੈਕੁੰਠੀ ਕੀਤਰਨ ਗੂੰਜਦਾ ਹੈ।

ਸਚੋ ਦਹ ਦਿਸਿ ਪਸਰਿਆ ਗੁਰ ਕੈ ਸਹਜਿ ਸੁਭਾਏ ॥
ਸੱਚਾ ਸੁਆਮੀ ਦਸੀਂ ਪਾਸੀਂ ਵਿਆਪਕ ਹੋ ਰਿਹਾ ਹੈ। ਗੁਰਾਂ ਦੇ ਰਾਹੀਂ ਮੈਨੂੰ ਅਡੋਲ ਸਮਾਧੀ ਦੀ ਦਾਤ ਪਰਾਪਤ ਹੋਈ ਹੈ।

ਨਾਨਕ ਜਿਨ ਅੰਦਰਿ ਸਚੁ ਹੈ ਸੇ ਜਨ ਛਪਹਿ ਨ ਕਿਸੈ ਦੇ ਛਪਾਏ ॥੧॥
ਨਾਨਕ, ਜਿਨ੍ਹਾਂ ਦੇ ਹਿਰਦੇ ਅੰਦਰ ਸੱਚ ਹੈ, ਉਹ ਪੁਰਸ਼ ਕਿਸੇ ਦੇ ਲੁਕਾਏ ਹੋਏ ਲੁਕਦੇ ਨਹੀਂ।

ਮਃ ੩ ॥
ਤੀਜੀ ਪਾਤਿਸ਼ਾਹੀ।

ਗੁਰ ਸੇਵਾ ਤੇ ਹਰਿ ਪਾਈਐ ਜਾ ਕਉ ਨਦਰਿ ਕਰੇਇ ॥
ਜਿਨ੍ਹਾਂ ਉਤੇ ਵਾਹਿਗੁਰੂ ਦੀ ਰਹਿਮਤ ਹੈ, ਉਹ ਗੁਰਾਂ ਦੀ ਘਾਲ ਕਮਾਉਣ ਦੁਆਰਾ ਉਸ ਨੂੰ ਪਾ ਲੈਂਦੇ ਹਨ।

ਮਾਨਸ ਤੇ ਦੇਵਤੇ ਭਏ ਸਚੀ ਭਗਤਿ ਜਿਸੁ ਦੇਇ ॥
ਜਿਨ੍ਹਾਂ ਨੂੰ ਸਾਹਿਬ ਆਪਣੀ ਸੱਚੀ ਸ਼ਰਧਾ ਦੀ ਪ੍ਰੀਤ ਬਖਸ਼ਦਾ ਹੈ; ਆਦਮੀਆਂ ਤੋਂ ਉਹ ਫਰੇਸ਼ਤੇ ਬਣ ਜਾਂਦੇ ਹਨ।

ਹਉਮੈ ਮਾਰਿ ਮਿਲਾਇਅਨੁ ਗੁਰ ਕੈ ਸਬਦਿ ਸੁਚੇਇ ॥
ਉਨ੍ਹਾਂ ਦੀ ਹੰਗਤਾ ਨੂੰ ਨਾਸ ਕਰ ਕੇ ਹਰੀ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਅਤੇ ਗੁਰਾਂ ਦੀ ਬਾਣੀ ਰਾਹੀਂ ਉਹ ਸੱਚੇ ਸੁੱਚੇ ਹੋ ਜਾਂਦੇ ਹਨ।

ਨਾਨਕ ਸਹਜੇ ਮਿਲਿ ਰਹੇ ਨਾਮੁ ਵਡਿਆਈ ਦੇਇ ॥੨॥
ਗੁਰੂ ਜੀ ਉਨ੍ਹਾਂ ਨੂੰ ਨਾਮ ਦੀ ਪ੍ਰਭਤਾ ਪਰਦਾਨ ਕਰਦੇ ਹਨ ਅਤੇ ਹੇ ਨਾਨਕ! ਉਹ ਪ੍ਰਭੂ ਅੰਦਰ ਲੀਨ ਹੋਏ ਰਹਿੰਦੇ ਹਨ।

ਪਉੜੀ ॥
ਪਉੜੀ।

ਗੁਰ ਸਤਿਗੁਰ ਵਿਚਿ ਨਾਵੈ ਕੀ ਵਡੀ ਵਡਿਆਈ ਹਰਿ ਕਰਤੈ ਆਪਿ ਵਧਾਈ ॥
ਵੱਡੇ ਸੱਚੇ ਗੁਰਾਂ ਅੰਦਰ ਨਾਮ ਦੀ ਭਾਰੀ ਬਜ਼ੁਰਗੀ ਹੈ। ਸੁਆਮੀ-ਸਿਰਜਣਹਾਰ ਨੇ ਆਪੇ ਹੀ ਵਧੇਰੇ ਕੀਤਾ ਹੈ।

ਸੇਵਕ ਸਿਖ ਸਭਿ ਵੇਖਿ ਵੇਖਿ ਜੀਵਨ੍ਹ੍ਹਿ ਓਨ੍ਹ੍ਹਾ ਅੰਦਰਿ ਹਿਰਦੈ ਭਾਈ ॥
ਉਨ੍ਹਾਂ ਦੇ ਸਾਰੇ ਦਾਸ ਅਤੇ ਮੁਰੀਦ ਇਸ ਨੂੰ ਦੇਖ ਅਤੇ ਤੱਕ ਕੇ ਜੀਉਂਦੇ ਹਨ। ਇਹ ਉਨ੍ਹਾਂ ਦੇ ਮਨ ਨੂੰ ਚੰਗੀ ਲੱਗਦੀ ਹੈ।

ਨਿੰਦਕ ਦੁਸਟ ਵਡਿਆਈ ਵੇਖਿ ਨ ਸਕਨਿ ਓਨ੍ਹ੍ਹਾ ਪਰਾਇਆ ਭਲਾ ਨ ਸੁਖਾਈ ॥
ਬਦਖੋਈ ਕਰਨ ਵਾਲੇ ਅਤੇ ਕੁਕਰਮੀ ਬੰਦੇ ਗੁਰਾਂ ਦੀ ਬਜ਼ੁਰਗੀ ਨੂੰ ਦੇਖ ਨਹੀਂ ਸਕਦੇ। ਉਨ੍ਹਾਂ ਨੂੰ ਹੋਰਨਾ ਦੀ ਚੰਗਿਆਈ ਚੰਗੀ ਨਹੀਂ ਲੱਗਦੀ।

ਕਿਆ ਹੋਵੈ ਕਿਸ ਹੀ ਕੀ ਝਖ ਮਾਰੀ ਜਾ ਸਚੇ ਸਿਉ ਬਣਿ ਆਈ ॥
ਕਿਸ ਜਣੇ ਦੇ ਬਕਵਾਸ ਕਰਨ ਨਾਲ ਕੀ ਬਣ ਸਕਦਾ ਹੈ, ਜਦ ਗੁਰਦੇਵ ਜੀ ਦੀ ਸੱਚੇ ਸੁਆਮੀ ਦੇ ਨਾਲ ਪ੍ਰੀਤ ਹੈ।

ਜਿ ਗਲ ਕਰਤੇ ਭਾਵੈ ਸਾ ਨਿਤ ਨਿਤ ਚੜੈ ਸਵਾਈ ਸਭ ਝਖਿ ਝਖਿ ਮਰੈ ਲੋਕਾਈ ॥੪॥
ਜਿਹੜੀ ਦਾਤ, ਸਿਰਜਣਹਾਰ ਨੂੰ ਚੰਗੀ ਲੱਗਦੀ ਹੈ; ਉਹ ਦਿਨ-ਬ-ਦਿਨ ਤਰੱਕੀ ਕਰਦੀ ਜਾਂਦੀ ਹੈ। ਭਾਵੇਂ ਸਾਰੇ ਲੋਕੀਂ ਬੇਹੁਦਾ ਬਕਵਾਸ ਪਏ ਕਰਨ।

ਸਲੋਕ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।

ਧ੍ਰਿਗੁ ਏਹ ਆਸਾ ਦੂਜੇ ਭਾਵ ਕੀ ਜੋ ਮੋਹਿ ਮਾਇਆ ਚਿਤੁ ਲਾਏ ॥
ਲੱਖਲਾਨ੍ਹਤ ਹੈ ਇਸ ਹੋਰ ਦੀ ਪ੍ਰੀਤ ਦੀ ਚਾਹਨਾ ਨੂੰ, ਜੋ ਮਨੁੱਖ ਦੇ ਮਨ ਨੂੰ ਧਨ-ਦੌਲਤ ਦੇ ਪਿਆਰ ਨਾਲ ਜੋੜਦੀ ਹੈ।

ਹਰਿ ਸੁਖੁ ਪਲ੍ਹ੍ਹਰਿ ਤਿਆਗਿਆ ਨਾਮੁ ਵਿਸਾਰਿ ਦੁਖੁ ਪਾਏ ॥
ਜੋ ਜਗ ਦੇ ਕੱਖ-ਤੀਲੇ ਦੀ ਖਾਤਿਰ, ਪ੍ਰਭੂ ਦੇ ਅਨੰਦ ਨੂੰ ਛੱਡਦਾ ਹੈ, ਉਹ ਨਾਮ ਨੂੰ ਭੁਲਾ ਕੇ ਤਕਲੀਫ ਉਠਾਉਂਦਾ ਹੈ।

copyright GurbaniShare.com all right reserved. Email