ਗੁਰਮੁਖਿ ਵੇਖਣੁ ਬੋਲਣਾ ਨਾਮੁ ਜਪਤ ਸੁਖੁ ਪਾਇਆ ॥ ਉਹ ਸ਼ਰੋਮਣੀ ਗੁਰਾਂ ਦੀ ਰਜ਼ਾ ਅੰਦਰ ਤੱਕਦਾ ਤੇ ਡੋਲਦਾ ਹੈ ਅਤੇ ਨਾਮ ਦਾ ਉਚਾਰਨ ਕਰਨ ਦੁਆਰਾ ਆਰਾਮ ਪਾਉਂਦਾ ਹੈ। ਨਾਨਕ ਗੁਰਮੁਖਿ ਗਿਆਨੁ ਪ੍ਰਗਾਸਿਆ ਤਿਮਰ ਅਗਿਆਨੁ ਅੰਧੇਰੁ ਚੁਕਾਇਆ ॥੨॥ ਨਾਨਕ, ਗੁਰਾਂ ਦੇ ਰਾਹੀਂ, ਬ੍ਰਹਿਮ ਵੀਚਾਰ ਪਰਗਟ ਹੋ ਜਾਂਦੀ ਹੈ ਅਤੇ ਬੇਸਮਝੀ ਦੀ ਕਾਲਖ ਅਤੇ ਅਨ੍ਹੇਰਾ ਦੂਰ ਹੋ ਜਾਂਦੇ ਹਨ। ਮਃ ੩ ॥ ਤੀਜੀ ਪਾਤਿਸ਼ਾਹੀ। ਮਨਮੁਖ ਮੈਲੇ ਮਰਹਿ ਗਵਾਰ ॥ ਗੰਦੇ ਅਤੇ ਬੇਸਮਝ ਆਪ-ਹੁਦਰੇ ਬੇਇੱਜ਼ਤ ਹੋ ਮਰਦੇ ਹਨ। ਗੁਰਮੁਖਿ ਨਿਰਮਲ ਹਰਿ ਰਾਖਿਆ ਉਰ ਧਾਰਿ ॥ ਗੁਰੂ-ਸਮਰਪਨ ਪਵਿੱਤਰ ਹਨ, ਕਿਉਂ ਜੋ ਉਹ ਪ੍ਰਭੂ ਨੂੰ ਆਪਣੇ ਦਿਲ ਨਾਲ ਲਾਈ ਰੱਖਦੇ ਹਨ। ਭਨਤਿ ਨਾਨਕੁ ਸੁਣਹੁ ਜਨ ਭਾਈ ॥ ਗੁਰੂ ਜੀ ਆਖਦੇ ਹਨ, ਸੁਣੋ ਹੇ ਲੋਕੋ! ਮੇਰੇ ਭਰਾਵ! ਸਤਿਗੁਰੁ ਸੇਵਿਹੁ ਹਉਮੈ ਮਲੁ ਜਾਈ ॥ ਜੇਕਰ ਤੁਸੀਂ ਸੱਚੇ ਗੁਰਾਂ ਦੀ ਟਹਿਲ ਸੇਵਾ ਕਰੋ, ਤੁਹਾਡੀ ਹੰਕਾਰ ਦੀ ਮੈਂਲ ਧੋਤੀ ਜਾਵੇਗੀ। ਅੰਦਰਿ ਸੰਸਾ ਦੂਖੁ ਵਿਆਪੇ ਸਿਰਿ ਧੰਧਾ ਨਿਤ ਮਾਰ ॥ ਮਨੁੱਖ ਦੇ ਮਨ ਅੰਦਰ ਸੰਦੇਹ ਦੀ ਪੀੜ ਵਾਪਰਦੀ ਰਹਿੰਦੀ ਹੈ ਅਤੇ ਉਹ ਸਦਾ ਹੀ ਸੰਸਾਰੀ ਵਿਹਾਰਾਂ ਅੰਦਰ ਆਪਣਾ ਸਿਰ ਖੁਪਾਉਂਦਾ ਹੈ। ਦੂਜੈ ਭਾਇ ਸੂਤੇ ਕਬਹੁ ਨ ਜਾਗਹਿ ਮਾਇਆ ਮੋਹ ਪਿਆਰ ॥ ਜੋ ਦਵੈਤ-ਭਾਵ ਅੰਦਰ ਸੁੱਤੇ ਹਨ, ਉਹ ਕਦੇ ਭੀ ਜਾਗਦੇ ਨਹੀਂ। ਉਨ੍ਹਾਂ ਦੀ ਮੁਹੱਬਤ ਧਨ-ਦੌਲਤ ਅਤੇ ਸੰਸਾਰੀ ਲਗਨ ਨਾਲ ਹੈ। ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਬੀਚਾਰ ॥ ਉਹ ਨਾਮ ਦਾ ਸਿਮਰਨ ਨਹੀਂ ਕਰਦਾ ਹੈ ਅਤੇ ਗੁਰਾਂ ਦੀ ਬਾਣੀ ਨੂੰ ਸੋਚਦਾ ਵਿਚਾਰਦਾ ਨਹੀਂ। ਇਹ ਹੈ ਨਜ਼ਰੀਆ ਪ੍ਰਤੀਕੂਲ ਪੁਰਸ਼ ਦਾ। ਹਰਿ ਨਾਮੁ ਨ ਭਾਇਆ ਬਿਰਥਾ ਜਨਮੁ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥੩॥ ਉਹ ਵਾਹਿਗੁਰੂ ਦੇ ਨਾਮ ਨੂੰ ਪਿਆਰ ਨਹੀਂ ਕਰਦਾ ਤੇ ਆਪਣ ਜੀਵਨ ਵਿਅਰਥ ਗੁਆ ਲੈਂਦਾ ਹੈ। ਮੌਤ ਦਾ ਦੂਤ ਉਸ ਨੂੰ ਕੁੱਟਦਾ ਮਾਰਦਾ ਤੇ ਖੱਜਲ-ਖੁਆਰ ਕਰਦਾ ਹੈ, ਹੇ ਨਾਨਕ! ਪਉੜੀ ॥ ਪਉੜੀ। ਜਿਸ ਨੋ ਹਰਿ ਭਗਤਿ ਸਚੁ ਬਖਸੀਅਨੁ ਸੋ ਸਚਾ ਸਾਹੁ ॥ ਕੇਵਲ ਉਹ ਹੀ ਸੱਚਾ ਬਾਦਸ਼ਾਹ ਹੈ, ਜਿਸ ਨੂੰ ਪ੍ਰਭੂ ਆਪਣਾ ਸੱਚਾ ਅਨੁਰਾਗ ਪ੍ਰਦਾਨ ਕਰਦਾ ਹੈ। ਤਿਸ ਕੀ ਮੁਹਤਾਜੀ ਲੋਕੁ ਕਢਦਾ ਹੋਰਤੁ ਹਟਿ ਨ ਵਥੁ ਨ ਵੇਸਾਹੁ ॥ ਇਨਸਾਨ ਉਸ ਦੀ ਤਾਬੇਦਾਰੀ ਕਰਦੇ ਹਨ। ਕੋਈ ਹੋਰ ਦੁਕਾਨ ਨਾਂ ਇਹ ਮਾਲ ਰੱਖਦੀ ਹੈ ਅਤੇ ਨਾਂ ਹੀ ਇਸ ਦਾ ਵਪਾਰ ਕਰਦੀ ਹੈ। ਭਗਤ ਜਨਾ ਕਉ ਸਨਮੁਖੁ ਹੋਵੈ ਸੁ ਹਰਿ ਰਾਸਿ ਲਏ ਵੇਮੁਖ ਭਸੁ ਪਾਹੁ ॥ ਜੋ ਪਵਿੱਤਰ ਪੁਰਸ਼ਾਂ ਦਾ ਸ਼ਰਧਾਲੂ ਹੈ, ਉਹ ਵਾਹਿਗੁਰੂ ਦੇ ਪਦਾਰਥ ਨੂੰ ਪਾ ਲੈਂਦਾ ਹੈ। ਸ਼ਰਧਾ-ਹੀਣ ਦੇ ਪੱਲੇ ਕੇਵਲ ਸੁਆਹ ਹੀ ਪੈਂਦੀ ਹੈ। ਹਰਿ ਕੇ ਨਾਮ ਕੇ ਵਾਪਾਰੀ ਹਰਿ ਭਗਤ ਹਹਿ ਜਮੁ ਜਾਗਾਤੀ ਤਿਨਾ ਨੇੜਿ ਨ ਜਾਹੁ ॥ ਵਾਹਿਗੁਰੂ ਦੇ ਸੰਤ ਪ੍ਰਭੂ ਦੇ ਨਾਮ ਦੇ ਵਣਜਾਰੇ ਹਨ। ਮੌਤ ਦਾ ਦੂਤ, ਮਸੂਲੀਆ, ਉਨ੍ਹਾਂ ਦੇ ਲਾਗੇ ਨਹੀਂ ਲੱਗਦਾ। ਜਨ ਨਾਨਕਿ ਹਰਿ ਨਾਮ ਧਨੁ ਲਦਿਆ ਸਦਾ ਵੇਪਰਵਾਹੁ ॥੭॥ ਨਫਰ ਨਾਨਕ ਨੇ ਸਦੀਵੀ ਮੁਛੰਗਦੀ-ਰਹਿਤ ਸਾਹਿਬ ਦੇ ਨਾਮ ਦੀ ਦੌਲਤ ਲੱਦੀ ਹੈ। ਸਲੋਕ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਇਸੁ ਜੁਗ ਮਹਿ ਭਗਤੀ ਹਰਿ ਧਨੁ ਖਟਿਆ ਹੋਰੁ ਸਭੁ ਜਗਤੁ ਭਰਮਿ ਭੁਲਾਇਆ ॥ ਇਸ ਯੁੱਗ ਅੰਦਰ ਕੇਵਲ ਸਾਧੂ ਹੀ ਪ੍ਰਭੂ ਦੇ ਪਦਾਰਥ ਦੀ ਖੱਟੀ ਖੱਟਦਾ ਹੈ। ਹੋਰ ਸਾਰੇ ਲੋਕੀਂ ਸੰਦੇਹ ਅੰਦਰ ਕੁਰਾਹੇ ਪਏ ਹੋਏ ਹਨ। ਗੁਰ ਪਰਸਾਦੀ ਨਾਮੁ ਮਨਿ ਵਸਿਆ ਅਨਦਿਨੁ ਨਾਮੁ ਧਿਆਇਆ ॥ ਗੁਰਾਂ ਦੀ ਦਇਆ ਦੁਆਰਾ, ਨਾਮ ਉਸ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ ਅਤੇ ਰਾਤ ਦਿਨ, ਉਹ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ। ਬਿਖਿਆ ਮਾਹਿ ਉਦਾਸ ਹੈ ਹਉਮੈ ਸਬਦਿ ਜਲਾਇਆ ॥ ਉਹ ਮਾਇਆ ਅੰਦਰ ਨਿਰਲੇਪ ਰਹਿੰਦਾ ਹੈ ਅਤੇ ਨਾਮ ਨਾਲ ਆਪਣੀ ਹੰਗਤਾ ਨੂੰ ਸਾੜ ਸੁੱਟਦਾ ਹੈ। ਆਪਿ ਤਰਿਆ ਕੁਲ ਉਧਰੇ ਧੰਨੁ ਜਣੇਦੀ ਮਾਇਆ ॥ ਉਹ ਖੁਦ ਪਾਰ ਉਤਰ ਜਾਂਦਾ ਹੈ ਅਤੇ ਆਪਣੀ ਵੰਸ਼ ਨੂੰ ਭੀ ਬਚਾ ਲੈਂਦਾ ਹੈ। ਸਦਾ ਸਹਜੁ ਸੁਖੁ ਮਨਿ ਵਸਿਆ ਸਚੇ ਸਿਉ ਲਿਵ ਲਾਇਆ ॥ ਸੁਲੱਖਣੀ ਹੈ ਉਸ ਦੀ ਮਾਤਾ, ਜਿਸ ਨੇ ਉਸ ਨੂੰ ਜਨਮ ਦਿੱਤਾ ਹੈ। ਅਡੋਲ ਤੇ ਆਰਾਮ ਹਮੇਸ਼ਾਂ ਉਸ ਦੇ ਚਿੱਤ ਵਿੱਚ ਵਸਦੇ ਹਨ ਅਤੇ ਸੱਚੇ ਸਾਹਿਬ ਨਾਲ ਉਸ ਦਾ ਪ੍ਰੇਮ ਪੈਂ ਜਾਂਦਾ ਹੈ। ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਭੁਲੇ ਹਉਮੈ ਮੋਹੁ ਵਧਾਇਆ ॥ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵਜੀ ਤਿੰਨਾਂ ਸੁਭਾਵਾਂ ਅੰਦਰ ਭਟਕਦੇ ਹਨ ਅਤੇ ਆਪਣੇ ਹੰਕਾਰ ਅਤੇ ਖਾਹਿਸ਼ ਨੂੰ ਵਧਾਉਂਦੇ ਹਨ। ਪੰਡਿਤ ਪੜਿ ਪੜਿ ਮੋਨੀ ਭੁਲੇ ਦੂਜੈ ਭਾਇ ਚਿਤੁ ਲਾਇਆ ॥ ਆਪਣਿਆਂ ਨੂੰ ਗ੍ਰੰਥਾਂ ਨੂੰ ਵਾਚਦੇ ਤੇ ਉਚਾਰਦੇ ਹੋਏ, ਪੰਡਤ ਅਤੇ ਖਾਮੋਸ਼ ਰਿਸ਼ੀ ਕੁਰਾਹੇ ਪਏ ਹੋਏ ਹਨ। ਉਹ ਆਪਣਾ ਮਨ ਉਸ ਦੀ ਪ੍ਰੀਤ ਨਾਲ ਜੋੜਦੇ ਹਨ। ਜੋਗੀ ਜੰਗਮ ਸੰਨਿਆਸੀ ਭੁਲੇ ਵਿਣੁ ਗੁਰ ਤਤੁ ਨ ਪਾਇਆ ॥ ਠੱਗੇ ਹੋਏ ਹਨ ਤਿਆਗੀ, ਯਾਤਰੂ ਅਤੇ ਇਕਾਂਤੀ ਗੁਰਾਂ ਦੇ ਬਾਝੋਂ ਉਨ੍ਹਾਂ ਨੂੰ ਅਸਲੀਅਤ ਪਰਾਪਤ ਨਹੀਂ ਹੁੰਦੀ। ਮਨਮੁਖ ਦੁਖੀਏ ਸਦਾ ਭ੍ਰਮਿ ਭੁਲੇ ਤਿਨ੍ਹ੍ਹੀ ਬਿਰਥਾ ਜਨਮੁ ਗਵਾਇਆ ॥ ਕਸ਼ਟ ਪੀੜਤ ਅਧਰਮੀ ਹਮੇਸ਼ਾਂ ਹੀ ਸੰਦੇਹ ਅੰਦਰ ਗੁੰਮਰਾਹ ਹੋਏ ਹਨ ਤੇ ਉਹ ਆਪਣਾ ਜੀਵਨ ਨਿਸਫਲ ਗੁਆ ਲੈਂਦੇ ਹਨ। ਨਾਨਕ ਨਾਮਿ ਰਤੇ ਸੇਈ ਜਨ ਸਮਧੇ ਜਿ ਆਪੇ ਬਖਸਿ ਮਿਲਾਇਆ ॥੧॥ ਨਾਨਕ, ਜਿਹੜੇ ਇਨਸਾਨ ਨਾਮ ਨਾਲ ਰੰਗੀਜੇ ਹਨ, ਉਹ ਅਡੋਲ ਰਹਿੰਦੇ ਹਨ। ਮੁਆਫੀ ਦੇ ਕੇ ਸੁਆਮੀ ਉਨ੍ਹਾਂ ਨੂੰ ਆਪਣੇ ਨਾਲ ਕਰ ਲੈਂਦਾ ਹੈ। ਮਃ ੩ ॥ ਤੀਜੀ ਪਾਤਿਸ਼ਾਹੀ। ਨਾਨਕ ਸੋ ਸਾਲਾਹੀਐ ਜਿਸੁ ਵਸਿ ਸਭੁ ਕਿਛੁ ਹੋਇ ॥ ਨਾਨਕ ਨੂੰ ਉਸ ਦੀ ਉਸਤਤੀ ਕਰ, ਜਿਸ ਦੇ ਇਖਤਿਆਰ ਵਿੱਚ ਸਾਰਾ ਕੁਝ ਹੈ। ਤਿਸਹਿ ਸਰੇਵਹੁ ਪ੍ਰਾਣੀਹੋ ਤਿਸੁ ਬਿਨੁ ਅਵਰੁ ਨ ਕੋਇ ॥ ਉਹ ਸਾਹਿਬ ਦਾ ਸਿਮਰਨ ਕਰੋ, ਹੇ ਫਾਨੀ ਬੰਦਿਓ! ਜਿਸ ਦੇ ਬਗੈਰ ਹੋਰ ਕੋਈ ਨਹੀਂ। ਗੁਰਮੁਖਿ ਅੰਤਰਿ ਮਨਿ ਵਸੈ ਸਦਾ ਸਦਾ ਸੁਖੁ ਹੋਇ ॥੨॥ ਗੁਰਾਂ ਦੀ ਦਇਆ ਦੁਆਰਾ, ਪ੍ਰਭੂ ਹਿਰਦੇ ਅੰਦਰ ਟਿਕ ਜਾਂਦਾ ਹੈ ਅਤੇ ਇਨਸਾਨ ਹਮੇਸ਼ਾ, ਹਮੇਸ਼ਾਂ ਹੀ ਆਰਾਮ ਅੰਦਰ ਵਸਦਾ ਹੈ। ਪਉੜੀ ॥ ਪਉੜੀ। ਜਿਨੀ ਗੁਰਮੁਖਿ ਹਰਿ ਨਾਮ ਧਨੁ ਨ ਖਟਿਓ ਸੇ ਦੇਵਾਲੀਏ ਜੁਗ ਮਾਹਿ ॥ ਜੋ ਗੁਰਾਂ ਦੇ ਰਾਹੀਂ ਪ੍ਰਭੂ ਦੇ ਨਾਮ ਦੀ ਦੌਲਤ ਨੂੰ ਨਹੀਂ ਕਮਾਉਂਦੇ; ਉਹ ਇਸ ਯੁੱਗ ਅੰਦਰ ਨੰਗ-ਮਲੰਗ ਹਨ। ਓਇ ਮੰਗਦੇ ਫਿਰਹਿ ਸਭ ਜਗਤ ਮਹਿ ਕੋਈ ਮੁਹਿ ਥੁਕ ਨ ਤਿਨ ਕਉ ਪਾਹਿ ॥ ਉਹ ਸਾਰੇ ਜਹਾਨ ਅੰਦਰ ਮੰਗਦੇ ਪਿੰਨਦੇ ਫਿਰਦੇ ਹਨ ਅਤੇ ਕੋਈ ਉਨ੍ਹਾਂ ਦੇ ਮੂੰਹ ਵਿੱਚ ਥੁੱਕਦਾ ਤੱਕ ਨਹੀਂ। ਪਰਾਈ ਬਖੀਲੀ ਕਰਹਿ ਆਪਣੀ ਪਰਤੀਤਿ ਖੋਵਨਿ ਸਗਵਾ ਭੀ ਆਪੁ ਲਖਾਹਿ ॥ ਉਹ ਹੋਰਨਾਂ ਦੀ ਚੁੱਗਲੀ ਕਰਦੇ ਹਨ, ਆਪਣਾ ਇਤਬਾਰ ਗੁਆ ਲੈਂਦੇ ਹਨ। ਸਗੋਂ ਆਪਣੇ ਆਪ ਨੂੰ ਨੰਗਾ ਭੀ ਕਰ ਲੈਂਦੇ ਹਨ। ਜਿਸੁ ਧਨ ਕਾਰਣਿ ਚੁਗਲੀ ਕਰਹਿ ਸੋ ਧਨੁ ਚੁਗਲੀ ਹਥਿ ਨ ਆਵੈ ਓਇ ਭਾਵੈ ਤਿਥੈ ਜਾਹਿ ॥ ਜਿਸ ਧਨ ਪਦਾਰਥ ਦੀ ਖਾਤਿਰ ਉਹ ਹੋਰਨਾਂ ਦੀ ਨਿੰਦਾ ਕਰਦੇ ਹਨ, ਉਹ ਧਨ ਪਦਾਰਥ ਚੁਗਲੀ ਬਖੀਲੀ ਰਾਹੀਂ ਉਨ੍ਹਾਂ ਦੇ ਹੱਥ ਨਹੀਂ ਲੱਗਦਾ, ਭਾਵੇਂ ਉਹ ਜਿਥੇ ਭੀ ਚਾਹੁੱ ਭਟਕਦੇ ਫਿਰਨ। copyright GurbaniShare.com all right reserved. Email |